Monday, 22 August 2011

ਗਿਆਨੀ ਸਰੂਪ ਸਿੰਘ ਕਡਿਆਣਾ ਜੀ ਦੇ ਢਾਡੀ ਜੱਥੇ ਦੀ ਨਵੀਂ ਕੈਸਿਟ 'ਬਦਲ ਦਿਓ ਤਕਦੀਰਾਂ' ਜੱਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਕੀਤੀ ਰੀਲੀਜ਼

ਮਰਹੂਮ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਜੀ ਦੇ ਸ਼ਾਗਿਰਦ, ਪੰਥ ਪ੍ਰਸਿੱਧ ਢਾਡੀ ਗਿਆਨੀ ਸਰੂਪ ਸਿੰਘ ਕਡਿਆਣਾ ਦੇ ਢਾਡੀ ਜੱਥੇ ਦੀ ਨਵੀਂ ਡੀ ਵੀ ਡੀ 'ਬਦਲ ਦਿਓ ਤਕਦੀਰਾਂ' ਪਿਛਲੇ ਦਿਨੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਰੀਲੀਜ ਕੀਤੀ। ਅਜਨਾਲਾ ਸ਼ਹਿਰ ਦੇ ਗੁਰਮਤਿ ਸਮਾਗਮ ਦੌਰਾਨ ਗਿਆਨੀ ਸਰੂਪ ਸਿੰਘ ਕਡਿਆਣਾ ਤੇ ਉਨ੍ਹਾਂ ਦੇ ਸਾਥੀ ਭਾਈ ਰਛਪਾਲ ਸਿੰਘ 'ਖੁਸ਼ਦਿਲ',
ਭਾਈ ਲਖਵੀਰ ਸਿੰਘ 'ਪ੍ਰੀਤ' ਤੇ ਸਾਰੰਗੀ ਮਾਸਟਰ ਭਾਈ ਹਰਦੀਪ ਸਿੰਘ 'ਦੀਪ' ਵੱਲੋਂ ਲਾਈਵ ਪੇਸ਼ ਕੀਤੇ ਪ੍ਰਸੰਗ-ਸਾਖੀ ਭਾਈ ਬਿਸ਼ੰਬਰ ਦਾਸ ਤੇ ਹਰਿ ਗੋਪਾਲ ਜੀ, ਨੂੰ ਐੱਸ ਐੱਮ ਸੀ(ਸਮਚ) ਕੰਪਨੀ ਨਵਾਂ ਸ਼ਹਿਰ ਵਾਲਿਆਂ ਨੇ ਮਾਰਕੀਟ ਵਿੱਚ ਉਤਾਰਿਆ ਹੈ। ਇਸ ਡੀ ਵੀ ਡੀ ਨੂੰ ਰੀਲੀਜ ਕਰਨ ਸਮੇਂ ਗਿਆਨੀ ਜੀ ਦੇ ਢਾਡੀ ਜੱਥੇ ਤੋਂ ਇਲਾਵਾ ਪੰਜ ਪਿਆਰਿਆਂ ਦੇ ਮੁਖੀ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ, ਗੁਰੂ ਹਰਗੋਬਿੰਦ ਸਾਹਿਬ ਢਾਡੀ ਸਭਾ ਦੇ ਪ੍ਰਧਾਨ ਭਾਈ ਬਲਦੇਵ ਸਿੰਘ , ਕੀਰਤਨ ਦਰਬਾਰ ਸੁਸਾਇਟੀ

*ਨੇੜਿਉਂ ਦੇਖੀ ਸੁਣੀ*-ਮਨਪ੍ਰੀਤ ਦੀ ਪੀਪਲਜ਼ ਪਾਰਟੀ

-ਤਰਲੋਚਨ ਸਿੰਘ 'ਦੁਪਾਲ ਪੁਰ'
ਖੂਹ ਨੂੰ ਖੂਹ ਨਹੀਂ ਮਿਲਦਾ, ਪਰ ਬੰਦੇ ਨੂੰ ਬੰਦਾ ਮਿਲ਼ ਪੈਂਦਾ ਹੈ। ਸੰਨ ੨੦੦੨ ਦੇ ਨਵੰਬਰ ਮਹੀਨੇ ਦੀ ਕੋਸੀ ਕੋਸੀ ਧੁੱਪ ਵਾਲ਼ਾ ਦਿਨ। ਬਾਲਾਸਰ ਦਾ ਕਿਲ੍ਹਾ ਨੁਮਾ ਮਹੱਲ। ਪਿਛਵਾੜੇ ਪਾਕਿਸਤਾਨੀਂ ਨਸਲ
ਦੇ ਭੇਡੂਆਂ ਦਾ ਵਾੜਾ। ਲਾਗੇ ਹੀ ਰੰਗ-ਬ-ਰੰਗੇ ਫੁੱਲਾਂ ਦੇ ਬਗੀਚੇ ਵਿੱਚ ਅਰਾਮ-ਕੁਰਸੀ 'ਤੇ ਬੈਠਾ ਮਨਪ੍ਰੀਤ ਸਿੰਘ ਬਾਦਲ। ਸ਼੍ਰੋਮਣੀ ਕਮੇਟੀ ਦੇ ਕੁੱਛ ਮੈਂਬਰ ਭੇਡੂਆਂ ਵਾਂਗ ਹੀ ਕਿਲ੍ਹੇ ਵਿੱਚ ਇੱਧਰ ਉੱਧਰ ਘੁੰਮ ਰਹੇ ਸਨ। ਕੁਛ ਕੁ ਜਣੇ ਮਨਪ੍ਰੀਤ ਦੇ ਸਾਹਮਣੇ ਕੁਰਸੀਆਂ ਤੇ ਸਜੇ ਬੈਠੇ ਸਨ। ਕੁਰਸੀਆਂ ਵਾਲ਼ੇ ਇਸੇ ਗਰੁੱਪ ਵਿੱਚ ਬੈਠਾ ਹੋਇਆ ਮੈਂ ਵੀ , ਚਾਹ ਦੀਆਂ ਚੁਸਕੀਆਂ ਨਾਲ਼ ਮਨਪ੍ਰੀਤ ਦੇ ਮੂੰਹੋਂ ਉੜਦੂ ਦੇ ਸ਼ੇਅਰ ਸੁਣ ਰਿਹਾ ਸਾਂ। ਉਸ ਘੜੀ ਚਿੱਤ ਚੇਤੇ ਵੀ ਨਹੀਂ ਸੀ ਆਇਆ ਕਿ ਇਸੇ ਮਨਪ੍ਰੀਤ ਦੇ ਕਈ ਵਰ੍ਹਿਆਂ ਬਾਅਦ ਦਰਸ਼ਨ ਹੋਣਗੇ!---ਉਹ ਵੀ 'ਤਾਏ ਦੇ ਸਾਏ' ਤੋਂ ਬਾਗੀ ਹੋ ਚੁੱਕੇ ਮਨਪ੍ਰੀਤ ਦੇ!! ਕਿਉਂ ਜੋ ਉਸ ਵੇਲ਼ੇ ਤਾਂ ਉਹ 'ਤਾਇਆ ਦਲ' ਦਾ ਪੂਰਾ ਪੂਰਾ 'ਲ਼ਫਟੈਣ' ਬਣਿਆ ਬੈਠਾ ਸੀ।
ਪੂਰੇ ਨੌਂ ਸਾਲਾਂ ਬਾਅਦ ਜੁਲਾਈ ੨੦੧੧ ਵਿੱਚ ਉਸਨੂੰ ਦੁਬਾਰ ਮਿਲਣ ਦਾ ਮੌਕਾ ਬਣਿਆ। ਅਮਰੀਕਾ ਭਰ ਵਿੱਚ ਉਸ ਦੀ ਨਵੀਂ ਸਜੀ ਪਾਰਟੀ ਦੇ ਪ੍ਰਚਾਰ ਸਮਾਗਮਾਂ ਦੀ ਲੜੀ ਮੁਤਾਬਿਕ, ਮੇਰੀ ਅਮਰੀਕਾ ਵਿਚਲੀ ਰਿਹਾਇਸ਼ ਵਾਲ਼ੇ ਸ਼ਹਿਰ ਦੇ ਸਭ ਤੋਂ ਨਜ਼ਦੀਕ ਹੇਵਰਡ (ਕੈਲੇਫੋਰਨੀਆ) ਵਿਖੇ ਹੋਏ ਪ੍ਰੋਗਰਾਮ ਵਿੱਚ ਮੈਂ ਸ਼ਾਮਿਲ ਹੋਇਆ। ਮੇਰੇ ਨਾਲ਼ ਸਨ ਕਵੀ ਦੋਸਤ ਡਾ. ਗੁਰਮੀਤ ਸਿੰਘ ਬਰਸਾਲ, ਜਿਨਾਂ੍ਹ ਦੇ ਮਨ ਵਿੱਚ ਵੀ ਵੱਡੀ ਉਤਸੁਕਤਾ ਸੀ ਮਨਪ੍ਰੀਤ ਹੋਰਾਂ ਦੀ ਪਾਰਟੀ ਬਾਰੇ ਜਾਨਣ ਦੀ।
ਰਾਹ ਵਿੱਚ ਜਾਂਦਿਆਂ ਹੋਇਆਂ, ਸਮਾਗਮ ਬਾਰੇ ਸਾਡੇ ਵੱਲੋਂ ਲਾਏ ਗਏ ਲੱਖਣ, ਸਾਰੇ ਹੀ ਗਲ੍ਹਤ ਨਿਕਲੇ। ਨਾਂ ਤਾਂ ਪ੍ਰੋਗਰਾਮ ਮਿੱਥੇ ਹੋਏ ਸਮੇਂ ਤੋਂ 'ਪੰਜਾਬੀਆਂ ਵਾਲ਼ੀ ਲੇਟ' ਨਾਲ਼ ਸ਼ੁਰੂ ਹੋਇਆ। ਨਾ ਕਿਸੇ ਨੇ ਮੁੱਖ ਮਹਿਮਾਨ ਨੂੰ 'ਜੀ ਆਇਆਂ' ਕਹਿਣ ਦੇ ਬਹਾਨੇ ਝੱਖਾਂ ਮਾਰੀਆਂ। ਨਾ ਹੀ ਸਪੌਂਸਰ ਕਰਨ ਵਾਲ਼ੇ 'ਉੱਘੇ ਸਮਾਜ ਸੇਵਕਾਂ' ਨੂੰ ਪਲੇਕਾਂ ਦੀਆਂ ਰਿਉੜੀਆਂ ਵੰਡੀਆਂ ਗਈਆਂ। ਉੱਥੇ ਨਾ ਹੀ ਕਿਸੇ ਨੂੰ 'ਉਚੇਚੇ ਤੌਰ 'ਤੇ' ਸਮਾਗਮ ਵਿੱਚ ਸ਼ਾਮਿਲ ਹੋਣ ਦੀ ਚਗਲ਼ੇ ਹੋਏ ਸ਼ਬਦਾਂ ਦੀ ਫੂਕ ਛਕਾਈ ਗਈ । ---ਹੋਰ ਵੀ ਬਹੁਤ ਕੁੱਝ ਨਵਾਂ ਨਿਵੇਕਲ਼ਾ ਦੇਖਣ ਨੂੰ ਮਿਲਿਆ।
ਪ੍ਰਧਾਨ ਦੇ ਸਾਹਮਣੇ ਬੇ-ਜ਼ੁਬਾਨੀਆਂ ਗਊਆਂ ਬਣ ਕੇ ਬਹਿਣ ਦੀ ਥਾਂ , ਇੱਥੇ ਇੱਕ ਇਨਕਲਾਬੀ ਵਰਤਾਰਾ ਵਾਪਰਿਆ। ਬਿਨਾਂ ਕਿਸੇ ਲੰਮੀਂ ਚੌੜੀ ਭੁਮਿਕਾ ਦੇ, ਤਹਿ-ਸ਼ੁਦਾ ਸਟੇਜੀ ਕਾਰਵਾਈ ਅਨੁਸਾਰ ਅਰਦਾਸ ਰੂਪੀ ਗੀਤ ਤੋਂ ਬਾਅਦ ਪੀਪਲਜ਼ ਪਾਰਟੀ ਆਫ ਪੰਜਾਬ ਦੀ ਕਾਇਮੀ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਕਾਰਗੁਜ਼ਾਰੀ ਬਾਰੇ ਪੰਦਰਾਂ-ਵੀਹ ਮਿੰਟਾਂ ਦੀ ਡਾਕੂਮੈਂਟਰੀ ਦਿਖਾਈ ਗਈ । ਉਸ ਤੋਂ ਬਾਅਦ ਦੋ ਕੁ ਬੁਲਾਰੇ ਹਾਲੇ ਭੁਗਤੇ ਹੀ ਸਨ ਕਿ ਅਚਾਨਕ ਸਟੇਜ ਸਕੱਤਰ ਕਹਿਣ ਲੱਗਾ ਕਿ ਬਹੁਤ ਸਾਰੇ ਲੇਟ ਆਏ ਦਰਸ਼ਕਾਂ ਦੀ ਫੁਰਮਾਇਸ਼ ਤੇ ਡਾਕੂਮੈਂਟਰੀ ਦੁਬਾਰਾ ਦਿਖਾਈ ਜਾਂਦੀ ਹੈ। ਸੈਕਟਰੀ ਮੂਹੋਂ ਇੰਨੀਂ ਗੱਲ ਨਿਕਲ਼ਣ ਦੀ ਦੇਰ ਸੀ ਕਿ ਭਗਵੰਤ ਮਾਨ ਸ਼ੂਟ ਵੱਟ ਕੇ ਸਟੇਜ ਉੱਪਰ ਜਾ ਚੜ੍ਹਿਆ। ਸੈਕਟਰੀ ਹੱਥੋਂ ਮਾਈਕ ਫੜ ਕੇ ਫੈਸਲਾ-ਕੁੰਨ ਅੰਦਾਜ਼ ਵਿੱਚ ਬੋਲਿਆ-"ਡਾਕੂਮੈਂਟਰੀ ਦੁਬਾਰਾ ਬਿਲਕੁਲ ਨਹੀਂ ਦਿਖਾਈ ਜਾਵੇਗੀ। ਜਿਹੜੇ ਵੀਰ ਲੇਟ ਆਏ ਹਨ, ਕਸੂਰ ਉਨਾਂ੍ਹ ਦਾ ਹੈ, ਸਾਡਾ ਨਹੀਂ !" ਸਾਰਾ ਪ੍ਰੋਗਰਾਮ ਪਹਿਲੋਂ ਵਿਉਂਤੀ ਹੋਈ ਤਰਤੀਬ ਅਨੁਸਾਰ ਹੀ ਚੱਲਿਆ।
ਜਿਹੜੀ ਜੁਰ੍ਹਅਤ ਭਗਵੰਤ ਮਾਨ ਨੇ ਕਰ ਦਿਖਾਈ, ਐਸਾ ਐਕਸ਼ਨ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਕਦੇ ਨਹੀਂ ਦੇਖਿਆ ਸੁਣਿਆਂ। ਪ੍ਰਧਾਨ ਦੀ ਹਾਜ਼ਰੀ ਵਿੱਚ , ਉਸੇ ਦੀ ਕਾਰਗੁਜ਼ਾਰੀ ਬਾਰੇ ਡਾਕੂਮੈਂਟਰੀ ਦਿਖਾਉਣੋਂ ਵਰਜਣ ਜੈਸੀ ਹਿਮਾਕਤ, ਕਿਹੜਾ ਪ੍ਰਧਾਨ ਬਰਦਾਸ਼ਤ ਕਰ ਸਕਦਾ ਹੈ ? ਮਿਸਾਲ ਵਜੋਂ ਮਨਪ੍ਰੀਤ ਬਾਦਲ ਦੇ ਤਾਏ ਦੀ ਮਾਲਕੀ ਵਾਲ਼ੇ 'ਦਲ' ਵਿੱਚ ਕਿਸੇ ਅਜਿਹੀ ਘਟਨਾ ਬਾਰੇ ਕਿਆਸ ਕਰਕੇ ਦੇਖੋ ਜ਼ਰਾ । ਹੋ ਸਕਦੀ ਹੈ ਕਿਸੇ ਦੀ ਮਜਾਲ ਕਿ ਪ੍ਰਧਾਨ ਮੂਹਰੇ ਕੋਈ ਸਾਹ ਵੀ ਉੱਚਾ ਲੈ ਸਕੇ ? ਇੱਕ ਵਾਰੀ ਛੱਡ ਕੇ ਭਾਵੇਂ ਦਸ ਵਾਰੀ ਡਾਕੂਮੈਂਟਰੀ ਦਿਖਾਈ ਜਾਂਦੀ , ਕਿਸੇ ਨੇ ਵੀ ਚੂੰ-ਚਰਾਂ ਨ੍ਹੀਂ ਸੀ ਕਰਨੀ! ਇਹੋ ਜਿਹੀ 'ਆਪ ਹੁਦਰੀ' ਨੂੰ ਪ੍ਰਧਾਨ ਸਾ੍ਹ'ਬ ਦੀ ਤੌਹੀਨ ਮੰਨ ਕੇ , ਦੋਸ਼ੀ ਨੂੰ ਫੋਰਨ ਦਲ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ।--ਮਨਪ੍ਰੀਤ ਦੀ ਨਵ-ਗਠਿਤ ਪਾਰਟੀ ਲਈ ਇਹ ਇੱਕ ਸ਼ੁਭ ਸ਼ਗਨ ਹੀ ਕਿਹਾ ਜਾ ਸਕਦਾ ਹੈ।
ਅਮਰੀਕਾ-ਕੈਨੇਡਾ ਵਿੱਚ ਹੋਏ ਅਤੇ ਹੋਣ ਜਾ ਰਹੇ ਸਾਰੇ ਸਮਾਗਮਾਂ ਦਾ ਕੋਆਰਡੀਨੇਟਰ ਭਗਵੰਤ ਮਾਨ ਹੀ ਸੀ ਤੇ ਹੈ। ਪੰਜਾਬੀਆਂ ਦੇ ਹਰਮਨ ਪਿਆਰੇ ਇਸ ਹਾਸ-ਰਸ ਕਲਾਕਾਰ ਦਾ ਬਦਲਵਾਂ ਰੂਪ ਦੇਖਦਿਆਂ ਸੁਣਦਿਆਂ ਮੈਂ ਇਤਿਹਾਸ ਦੇ ਉਸ ਦੌਰ ਬਾਰੇ ਸੋਚਣ ਲੱਗਾ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਨਗਰੀ ਵਿੱਚ ਸ੍ਰੀ ਦਸ਼ਮੇਸ਼ ਪਿਤਾ ਦਾ ਅਗੰਮੀਂ ਪ੍ਰਕਾਸ਼ ਡਲ੍ਹਕਾਂ ਮਾਰ ਰਿਹਾ ਸੀ। ਉੱਥੋਂ ਦੀ ਭਾਗ ਭਰੀ ਧਰਤੀ ਉੱਪਰ ਨੀਲੇ ਘੋੜੇ ਦੇ ਪੌੜ ਖਣਕਦੇ ਸਨ। ਇੱਕ ਦਿਨ ਸਾਹਿਬ ਜੀ ਦੇ ਸਜੇ ਦਰਬਾਰ ਵਿੱਚ ਕੁੱਝ ਭੰਡਾਂ ਨੇ ਆਗਿਆ ਲੈ ਕੇ ਗੁਰੁ ਕੇ ਮਸੰਦਾਂ ਦੀਆਂ 'ਸਕਿੱਟਾਂ' ਦਿਖਾਈਆਂ ਸਨ।
---ਵੱਡੇ ਸਾਰੇ ਢਿੱਡ ਵਾਲ਼ਾ ਇੱਕ ਮਸੰਦ ਆਪਣੇ ਲਾਮ ਲਸ਼ਕਰ ਸਮੇਤ ਇੱਕ ਪੇਂਡੂ ਗ੍ਰੀਬੜੇ ਸਿੱਖ ਦੇ ਘਰ ਜਾ ਵੜਦਾ ਹੈ। ਕਿਰਤੀ ਸਿੱਖ ਦੇ ਟੱਬਰ ਨੂੰ ਚਾਅ ਚੜ੍ਹ ਜਾਂਦਾ ਹੈ!—ਅੱਜ ਸਾਡੇ ਘਰ ਗੁਰੁ ਕਿਆਂ ਨੇ ਚਰਨ ਪਾਏ ਹਨ-ਧੰਨ ਭਾਗ ਸਾਡੇ!! ਸਿੱਖਣੀਂ ਫਟਾਫਟ ਅਲਾਣੀਂ ਮੰਜੀ aੱਤੇ ਦਰੀ ਵਿਛਾਉਂਦੀ ਹੈ। ਪਰ ਮਸੰਦ ਸਧਾਰਨ ਜਿਹੀ ਦਰੀ ਦੇਖ ਕੇ ਗਰਜਦਾ ਹੈ—" ਤੁਹਾਨੂੰ ਸ਼ਰਮ ਨਹੀਂ ਆਉਂਦੀ, ਆਹ ਮੈਲ਼ੀ ਕੁਚੈਲ਼ੀ ਦਰੀ ਸਾਡੇ ਬਹਿਣ ਲਈ ਵਿਛਾਉਂਦਿਆਂ ?" ਗੁੱਸੇ 'ਚ ਉਹ ਦਰੀ ਵਲ੍ਹੇਟ ਕੇ ਪਰ੍ਹੇ ਵਗਾਹ ਮਾਰਦਾ ਹੈ। ਮੁਆਫੀਆਂ ਮੰਗਦੀ ਹੋਈ ਗਰੀਬਣੀਂ ਸਿੱਖਣੀਂ ਗੁਆਂਢੀਆਂ ਘਰੋਂ ਚੁਤਹੀ ਤੇ ਤਲਾਈ ਮੰਗ ਲਿਆਉਂਦੀ ਹੈ। ਇਸੇ ਤਰਾਂ੍ਹ ਰਾਤ ਨੂੰ ਸਾਦਾ ਦਾਲ਼ ਫੁਲਕਾ ਦੇਖ ਕੇ ਮਸੰਦ ਫੇਰ ਅੱਗ ਬਬੂਲ਼ਾ ਹੋ ਉੱਠਦਾ ਹੈ। ਚੰਗੇ ਚੋਸੇ ਪਕਵਾਨਾਂ ਦੀ ਮੰਗ ਕਰਦਾ ਹੈ। ਨਾਲ਼ੇ ਇਸ ਗਰੀਬ ਪਰਿਵਾਰ ਨੂੰ ਗੁਰੂ ਦੀ ਕ੍ਰੋਪੀ ਦੇ ਡਰਾਵੇ ਦਈ ਜਾਂਦਾ ਹੈ। ਅੱਧੀ ਰਾਤ ਤੱਕ ਗਰੀਬ ਸਿੱਖ ਦੀ ਸੁਆਣੀਂ ਕੋਲੋਂ ਲੱਤਾਂ ਘੁਟਾਉਂਦਾ ਹੈ। ਸਵੇਰੇ ਰੁਖਸਤ ਹੋਣ ਵੇਲ਼ੇ ਗੁਆਂਢੀਆਂ ਤੋਂ ਮੰਗਿਆ ਹੋਇਆ ਬਿਸਤਰਾ ਆਪਣੀਂ ਘੋੜੀ ਦੀ ਕਾਠੀ 'ਤੇ ਸੁੱਟ ਲੈਂਦਾ ਹੈ। ਗਰੀਬ ਪਰਿਵਾਰ ਫਿਰ ਵੀ ਉਸਦੇ ਪੈਰ ਪੂਜਦਾ ਹੈ ਕਿ ਉਨ੍ਹਾਂ ਜਿਹੇ ਮਹਾਂ ਪੁਰਸ਼ਾਂ ਨੇ ਸਾਡਾ ਗ੍ਰਹਿ ਪਵਿੱਤਰ ਕੀਤਾ ਹੈ।
ਭੰਡਾਂ ਵੱਲੋਂ ਖੇਡੇ ਜਾ ਰਹੇ ਇਸ ਨਾਟਕ ਨੂੰ ਦੇਖ ਕੇ ਸਾਰੀ ਸੰਗਤ ਹੱਸ ਰਹੀ ਸੀ ਪਰ ਦਸਮੇਸ਼ ਪਿਤਾ ਨੇ ਦੇ ਚਿਹਰੇ 'ਤੇ ਜਲਾਲ ਆ ਗਿਆ! ਸਗੁਰਾਂ ਨੇ ਉਸੇ ਵੇਲੇ ਹੁਕਮ ਕੀਤਾ ਕਿ ਸਾਰੇ ਮਸੰਦਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਲਿਆਂਦਾ ਜਾਵੇ। ਸ੍ਰੀ ਕੇਸਗੜ੍ਹ ਸਾਹਿਬ ਦੇ ਲਾਗਲੇ ਗੁਰਦੁਆਰੇ ਸੀਸ ਗੰਜ ਦੇ ਵਿਹੜੇ ਵਿੱਚ ਇੱਕ ਪੁਰਾਣਾ ਖੂਹ ਹੈ। ਜਿਹਦੇ ਬਾਰੇ ਰਵਾਇਤ ਹੈ ਕਿ ਉਸ ਖੂਹ ਚੋਂ ਨਿਕਲ਼ੇ ਤੇਲ ਨਾਲ਼ ਮਸੰਦਾ ਦਾ 'ਕਲਿਆਣ' ਕੀਤਾ ਗਿਆ ਸੀ। ਉਸੇ ਘੜੀ ਤੋਂ ਸਾਹਿਬ ਦਸਮੇਸ਼ ਨੇ ਮਸੰਦ-ਪ੍ਰਥਾ ਦਾ ਖਾਤਮਾ ਕਰ ਕੇ , ਸਿੱਖਾਂ ਦਾ ਗੁਰੁ ਨਾਲ਼ ਸਿੱਧਾ ਸਬੰਧ ਜੋੜਨ ਵਾਲ਼ਾ ਇਨਕਲਾਬੀ ਫੈਸਲਾ ਕਰ ਦਿੱਤਾ!
ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਵਿੱਚ ਸਿਧਾਂਤਿਕ ਭੁਮਿਕਾ ਨਿਭਾਅ ਰਿਹਾ ਭਗਵੰਤ ਮਾਨ , ਕਈ ਦਹਾਕਿਆਂ ਤੋਂ ਸਮੂੰਹ ਪੰਜਾਬੀਆਂ ਅੱਗੇ ਲੋਟੂ ਨਿਜਾਮ ਦੀਆਂ 'ਸਕਿੱਟਾਂ' ਪੇਸ਼ ਕਰਦਾ ਆ ਰਿਹਾ ਹੈ। ਐੱਮ. ਐੱਲ. ਏ., ਐੱਮ.ਪੀ., ਵਜ਼ੀਰਾਂ ਤੋਂ ਲੈ ਕੇ ਸਰਕਾਰੀ ਅਮਲੇ ਦੇ ਹਰ ਛੋਟੇ ਵੱਡੇ ਅੰਗ ਦੀਆਂ ਪਰਤਾਂ ਖੋਲ੍ਹਣ ਵਾਲ਼ੀਆਂ ਸਕਿੱਟਾਂ ਰਾਹੀਂ ਉਸ ਨੇ ਵਿਗੜੇ ਢਾਂਚੇ ਦਾ ਸ਼ੀਸ਼ਾ ਦਿਖਾਇਆ ਹੈ। ਅਸੀਂ ਬਥੇਰੀਆਂ ਤਾੜੀਆਂ ਮਾਰੀਆਂ—ਹੱਸ ਹੱਸ ਢਿੱਡੀਂ ਪੀੜਾਂ ਪੁਆ ਲਈਆਂ—ਇਹ ਕੰਮ ਬਹੁਤ ਹੋ ਗਿਆ !—ਗੁਰੂ ਵੀਹ ਵਿਸਵੇ, ਸੰਗਤ ਇੱਕੀ ਵਿਸਵੇ ਮੰਨੀਂ ਜਾਂਦੀ ਹੈ। ਆਉ ਹੁਣ ਮੱਥੇ ਤੇ ਜਲਾਲ ਲਿਆ ਕੇ ਮਸੰਦਾਂ ਦੀਆਂ ਮੁਸ਼ਕਾਂ ਬੰਨ੍ਹਣ ਲਈ ਕਮਰ ਕੱਸੇ ਕਰੀਏ। ਭਗਵੰਤ ਦੇ ਮੂਹੋਂ ਹੇਵਰਡ ਸ਼ਹਿਰ ਵਿਖੇ ਸੁਣੀ ਹੋਈ ਗੱਲ ਦੁਹਰਾਉਂਦਾ ਹਾਂ— " ਹੱਸਣਾਂ, ਨੱਚਣਾ ਟੱਪਣਾ ਉਦੋਂ ਹੀ ਸੋਹਣਾ ਲਗਦਾ ਹੈ ਜਦੋਂ ਘਰ ਦੇ ਚੁੱਲ੍ਹੇ ਵਿੱਚ ਅੱਗ ਬਲ਼ਦੀ ਹੋਵੇ। ਲੇਕਿਨ ਜੇ ਚੁੱਲ੍ਹੇ ਵਿੱਚ ਘਾਹ ਉੱਗ ਆਇਆ ਹੋਵੇ ਤਾਂ ਨੱਚਣ ਗਾਉਣ ਵਾਲ਼ੇ ਸਦਾਈ ਹੀ ਕਹਾਉਣਗੇ ।"
ਇਹ ਫਲਸਫਾਨਾ ਬੋਲੀ ਵਾਲਾ ਵਾਕ ਸਮੁੱਚੇ ਪੰਜਾਬੀਆਂ ਨੂੰ ਤਾਂ ਝੰਜੋੜਦਾ ਹੀ ਹੈ, ਨਾਲ਼ ਨਾਲ਼ ਉਨਾਂ੍ਹ ਪੰਜਾਬੀ ਗਾਇਕ ਕਲਾਕਾਰਾਂ ਦੀ ਜ਼ਮੀਰ ਨੂੰ ਵੀ ਹਲੂਣਦਾ ਹੈ। ਜਿਹੜੇ, ਕਰਜ਼ਿਆਂ ਦੇ ਝੰਬੇ, ਮਾਰੂ ਨਸ਼ਿਆਂ ਦੇ ਮਾਰੇ, ਲੁਟੇਰੇ ਸਿਸਟਮ ਦਾ ਸ਼ਿਕਾਰ ਬਣੇ, ਬਾਬਾ-ਵਾਦ ਦੀ ਚੱਕੀ ਵਿੱਚ ਪਿਸ ਰਹੇ ਅਤੇ ਸਦਾਚਾਰਕ ਵਿਰਸੇ ਤੋਂ ਮਹਿਰੂਮ ਹੋ ਰਹੇ ਪੰਜਾਬ ਨੂੰ 'ਨੱਚਦਾ ਟੱਪਦਾ ਰੰਗਲਾ–ਪੰਜਾਬ' ਦੱਸ ਦੱਸ ਕੇ , ਆਪਣਿਆਂ ਦੇ ਅੱਖੀਂ ਘੱਟਾ ਪਾਈ ਜਾ ਰਹੇ ਹਨ। ਜੇ ਭਗਵੰਤ ਮਾਨ ਆਪਣੀਂ ਮਾਂ-ਭੂਮੀਂ ਦੇ ਦਰਦ ਹਿੱਤ ਆਪਣਾ ਸ਼ਾਨਦਾਰ ਪ੍ਰੌਫੈਸ਼ਨ ਤਿਆਗ ਕੇ ਮੈਦਾਨ 'ਚ ਨਿੱਤਰ ਸਕਦਾ ਜੈ ਤਾਂ ਸਾਰੀ ਉਮਰ ਗਿੱਟਿਆਂ ਨੂੰ ਘੁੰਗਰੂ ਬੰਨ੍ਹ ਕੇ ਕਈ ਕਈ ਲੱਖ ਦੀਆਂ ਫੀਸਾਂ ਲੈਣ ਵਾਲ਼ਿਆਂ ਦੀ ਆਤਮਾ ਉਨਾਂ੍ਹ ਨੂੰ ਲਾਹਣਤਾਂ ਨਹੀਂ ਪਾਉਂਦੀ?
ਹੁਣ ਗੱਲ ਕਰ ਲਈਏ ਭਗਵੰਤ ਮਾਨ ਜਿਹੇ ਟੀਸੀ 'ਤੇ ਪਹੁੰਚੇ ਕਲਾਲਾਰ ਨੂੰ ਆਪਣੇ ਕਾਫਲੇ ਦਾ ਪਾਂਧੀ ਬਣਾਉਣ ਵਾਲ਼ੇ ਮਨਪ੍ਰੀਤ ਸਿੰਘ ਬਾਦਲ ਦੇ ਦਾ੍ਹਅਵਿਆਂ ਅਤੇ ਵਾਅਦਿਆਂ ਦੀ। ਕਹਿੰਦੇ ਨੇ ਕਿ ਆਦਮੀਂ ਦਾ ਚਿਹਰਾ ਹੀ ਸਭ ਕੁਝ ਦੱਸ ਦਿੰਦਾ ਹੈ। ਇਸ ਲਿਹਾਜੇ ਮਨਪ੍ਰੀਤ ਦੇ ਚਿਹਰੇ ਤੋਂ ਪੰਜਾਬ ਲਈ ਲੋਹੜੇ ਦਾ ਦਰਦ ਝਲਕਦਾ ਹੈ। ਪੰਜਾਬ ਦੀ ਅਜ਼ਮਤ ਅਤੇ ਅਣਖ ਨੂੰ ਲੱਗੇ ਖੋਰੇ ਦਾ ਜ਼ਿਕਰ ਕਰਦਿਆਂ ਉਹਦਾ ਗੱਚ ਭਰ ਆਉਂਦਾ ਹੈ। ਇਸੇ ਕਾਰਨ ਹੀ ਦਿਨ-ਬ-ਦਿਨ ਉਸਦਾ ਕਾਫਲਾ ਵਧਦਾ ਜਾ ਰਿਹਾ ਹੈ। ਪਰ ਕੀਤਾ ਕੀ ਜਾਏ ? ਪੰਜਾਬੀਆਂ ਨੇ ਅਨੇਕਾਂ ਵਾਰ ਸਿਆਸਤਦਾਨਾਂ ਦੇ ਚਿਹਰਿਆਂ ਦੀ ਕਪਟੀ ਮਾਸੂਮੀਅਤ ਤੋਂ ਧੋਖੇ ਖਾਧੇ ਹਨ। ਦੰਭੀ, ਪਖੰਡੀ ਆਗੂਆਂ ਹੱਥੋਂ ਪੰਜਾਬੀਆਂ ਦੀ ਲੁੱਟ ਦਾ ਇਤਿਹਾਸ ਪੜ੍ਹ ਕੇ ਇੱਕ ਹਿੰਦੀ ਗੀਤ ਯਾਦ ਆਉਂਦਾ ਹੈ—'ਕਹਾਂ ਤੱਕ ਨਾਮ ਗਿਨਵਾਊਂ, ਸਭੀ ਨੇ ਹਮ ਕੋ ਲੂਟਾ ਹੈ।' ਸੁਭਾਉੇ ਪੱਖੋਂ ਭੋਲ਼ੇ ਭਾਲ਼ੇ ਪੰਜਾਬੀਆਂ ਨੂੰ ਕਿਸੇ ਸ਼ਾਇਰ ਨੇ ਸ਼ਾਇਦ ਇਸੇ ਕਰਕੇ , ਇੱਕ ਮੀਸਣੇ ਆਗੂ ਤੋਂ ਚੁਕੰਨੇਂ ਕਰਦਿਆਂ ਲਿਖਿਆ ਏ—
ਇਹਦਾ 'ਕੱਲਾ ਮੂੰਹ ਨਾ ਦੇਖੋ, ਮੂੰਹ ਅੰਦਰਲੇ ਦੰਦ ਵੀ ਦੇਖੋ।
ਮੀਸਣੀਆਂ ਮੁਸਕਾਨਾਂ ਉਹਲੇ ਜੋ ਜੋ ਚਾੜ੍ਹੇ ਚੰਦ ਵੀ ਦੇਖੋ।
ਇਨਾਂ੍ਹ ਸਤਰਾਂ ਦੇ ਲੇਖਕ ਨੇ ਆਪਣੀਆਂ ਅੱਖਾ ਨਾਲ਼ ਉਹ ਵੀ ਸਮਾਂ ਦੇਖਿਆ ਹੋਇਐ, ਜਦ ਪੱਚੀ ਸਾਲ ਪ੍ਰਧਾਨਗੀ ਕਰਦੇ ਰਹੇ ਇੱਕ ਧਾਰਮਿਕ ਆਗੂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਸਟੇਜ 'ਤੇ ਖਲੋ ਕੇ, ਸ੍ਰੀ ਕੇਸਗੜ੍ਹ ਸਾਹਿਬ ਦੇ ਨਿਸ਼ਾਨ ਸਾਹਿਬ ਵੱਲ ਇਸ਼ਾਰਾ ਕਰਦਿਆਂ ਗਰਜ ਕੇ ਆਖਿਆ ਸੀ ਕਿ ਹੁਣ ਮੇਰੀ ਮੜ੍ਹੀ ਵੀ ਬਾਦਲ ਦਲ ਨਾਲ਼ ਸਮਝੌਤਾ ਨ੍ਹਹੀਂ ਕਰੇਗੀ! ਪਰ ਸ੍ਰੀਮਾਨ ਨੇ ਜਿਉਂਦੇ ਜੀ ਹੀ ਬਾਦਲ ਸਾਹਿਬ ਹੱਥੋਂ ਲੱਡੂ ਖਾ ਲਏ !! ਇੱਦਾਂ ਦੀ ਇਹ ਕੇਵਲ ਇੱਕੋ ਮਿਸਾਲ ਨਹੀਂ –'ਪੰਜਾਬੀ ਸਰੀਰ' ਦੀ ਤਾਂ ਇਹ ਹਾਲਤ ਬਣੀਂ ਹੋਈ ਹੈ—
ਏਕ ਦਿਲ ਹੀ ਨਹੀਂ ਸਾਰਾ ਬਦਨ ਛਲਨੀਂ ਹੈ!
ਅਬ ਤੋ ਦਰਦ ਭੀ ਪਰੇਸ਼ਾਂ ਹੈ ਕਿ ਕਹਾਂ ਉਠੂੰ!!
ਮਨਪ੍ਰੀਤ ਸਿੰਘ, ਦੇਸ਼ ਵਿਦੇਸ਼ ਦੇ ਪੰਜਾਬੀਆਂ ਨੂੰ ਪੂਰੀ ਦ੍ਰਿੜ੍ਹਤਾ ਨਾਲ਼ ਕਹਿੰਦਾ ਹੈ ਕਿ ਮੇਰਾ ਸਾਥ ਦਿਉ,ਮੈਂ ਪੰਜਾਬ 'ਚ ਇਨਕਲਾਬ ਲੈ ਆਵਾਂਗਾ। ਬੁੱਢਾ-ਬੋਹੜ ਨਾਵਲਕਾਰ ਕੰਵਲ ਇੱਕ ਨਾਵਲ 'ਚ ਕਹਿੰਦੈ –"ਪੰਜਾਬ ਦੀ ਸਰ-ਜ਼ਮੀਂ 'ਤੇ ਨਾ ਮਾਉਵਾਦ, ਨਾ ਮਾਰਕਸਵਾਦ , ਸਿਰਫ ਦਸ਼ਮੇਸ਼ ਪਿਤਾ ਦੀ ਸ਼ਮਸ਼ੀਰ ਹੀ ਇਨਕਲਾਬ ਲਿਆ ਸਕਦੀ ਹੈ।' ਇਹ ਸਮਾਂ ਹੀ ਦੱਸੇਗਾ ਕਿ ਪੰਜਾਬ ਲਈ ਤੜਫ ਰਿਹਾ ਸ. ਮਨਪ੍ਰੀਤ ਸਿੰਘ ਬਾਦਲ , ਬਾਈ ਕੰਵਲ ਦੇ ਉਕਤ ਕਥਨ ਨੂੰ ਆਪਣੀ ਤਹਿਰੀਕ ਵਿੱਚ ਕਿਵੇਂ ਫਿੱਟ ਕਰੇਗਾ! ਫਿਲਹਾਲ ਪੀ.ਪੀ.ਪੀ. ਵਾਲ਼ਿਆਂ ਦੀਆਂ ਕ੍ਰਾਂਤੀਕਾਰੀ ਸੁਰਾਂ ਨੂੰ ਖੁਸ਼-ਆਮਦੀਦ ਕਹਿਣਾ ਬਣਦਾ ਹੈ!

ਆਜ਼ਾਦੀ ਦਿਵਸ ਦੇ ਸ਼ਹੀਦਾ ਨੂੰ ਸਮਰਪਿਤ ਇੰਡੀਅਨ ਵੈਲਫੇਅਰ ਸੌਸਾਇਟੀ ਵੱਲੋ ਖੇਡ ਮੇਲਾ ਕਰਵਾਇਆ ਗਿਆ

(ਨਾਰਵੇ)-ਰੁਪਿੰਦਰ ਢਿੱਲੋ ਮੋਗਾ - ਇੰਡੀਅਨ ਵੈਲਫੇਅਰ ਸੋਸਾਇਟੀ ਨਾਰਵੇ ਦੇ ਪ੍ਰਧਾਨ ਸ੍ਰ ਸੁਰਜੀਤ ਸਿੰਘ ਅਤੇ ਸਹਿਯੋਗੀ ਸ੍ਰ ਜੋਗਿੰਦਰ ਸਿੰਘ ਬੈਸ(ਤੱਲਣ), ਲਖਬੀਰ ਸਿੰਘ ਖਹਿਰਾ, ਸ਼ਾਮ ਲਾਲ ਜੀ, ਸੰਤੋਖ ਸਿੰਘ ਬੈਸ, ਰਣਜੀਤ ਸਿੰਘ ਪਾਵਾਰ, ਜਸਵਿੰਦਰ ਸਿੰਘ ਜੱਸਾ, ਧਰਮਿੰਦਰ ਸਿੰਘ ਰਾਜੂ, ਐਸ ਕੇ ਸ਼ਰਮਾ, ਹਰਮਿੰਦਰ ਸਿੰਘ ਪਲਾਹਾ ਕੁਲਵਿੰਦਰ ਸਿੰਘ ਰਾਣਾ ਆਦਿ ਹੋਰ ਬਹੁਤ ਸਾਰੇ ਸਹਿਯੋਗੀ ਵੀਰਾ ਦੇ ਸਹਿਯੋਗ ਸੱਦਕੇ ਭਾਰਤ ਦੀ ਆਜ਼ਾਦੀ ਦਿਵਸ ਸਮਾਰੋਹ ਅਤੇ ਆਜ਼ਾਦੀ ਦੇ ਸ਼ਹੀਦਾ ਨੂੰ ਸਮਰਪਿੱਤ ਖੇਡ ਮੇਲੇ ਦਾ ਆਜੋਯਨ Aਸਲੋ ਦੇ ਇੱਕੀਆ ਨਜ਼ਦੀਕ ਖੁੱਲੇ ਖੇਡ ਮੈਦਾਨ ਚ ਬੜੀ ਧੂਮਧਾਮ ਨਾਲ ਕਰਾਇਆ ਗਿਆ।ਜਿਸ ਵਿੱਚ ਨਾਰਵੇ, ਡੈਨਮਾਰਕ ਦੇ ਖੇਡ ਕੱਲਬਾ ਤੋ ਇਲਾਵਾ ਭਾਰੀ ਸੰਖਿਆ ਵਿੱਚ ਭਾਰਤੀ ਮੂਲ ਦੇ ਲੋਕਾ ਨੇ ਹਾਜ਼ਰੀ ਲਵਾਈ। 2 ਦਿਨ ਚੱਲੇ ਇਸ ਟੂਰਨਾਮੈਟ ਦੇ ਪਹਿਲੇ ਦਿਨ ਅਰਦਾਸ ਉਪਰੱਤ ਇਸ ਖੇਡ ਮੇਲੇ ਦਾ ਉਦਘਾਟਨ ਹੋਇਆ।ਮੋਸਮ ਦੇਵਤੇ ਦੀ ਕਰੋਪੀ ਕਾਰਨ ਕਿਣ ਮਿਣ ਹੁੰਦੀ ਰਹੀ ਪਰ ਖਿਡਾਰੀਆ ਅਤੇ ਦਰਸ਼ਕਾ ਦੇ ਹੋਸਲੇ ਬੁਲੰਦ ਰਹੇ ਅਤੇ ਮੀਹ ਚ ਵੀ ਮੈਚ ਅਤੇ ਦੂਸਰੀਆ ਖੇਡ ਜਾਰੀ ਰਹੀਆ। ਟੂਰਨਾਮੈਟ ਚ ਫੁੱਟਬਾਲ,ਬਾਲੀਬਾਲ, ਰੇਸਾ,ਕ੍ਰਿਕਟ ਆਦਿ ਦਾ ਨਜ਼ਾਰਾ ਦਰਸ਼ਕਾ ਮਾਣਦੇ ਰਹੇ ਅਤੇ ਵਰਦੇ ਮੀਹ ਚ ਟੈਟਾਂ ਹੇਠ ਸੀਪ ਦੀਆਂ ਬਾਜੀਆ ਵੀ ਚੱਲਦੀਆ ਰਹੀਆ।ਜਵਾਨ ਗਭਰੂਆ ਦੀ ਫੁੱਟਬਾਲ ਟਰਾਫੀ ਦਰਾਮਨ ਦੇ ਮੁੰਡੇ ਲੈ ਉਡੇ ਜੱਦ ਕਿ 15 ਸਾਲ ਦੀ ਉਮਰ ਤੱਕ ਦੇ ਫੁੱਟਬਾਲ ਮੈਚਾਂ ਚ ਸ਼ੇਰੇ ਪੰਜਾਬ ਦਰਾਮਨ ਫਸਟ ਅਤੇ ਏਕਤਾ ਵਾਲੇ ਸੈਕੰਡ ਰਹੇ। ਬਾਲੀਬਾਲ ਸੂਟਿੰਗ ਚ ਆਜ਼ਾਦ ਕੱਲਬ ਨਾਰਵੇ ਫਸਟ ਅਤੇ ਦਸ਼ਮੇਸ ਸਪੋਰਟਸ ਕੱਲਬ ਨਾਰਵੇ ਸੈਕੰਡ ਰਿਹਾ। ਬਾਲੀਬਾਲ ਸਮੈਸ਼ਿਗ ਚ ਖਾਲਸਾ ਸਪੋਰਟਸ ਕੱਲਬ ਵਾਲੇ ਹਰ ਵਾਰ ਦੀ ਤਰਾ ਇਸ ਵਾਰ ਵੀ ਪਹਿਲੇ ਅਤੇ ਆਜ਼ਾਦ ਕੱਲਬ ਵਾਲੇ ਦੂਜੇ ਨੰਬਰ ਤੇ ਰਹੇ। ਸਵੀਡਨ ਦੀ ਕੱਬਡੀ ਟੀਮ ਮੋਕੇ ਤੇ ਨਾ ਪਹੁੰਚਣ ਕਾਰਨ ਅਤੇ ਖੇਡ ਮੇਲੇ ਦੇ ਪ੍ਰੰਬੱਧਕਾ ਅਤੇ ਗਰਾਉਡ ਚ ਮਜੋਦਾ ਨਾਰਵੇ ਅਤੇ ਡੈਨਮਾਰਕ ਦੀਆ ਟੀਮਾ ਚ ਆਪਸੀ ਤਾਲਮੇਲ ਨਾ ਬਣਨ ਕਾਰਨ ਪਹਿਲੇ ਦਿਨ ਕੱਬਡੀ ਦੇ ਮੈਚ ਰੱਦ ਕਰਨੇ ਪਏ ਅਤੇ ਦੂਜੇ ਦਿਨ ਕੱਬਡੀ ਕੱਲਬਾ ਦੇ ਸਹਿਯੋਗੀਆ ਅਤੇ ਖੇਡ ਪ੍ਰੰਬੱਧਕਾ ਚ ਹੋਈ ਆਪਸੀ ਗੱਲਬਾਤ ਬਾਅਦ ਕੱਬਡੀ ਦੇ ਮੈਚਾ ਦੀ ਸਹਿਮਤੀ ਤਾ ਜਰੂਰ ਹੋਈ ਪਰ ਵਰਦੇ ਮੀਹ ਅਤੇ ਇਸ ਤਿੱਲਕਣ ਮੋਸਮ ਚ ਸੱਟ ਲੱਗਣ ਦੇ ਡਰ ਕਾਰਨ ਇਸ ਵਾਰ ਕੱਬਡੀ ਦੀ ਖੇਡ ਨਾ ਹੋ ਸੱਕੀ।ਮਾਣ ਵਾਲੀ ਗੱਲ ਹੈ ਕਿ ਨਾਰਵੇ ਦੇ ਦੋਨੋ ਕੱਬਡੀ ਕੱਲਬਾ ਦੇ ਖਿਡਾਰੀਆ ਦੀ ਇੱਕ ਟੀਮ ਬਣ ਨਾਰਵੇ ਦੀ ਤਰਫੋ ਭਾਰਤ ਵਿੱਚ ਹੋਣ ਜਾ ਰਹੇ ਵਕਾਰੀ ਕੱਬਡੀ ਟੂਰਨਾਮੈਟ ਚ ਜਾ ਰਹੀ ਹੈ ਅਤੇ ਇਹ ੰ ਨਾਰਵੇ ਚ ਵੱਸੇ ਭਾਰਤੀਆ ਲਈ ਮਾਣ ਵਾਲੀ ਗੱਲ ਹੈ। ਦੋਵੇ ਦਿਨ ਗੁਰੂ ਕਾ ਲੰਗਰ ਅਟੁੱਟ ਵਰਤਦਾ ਰਿਹਾ। ਖੇਡ ਮੇਲੇ ਦੀ ਸਮਾਪਤੀ ਤੇ ਜੇਤੂ ਟੀਮਾ ਦੇ ਖਿਡਾਰੀਆ ਨੂੰ ਸਹੋਣੇ ਇਨਾਮ ਦੇ ਸਨਮਾਨਿਤ ਕੀਤਾ ਗਿਆ।ਮੀਡੀਆ ਨਾਲ ਜੁੜੇ ਡਿੰਪਾ ਵਿਰਕ ਅਤੇ ਰੁਪਿੰਦਰ ਢਿੱਲੋ ਮੋਗਾ ਨੂੰ ਵੀ ਕਮੇਟੀ ਵੱਲੋ ਇਨਾਮ ਦੇ ਸਨਮਾਨਿਤ ਕੀਤਾ ਗਿਆ। ਇਸ ਖੇਡ ਮੇਲਾ ਦਾ ਨਜ਼ਾਰਾ ਇੰਡੀਅਨ ਅੰਬੈਸੀ ਨਾਰਵੇ ਦੇ ਰਾਜਦੂਤ ਸ੍ਰੀ ਆਰ ਕੇ ਤਿਆਗੀ, ਫਸਟ ਸੈਕਟਰੀ ਡੀ ਕੇ ਨੰਦਾ, ਸ਼੍ਰੀ ਬਾਲਾਚੰਦਰਨ ਤੋ ਇਲਾਵਾ ਅਕਾਲੀ ਦਲ ਨਾਰਵੇ ਦ ਚੇਅਰਮੈਨ ਸ੍ਰ ਕਸਮੀਰ ਸਿੰਘ ਬੋਪਾਰਾਏ,ਸ੍ਰ ਗੁਰਦਿਆਲ ਸਿੰਘ ਪੱਡਾ,ਸ੍ਰ ਜਰਨੈਲ ਸਿੰਘ ਦਿਉਲ, ਹਰਨੇਕ ਸਿੰਘ ਦਿਉਲ, ਹਰਪਾਲ ਸਿੰਘ, ਸ੍ਰ ਮਲਕੀਅਤ ਸਿੰਘ ਬਿੱਟੂ, ਗਰੁਚਰਨ ਸਿੰਘ ਕੁਲਾਰ,ਹਰਵਿੰਦਰ ਪਰਾਸ਼ਰ,ਗੁਰਦੀਪ ਸਿੰਘ ਕੋੜਾ,ਦਰਬਾਰਾ ਸਿੰਘ ਮਾਲੂਪੁਰੀਆ, ਗੁਰਦਿਆਲ ਿਸੰਘ ਆਸਕਰ, ਬਿੰਦਰ ਮੱਲੀ ਰਾਮਪੁਰਾ ਫੁæਲ ਤੋ ਇਲਾਵਾ ਨਾਰਵੇ ਵਿੱਚ ਵੱਸੇ ਭਾਰਤੀ ਮੂਲ ਦੀਆ ਜਾਣੀਆ ਮਾਣੀਆ ਹਸਤੀਆ ਨੇ ਮਾਣਿਆ। ਡੈਨਮਾਰਕ ਤੋ ਇੰਡੀਅਨ ਸਪੋਰਟਸ ਕੱਲਬ ਦੇ ਸ੍ਰ ਹਰਤੀਰਥ ਸਿੰਘ ਪਰਜੀਆ ਕਲਾਂ, ਪਿੰਦਾ ਜਨੇਤਪੁਰੀਆ , ਰਾਜੂ ਸੱਵਦੀ, ਮਨਜੀਤ ਸਿੰਘ ਮੋਗਾ ਅਤੇ ਖਾਲਸਾ ਸਪੋਰਟਸ ਕੱਲਬ ਡੈਨਮਾਰਕ ਦੇ ਸ੍ਰ ਕੁਲਵਿੰਦਰ ਸਿੰਘ, ਬੱਲਪ੍ਰੀਤ , ਪਰਮਜੀਤ ਆਦਿ ਵੀ ਹਾਜ਼ਰ ਸਨ।ਖੇਡ ਸਮਾਪਤੀ ਵੇਲੇ ਪ੍ਰੰਬੱਧਕਾ ਵੱਲੋ ਹਰ ਆਏ ਹੋਏ ਦਰਸ਼ਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।
ਨਾਰਵੇ-ਰੁਪਿੰਦਰ ਢਿੱਲੋ ਮੋਗਾ - ਇੰਡੀਅਨ ਵੈਲਫੇਅਰ ਸੋਸਾਇਟੀ ਨਾਰਵੇ ਦੇ ਪ੍ਰਧਾਨ ਸ੍ਰ ਸੁਰਜੀਤ ਸਿੰਘ ਅਤੇ ਸਹਿਯੋਗੀ ਸ੍ਰ ਜੋਗਿੰਦਰ ਸਿੰਘ ਬੈਸ(ਤੱਲਣ), ਲਖਬੀਰ ਸਿੰਘ ਖਹਿਰਾ, ਸ਼ਾਮ ਲਾਲ ਜੀ, ਸੰਤੋਖ ਸਿੰਘ ਬੈਸ, ਰਣਜੀਤ ਸਿੰਘ ਪਾਵਾਰ, ਜਸਵਿੰਦਰ ਸਿੰਘ ਜੱਸਾ, ਧਰਮਿੰਦਰ ਸਿੰਘ ਰਾਜੂ, ਐਸ ਕੇ ਸ਼ਰਮਾ, ਹਰਮਿੰਦਰ ਸਿੰਘ ਪਲਾਹਾ ਕੁਲਵਿੰਦਰ ਸਿੰਘ ਰਾਣਾ ਆਦਿ ਹੋਰ ਬਹੁਤ ਸਾਰੇ ਸਹਿਯੋਗੀ ਵੀਰਾ ਦੇ ਸਹਿਯੋਗ ਸੱਦਕੇ ਭਾਰਤ ਦੀ ਆਜ਼ਾਦੀ ਦਿਵਸ ਸਮਾਰੋਹ ਅਤੇ ਆਜ਼ਾਦੀ ਦੇ ਸ਼ਹੀਦਾ ਨੂੰ ਸਮਰਪਿੱਤ ਖੇਡ ਮੇਲੇ ਦਾ ਆਜੋਯਨ Aਸਲੋ ਦੇ ਇੱਕੀਆ ਨਜ਼ਦੀਕ ਖੁੱਲੇ ਖੇਡ ਮੈਦਾਨ ਚ ਬੜੀ ਧੂਮਧਾਮ ਨਾਲ ਕਰਾਇਆ ਗਿਆ।ਜਿਸ ਵਿੱਚ ਨਾਰਵੇ, ਡੈਨਮਾਰਕ ਦੇ ਖੇਡ ਕੱਲਬਾ ਤੋ ਇਲਾਵਾ ਭਾਰੀ ਸੰਖਿਆ ਵਿੱਚ ਭਾਰਤੀ ਮੂਲ ਦੇ ਲੋਕਾ ਨੇ ਹਾਜ਼ਰੀ ਲਵਾਈ। 2 ਦਿਨ ਚੱਲੇ ਇਸ ਟੂਰਨਾਮੈਟ ਦੇ ਪਹਿਲੇ ਦਿਨ ਅਰਦਾਸ ਉਪਰੱਤ ਇਸ ਖੇਡ ਮੇਲੇ ਦਾ ਉਦਘਾਟਨ ਹੋਇਆ।ਮੋਸਮ ਦੇਵਤੇ ਦੀ ਕਰੋਪੀ ਕਾਰਨ ਕਿਣ ਮਿਣ ਹੁੰਦੀ ਰਹੀ ਪਰ ਖਿਡਾਰੀਆ ਅਤੇ ਦਰਸ਼ਕਾ ਦੇ ਹੋਸਲੇ ਬੁਲੰਦ ਰਹੇ ਅਤੇ ਮੀਹ ਚ ਵੀ ਮੈਚ ਅਤੇ ਦੂਸਰੀਆ ਖੇਡ ਜਾਰੀ ਰਹੀਆ। ਟੂਰਨਾਮੈਟ ਚ ਫੁੱਟਬਾਲ,ਬਾਲੀਬਾਲ, ਰੇਸਾ,ਕ੍ਰਿਕਟ ਆਦਿ ਦਾ ਨਜ਼ਾਰਾ ਦਰਸ਼ਕਾ ਮਾਣਦੇ ਰਹੇ ਅਤੇ ਵਰਦੇ ਮੀਹ ਚ ਟੈਟਾਂ ਹੇਠ ਸੀਪ ਦੀਆਂ ਬਾਜੀਆ ਵੀ ਚੱਲਦੀਆ ਰਹੀਆ।ਜਵਾਨ ਗਭਰੂਆ ਦੀ ਫੁੱਟਬਾਲ ਟਰਾਫੀ ਦਰਾਮਨ ਦੇ ਮੁੰਡੇ ਲੈ ਉਡੇ ਜੱਦ ਕਿ 15 ਸਾਲ ਦੀ ਉਮਰ ਤੱਕ ਦੇ ਫੁੱਟਬਾਲ ਮੈਚਾਂ ਚ ਸ਼ੇਰੇ ਪੰਜਾਬ ਦਰਾਮਨ ਫਸਟ ਅਤੇ ਏਕਤਾ ਵਾਲੇ ਸੈਕੰਡ ਰਹੇ। ਬਾਲੀਬਾਲ ਸੂਟਿੰਗ ਚ ਆਜ਼ਾਦ ਕੱਲਬ ਨਾਰਵੇ ਫਸਟ ਅਤੇ ਦਸ਼ਮੇਸ ਸਪੋਰਟਸ ਕੱਲਬ ਨਾਰਵੇ ਸੈਕੰਡ ਰਿਹਾ। ਬਾਲੀਬਾਲ ਸਮੈਸ਼ਿਗ ਚ ਖਾਲਸਾ ਸਪੋਰਟਸ ਕੱਲਬ ਵਾਲੇ ਹਰ ਵਾਰ ਦੀ ਤਰਾ ਇਸ ਵਾਰ ਵੀ ਪਹਿਲੇ ਅਤੇ ਆਜ਼ਾਦ ਕੱਲਬ ਵਾਲੇ ਦੂਜੇ ਨੰਬਰ ਤੇ ਰਹੇ। ਸਵੀਡਨ ਦੀ ਕੱਬਡੀ ਟੀਮ ਮੋਕੇ ਤੇ ਨਾ ਪਹੁੰਚਣ ਕਾਰਨ ਅਤੇ ਖੇਡ ਮੇਲੇ ਦੇ ਪ੍ਰੰਬੱਧਕਾ ਅਤੇ ਗਰਾਉਡ ਚ ਮਜੋਦਾ ਨਾਰਵੇ ਅਤੇ ਡੈਨਮਾਰਕ ਦੀਆ ਟੀਮਾ ਚ ਆਪਸੀ ਤਾਲਮੇਲ ਨਾ ਬਣਨ ਕਾਰਨ ਪਹਿਲੇ ਦਿਨ ਕੱਬਡੀ ਦੇ ਮੈਚ ਰੱਦ ਕਰਨੇ ਪਏ ਅਤੇ ਦੂਜੇ ਦਿਨ ਕੱਬਡੀ ਕੱਲਬਾ ਦੇ ਸਹਿਯੋਗੀਆ ਅਤੇ ਖੇਡ ਪ੍ਰੰਬੱਧਕਾ ਚ ਹੋਈ ਆਪਸੀ ਗੱਲਬਾਤ ਬਾਅਦ ਕੱਬਡੀ ਦੇ ਮੈਚਾ ਦੀ ਸਹਿਮਤੀ ਤਾ ਜਰੂਰ ਹੋਈ ਪਰ ਵਰਦੇ ਮੀਹ ਅਤੇ ਇਸ ਤਿੱਲਕਣ ਮੋਸਮ ਚ ਸੱਟ ਲੱਗਣ ਦੇ ਡਰ ਕਾਰਨ ਇਸ ਵਾਰ ਕੱਬਡੀ ਦੀ ਖੇਡ ਨਾ ਹੋ ਸੱਕੀ।ਮਾਣ ਵਾਲੀ ਗੱਲ ਹੈ ਕਿ ਨਾਰਵੇ ਦੇ ਦੋਨੋ ਕੱਬਡੀ ਕੱਲਬਾ ਦੇ ਖਿਡਾਰੀਆ ਦੀ ਇੱਕ ਟੀਮ ਬਣ ਨਾਰਵੇ ਦੀ ਤਰਫੋ ਭਾਰਤ ਵਿੱਚ ਹੋਣ ਜਾ ਰਹੇ ਵਕਾਰੀ ਕੱਬਡੀ ਟੂਰਨਾਮੈਟ ਚ ਜਾ ਰਹੀ ਹੈ ਅਤੇ ਇਹ ੰ ਨਾਰਵੇ ਚ ਵੱਸੇ ਭਾਰਤੀਆ ਲਈ ਮਾਣ ਵਾਲੀ ਗੱਲ ਹੈ। ਦੋਵੇ ਦਿਨ ਗੁਰੂ ਕਾ ਲੰਗਰ ਅਟੁੱਟ ਵਰਤਦਾ ਰਿਹਾ। ਖੇਡ ਮੇਲੇ ਦੀ ਸਮਾਪਤੀ ਤੇ ਜੇਤੂ ਟੀਮਾ ਦੇ ਖਿਡਾਰੀਆ ਨੂੰ ਸਹੋਣੇ ਇਨਾਮ ਦੇ ਸਨਮਾਨਿਤ ਕੀਤਾ ਗਿਆ।ਮੀਡੀਆ ਨਾਲ ਜੁੜੇ ਡਿੰਪਾ ਵਿਰਕ ਅਤੇ ਰੁਪਿੰਦਰ ਢਿੱਲੋ ਮੋਗਾ ਨੂੰ ਵੀ ਕਮੇਟੀ ਵੱਲੋ ਇਨਾਮ ਦੇ ਸਨਮਾਨਿਤ ਕੀਤਾ ਗਿਆ। ਇਸ ਖੇਡ ਮੇਲਾ ਦਾ ਨਜ਼ਾਰਾ ਇੰਡੀਅਨ ਅੰਬੈਸੀ ਨਾਰਵੇ ਦੇ ਰਾਜਦੂਤ ਸ੍ਰੀ ਆਰ ਕੇ ਤਿਆਗੀ, ਫਸਟ ਸੈਕਟਰੀ ਡੀ ਕੇ ਨੰਦਾ, ਸ਼੍ਰੀ ਬਾਲਾਚੰਦਰਨ ਤੋ ਇਲਾਵਾ ਅਕਾਲੀ ਦਲ ਨਾਰਵੇ ਦ ਚੇਅਰਮੈਨ ਸ੍ਰ ਕਸਮੀਰ ਸਿੰਘ ਬੋਪਾਰਾਏ,ਸ੍ਰ ਗੁਰਦਿਆਲ ਸਿੰਘ ਪੱਡਾ,ਸ੍ਰ ਜਰਨੈਲ ਸਿੰਘ ਦਿਉਲ, ਹਰਨੇਕ ਸਿੰਘ ਦਿਉਲ, ਹਰਪਾਲ ਸਿੰਘ, ਸ੍ਰ ਮਲਕੀਅਤ ਸਿੰਘ ਬਿੱਟੂ, ਗਰੁਚਰਨ ਸਿੰਘ ਕੁਲਾਰ,ਹਰਵਿੰਦਰ ਪਰਾਸ਼ਰ,ਗੁਰਦੀਪ ਸਿੰਘ ਕੋੜਾ,ਦਰਬਾਰਾ ਸਿੰਘ ਮਾਲੂਪੁਰੀਆ, ਗੁਰਦਿਆਲ ਿਸੰਘ ਆਸਕਰ, ਬਿੰਦਰ ਮੱਲੀ ਰਾਮਪੁਰਾ ਫੁæਲ ਤੋ ਇਲਾਵਾ ਨਾਰਵੇ ਵਿੱਚ ਵੱਸੇ ਭਾਰਤੀ ਮੂਲ ਦੀਆ ਜਾਣੀਆ ਮਾਣੀਆ ਹਸਤੀਆ ਨੇ ਮਾਣਿਆ। ਡੈਨਮਾਰਕ ਤੋ ਇੰਡੀਅਨ ਸਪੋਰਟਸ ਕੱਲਬ ਦੇ ਸ੍ਰ ਹਰਤੀਰਥ ਸਿੰਘ ਪਰਜੀਆ ਕਲਾਂ, ਪਿੰਦਾ ਜਨੇਤਪੁਰੀਆ , ਰਾਜੂ ਸੱਵਦੀ, ਮਨਜੀਤ ਸਿੰਘ ਮੋਗਾ ਅਤੇ ਖਾਲਸਾ ਸਪੋਰਟਸ ਕੱਲਬ ਡੈਨਮਾਰਕ ਦੇ ਸ੍ਰ ਕੁਲਵਿੰਦਰ ਸਿੰਘ, ਬੱਲਪ੍ਰੀਤ , ਪਰਮਜੀਤ ਆਦਿ ਵੀ ਹਾਜ਼ਰ ਸਨ।ਖੇਡ ਸਮਾਪਤੀ ਵੇਲੇ ਪ੍ਰੰਬੱਧਕਾ ਵੱਲੋ ਹਰ ਆਏ ਹੋਏ ਦਰਸ਼ਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।

Sunday, 21 August 2011

ਬੱਬੂ ਮਾਨ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ 'ਤੇ....

ਐਡੀਲੇਡ (ਰਿਸ਼ੀ ਗੁਲਾਟੀ) ਨੌਜਵਾਨ ਦਿਲਾਂ ਦੀ ਧੜਕਣ ਤੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ 2 ਸਿਤੰਬਰ ਤੋਂ 25 ਸਿਤੰਬਰ ਤੱਕ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ 'ਤੇ ਆ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਸਟ੍ਰੇਲੀਅਨ ਐਡੀਲੇਡ ਇੰਟਰਨੈਸ਼ਨਲ ਕਾਲਜ ਦੇ ਡਾਇਰੈਕਟਰ ਤੇ ਇਸ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਪ੍ਰਿਤਪਾਲ ਸਿੰਘ ਗਿੱਲ (ਬੌਬੀ ਗਿੱਲ) ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸ਼ੋਅ ਦਾ ਆਯੋਜਨ ਨੌਜਵਾਨ ਵਿਦਿਆਰਥੀਆਂ ਤੇ ਬਾਕੀ ਪੰਜਾਬੀ ਭਾਈਚਾਰੇ ਦੀ ਪੁਰਜ਼ੋਰ ਮੰਗ ਨੂੰ ਮੁੱਖ ਰੱਖਦਿਆਂ ਕਰਨ ਦਾ ਫੈਸਲਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਬੱਬੂ ਮਾਨ ਐਡੀਲੇਡ, ਬ੍ਰਿਸਬੇਨ, ਪਰਥ, ਕੈਨਬਰਾ, ਸਿਡਨੀ, ਮੈਲਬੌਰਨ ਤੇ ਆਕਲੈਂਡ ਵਿਖੇ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ | ਇਨ੍ਹਾਂ ਸ਼ੋਆਂ ਦੌਰਾਨ ਹੀ ਬੱਬੂ ਮਾਨ ਆਪਣੀ ਨਵੀਂ ਆ ਰਹੀ ਪੰਜਾਬੀ ਫਿਲਮ "ਹੀਰੋ ਹਿਟਲਰ ਇਨ ਲਵ" ਦੇ ਨਵੇਂ ਗਾਣੇ ਸੁਣਾਉਣਗੇ ਤੇ ਫਿਲਮ ਦੇ ਸੀਨ ਵੀ ਦਰਸ਼ਕਾਂ ਦੇ ਸਨਮੁੱਖ ਪੇਸ਼ ਕੀਤੇ ਜਾਣਗੇ |

ਮੈਲਬੌਰਨ ਵਿਚ ਨਿੰਦਰ ਘੁਗਿਆਣਵੀ ਦਾ ਸਨਮਾਨ

ਮੈਲਬੌਰਨ ( ਯੁੱਧਵੀਰ ਸਿੰਘ ) ਪੰਜਾਬ ਤੌਂ ਆਪਣਾ ਪੰਜਾਬ ਟੀ.ਵੀ. ਦੇ ਸੱਦੇ ਤੇ ਆਏੇ ਹੌਏ ਲੇਖਕ ਨਿੰਦਰ ਘੁਗਿਆਣਵੀ ਨੂੰ ਮੈਲਬੌਰਨ ਵਾਸੀਆਂ ਵੱਲੌਂ ਸਪਰਿੰਗਵੇਲ ਨੌਰਥ ਦੇ ਈਡਨਬਰਗ ਹਾਲ ਵਿਚ
ਸਨਮਾਨਿਤ ਕੀਤਾ ਗਿਆ | ਇਸ ਸਮਾਰੌਹ ਦੀ ਸਫਲਤਾ ਵਿਚ ਟਹਿਣਾ ਕਰੀਏਸ਼ਨਜ ਦੇ ਬੱਬਲ ਟਹਿਣਾ, ਡਾ. ਪਰੀਤਇੰਦਰ ਗਰੇਵਾਲ ਤੇ ਸਾਗੂ ਡਰੀਮਜ ਦਾ ਮੁੱਖ ਯੌਗਦਾਨ ਸੀ | ਅਮਨ ਯਾਨਕ ਤੇ ਨਿਰਵੈਰ ਵੱਲੌਂ ਆਪਣੇ ਗੀਤ ਪੇਸ਼ ਕੀਤੇ ਗਏ ਇਸ ਮੌਕੇ ਤੇ ਨਿੰਦਰ ਨੇ ਆਪਣਾ ਜੀਵਣ ਦੀਆਂ ਯਾਦਾਂ ਲੌਕਾਂ ਨਾਲ ਸਾਂਝੀਆਂ ਕੀਤੀਆਂ ਅਤੇ ਉਸਤਾਦ ਯਮਲਾ ਜੱਟ ਜੀ ਦੇ ਗੀਤ ਵੀ ਤੂੰਬੇ ਦੇ ਨਾਲ ਲੌਕਾਂ ਨੂੰ ਸੁਣਾਏ | ਆਏ ਹੌਏ ਮਹਿਮਾਨਾਂ ਦੀ ਖਾਤਿਰਦਾਰੀ ਲਈ ਪਰਮਿੰਦਰ ਦਿਉਲ ਤੇ ਸਤਿੰਦਰ ਸੱਤੀ (ਇੰਡੀਆ ਟਾਊਨ) ਵੱਲੌਂ ਬਾਕਮਾਲ ਇੰਤਜਾਮ ਸੀ | ਇਸ ਮੌਕੇ ਤੇ ਨਿੰਦਰ ਦੀਆਂ ਕਿਤਾਬਾਂ ਤੇ ਸੀਡੀ ਦੀ ਪਰਦਰਸ਼ਨੀ ਵੀ ਲਗਾਈ ਗਈ | ਇਸ ਸਮਾਗਮ ਵਿਚ ਹਰਭਜਨ ਸਿੰਘ ਖਹਿਰਾ, ਚਰਨਾਮਤ ਸਿੰਘ , ਤੇਜ ਮਾਨ, ਗੁਰਪਰੀਤ ਸਿੰਘ (ਚਰਬ), ਵਿੱਕੀ ਸ਼ਰਮਾ ਦੇ ਨਾਲ ਪੰਜਾਬੀ ਜਾਗਰਣ ਦੇ ਯੁੱਧਵੀਰ ਸਿੰਘ, ਰੌਜਾਨਾ ਅਜੀਤ ਤੌਂ ਸਰਤਾਜ ਧੌਲ, ਪੰਜਾਬੀ ਟ੍ਰਿਬਿਊਨ ਤੌਂ ਤੌਜਸਦੀਪ ਸਿੰਘ ਅਜਨੌਦਾ, ਹਾਜਰ ਸਨ |

Monday, 8 August 2011

ਇੰਗਲੈਂਡ ਦੀਆਂ ਗੋਰੀਆਂ ਨੂੰ ਦੂਜੇ ਵਰਲਡ ਕਬੱਡੀ ਕੱਪ ਵਿੱਚ ਖਿਡਾਉਣ ਲਈ ਆਸਵੰਦ ਹੈ ਅਸ਼ੋਕ ਦਾਸ।

-ਪੰਜਾਬ ਸਰਕਾਰ ਵੱਲੋਂ ਮਿਲੇ ਹਾਂ-ਪੱਖੀ ਹੁੰਗਾਰੇ ਦੀ ਸਰਾਹਨਾ
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਜਿੰਨੇ ਸਾਜ਼ਗਾਰ ਕਦਮ ਚੁੱਕੇ ਜਾਣੇ ਚਾਹੀਦੇ ਹਨ, ਨਹੀਂ ਚੁੱਕੇ ਜਾ ਰਹੇ। ਇਸ ਬੁਰਾਈ ਖਿਲਾਫ ਸੋਚਣ ਵਾਲੇ ਲੋਕ ਇਹ ਜਰੂਰ ਸੋਚਦੇ ਹਨ ਕਿ ਜੇ ਕਬੱਡੀ ਖੇਡ ਗੋਰਿਆਂ ਦੇ ਹੱਥ ਲੱਗ ਗਈ ਤਾਂ ਪੰਜਾਬੀ 'ਸ਼ੇਰ' ਜਿੰਨੇ
ਮਰਜੀ ਵੱਡੇ ਵੱਡੇ ਟੀਕੇ ਲਾ ਕੇ ਖੇਡੀ ਜਾਣ, ਉਹਨਾਂ ਨੇ ਇੱਕ ਨਹੀਂ ਗਿਣਨ ਦੇਣੀ। ਕਿਉਂਕਿ ਗੋਰੇ ਜਿਸ ਵੀ ਕੰਮ ਨੂੰ ਹੱਥ ਪਾਉਂਦੇ ਹਨ, ਦਿਲੋਂ ਜੀਅ ਜਾਨ ਤੋੜ ਕੇ ਕਰਦੇ ਹਨ ਜਦੋਂਕਿ ਅਸੀਂ ਪੰਜਾਬੀ ਜਲਦੀ ਤੋਂ ਜਲਦੀ ਤਰੱਕੀ ਹਾਸਲ ਕਰਨ ਲਈ ਆਪਣੇ ਸਰੀਰ ਨਾਲ ਵੀ ਧ੍ਰਿਗ ਕਮਾਉਣੋਂ ਗੁਰੇਜ਼ ਨਹੀਂ ਕਰਦੇ। ਸਮੂਹ ਕਬੱਡੀ ਪ੍ਰੇਮੀਆਂ ਲਈ ਖੁਸ਼ੀ ਦੀ ਖ਼ਬਰ ਹੈ ਕਿ ਕਪੂਰਥਲਾ ਜਿਲ੍ਹੇ ਨਾਲ ਸੰਬੰਧਤ ਇੰਗਲੈਂਡ ਵਸਦੇ ਇੱਕ ਪੰਜਾਬੀ ਪਿਛੋਕੜ ਵਾਲੇ ਨੌਜ਼ਵਾਨ ਅਸੋਕ ਦਾਸ ਨੇ ਇੰਗਲੈਂਡ ਦੀਆਂ ਜੰਮਪਲ ਗੋਰੀਆਂ ਦੀ ਕਬੱਡੀ ਟੀਮ ਤਿਆਰ ਕਰ ਲਈ ਹੈ ਜੋ ਪੰਜਾਬੀ ਕਬੱਡੀ ਖੇਡਦੇ ਮੁੰਡੇ ਤੇ ਕੁੜੀਆਂ ਲਈ ਇੱਕ ਵੱਖਰੀ ਮਿਸਾਲ ਹੋਵੇਗੀ। ਇਸ ਸੰਬੰਧੀ ਜਗ ਬਾਣੀ ਨਾਲ ਵਿਸ਼ੇਸ਼ ਵਾਰਤਾ ਦੌਰਾਨ ਅਸ਼ੋਕ ਦਾਸ ਨੇ ਦਿਲੀ ਵਲਵਲੇ ਸਾਂਝੇ ਕਰਦਿਆਂ ਕਿਹਾ ਕਿ ਕਬੱਡੀ ਨੂੰ ਵਿਸ਼ਵ ਪੱਧਰ 'ਤੇ ਪਛਾਣ ਦਿਵਾਉਣ ਲਈ ਜਰੂਰੀ ਹੈ ਕਿ ਹੋਰਨਾਂ ਦੇਸ਼ਾਂ ਦੇ ਵਸਨੀਕ ਮੁੰਡੇ ਕੁੜੀਆਂ ਵੀ ਇਸ ਦੇ ਦਾਅ-ਪੇਚਾਂ ਤੋਂ ਜਾਣੂੰ ਹੋਣ। ਕਬੱਡੀ ਸਾਡੀ ਮਾਂ ਤਾਂ ਰਹੇਗੀ ਹੀ, ਪਰ ਖੁਸ਼ੀ ਦੀ ਗੱਲ ਤਾਂ ਫੇਰ ਹੈ ਕਿ ਜੇ ਗੈਰ ਪੰਜਾਬੀ ਵੀ ਸਾਡੀ ਮਾਂ ਦੀ ਬੁੱਕਲ ਦਾ ਨਿੱਘ ਮਾਨਣ। ਜੇ ਵਿਦੇਸ਼ੀ ਲੋਕ ਕਬੱਡੀ ਖੇਡਣ ਨੂੰ ਚੰਗਾ ਸਮਝਣ ਲੱਗਣ ਤਾਂ ਹੀ ਮੁਕਾਬਲੇ ਦੀ ਭਾਵਨਾ ਵਧਣ ਕਾਰਨ ਨਸ਼ਿਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਮਾਂ ਦਾ ਨਾਂ ਵੇਚ ਕੇ ਅਸੀਂ ਨਸ਼ਿਆਂ ਦਾ ਸਹਾਰਾ ਲੈ ਕੇ ਕਬੱਡੀ ਪ੍ਰੇਮੀਆਂ ਨਾਲ ਵਿਸ਼ਵਾਸ਼ਘਾਤ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਅਸ਼ੋਕ ਦਾਸ ਸਿਰ ਇੰਟਰਨੈਸ਼ਨਲ ਕਬੱਡੀ ਫੇਡਰੇਸ਼ਨ ਦੇ ਮੀਤ ਪ੍ਰਧਾਨ, ਇੰਗਲੈਂਡ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ, ਯੋਰਪੀਅਨ ਕਬੱਡੀ ਫੈਡਰੇਸ਼ਨ ਦੇ ਜਨਰਲ ਸੈਕਟਰੀ ਅਤੇ ਬ੍ਰਿਟਸ਼ ਆਰਮੀ ਦੇ ਹੈੱਡ ਕੋਚ ਦੀਆਂ ਜ਼ਿੰਮੇਵਾਰੀਆਂ ਹਨ। ਇਹਨਾਂ ਅਹੁਦਿਆਂ ਦੀ ਮਸ਼ਰੂਫੀਅਤ ਦੇ ਬਾਵਜੂਦ ਵੀ ਅਸ਼ੋਕ ਦਾਸ ਮਾਂ ਖੇਡ ਕਬੱਡੀ ਦੀਆਂ ਪੱਕੀਆਂ ਜੜ੍ਹਾਂ ਇੰਗਲੈਂਡ ਵਿੱਚ ਲਾਉਣ ਲਈ ਨਿਰੋਲ ਗੋਰੀਆਂ ਦੀ ਟੀਮ ਤਿਆਰ ਕਰੀ ਬੈਠਾ ਹੈ। ਆਪਣੀ ਟੀਮ ਨੂੰ ਆਸਟਰੀਆ ਤੋਂ ਖਿਡਾ ਕੇ ਵਾਪਸ ਪਰਤੇ ਅਸ਼ੋਕ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ, ਨਿਊਯਾਰਕ ਵਿਖੇ ਪ੍ਰਦਰਸ਼ਨ ਕਰਨ ਜਾ ਰਹੇ ਹਨ ਤਾਂ ਕਿ ਕਬੱਡੀ ਨੂੰ ਨਸ਼ਾ ਮੁਕਤ ਕਰਨ ਦਾ ਸੰਦੇਸ਼ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਹੋਏ ਪਹਿਲੇ ਵਿਸ਼ਵ ਕਬੱਡੀ ਕੱਪ ਵਿੱਚ ਸਿਰਫ ਮੁੰਡਿਆਂ ਦੀਆਂ ਟੀਮਾਂ ਕਬੱਡੀ ਖੇਡੀਆਂ ਹਨ ਤਾਂ ਦੂਜੇ ਵਿਸ਼ਵ ਕਬੱਡੀ ਕੱਪ ਵਿੱਚ ਪੰਜਾਬ ਦੀਆਂ ਕੁੜੀਆਂ ਦੀ ਕਬੱਡੀ ਟੀਮ ਸਮੇਤ ਇੰਗਲੈਂਡ, ਅਮਰੀਕਾ, ਇਰਾਨ, ਅਫਗਾਨਿਸਤਾਨ ਆਦਿ ਦੇਸ਼ਾਂ ਵਿੱਚੋਂ ਵੀ ਟੀਮਾਂ ਪਹੁੰਚਦੀਆਂ ਕਰਨ ਲਈ ਸਿਰਤੋੜ ਯਤਨ ਕਰਨਗੇ। ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਕੁੜੀਆਂ ਦੀਆਂ ਟੀਮਾਂ ਨੂੰ ਦੂਜੇ ਵਿਸ਼ਵ ਕਬੱਡੀ ਕੱਪ ਵਿੱਚ ਪ੍ਰਦਰਸ਼ਨ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ। ਅਸ਼ੋਕ ਦਾਸ ਨੇ ਪੂਰਨ ਆਤਮਵਿਸ਼ਵਾਸ ਨਾਲ ਕਿਹਾ ਕਿ ਉਹਨਾਂ ਦੁਆਰਾ ਸਿਖਾਈਆਂ ਇੰਗਲੈਂਡ ਦੀਆਂ ਗੋਰੀਆਂ ਬਗੈਰ ਕਿਸੇ ਨਸ਼ੇ ਦਾ ਸਹਾਰਾ ਲਏ ਫਸਵੇਂ 3-4 ਮੈਚ ਖੇਡਣ ਦੀ ਸਮਰੱਥਾ ਰੱਖਦੀਆਂ ਹਨ ਜਦੋਂਕਿ ਇੰਨੀ ਸਮਰੱਥਾ ਮੁੰਡਿਆਂ ਦੇ ਵੱਸ ਦਾ ਰੋਗ ਵੀ ਨਹੀਂ ਹੈ।

ਪੰਜ ਪਿਆਰਿਆਂ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ।

ਲੰਡਨ, 9 ਅਗਸਤ (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਗੁਰੂ ਨਾਨਕ ਸਿੱਖ ਸਕੂਲ ਹੇਜ ਵਿਖੇ ਆਯੋਜਿਤ ਧਾਰਮਿਕ ਸਮਾਗਮਾਂ ਦੌਰਾਨ ਸੰਤ ਅਮਰ ਸਿੰਘ ਜੀ ਬੜੂੰਦੀ ਵਾਲਿਆਂ ਦੀ ਅਗਵਾਈ ਵਿੱਚ ਪੰਜ ਪਿਆਰਿਆਂ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਬਰਤਾਨੀਆ ਦੇ ਕੋਨੇ ਕੋਨੇ ਵਿੱਚੋਂਚਰਚਿਤ ਗੀਤਕਾਰ ਤੇ ਕਵੀ ਤਰਲੋਚਨ ਸਿੰਘ ਚੰਨ ਜੰਡਿਆਲਵੀ, ਸ੍ਰੀ ਰਾਮ ਜੀ, ਡਾ: ਤਾਰਾ ਸਿੰਘ ਆਲਮ, ਸਾਹਿਬਜੀਤ ਸਿੰਘ ਸੰਧੂ, ਸ਼ਾਇਰਾ ਕਲਵੰਤ ਕੌਰ ਢਿੱਲੋਂ, ਉਰਦੂ ਸ਼ਾਇਰਾ ਅਪਰਨਾ, ਰਣਜੀਤ ਸਿੰਘ ਰਾਣਾ, ਸ਼ਾਇਰਾ ਮਨਜੀਤ ਕੌਰ ਪੱਡਾ, ਨਾਟਕਕਾਰ ਸ਼ੇਖਰ ਮੋਗਾ, ਮਹਾਂ ਕਾਵਿ ਰਚੇਤਾ ਗੁਰਦੇਵ ਸਿੰਘ ਮਠਾੜੂ, ਬਲਵੀਰ ਸਿੰਘ ਕੰਵਲ,ਮਨਦੀਪ ਹਿੰਮਤਪੁਰਾ ਅਤੇ ਡਾ: ਸਾਥੀ ਲੁਧਿਆਣਵੀ, ਰਵਿੰਦਰ ਸਿੰਘ ਖਹਿਰਾ ਆਦਿ ਨੇ ਆਪਣੀਆਂ ਰਚਨਾਵਾਂ ਰਾਹੀਂ ਹਾਜ਼ਰੀਨ ਨੂੰ ਮੰਤਰ ਮੁਗਧ ਕੀਤਾ। ਕਵੀ ਦਰਬਾਰ ਦੀ ਖਾਸੀਅਤ ਸੀ ਕਿ ਪੰਜ ਪਿਆਰਿਆਂ ਸੰਬੰਧੀ ਲਿਖਤੀ ਸਮੱਗਰੀ ਇਕੱਤਰ ਕਰਨ ਦੇ ਮਨਸ਼ੇ ਨਾਲ ਸਮੂਹ ਕਵੀਆਂ ਤੋਂ ਰਚਨਾਵਾਂ ਵਿਸ਼ੇਸ਼ ਤੌਰ ਉੱਤੇ ਲਿਖਵਾਈਆਂ ਗਈਆਂ ਸਨ। ਇਸ ਕਵੀ ਦਰਬਾਰ ਦੌਰਾਨ ਹਜਾਰਾਂ ਦੀ ਤਾਦਾਦ ਵਿੱਚ ਪਹੁੰਚੀਆਂ ਸੰਗਤਾਂ ਨੇ ਕਵੀਆਂ ਦੀਆਂ ਰਚਨਾਵਾਂ ਦਾ ਆਨੰਦ ਮਾਣਿਆ। ਮੰਚ ਸੰਚਾਲਕ

ਉੱਘੇ ਕਾਰੋਬਾਰੀ ਸੁਖਵਿੰਦਰ ਗੋਲਡੀ ਦਾ ਇੰਗਲੈਂਡ ਦੌਰੇ ਸਮੇਂ ਭਰਵਾਂ ਸਵਾਗਤ।

ਲੰਡਨ, 9 ਅਗਸਤ (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਯੂਥ ਆਗੂ ਅਤੇ ਉੱਘੇ ਕਾਰੋਬਾਰੀ ਸੁਖਵਿੰਦਰ ਸਿੰਘ ਗੋਲਡੀ ਦਾ ਇੰਗਲੈਂਡ ਪਹੁੰਚਣ 'ਤੇ ਬੀ. ਐੱਸ਼. ਬੀ. ਬਿਲਡਿੰਗ ਕੰਪਨੀ ਦੇ ਮਾਲਕ ਬਖਤਾਵਰ ਸਿੰਘ ਦਯਾਲ (ਬੇਕ ਸਿੰਘ) ਅਤੇ ਸਰਪੰਚ ਗੁਰਵਿੰਦਰ ਸਿੰਘ ਬਾਘੇਲਾ ਆਦਿ ਸਮੇਤ ਦੋਸਤਾਂ
ਪ੍ਰਸੰਸਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਦੀ ਆਮਦ 'ਤੇ ਹੋਈ ਇਕੱਤਰਤਾ ਸਮੇਂ ਜਗ ਬਾਣੀ ਨਾਲ ਵਿਸ਼ੇਸ਼ ਵਾਰਤਾ ਦੌਰਾਨ ਬੋਲਦਿਆਂ ਸ੍ਰੀ ਗੋਲਡੀ ਨੇ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੋਈ ਹੈ ਕਿ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆ ਕੇ ਸਖਤ ਕਮਾਈਆਂ ਕਰਕੇ ਉਹ ਮੰਜ਼ਿਲਾਂ ਸਰ ਕੀਤੀਆਂ ਹਨ ਜਿਹੜੀਆਂ ਜਣੇ ਖਣੇ ਦੇ ਵੱਸ ਦਾ ਰੋਗ ਨਹੀਂ ਹਨ। ਉਹਨਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਸੰਬੰਧੀ ਪੈਂਦੇ ਵਿਵਾਦਾਂ ਕਾਰਨ ਜੋ ਸਹਿਮ ਦਾ ਮਾਹੌਲ ਪ੍ਰਵਾਸੀ ਪੰਜਾਬੀਆਂ ਵਿੱਚ ਪਾਇਆ ਜਾ ਰਿਹਾ ਹੈ ਉਸ ਸੰਬੰਧੀ ਉਹ ਇੱਕ ਜ਼ਿੰਮੇਵਾਰ ਭਰਾ ਵਜੋਂ ਪੀੜਤ ਪਰਵਾਸੀ ਵੀਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਜਰੂਰ ਖੜ੍ਹਨਗੇ। ਇਸ ਉਪਰੰਤ ਉਹਨਾਂ ਨੂੰ ਹਾਜਰੀਨ ਵੱਲੋਂ ਯਾਦ ਨਿਸ਼ਾਨੀ ਵੀ ਭੇਂਟ ਕੀਤੀ ਗਈ।

ਫਰੈਂਡਜ਼ ਆਫ਼ ਪੀਪਲਜ਼ ਪਾਰਟੀ ਪੰਜਾਬ ਵੱਲੋਂ ਇਲਫੋਰਡ ਵਿਖੇ ਹੰਗਾਮੀ ਇਕੱਤਰਤਾ।

ਕੀਤਾ ਇੰਗਲੈਂਡ ਤੋਂ ਆਪਣਾ ਸਮਰਥਨ ਦੇਣ ਦਾ ਐਲਾਨ
ਲੰਡਨ,9 ਅਗਸਤ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬ ਨੂੰ ਭ੍ਰਿਸ਼ਟ ਰਾਜਨੀਤੀ ਤੋਂ ਨਿਜਾਤ ਦਿਵਾਉਣ, ਪੰਜਾਬ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਦਾ ਸੰਕਲਪ ਕਰਕੇ ਤੁਰੇ ਮਨਪ੍ਰੀਤ ਸਿੰਘ ਬਾਦਲ ਨੂੰ ਦੇਸ਼ ਵਿਦੇਸ਼ ਵਿੱਚੋਂ ਮਿਲ ਰਹੇ ਹੁੰਗਾਰੇ ਅਨੁਸਾਰ ਇੰਗਲੈਂਡ ਵਸਦੇ ਪੰਜਾਬ ਪ੍ਰੇਮੀਆਂ ਵੱਲੋਂ 'ਫਰੈਂਡਜ਼ ਆਫ਼ ਪੀਪਲਜ਼ ਪਾਰਟੀ
ਆਫ਼ ਪੰਜਾਬ' ਨਾਂ ਦੇ ਬੈਨਰ ਹੇਠ ਇੰਗਲੈਂਡ ਤੋਂ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜਿੱਥੇ ਮਨਪ੍ਰੀਤ ਸਿੰਘ ਬਾਦਲ ਦੀ ਸੰਭਾਵਿਤ ਇੰਗਲੈਂਡ ਫੇਰੀ ਨੂੰ ਲੈ ਕੇ ਇੰਗਲੈਂਡ ਵਸਦੇ ਉਹਨਾਂ ਦੇ ਹਮਾਇਤੀਆਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਉੱਥੇ ਫਰੈਂਡਜ਼ ਆਫ਼ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਇਲਫੋਰਡ ਇਕਾਈ ਵੱਲੋਂ ਵਿਸ਼ੇਸ਼ ਇਕੱਤਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਮੂਹ ਮੈਂਬਰਾਨ ਅਤੇ ਹਮਾਇਤੀਆਂ ਵੱਲੋਂ ਮਨਪ੍ਰੀਤ ਬਾਦਲ ਦੇ ਦਲੇਰਾਨਾ ਕਦਮ ਦੀ ਸਰਾਹਨਾ ਕਰਦਿਆਂ ਹਰ ਸੰਭਵ ਸਹਾਇਤਾ ਦਾ ਵਾਅਦਾ ਦੁਹਰਾਇਆ। ਇਸ ਸਮੇਂ ਸੰਬੋਧਨ ਕਰਦਿਆਂ ਈਸਟ ਲੰਡਨ ਦੇ ਕਨਵੀਨਰ ਅਮਰੀਕ ਸਿੰਘ ਢਿੱਲੋਂ, ਪਰਮਜੀਤ ਰਤਨਪਾਲ, ਦਿਲਬਾਗ ਸਿੰਘ ਚਾਹਲ, ਰਸਬੀਰ ਸਿੰਘ ਬਿਰਿੰਗ, ਜਗਦੇਵ ਸਿੰਘ ਪੁਰੇਵਾਲ, ਅਮਰੀਕ ਸਿੰਘ ਬੋਪਾਰਾਏ, ਮਹਿੰਦਰ ਸਿੰਘ ਸੰਘਾ ਆਦਿ ਨੇ ਕਿਹਾ ਕਿ ਰਾਜਨੀਤੀ ਦੇ ਨਾਂ ਉੱਪਰ ਹੁੰਦੀ ਸੂਬੇ ਦੀ ਲੁੱਟ ਖਸੁੱਟ ਖਿਲਾਫ਼ ਲੜਾਈ ਵਿੱਚ ਉਹ ਮਨਪ੍ਰੀਤ ਬਾਦਲ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਸਭ ਨੇ ਪੰਜਾਬ ਨਾਲ ਮੋਹ ਰੱਖਣ ਵਾਲਿਆਂ ਨੂੰ ਭਾਵਨਾਤਮਕ ਤੌਰ ਉੱਤੇ ਹਨੇਰੇ ਵਿੱਚ ਹੀ ਰੱਖਿਆ ਹੈ। ਪਰ ਮਨਪ੍ਰੀਤ ਬਾਦਲ ਨੇ ਆਪਣੇ ਅਹੁਦੇ ਤੱਕ ਨੂੰ ਠੋਕਰ ਮਾਰ ਕੇ ਦਰਸਾ ਦਿੱਤਾ ਹੈ ਕਿ ਉਸਨੂੰ ਪਰਿਵਾਰਕ ਰਿਸ਼ਤਿਆਂ ਨਾਲੋਂ ਵੀ ਪੰਜਾਬ ਦੇ ਹਿਤ ਵਧੇਰੇ ਪਿਆਰੇ ਹਨ। ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਓ ਇਸ ਆਰ-ਪਾਰ ਦੇ ਸੰਘਰਸ਼ ਵਿੱਚ ਮਨਪ੍ਰੀਤ ਬਾਦਲ ਦੀ ਪਿੱਠ ਥਾਪੜੀਏ ਤਾਂ ਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਸਮੁੱਚੀ ਟੀਮ ਤਹਿਦਿਲੋਂ ਨਵਾਂ ਪੰਜਾਬ ਉਸਾਰਨ ਵਿੱਚ ਸਰਗਰਮ ਰਹੇ। ਇਸ ਉਪਰੰਤ ਕਨਵੀਨਰ ਅਮਰੀਕ ਸਿੰਘ ਢਿੱਲੋਂ, ਪਰਮਜੀਤ ਰਤਨਪਾਲ ਨੇ ਜਗ ਬਾਣੀ ਨਾਲ ਵਿਸ਼ੇਸ਼ ਵਾਰਤਾ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਵੀ ਜੰਗੀ ਪੱਧਰ ਉੱਤੇ ਵਿੱਢੀ ਹੋਈ ਹੈ। ਜਿਸ ਸੰਬੰਧੀ ਕਾਗਜ਼ੀ ਕਾਰਵਾਈ ਮੁਕੰਮਲ ਕਰਕੇ ਸਮੁੱਚਾ ਰਿਕਾਰਡ ਮਨਪ੍ਰੀਤ ਬਾਦਲ ਨੂੰ ਇੰਗਲੈਂਡ ਫੇਰੀ ਦੌਰਾਨ ਸਪੁਰਦ ਕੀਤਾ ਜਾਵੇਗਾ।

Friday, 5 August 2011

ਕਵਿਤਾ ਦੇ ਅਸਲੀ ਰੂਪ ਵਿਚ ਗੰਧਲਾਪਣ

(ਬਲਜਿੰਦਰ ਸੰਘਾ ਦੇ ਕਾਵਿ-ਸੰਗ੍ਰਹਿ 'ਕਵਿਤਾ...ਮੈਨੂੰ ਮੁਆਫ਼ ਕਰੀ' ਦੇ ਅਧਾਰਿਤ)
ਸੁਖਿੰਦਰ
ਐਡੀਟਰ : ਸੰਵਾਦ(ਟੰਰਾਂਟੋ)
ਜੇ ਜੋ ਸਕੇ ਤਾਂ
ਮੈਨੂੰ ਮੁਆਫ਼ ਕਰੀਂ
ਕਿਉਂਕਿ ਮੈਂ ਤੈਨੂੰ ਉਸੇ
ਰੂਪ ਵਿਚ
ਉਤਾਰ ਨਹੀਂ ਸਕਿਆ ਕੋਰੇ ਸਫਿਆਂ ਤੇ
ਜਿਸ ਰੂਪ ਵਿਚ ਤੂੰ ਆਈ ਸੀ
ਮੇਰੇ ਦਿਲ ਦੇ ਵਿਹੜੇ ਵਿਚ
ਮੈਂ ਖੁਦਗਰਜ਼ ਹਾਂ
ਤੇ ਮੇਰੀ ਖੁਦਗਰਜ਼ੀ ਨੇ ਹੀ ਕੀਤਾ ਹੈ
ਤੇਰੇ ਅਸਲੀ ਰੂਪ ਨੂੰ ਗੰਧਲਾ
ਕੈਨੇਡੀਅਨ ਪੰਜਾਬੀ ਸ਼ਾਇਰ ਤੇ ਲੇਖਕ ਬਲਜਿੰਦਰ ਸੰਘਾ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਕਾਵਿ-ਸੰਗ੍ਰਹਿ 'ਕਵਿਤਾ…ਮੈਨੂੰ ਮੁਆਫ਼ ਕਰੀਂ' ਵਿਚ ਸ਼ਾਮਿਲ ਕੀਤੀ ਗਈ ਕਵਿਤਾ 'ਕਵਿਤਾ ਮੈਨੂੰ ਮੁਆਫ਼ ਕਰੀਂ' ਵਿਚੋਂ ਇਹ ਸਤਰਾਂ ਲਈਆਂ ਗਈਆਂ ਹਨ
ਬਲਜਿੰਦਰ ਸੰਘਾ ਦਾ ਇਹ ਪਲੇਠਾ ਕਾਵਿ-ਸੰਗ੍ਰਹਿ ਹੈ।ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕੀਤੀਆਂ ਗਈਆਂ ਸਾਰੀਆਂ ਕਵਿਤਾਵਾਂ ਨੂੰ ਸਮਝਣ ਲਈ ਇਸ ਕਾਵਿ-ਸੰਗ੍ਰਹਿ ਦੀ ਇਸ ਅੰਤਲੀ ਕਵਿਤਾ ਨੂੰ ਸਮਝਣਾ ਜਰੂਰੀ ਹੈ। ਇਹ ਕਵਿਤਾ ਬਲਜਿੰਦਰ ਸੰਘਾ ਦੇ ਕਾਵਿ-ਉਦੇਸ਼,ਕਾਵਿ-ਸਿਰਜਣ ਪ੍ਰਕ੍ਰਿਆ ਅਤੇ ਕਾਵਿ ਚਿੰਤਨ ਬਾਰੇ ਬਹੁਤ ਹੀ ਸਪੱਸ਼ਟ ਰੂਪ ਵਿਚ ਜਾਣਕਾਰੀ ਦਿੰਦੀ ਹੈ।ਇਹ ਕਵਿਤਾ ਅਸਲ ਵਿਚ ਕਵਿਤਾ ਬਾਰੇ ਉਸਦਾ ਹਲਫੀਆਂ ਬਿਆਨ ਹੈ।ਉਹ ਸਪੱਸ਼ਟ ਰੂਪ ਵਿਚ ਇਹ ਕਹਿ ਦਿੰਦਾ ਹੈ ਕਿ ਉਸਦੀ ਕਵਿਤਾ ਕਿਸੀ ਕਿਸਮ ਦੇ ਆਵੇਸ਼ ਵਿਚ ਆਕੇ ਉਤਰੀ ਹੋਈ ਕਵਿਤਾ ਦਾ ਹੂ-ਬੂ-ਹੂ ਉਤਾਰਾ ਨਹੀਂ ਜਿਸ ਵਿਚ ਉਸਦਾ ਕੰਮ ਇਸ ਕਵਿਤਾ ਨੂੰ ਮਹਿਜ਼ ਕਾਗਜ਼ ਤੇ ਉਤਾਰਨ ਤੱਕ ਹੀ ਸੀਮਿਤ ਹੋਵੇ।ਬਲਕਿ,ਉਹ ਕਾਵਿ-ਸਿਰਜਣ ਪ੍ਰਕ੍ਰਿਆ ਵਿਚ ਆਪਣੀ ਸੋਚ ਸਮਝ ਤੇ ਪ੍ਰਤੀਬੱਧਤਾ ਅਨੁਸਾਰ ਦਖਲਅੰਦਾਜ਼ੀ ਕਰਦਾ ਹੈ।ਕਵਿਤਾ ਨੂੰ ਆਪਣੀ ਲੋੜ ਅਨੁਸਾਰ ਸਿਰਜਦਾ ਹੈ।ਕਵਿਤਾ ਜਿਸ ਤੇ ਉਸਦੀ ਆਪਣੀ ਸੋਚ ਦੀ ਸਪੱਸ਼ਟ ਮੋਹਰ ਲੱਗੀ ਹੋਵੇ।
………………
'ਕਵਿਤਾ…ਮੈਨੂੰ ਮੁਆਫ਼' ਕਰੀਂ ਕਾਵਿ-ਸੰਗ੍ਰਹਿ ਦੀ ਕਵਿਤਾ 'ਕੌਣ ਜ਼ਿੰਮੇਵਾਰ' ਨਾਲ ਇਸ ਕਾਵਿ-ਸੰਗ੍ਰਹਿ ਬਾਰੇ ਚਰਚਾ ਸ਼ੁਰੂ ਕੀਤੀ ਜਾ ਸਕਦੀ ਹੈ।ਇਹ ਕਵਿਤਾ ਸਾਡੇ ਸਮਾਜ ਦੀਆਂ ਅਨੇਕ ਆਪਸ ਵਿਚ ਜੁੜੀਆਂ ਹੋਈਆਂ ਸਮੱਸਿਆਵਾਂ ਵੱਲ ਸਾਡਾ ਧਿਆਨ ਖਿੱਚਦੀ ਹੈ। ਭਾਰਤੀ ਸਮਾਜ ਵਿਚ ਧੀ ਜੰਮਣਾ ਅਜੇ ਵੀ ਇਕ ਭਾਰ ਸਮਝਿਆਂ ਜਾਂਦਾ ਹੈ।ਇਸ ਦਾ ਮੁੱਖ ਕਾਰਨ ਧੀਆਂ ਦੇ ਵਿਆਹ ਉੱਤੇ ਹੋਣ ਵਾਲਾ ਬੇਹਿਸਾਬਾ ਖਰਚਾ ਹੈ।ਇਸ ਖਰਚੇ ਨੂੰ ਇਸ ਹੱਦ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਮਰਦਾਂ ਉੱਪਰ ਹੀ ਆਉਂਦੀ ਹੈ,ਪਰ ਅਫਸੋਸ ਹੈ ਕਿ ਮਰਦਾਂ ਨੇ ਇਸ ਸਮੱਸਿਆਂ ਲਈ ਆਪਣੇ ਆਪ ਨੂੰ ਹੀ ਮੁੱਖ ਜ਼ਿੰਮੇਵਾਰ ਹੋਣ ਬਾਰੇ ਕਦੀ ਸੋਚਿਆ ਵੀ ਨਹੀਂ। ਬਲਜਿੰਦਰ ਸੰਘਾ ਨੇ ਇਸ ਤੱਥ ਨੂੰ ਆਪਣੀ ਕਵਿਤਾ 'ਕੌਣ ਜ਼ਿੰਮੇਵਾਰ' ਵਿਚ ਬਹੁਤ ਹੀ ਵਧੀਆ ਢੰਗ ਨਾਲ ਉਭਾਰਿਆ ਹੈ:
ਭੈਣ ਨੂੰ ਪਰਵਾਹ ਨਹੀਂ ਹੁੰਦੀ
ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ
ਨਵੀਂ ਭਰਜਾਈ ਉਸਦੇ ਮਾਪਿਆਂ ਨੇ
ਸੋਨੇ ਤੇ ਕੀਮਤੀ ਸਮਾਨ ਨਾਲ ਲੱਦਕੇ
ਮਾਂ ਨੂੰ ਪ੍ਰਵਾਹ ਨਹੀਂ ਹੁੰਦੀ
ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ
ਨਵੀਂ ਨੂੰਹ ਉਸਦੇ ਮਾਪਿਆਂ ਨੇ
ਸੋਨੇ ਤੇ ਕੀਮਤੀ ਸਮਾਨ ਨਾਲ ਲੱਦਕੇ
ਦਾਦੀ ਨੂੰ ਪ੍ਰਵਾਹ ਨਹੀਂ ਹੁੰਦੀ
ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ
ਨਵੀਂ ਪੋਤ ਨੂੰ ਉਸਦੇ ਮਾਪਿਆਂ ਨੇ
ਸੋਨੇ ਤੇ ਕੀਮਤੀ ਸਮਾਨ ਨਾਲ ਲੱਦਕੇ
ਪਰ ਤਿੰਨਾਂ ਨੂੰ ਹੀ ਦਿਸਦਾ ਹੈ
ਆਪਣਾ ਨੱਕ ਕਈ ਗੁਣਾਂ ਵੱਡਾ
ਸਮਾਨ ਨਾਲ ਭਰੀ ਘਰ ਦੀ ਹਰ ਨੁੱਕਰ ਦੇਖਕੇ
ਤੇ ਇਸ ਸਮੱਸਿਆ ਦਾ ਕੱਦ
ਦਿਨੋਂ-ਦਿਨ ਵਧ ਰਿਹਾ ਹੈ
ਪਰ ਮਰਦ ਇਸ ਵਿਚ ਕਿਤੇ ਵੀ
ਦਿਖਾਈ ਨਹੀਂ ਦਿੰਦਾ
ਇਹ ਸਮੱਸਿਆ ਜਿਸ ਹੱਦ ਤੱਕ ਪ੍ਰਚੰਡ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ ਉਸ ਨੂੰ ਦੇਖਿਦਆਂ ਇਹ ਗੱਲ ਕਹਿਣ ਵਿੱਚ ਮੈਨੂੰ ਕੋਈ ਸੰਕੋਚ ਨਹੀਂ ਕਿ ਨਾ ਸਿਰਫ ਮਰਦ ਪ੍ਰਧਾਨ ਸਮਾਜ ਨੂੰ ਇਸ ਸਮੱਸਿਆ ਨੂੰ ਇਸ ਹੱਦ ਤੱਕ ਪ੍ਰਚੰਡ ਰੂਪ ਅਖਤਿਆਰ ਕਰਨ ਵਿੱਚ ਨਿਭਾਈ ਗਈ ਆਪਣੀ ਭੂਮਿਕਾ ਦੀ ਜ਼ਿੰਮੇਵਾਰੀ ਸਵੀਕਾਰਨੀ ਪਵੇਗੀ; ਬਲਕਿ ਉਸਨੂੰ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਵੀ ਭੂਮਿਕਾ ਨਿਭਾਉਣੀ ਪਵੇਗੀ,ਤਾਂ ਜੁ ਸਾਡੇ ਸਮਾਜ ਵਿੱਚ ਔਰਤ ਅਤੇ ਮਰਦ ਨੂੰ ਜ਼ਿੰਦਗੀ ਨਾਲ ਸਬੰਧਤ ਹਰ ਖੇਤਰ ਵਿੱਚ ਹੀ ਸਮਾਨਤਾ ਮਿਲ ਸਕੇ।
-------
ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕੀਤੀ ਗਈ ਇਕ ਹੋਰ ਕਵਿਤਾ 'ਔਰਤ ਦੀ ਪੁਕਾਰ' ਇਸੇ ਸਮੱਸਿਆ ਦੇ ਇਕ ਹੋਰ ਪਹਿਲੂ ਨੂੰ ਬੜੀ ਸ਼ਿੱਦਤ ਨਾਲ ਉਭਾਰਦੀ ਹੈ।ਪਿਛਲੇ ਕੁਝ ਸਮੇਂ ਵਿਚ ਇਕ ਰਿਵਾਜ ਵਾਂਗ ਪੰਜਾਬੀ ਦੇ ਕੁਝ ਕਵੀਆਂ ਵੱਲੋਂ ਇੱਕ ਦੂਜੇ ਦੀ ਰੀਸ ਕਰਦਿਆਂ ਅਜਿਹੀਆਂ ਕਵਿਤਾਵਾਂ ਲਿਖੀਆਂ ਗਈਆਂ ਹਨ ਜਿਸ ਵਿਚ ਧੀ ਵੱਲੋਂ
ਮਿਨਤਾਂ ਤਰਲੇ ਕਰਵਾਏ ਗਏ ਹਨ ਕਿ ਉਸਨੂੰ ਜਨਮ ਲੈਣ ਦਿੱਤਾ ਜਾਵੇ ਅਤੇ ਮਾਂ ਦੇ ਪੇਟ ਵਿਚ ਹੀ ਕਤਲ ਨਾ ਕਰਵਾਇਆ ਜਾਵੇ। ਬਲਜਿੰਦਰ ਸੰਘਾ ਇਹ ਗੱਲ ਉਭਾਰਦਾ ਹੈ ਕਿ ਇਸ ਦੁਨੀਆਂ ਵਿਚ ਜਨਮ ਲੈਣ ਦਾ ਧੀ ਨੂੰ ਵੀ ਉਨਾਂ ਹੀ ਅਧਿਕਾਰ ਹੈ ਜਿੰਨਾ ਕਿ ਪੁੱਤਰ ਨੂੰ। ਧੀ ਜਨਮ ਲੈਣ ਲਈ ਕਿਸੀ ਕੋਲੋ ਆਪਣੇ ਹੱਕ ਦੀ ਭੀਖ਼ ਕਿਉਂ ਮੰਗੇ?
ਇਸ ਲਈ ਸਫੇæ ਕਾਲੇ ਕਰ-ਕਰ
ਜਾਂ ਗੀਤ ਗਾ-ਗਾ ਕੇ ਇਕ ਅਣਜੰਮੀ ਧੀ ਤੋਂ
ਇਹ ਅਖਵਾਉਣਾ
ਕਿ
ਮਾਂ ਮੈਨੁੰ ਕਤਲ ਨਾ ਕਰਵਾ
ਕਿ
ਮਾਂ ਮੈਨੂੰ ਜੱਗ ਦੇਖਣ ਦਾ ਚਾਅ
ਕਿ
ਮਾਂ ਮੈਂ ਵੀਰੇ ਨੂੰ ਲੋਰੀ ਦੇਵਾਂਗੀ
ਕਿ
ਮਾਂ ਮੈਂ ਤੁਹਾਡੀ ਸੇਵਾ ਕਰਾਂਗੀ
ਇਕ ਅਣਜੰਮੀ ਧੀ ਨੂੰ ਭੀਖ਼ ਵਿਚ
ਜ਼ਿੰਦਗੀ ਦਿਵਾਉਣ ਦੇ ਤੁੱਲ ਹੈ
ਤੇ ਭੀਖ਼ ਦੀ ਜਿੰੰਦਗੀ ਨਾਲ ਜਵਾਨ ਹੋਈ ਇਕ ਧੀ
ਇਕ ਨਰੋਆ ਸਮਾਜ ਕਿਵੇ ਪੈਦਾ ਕਿਵੇ ਕਰੂ
ਮੈਨੂੰ ਇਸ ਤਰ੍ਹਾਂ ਦੇ ਖੋਖਲੇ ਵਿਚਾਰਾਂ
ਜਾਂ ਗੀਤਾਂ ਦੀ ਲੋੜ ਨਹੀਂ
ਤੇ ਮੇਰੀ ਧੀ ਦਾ ਵੀ ਭੀਖ ਦੀ ਜਿੰæਦਗੀ ਨਾਲੋਂ
ਨਾ ਜੰਮਣਾ ਕਈ ਗੁਣਾ ਚੰਗਾ ਹੈ
ਲੋੜ ਹੈ ਸਾਡੇ ਸਮਾਜ ਨੂੰ
ਦਾਦੀਆਂ-ਪੜਦਾਦੀਆਂ ਦੀ
ਇਸ ਗ੍ਰਹਿਣੀ ਸੋਚ ਵਿਚੋਂ ਬਾਹਰ ਕੱਢਣ ਦੀ
ਕਿ
'ਕੁੱਲ ਦਾ ਚਾਰਗ ਸਿਰਫ ਪੁੱਤ ਹੀ ਨੇ'
ਨਾ ਕਿ ਲੋੜ ਹੈ ਅਣਜੰਮੀ ਧੀ ਤੋਂ
ਭੀਖ਼ ਮੰਗਵਾਉਣ ਦੀ
ਤੇ ਉਹ ਵੀ ਜਨਮ ਲੈਣ ਵਾਸਤੇ
---------------
ਇਸੇ ਸਮੱਸਿਆ ਦੇ ਇਕ ਹੋਰ ਪੱਖ ਨੂੰ ਬਲਜਿੰਦਰ ਸੰਘਾ 'ਜਾਗਣ ਦੀ ਲੋੜ' ਵਿੱਚ ਉਭਾਰਦਾ ਹੈ।ਇਹ ਸਮੱਸਿਆ ਹੈ ਹੋਰਨਾਂ ਦੀ ਰੀਸੋ ਰੀਸ ਵਿਆਹਾਂ ਉੱਤੇ ਬੇਹਿਸਾਬਾ ਖ਼ਰਚਾ ਕਰਨਾ ਅਤੇ ਫਿਰ ਇਸ ਖ਼ਰਚੇ ਦੇ ਬੋਝ ਥੱਲੋਂ ਸਾਰੀ ਉਮਰ ਨਿਕਲ ਨਾ ਸਕਣਾ:
ਪਿੰਡਾਂ ਵਿਚ ਵੱਡੀਆਂ ਧਰਮਸ਼ਾਲਾਵਾਂ ਅੱਜ ਵੀ ਨੇ
ਪਰ ਰੀਸੋ-ਰੀਸੀ ਤੇਰੀਆਂ ਬਰਾਤਾਂ ਵੀ
ਮੈਰਿਜ ਪੈਲਿਸਾਂ ਵੱਲ ਹੀ ਜਾਂਦੀਆਂ ਨੇ
ਤੇ ਜਿਹਨਾਂ ਦੇ ਖ਼ਰਚੇ ਥੱਲੇ ਦੱਬਿਆਂ ਤੂੰ
ਕਈ ਵਾਰ ਸਾਰੀ ਜ਼ਿੰਦਗੀ ਨਹੀਂ ਉੱਠਦਾ
ਲੋੜ ਹੈ ਤੇਰੇ ਜਾਗਣ ਦੀ
ਕਿਉਂਕਿ ਇਹ ਵੇਲਾ ਨਹੀਂ
'ਜੱਟਾਂ ਨੇ ਪੀਣੀ ਦਾਰੂ'
ਜਿਹੇ ਗੀਤਾਂ ਤੇ ਨਸ਼ੇ ਵਿਚ ਧੁੱਤ ਹੋ ਕੇ
ਲਲਕਾਰੇ ਮਾਰਨ,
ਬੱਕਰੇ ਬਲਾਉਣ
ਤੇ ਸੌਂ ਜਾਣ ਦਾ.....
--------------

ਇਕ ਚੇਤੰਨ ਲੇਖਕ ਹੋਣ ਦੇ ਨਾਤੇ ਬਲਜਿੰਦਰ ਸੰਘਾ ਔਰਤ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਾ ਹੋਇਆ ਇਸ ਗੱਲ ਵੱਲ ਵੀ ਧਿਆਨ ਦੁਆਉਂਦਾ ਹੈ ਕਿ ਸਾਡੇ ਲੇਖਕ ਔਰਤ ਦੀ ਗੱਲ ਕਰਨ ਲੱਗੇ ਆਪਣਾ ਧਿਆਨ ਮਹਿਜ਼ ਰੋਮਾਂਸਵਾਦੀ ਪੇਸ਼ਕਾਰੀ ਕਰਨ ਤੱਕ ਹੀ ਸੀਮਿਤ ਰੱਖਦੇ ਹਨ। ਵਿਸ਼ੇਸ਼ ਕਰਕੇ ਪ੍ਰਵਾਸੀ ਮੁਲਕਾਂ ਵਿੱਚ ਆ ਕੇ ਪੰਜਾਬੀ ਔਰਤਾਂ ਨੂੰ ਮਰਦ ਨਾਲੋਂ ਵੱਧ ਹੱਡ ਭੰਨਵੀ ਮਿਹਨਤ ਕਰਨੀ ਪੈਂਦੀ ਹੈ। ਉਸਦਾ ਜ਼ਿਕਰ ਸਾਡੇ ਕਵੀਆਂ ਦੀਆਂ ਲਿਖਤਾਂ ਵਿੱਚ ਨਹੀਂ ਆAੁਂਦਾ।ਇਸ ਪੱਖੋਂ ਬਲਜਿੰਦਰ ਸੰਘਾ ਦੀ ਕਵਿਤਾ 'ਪੰਜਾਬਣ' ਸਾਡਾ ਵਿਸ਼ੇਸ਼ ਧਿਆਨ ਖਿੱਚਦੀ ਹੈ :
ਤੂੰ ਉਹ ਨਹੀਂ
ਜਿਸਦੇ ਬਾਰੇ
ਇਕ ਗੀਤ ਕਹਿੰਦਾ ਹੈ ਕਿ
'ਲੱਕ ਹਿਲੇ ਮਜਾਜਣ ਜਾਂਦੀ ਦਾ'
ਕਿਉਂਕਿ ਕੰਮ ਦੀਆਂ ਦੋ-ਦੋ ਸ਼ਿਫਟਾਂ ਦਾ ਝੰਬਿਆਂ
ਤੇਰਾ ਲੱਕ ਹਿੱਲ ਨਹੀਂ ਸਕਦਾ
ਤੇ ਫੈਮਲੀ ਡਾਕਟਰ ਦੀ ਵੀ
ਤੈਨੂੰ ਸਖ਼ਤ ਹਿਦਾਇਤ ਹੈ ਕਿ
ਇਸ ਨੂੰ ਹਿਲਾਉਣਾ ਨਹੀਂ
ਬਲਕਿ ਟਿਕਾਉਣਾ ਹੈ
æææææææææææææææ
ਤੂੰ ਉਹ ਨਹੀਂ
ਜਿਸਦੇ ਬਾਰੇ
ਇਕ ਗੀਤ ਕਹਿੰਦਾ ਹੈ ਕਿ
'ਤੇਰੇ ਟੂਣੇਹਾਰੇ ਨੈਣ ਕੁੜੇ'
ਕਿਉਂਕਿ ਉਂਨੀਦਰੇ ਦੇ ਭੰਨੇ ਹੋਏ
ਤੇਰੇ ਨੈਣ ਮਟਕ ਨਹੀਂ ਸਕਦੇ
ਤੇ ਸੁੱਜੀਆਂ ਪਲਕਾਂ ਦੀ ਵੀ
ਤੈਨੂੰ ਸਖ਼ਤ ਹਦਾਇਤ ਹੈ ਕਿ
ਇਹਨਾਂ ਨੂੰ ਮਟਕਾਉਣਾ ਨਹੀਂ
ਬਲਕਿ ਸਵਾਉਣਾ ਹੈ
----------------
ਪੰਜਾਬੀ/ਭਾਰਤੀ ਮੂਲ ਦੇ ਲੋਕ ਜਿੱਥੇ ਵੀ ਜਾਂਦੇ ਹਨ,ਇਕ ਸਮੱਸਿਆ ਉਨਾਂ੍ਹ ਦੇ ਨਾਲ ਜਾਂਦੀ ਹੈ। ਉਹ ਸਮੱਸਿਆ ਹੈ ਧਰਮ ਅਤੇ ਜ਼ਾਤ-ਪਾਤ ਦੇ ਨਾਮ ਉੱਤੇ ਇੱਕ ਦੂਜੇ ਵਿਰੁੱਧ ਨਫ਼ਰਤ ਫੈਲਾਉਣੀ ਅਤੇ ਦੰਗੇ ਫਸਾਦ ਕਰਨੇ। 'ਅੱਗੇ-ਪਿੱਛੇ' ਕਵਿਤਾ ਵਿੱਚ ਬਲਜਿੰਦਰ ਸੰਘਾ ਇਸ ਸਮੱਸਿਆ ਬਾਰੇ ਇਸ ਤਰ੍ਹਾਂ ਲਿਖਦਾ ਹੈ:
ਅਸੀਂ ਅੱਗੇ ਹਾਂ,ਅਸੀ ਅੱਗੇ ਹਾਂ
ਅਸੀਂ ਧਰਮ ਯੁੱਧਾਂ ਵਿਚ ਅੱਗੇ ਹਾਂ..
ਅਸੀਂ ਪਿੱਛੇ ਹਾਂ,ਅਸੀ ਪਿੱਛੇ ਹਾਂ
ਇਨਸਾਨੀਅਤ ਦੀ ਕਦਰ ਵਿਚ ਪਿੱਛੇ ਹਾਂ...
ਅਸੀਂ ਆਪ ਬੁਰਾਈਆਂ ਕਰਦੇ ਹਾਂ,
ਪਰ ਦੋਸ਼ ਹੋਰਾਂ ਸਿਰ ਧਰਦੇ ਹਾਂ,
ਅਸੀਂ ਖ਼ੁਦ ਨੂੰ ਸਮਝਦੇ ਬੰਦੇ ਹਾਂ,
ਪਰ ਪਸ਼ੂਆਂ ਨਾਲੋਂ ਗੰਦੇ ਹਾਂ,
ਘਰ ਇਕ ਦੂਜੇ ਦਾ ਸਮਝ-ਸਮਝ ਕੇ,
ਢਾਹੁਣ ਮੰਦਰ ਮਸਜਿਦਾਂ ਲੱਗੇ ਹਾਂ,
ਅਸੀਂ ਅੱਗੇ ਹਾਂ,ਅਸੀ ਅੱਗੇ ਹਾਂ,
ਅਸੀਂ ਧਰਮ ਯੁੱਧਾਂ ਵਿਚ ਅੱਗੇ ਹਾਂæææ
ਧਰਮ ਨਾਲ ਸਬੰਧਤ ਸਮੱਸਿਆਵਾਂ ਵੀ ਇਸੇ ਕਰਕੇ ਆਂ ਰਹੀਆਂ ਹਨ ਕਿ ਅਸੀਂ ਧਰਮ ਨੂੰ ਸਮਝਣ ਦਾ ਯਤਨ ਨਹੀਂ ਕਰਦੇ। ਧਰਮ ਵੀ ਇੱਕ ਪਖੰਡ ਬਣਕੇ ਰਹਿ ਗਿਆ ਹੈ ਤੇ ਇਹ ਇਸ ਕਵਿਤਾ ਦੇ ਅਖੀਰ ਵਿਚ ਬਿਆਨ ਕੀਤਾ ਗਿਆ ਹੈ। ਥਾਂ-ਥਾਂ ਪਾਖੰਡੀ ਸੰਤ -ਬਾਬਿਆਂ ਦੀਆਂ ਡੇਰਾ ਰੂਪੀ ਦੁਕਾਨਾਂ ਖੁੱਲ੍ਹ ਰਹੀਆਂ ਹਨ। ਅਜਿਹੇ ਪਾਖੰਡੀ ਸੰਤ-ਬਾਬਿਆਂ ਦੇ ਰੂਪ ਵਿਚ ਕਾਤਲ,ਬਲਾਤਕਾਰੀ,ਡਰੱਗ ਸਮੱਗਲਰ,ਗੁੰਡੇ,ਰੰਡੀਆਂ ਦਾ ਧੰਦਾ ਕਰਨ ਵਾਲੇ ਦੱਲੇ ਆਮ ਜਨਤਾ ਦੀ ਮਾਨਸਿਕ,ਸਰੀਰਕ ਅਤੇ ਆਰਥਿਕ ਲੁੱਟ ਮਚਾ ਰਹੇ ਹਨ। ਪੇਸ਼ ਹਨ 'ਸ਼ਾਇਦ ਸੱਚ ਹੋਵੇ' ਅਤੇ 'ਸੱਚੇ ਸ਼ਰਧਾਲੂ' ਨਾਮ ਦੀਆਂ ਕਵਿਤਾਵਾਂ ਵਿਚੋਂ ਕੁਝ ਉਦਹਾਰਣਾਂ :

ਬੱਚੇ ਵਿਲਕਣ ਭੁੱਖੇ ਪੂੜੇ ਸਾਧਾਂ ਨੂੰ
ਅੰਨੀ੍ਹ ਸ਼ਰਧਾਂ ਦੇ ਵਿਚ ਵਹਿਕੇ ਸਾਰ ਲਿਆ
ਅੰਧ ਵਿਸ਼ਵਾਸ਼ੀ ਬਣੇ ਹਾਂ ਛੱਡ ਕੇ ਤਰਕਾਂ ਨੂੰ
ਵਹਿਮਾਂ-ਭਰਮਾਂ ਪੈ ਕੇ ਕੀ ਸਵਾਰ ਲਿਆ
ਅਗਲਾ ਜਨਮ ਬਣਾਉਣਾ ਆਪਾ ਸਫਲ ਹੈ
ਅਸੀਂ ਉਹਦੇ ਪਿੱਛੇ ਲੱਗਕੇ ਇਹ ਉਜਾੜ ਲਿਆ
ਹੁਣ ਇੰਟਰਨੈਟ 'ਤੇ ਕਰੇ ਕਰਾਏ ਪਾਠ ਮਿਲਣ
ਕੀ ਲੈਣਾ ਬਾਣੀ ਪੜ੍ਹਕੇ,ਕੀਤੇ ਲੈਕੇ ਸਾਰ ਲਿਆ

ਘਰੇਲੂ ਕਲੇਸ਼ ਦਾ ਅੰਤ
ਸਿਰਫ ਚੌਵੀ ਘੰਟਿਆਂ ਵਿਚ
ਸ਼ਰਤੀਆਂ ਮੁੰਡਾ ਹੀ ਹੋਵੇਗਾ ਆਦਿæææ
ਬਾਬਾ ਜੀ ਦਾ ਇਹ ਇਸ਼ਤਿਹਾਰ
ਸਾਰੇ ਮਸ਼ਹੂਰ ਅਖ਼ਬਾਰਾਂ ਵਿਚ ਛਪਦਾ
ਆਪ ਉਹ ਪੰਜ ਲੜਕੀਆਂ ਦਾ ਬਾਪ ਹੈ
ਘਰ ਵਾਲੀ ਲੜਕੇ ਪੇਕੇ ਚਲੀ ਗਈ
ਪਰ ਫੇਰ ਵੀ ਉਸਦੇ ਡੇਰੇ ਤੇ
ਲੋਕਾਂ ਦੀ ਭੀੜ ਦਿਨੋਂ-ਦਿਨ ਵਧ ਰਹੀ ਹੈæææ
ਅਜਿਹੀ ਹਾਲਤ ਵਿਚ ਚਿੰਤਾਜਨਕ ਗੱਲ ਇਹ ਹੈ ਕਿ ਦੇਸ-ਬਦੇਸ਼ ਦਾ ਪੰਜਾਬੀ ਪਿੰ੍ਰਟ/ਰੇਡੀਓ/ਟੀæਵੀ ਮੀਡੀਆਂ ਇਸ ਗੱਲ ਨੂੰ ਘਟਾਉਣ ਦੀ ਥਾਂ ਅਜਿਹੇ ਪਾਖੰਡੀ ਸੰਤ-ਠੱਗ ਬਾਬਿਆਂ ਦੀ ਇਸ਼ਤਿਹਾਰਬਾਜ਼ੀ ਕਰਕੇ ਆਪਣੇ ਬੈਂਕ ਬੈਲੇਂਸ ਵਧਾਉਣ ਵਿਚ ਲੱਗਾ ਹੋਇਆ ਹੈ ਅਤੇ ਇੰਨ੍ਹਾਂ ਹੀ ਸੰਤ ਬਾਬਿਆਂ ਦੀ ਕਿਰਪਾ ਨਾਲ ਲੱਗੀ ਡਾਲਰਾਂ ਦੀ ਬਰਸਾਤ ਸਦਕਾ ਮਹਿਲਾਂ ਵਰਗੀਆਂ ਕੋਠੀਆਂ ਵਿੱਚ ਰਹਿ ਰਿਹਾ ਹੈ। ਸਾਡੇ ਮੀਡੀਆਂ ਦੇ ਕੁਝ ਹਿੱਸੇ ਵੱਲੋਂ ਦਿਖਾਈ ਜਾ ਰਹੀ ਗ਼ੈਰ-ਜ਼ਿੰਮੇਵਾਰੀ ਵਾਂਗੂੰ ਸਾਡੇ ਗੀਤਕਾਰਾਂ/ਗਾਇਕਾਂ ਦਾ ਕੁਝ ਹਿੱਸਾ ਵੀ ਬੜੀ ਗ਼ੈਰ-ਜ਼ਿੰਮੇਵਾਰੀ ਦਿਖਾ ਰਿਹਾ ਹੈ। ਕੈਨੇਡਾ/ਅਮਰੀਕਾ/ਇੰਗਲੈਂਡ/ਇੰਡੀਆਂ/ਪਾਕਿਸਤਾਨ-ਹਰ ਜਗ੍ਹਾਂ ਹੀ ਪੰਜਾਬੀ ਨੌਜਵਾਨ ਨਸ਼ਿਆਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ; ਪਰ ਸਾਡੇ ਗਾਇਕ ਪੰਜਾਬੀ ਟੀæਵੀæ ਚੈਨਲਾਂ ਰਾਹੀਂ ਦਿਖਾਏ ਜਾ ਰਹੇ ਗੀਤਾਂ ਵਿੱਚ ਪੰਜਾਬੀ ਨੌਜਵਾਨਾਂ ਨੂੰ ਬੱਕਰੇ ਬਲਾਉਂਦੇ ਹੋਏ ਅਤੇ ਲਲਕਾਰੇ ਮਾਰਦੇ ਦਿਖਾ ਰਹੇ ਹਨ। ਇਸ ਤਰ੍ਹਾਂ ਸਾਡੀ ਗਾਇਕੀ ਅਤੇ ਸੱਭਿਆਚਾਰ ਟੀæਵੀæ ਪ੍ਰੋਗਰਾਮਾਂ ਦੀ ਪੇਸ਼ਕਾਰੀ ਹਕੀਕਤਾਂ ਦੀ ਗਲਤ ਪੇਸ਼ਕਾਰੀ ਕਰ ਰਹੀ ਹੈ। ਇਹੀ ਗੱਲ ਬਲਜਿੰਦਰ ਸੰਘਾ ਵੀ ਆਪਣੀ ਰਚਨਾ 'ਕੌੜਾ ਸੱਚ' ਵਿਚ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ:
ਪੱਟ ਦਿੱਤੇ ਨੇ ਨਸ਼ਿਆਂ ਨੇ
ਗੱਭਰੂ ਮੇਰੇ ਪੰਜਾਬ ਦੇ
ਮਾਰ-ਮੁਕਾਏ ਹਨ
ਬੇ-ਰੁਜ਼ਗਾਰੀ ਨੇ
ਗੱਭਰੂ ਮੇਰੇ ਪੰਜਾਬ ਦੇ
ਆਪਣਾ ਹਨੇਰਾ ਭਵਿੱਖ ਦੇਖਕੇ
ਅਵਾਜ਼ ਨਹੀਂ ਨਿੱਕਲਦੀ
ਉਹਨਾਂ ਦੇ ਮੂਹੋਂ
ਪਰ ਅੱਜ ਵੀ ਦਿਖਾਏ ਜਾਂਦੇ ਨੇ
ਬੇ-ਅਰਥੇ ਗੀਤਾਂ ਤੇ
ਲਲਕਾਰੇ ਮਾਰਦੇ
ਖੜ-ਮਸਤੀਆਂ ਕਰਦੇ
ਤੇ ਬੱਕਰੇ ਬੁਲਾਉਂਦੇ
ਂਟੀæਵੀæ ਚੈਨਲਾਂ ਵੱਲੋਂ
ਗੱਭਰੂ ਮੇਰੇ ਪੰਜਾਬ ਦੇ
ਸਾਡਾ ਮੀਡੀਆ ਇੱਕ ਹੋਰ ਪੱਖ ਤੋਂ ਵੀ ਗੈਰ-ਜ਼ਿੰਮੇਵਾਰੀ ਵਾਲਾ ਵਤੀਰਾ ਦਿਖਾਂਦਾ ਹੈ। ਪਹਿਲਾਂ ਤਾਂ ਧਰਮ ਦੇ ਨਾਮ ਉੱਤੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਦੰਗੇ-ਫਸਾਦ ਕਰਵਾਏ ਜਾਂਦੇ ਹਨ । ਫਿਰ ਦੂਜੀ ਵਾਰ ਗੈਰ-ਜ਼ਿੰਮੇਵਾਰੀ ਦਿਖਾਈ ਜਾਂਦੀ ਹੈ ਜਦੋਂ ਇੰਨ੍ਹਾਂ ਦੰਗੇ ਫਸਾਦਾਂ ਦੀਆਂ ਖਬਰਾਂ ਦਾ ਵਿਸਥਾਰ ਦੇਣ ਵੇਲੇ ਟੀæਵੀæਚੈਨਲਾਂ ਉੱਤੇ ਇਸ ਗੱਲ ਦਾ ਸ਼ੋਰ ਪਾਇਆ ਜਾਂਦਾ ਹੈ ਕਿ ਇੰਨੇ ਹਿੰਦੂ,ਇੰਨੇ ਮੁਸਲਮਾਨ,ਇੰਨੇ ਈਸਾਈ,ਇੰਨੇ ਜੈਨੀ,ਇੰਨੇ ਬੋਧੀ ਮਾਰੇ ਗਏ।ਜਿਸ ਕਾਰਨ ਦੰਗੇ ਹੋਰ ਭੜਕਦੇ ਹਨ।ਜੇਕਰ ਇੰਨ੍ਹਾਂ ਦੰਗੇ-ਫਸਾਦਾਂ ਦੀਆਂ ਖ਼ਬਰਾਂ ਪ੍ਰਸਾਰਿਤ ਕਰਨ ਵੇਲੇ ਸਾਡਾ ਮੀਡੀਆ ਮਰਨ ਵਾਲਿਆਂ ਨੂੰ ਸਿਰਫ ਇਨਸਾਨ ਹੀ ਸਮਝੇ ਤਾਂ ਟੀæਵੀæ ਪ੍ਰੋਗਰਾਮ ਦੇਖਣ ਵਾਲਿਆਂ ਦੇ ਦਿਮਾਗਾਂ ਵਿੱਚ ਇਹ ਵਿਚਾਰ ਆਵੇਗਾ ਕਿ ਇੰਨਾਂ ਦੰਗਿਆਂ ਨੇ ਇੰਨੇ ਇਨਸਾਨਾਂ ਦੀ ਜਾਨ ਲੈ ਲਈ। ਮਰਨ ਵਾਲੇ ਚਾਹੇ ਕਿਸੇ ਵੀ ਧਾਰਮਿਕ ਵਿਸ਼ਵਾਸ਼ ਵਾਲੇ ਸਨ-ਪਰ ਉਹ ਸਭ ਇਨਸਾਨ ਸਨ। ਉਨ੍ਹਾਂ ਸਾਰਿਆਂ ਦੀਆਂ ਰਗਾਂ ਵਿਚ ਇੱਕੋ ਜਿਹਾ ਖ਼ੂਨ ਵਹਿੰਦਾ ਸੀ। ਉਹ ਸਾਰੇ ਇੱਕੋ ਹਵਾ ਵਿੱਚ ਸਾਹ ਲੈਂਦੇ ਸਨ । ਉਹ ਸਭ ਹੱਡ-ਮਾਸ ਦੇ ਬਣੇ ਹੋਏ ਪੁਤਲੇ ਸਨ । ਆਪਣੀ ਕਵਿਤਾ 'ਮੀਡੀਆ' ਵਿਚ ਬਲਜਿੰਦਰ ਸੰਘਾ ਇਸ ਨੁਕਤੇ ਨੂੰ ਬੜੀ ਸ਼ਿਦਤ ਨਾਲ ਉਭਾਰਦਾ ਹੈ:
ਦੰਗੇ ਹੁੰਦੇ ਰਹਿੰਦੇ ਨੇ
ਖ਼ਬਰਾਂ ਸੁਣਦੇ ਹਾਂ ,ਖ਼ਬਰਾ ਪੜਦੇ ਹਾਂ
ਹਰ ਇਕ ਦੂਸਰੇ ਤੋਂ
ਵਧ-ਚੜ੍ਹ ਕੇ ਆਖਦਾ ਹੈ
ਕਿ
ਮੁਸਲਮਾਨਾਂ ਨੇ ਹਿੰਦੂ ਮਾਰ ਦਿੱਤੇ
ਕਿ
ਹਿੰਦੂਆਂ ਨੇ ਮੁਸਲਮਾਨ ਦਿੱਤੇ
ਕਿ ਸਿੱਖਾਂ ਨੇ ਹਿੰਦੂ ਮਾਰ ਦਿੱਤੇ
ਪਰ ਕੋਈ ਨਹੀਂ ਕਹਿੰਦਾ
ਕਿ
ਮਨੁੱਖਾਂ ਨੇ ਮਨੁੱਖ ਮਾਰ ਦਿੱਤੇ
ਤੇ ਸ਼ਾਇਦ ਇਸ ਕਰਕੇ
ਦੰਗੇ ਹੁੰਦੇ ਰਹਿੰਦੇ ਨੇææææ
ਬਲਜਿੰਦਰ ਸੰਘਾ ਨੇ ਆਪਣੇ ਕਾਵਿ-ਸੰਗ੍ਰਹਿ 'ਕਵਿਤਾæææਮੈਨੂੰ ਮੁਆਫ਼ ਕਰੀ' ਵਿੱਚ ਭਾਵੇਂ ਕਿ ਹੋਰ ਵਿਸ਼ਿਆਂ ਬਾਰੇ ਕਵਿਤਾਵਾਂ ਲਿਖੀਆਂ ਹਨ ,ਪਰ ਮੈਂ ਉਸਦੀ ਸਿਰਫ਼ ਇੱਕ ਕਵਿਤਾ ਨੂੰ ਵਿਚਾਰ ਅਧੀਨ ਲਿਆ ਕੇ ਆਪਣੀ ਗੱਲ ਖ਼ਤਮ ਕਰਨੀ ਚਾਹਾਂਗਾ।
ਪਰਵਾਸੀ ਪੰਜਾਬੀਆਂ ਦੀਆਂ ਅਨੇਕਾਂ ਸਮੱਸਿਆਵਾਂ ਦਾ ਜਿਸ ਤਰ੍ਹਾਂ ਕਾਰਨ ਵੀ ਉਨ੍ਹਾਂ ਦਾ ਸਭਿਆਚਾਰਕ ਵਿਰਸਾ ਹੈ,ਇਸੇ ਤਰ੍ਹਾਂ ਹੀ ਅਨੇਕਾਂ ਹਾਲਤਾਂ ਵਿਚ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਉਨ੍ਹਾਂ ਦਾ ਵਿਰਸਾ ਹੀ ਹੈ।ਉਨ੍ਹਾਂ ਦੇ ਵਿਰਸੇ ਦਾ ਸਬੰਧ ਉਨ੍ਹਾਂ ਦੀ ਮਾਂ ਬੋਲੀ ਪੰਜਾਬੀ ਨਾਲ ਜੁੜਿਆ ਹੋਇਆ ਹੈ।ਪਰਵਾਸੀ ਪੰਜਾਬੀਆਂ ਦੀਆਂ ਸੱਭਿਆਚਾਰਕ ਸਮੱਸਿਆਵਾਂ ਦਾ ਜਦੋਂ ਲੇਖਾ-ਜੋਖਾ ਕਰਨ ਲੱਗਦੇ ਹਾਂ ਤਾਂ ਇਹ ਗੱਲ ਉੱਭਰਕੇ ਸਾਹਮਣੇ ਆਉਦੀ ਹੈ ਕਿ ਪ੍ਰਵਾਸੀ ਪੰਜਾਬੀ ਪ੍ਰਵਾਰਾਂ ਵਿੱਚ ਵੱਧ ਰਹੀ ਪ੍ਰਵਾਰਕ ਹਿੰਸਾ,ਪਤੀਆਂ ਵੱਲੋਂ ਆਪਣੀਆਂ ਹੀ ਪਤਨੀਆਂ ਦੇ ਕੀਤੇ ਜਾ ਰਹੇ ਕਤਲ,ਪਿਉਆਂ ਵੱਲੋਂ ਧਰਮ ਦੇ ਨਾਮ ਉੱਤੇ ਆਪਣੀਆਂ ਹੀ ਧੀਆਂ ਨੂੰ ਕਤਲ ਕਰਵਾ ਦੇਣਾ,ਪੰਜਾਬੀ ਨੌਜਵਾਨ ਬੱਚਿਆਂ ਦਾ ਨਸ਼ਿਆਂ ਦੇ ਆਦੀ ਹੋ ਕੇ ਡਰੱਗ ਸਮੱਗਲਰ/ਡਰੱਗ ਗੈਂਗਸਟਰ ਬਣ ਜਾਣਾ-ਇਹ ਸਾਰੀਆਂ ਗੱਲਾਂ ਪੰਜਾਬੀ ਸੱਭਿਆਚਾਰਕ ਵਿਰਸੇ ਨਾਲੋਂ ਟੁੱਟ ਜਾਣ ਕਰਕੇ ਵਾਪਰ ਰਿਹਾ ਹੈ।ਕਿAੁਂਕਿ ਪੰਜਾਬੀ ਸਭਿਆਚਾਰਕ ਵਿਰਸਾ ਤਾਂ ਔਰਤ ਅਤੇ ਮਰਦ ਦੀ ਬਰਾਬਰੀ ਦੀ ਗੱਲ ਕਰਦਾ ਹੈ,ਨਸ਼ਿਆਂ ਦੀ ਸਖਤ ਅਲੋਚਨਾ ਕਰਦਾ ਹੈ,ਧੀਆਂ ਨੂੰ ਪ੍ਰਵਾਰ ਦੀ ਖ਼ੁਸ਼ਬੂ ਕਰਾਰ ਦਿੰਦਾ ਹੈ,ਪੰਜਾਬੀ ਸਭਿਆਚਾਰਕ ਵਿਰਸਾ ਤਾਂ ਪਿਆਰ-ਮਹੁੱਬਤ,ਸਾਂਝੀਵਾਲਤਾ ਅਤੇ ਏਕਤਾ ਦਾ ਸੰਦੇਸ਼ ਦਿੰਦਾ ਹੈ।ਇਨ੍ਹਾਂ ਸਮੱਸਿਆਵਾ ਤੋਂ ਅਸੀ ਕਾਫੀ ਹੱਦ ਤੱਕ ਬਚੇ ਰਹਿ ਸਕਦੇ ਹਾਂ ਜੇਕਰ ਅਸੀਂ ਆਪ/ਆਪਣੇ ਬੱਚਿਆਂ ਨੂੰ ਪੰਜਾਬੀ ਜ਼ੁਬਾਨ ਨਾਲ ਜੋੜੀ ਰੱਖੀਏ ਅਤੇ ਉਹਨਾਂ ਦੀ ਚੇਤਨਾ ਅੰਦਰ ਪੰਜਾਬੀ ਸੱਭਿਆਚਾਰਕ ਵਿਰਸੇ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦਾ ਚਾਨਣ ਬਿਖੇਰਦੇ ਰਹੀਏ। ਕੁਝ ਇਸ ਤਰਾਂ੍ਹ ਦੀ ਹੀ ਗੱਲ ਬਲਜਿੰਦਰ ਸੰਘਾ ਆਪਣੀ ਕਵਿਤਾ 'ਦੋਸਤ ਲਈ ਦੁਆ' ਵਿਚ ਕਰ ਰਿਹਾ ਜਾਪਦਾ ਹੈ:
ਜੇ ਤੂੰ ਪੰਜਾਬ ਵਿਚ ਹੁੰਦਾ ਤਾਂ
ਮੈਂ ਤੇਰੇ ਲਈ ਦੁਆ ਕਰਦਾ ਕਿ
ਤੇਰੀ ਪੜ੍ਹਾਈ ਦਾ ਮੁੱਲ ਪਵੇ
ਤੇ ਤੂੰ ਵੀ ਖੜ੍ਹਾ ਹੋਵੇਂ ਆਪਣੇ ਪੈਰਾਂ ਭਾਰ
ਪਰ ਹੁਣ ਤੂੰ ਕੈਨੇਡਾ ਵਿਚ ਵੱਸਦਾ ਏ
ਤੇ ਆਰਥਿਕ ਪੱਖੋਂ ਖੁਸ਼ਹਾਲ ਏ
ਤੇ ਮੈਂ ਦੁਆ ਕਰਦਾ ਹਾਂ ਕਿ
ਤੇਰੇ ਬੱਚੇ ਪੰਜਾਬੀ ਵੀ ਪੜ੍ਹਨæææææ
ਕੈਨੇਡੀਅਨ ਪੰਜਾਬੀ ਕਵੀ ਬਲਜਿੰਦਰ ਸੰਘਾ ਦਾ ਪਹਿਲਾ ਹੀ ਕਾਵਿ-ਸੰਗ੍ਰਹਿ 'ਕਵਿਤਾæææਮੈਨੂੰ ਮੁਆਫ਼ ਕਰੀਂ' ਪੜ੍ਹ ਕੇ ਇਸ ਗੱਲ ਦੀ ਤਸੱਲੀ ਮਿਲਦੀ ਹੈ ਕਿ ਉਹ ਵਿਚਾਰਧਾਕ ਤੌਰ ਤੇ ਨਾ ਇਕ ਚੇਤਨ ਕਵੀ ਹੈ,ਬਲਕਿ ਉਹ ਇਸ ਗੱਲ ਨੂੰ ਵੀ ਭਲੀਭਾਂਤ ਸਮਝਦਾ ਹੈ ਕਿ ਕਾਵਿ ਦੀ ਪ੍ਰਕ੍ਰਿਆ ਵਿਚ ਕਵੀ ਵੱਲੋਂ ਵਿਚਾਰਧਾਰਕ ਤੌਰ ਉੱਤੇ ਦਖਲ ਅੰਦਾਜ਼ੀ ਕਰਨੀ ਬਹੁਤ ਜਰੂਰੀ ਹੁੰਦੀ ਹੈ।ਬਲਜਿੰਦਰ ਸੰਘਾ ਦਾ ਫੋਨ 403-680-3212

ਪੰਜ ਭਾਰਤੀ ਨੌਜਵਾਨ ਆਸਟਰੀਆ ਹਵਾਈ ਅੱਡੇ 'ਤੋ ਡਿਪੋਰਟ

ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੱਲ ਬੁੱਧਵਾਰ ਨੂੰ ਦਿੱਲੀ 'ਤੋ ਦੁਬਈ ਹੁੰਦੇ ਹੋਏ ਆਸਟਰੀਆ ਦੀ ਰਾਜਧਾਨੀ ਵਿਆਨਾਂ ਦੇ ਹਵਾਈ ਅੱਡੇ 'ਤੇ ਪਹੁੰਚੇਂ ਪੰਜ ਭਾਰਤੀ ਨੌਜਵਾਨਾਂ ਨੂੰ ਇੰਮੀਗਰੇਸ਼ਨ ਅਧਿਕਾਰੀਆਂ ਨੇ ਭਾਰਤ ਡਿਪੋਰਟ ਕਰ ਦਿੱਤਾ । ਮੋਟੀਆਂ ਰਕਮਾਂ ਅਦਾ ਕਰ ਕਰਨ 'ਤੋ ਬਾਅਦ ਥਾਈਲੈਂਡ, ਮਲੇਸੀਆ, ਜਾਂਮਬੀਆ ਅਤੇ ਚੀਨ 'ਤੋ ਬਾਅਦ ਦਿੱਲੀ 'ਤੋ ਸੈਂਨਗਨ ਵੀਜੇ 'ਤੇ ਇਥੇ ਪਹੁੰਚੇਂ ਇਹਨਾਂ ਨੌਜਵਾਨਾਂ ਵੱਲੋ ਇਥੇ ਆਉਣ ਦਾ ਕੋਈ ਸਪੱਸਟ ਜਵਾਬ ਨਾ ਦੇ ਸਕਣ ਕਾਰਨ ਇੰਮੀਗਰੇਸ਼ਨ ਅਧਿਕਾਰੀਆਂ ਨੇ ਵੀਜੇ ਰੱਦ ਕਰਕੇ ਅਗਲੀ ਫਲਾਈਟ ਰਾਹੀ ਵਾਪਸ ਦਿੱਲੀ ਭੇਜ ਦਿੱਤਾ । ਇਹਨਾਂ 'ਚ ਪੰਜਾਬ 'ਤੋ ਇਲਾਵਾ ਇੱਕ-ਇੱਕ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਸਨ ।

ਅਕਾਲੀ ਆਗੂ ਸਰਪੰਚ ਦਰਸਨ ਸਿੰਘ ਹਿੰਮਤਪੁਰਾ ਨੂੰ ਸਦਮਾ।

ਵੱਡੇ ਬੇਟੇ ਸ: ਬਿੰਦਰ ਸਿੰਘ ਸਵਰਗਵਾਸ
ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀਂ ਹਿੰਮਤਪੁਰਾ) ਪਿੰਡ ਹਿੰਮਤਪੁਰਾ ਦੀ ਸਤਿਕਾਰਤ ਸਖ਼ਸੀਅਤ ਸਰਪੰਚ ਦਰਸਨ ਸਿੰਘ ਹਿੰਮਤਪੁਰਾ ਦੇ ਵੱਡੇ ਬੇਟੇ ਅਤੇ ਸਰਗਰਮ ਅਕਾਲੀ ਆਗੂ ਸ: ਬਿੰਦਰ ਸਿੰਘ ਦਾ 55 ਸਾਲ ਦੀ ਉਮਰ ਵਿੱਚ ਅਚਾਨਕ ਦੇਹਾਂਤ ਹੋ ਗਿਆ|
ਸ: ਬਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਅਗਨੀ ਉਹਨਾਂ ਦੇ ਭਰਾ ਕੇਵਲ ਸਿੰਘ ਅਤੇ ਬੇਟੇ ਗੁਰਨੈਬ ਸਿੰਘ ਨੇ ਦਿਖ਼ਾਈ| ਵੱਖ ਵੱਖ ਆਗੂਆਂ ਨੇ ਸਰਪੰਚ ਦਰਸਨ ਸਿੰਘ ਹਿੰਮਤਪੁਰਾ ਨਾਲ ਸ: ਬਿੰਦਰ ਸਿੰਘ ਦੀ ਅਚਾਨਕ ਹੋਈ ਮੌਤ 'ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ| ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਜੀ ਨੇ ਕਿਹਾ ਕਿ ਸ: ਬਿੰਦਰ ਸਿੰਘ ਦੀ ਮੌਤ ਨਾਲ ਸਰਪੰਚ ਦਰਸਨ ਸਿੰਘ ਜੀ ਦੇ ਪਰਿਵਾਰ ਨੂੰ ਜੋ ਘਾਟਾ ਪਿਆ ਹੈ, ਉਹ ਤਾਂ ਕਦੇ ਪੂਰਿਆ ਨਹੀਂ ਜਾ ਸਕਦਾ,ਪਰ ਬਿੰਦਰ ਸਿੰਗ ਦੀ ਮੌਤ ਨਾਲ ਸ੍ਰੋਮਣੀ ਅਕਾਲੀ ਦਲ (ਬ) ਨੂੰ ਵੀ ਘਾਟਾ ਪਿਆ ਹੈ। ਇਸ ਗਮੀਂ ਦੇ ਮੌਕੇ ਤੇ ਪਿੰਡ ਹਿੰਮਤਪੁਰਾ ਦੀ ਸਮੁੱਚੀ ਪੰਚਾਇਤ ਸ: ਗੁਰਮੇਲ ਸਿੰਘ, ਸ: ਗੁਰਜੰਟ ਸਿੰਘ ਪੰਜੂ, ਚਮਕੌਰ ਸਿੰਘ, ਮੈਂਬਰ ਸੋਹਣ ਸਿੰਘ, ਜਗਸੀਰ ਸਿੰਘ, ਚਮਕੌਰ ਸਿੰਘ, ਸ: ਭੋਲਾ ਸਿੰਘ ਮੈਬਰ, ਬਲਾਕ ਸੰਮਤੀ ਮੈਂਬਰ ਸ: ਭੋਲਾ ਸਿੰਘ, ਪ੍ਰਧਾਨ ਅਸੋਕ ਜੋਸੀ, ਸ: ਜਗਸੀਰ ਸਿੰਘ ਮੈਬਰ ਜ਼ਿਲ੍ਹਾ ਪ੍ਰੀਸ਼ਦ, www.HIMMATPURA.com ਦੀ ਸਮੁੱਚੀ ਟੀਮ ਨੇ ਸਰਪੰਚ ਦਰਸਨ ਸਿੰਘ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ| ਸ੍ਰ ਬਿੰਦਰ ਸਿੰਘ ਨਮਿਤ ਰੱਖੇ ਹੋਏ ਸ੍ਰੀ ਸਹਿਜ ਪਾਠ ਜੀ ਦੇ ਭੋਗ 11 ਅਗਸਤ ਦਿਨ ਵੀਰਵਾਰ ਨੂੰ ਪਾਏ ਜਾਣਗੇ| ਸਰਪੰਚ ਦਰਸ਼ਨ ਸਿੰਘ ਨਾਲ ਅਫਸੋਸ ਕਰਨ ਲਈ ( ਸਰਪੰਚ ਦਰਸਨ ਸਿੰਘ 99147-46812) (ਸ, ਕੇਵਲ ਸਿੰਘ 78375-46812) ਜੀ ਨਾਲ ਸੰਪਰਕ ਕਰ ਸਕਦੇ ਹੋਂ|

ਪ੍ਰਸਿੱਧ ਕੱਬਡੀ ਖਿਡਾਰੀ ਜੀਤਾ ਸਿੱਧਵਾਂ ਵਾਲਾ ਦਾ ਡੈਨਮਾਰਕ ਚ ਸਨਮਾਨ।

Aਸਲੋ(ਰੁਪਿੰਦਰ ਢਿੱਲੋ ਮੋਗਾ)-ਕੱਬਡੀ ਦੇ ਇਤਿਹਾਸ ਵਿੱਚ ਹਮੇਸ਼ਾ ਚਮਕਣ ਵਾਲਾ ਨਾਮ ਸਵ ਹਰਜੀਤ ਬਰਾੜ(ਬਾਜਾਖਾਨਾ) ਦੇ ਨਾਲ ਰੇਡਾਂ ਪਾਉਣ ਵਾਲਾ ਰੋਸ਼ਨੀ ਦਾ ਮੇਲਾ ਲੱਗਣ ਕਾਰਨ ਪੰਜਾਬ ਦਾ ਮਸ਼ਹੂਰ
ਸ਼ਹਿਰ ਜਗਰਾਉ ਦੇ ਨਜਦੀਕੀ ਪਿੰਡ ਸਿੱਧਵਾ ਦਾ ਵਸਨੀਕ ਜੀਤਾ ਸਿੱਧਵਾ ਵਾਲਾ(ਹਾਲ ਨਿਵਾਸੀ ਸਵੀਡਨ) ਜਿਸ ਨੇ ਦੇਸ਼ ਵਿਦੇਸ਼ ਚ ਚੋਟੀ ਦੀ ਕੱਬਡੀ ਖੇਡੀ ਦਾ ਕੱਬਡੀ ਪ੍ਰਤੀ ਵਿਸ਼ੇਸ ਲਗਾਅ ਸੱਦਕੇ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਕੱਬਡੀ ਖਿਡਾਰੀ ਭੋਲਾ ਜਨੇਤਪੁਰੀਆ, ਪਿੰਦਾ ਜਨੇਤਪੁਰੀਆ ਅਤੇ ਸਮੂਹ ਮੈਬਰ ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਵੱਲੋ ਵਿਸ਼ੇਸ ਸਨਮਾਨ ਕੀਤਾ ਗਿਆ।ਵਰਨਣਯੋਗ ਗੱਲ ਹੈ ਕਿ ਅੱਜ ਵੀ ਇਹ ਖਿਡਾਰੀ ਨਾਰਵੇ ਡੈਨਮਾਰਕ ਸਵੀਡਨ ਚ ਕੱਬਡੀ ਦਾ ਮਿਆਰ ਉੱਚਾ ਚੁੱਕਣ ਚ ਆਪਣਾ ਫਰਜ਼ ਪੂਰਨ ਨਿਭਾ ਰਹੇ ਹਨ।