Monday, 26 September 2011

ਬਲਬੀਰ ਦੱਤ ਯਾਦਗਾਰੀ ਸਮਾਗਮ ਵਿੱਚ ਵਲੈਤ ਭਰ ਦੇ ਸੰਗੀਆਂ ਸਾਥੀਆਂ ਨੇ ਹਿੱਸਾ ਲਿਆ।

ਬੈੱਡਫੋਰਡ (ਯੂ ਕੇ) ਬਲਬੀਰ ਦੱਤ ਯਾਦਗਾਰੀ ਕਮੇਟੀ ਵੱਲੋਂ ਰਵੀਦਾਸ ਕਮਿਊਨਿਟੀ ਸੈਂਟਰ ਬੈੱਡਫੋਰਡ ਵਿਖੇ 11 ਸਤੰਬਰ ਨੂੰ ਸਾਥੀ ਦੱਤ ਦੀ ਜ਼ਿੰਦਗੀ ਦਾ ਜਸ਼ਨ ਮਨਾ ਕੇ ਉਸ ਨੂੰ ਯਾਦ ਕੀਤਾ ਗਿਆ ਜਿਸ ਵਿੱਚ ਵਲੈਤ ਭਰ ਦੇ ਸੰਗੀਆਂ ਸਾਥੀਆਂ ਨੇ ਹਿੱਸਾ ਲਿਆ। ਸਾਥੀ ਦੱਤ ਅਚਾਨਕ ਪਿਛਲੇ ਸਾਲ ਸਾਥੋਂ ਵਿਛੜ ਗਏ ਸੀ।
ਬਲਬੀਰ ਦੱਤ ਯਾਦਗਾਰੀ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਸ੍ਰੀ ਕੁਲਦੀਪ ਸਿੰਘ ਰੂਪਰਾ ਤੇ ਸ੍ਰੀ ਸਤ ਪੌਲ ਨੇ ਕੀਤੀ ਤੇ ਮੰਚ ਸੰਚਾਲਨ ਦੀ ਜਿੰਮੇਵਾਰੀ ਸੁਖਦੇਵ ਸਿੱਧੂ ਨੇ ਨਿਭਾਈ। ਸਾਥੀ ਦੱਤ ਦੀ ਅਣਥੱਕ, ਨਿਰਪੱਖ, ਅਡੋਲ ਤੇ ਸਿਰੜੀ ਕਮਿਊਨਿਟੀ ਵਰਕਰ ਵਜੋਂ ਲਗਨ ਨੂੰ ਵੱਖ ਵੱਖ ਬੁਲਾਰਿਆਂ ਨੇ ਸ਼ਰਧਾਂਜਲੀ ਦੇ ਰੂਪ ਵਿਚ ਦੁਹਰਾਇਆ। ਸਾਥੀ ਦੱਤ ਏਨੇ ਹਰਮਨ ਪਿਆਰੇ ਸਨ ਕਿ ਹਰ ਕੋਈ ਉਨ੍ਹਾਂ ਨੂੰ ਆਪਣੇ ਹੀ ਸੱਭ ਤੋਂ ਵੱਧ ਨੇੜੇ ਸਮਝਦਾ ਹੈ।
ਸ੍ਰੀ ਰੂਪਰਾ ਹੋਰਾਂ ਮੀਟਿੰਗ ਨੂੰ ਸ਼ੁਰੂ ਕਰਦਿਆ ਬਲਬੀਰ ਦੱਤ ਨਾਲ ਮੁੱਢਲੇ ਦਿਨਾਂ ਦਾ ਜਿਕਰ ਕੀਤਾ ਕਿ ਉਜੱਲ ਦੁਸਾਝ ਹੋਰਾਂ ਨਾਲ ਰਲਕੇ ਬੈੱਡਫੋਰਡ ਚ ਯੰਗ ਇੰਡੀਅਨ ਸਭਾ ਬਣਾਈ ਸੀ। ਇਹੀ ਯੰਗ ਇੰਡੀਅਨ ਸਭਾ ਅੱਗੋਂ ਜਾ ਕੇ ਭਾਰਤੀ ਮਜ਼ਦੂਰ ਸਭਾ ਦੀ ਬਹੁਤ ਤਕੜੀ ਬਰਾਂਚ ਬਣੀ ਸੀ। ਉੱਜਲ ਦੁਸਾਝ ਕਨੇਡੇ ਜਾ ਕੇ ਉੱਚ ਪਦਵੀਆਂ ਤੇ ਰਹੇ ਤੇ ਬਲਬੀਰ ਦੱਤ ਭਾਰਤੀ ਮਜ਼ਦੂਰ ਸਭਾ (ਗ ਬ) ਦਾ ਅਸਿਸਟੈਂਟ ਜਨਰਲ ਸੈਕਟਰੀ ਬਣਿਆ। ਕਸ਼ਮੀਰ ਸਿੰਘ ਬਸਰਾ ਵਲੋਂ ਸ੍ਰੀ ਮਤੀ ਪੁਸ਼ਪਾ ਦੱਤ ਤੇ ਬਲਬੀਰ ਦੱਤ ਦੇ ਪਿਤਾ ਸ਼੍ਰੀ ਬੱਗੂ ਨੂੰ ਮਾਣ ਵਜੋਂ ਗੁਲਦਸਤੇ ਪੇਸ਼ ਕੀਤੇ ਗਏ।
ਬੈੱਡਫੋਰਡ ਦੇ ਰਹਿ ਚੁੱਕੇ ਲੇਬਰ ਐਮ ਪੀ, ਪੈਟਰਿਕ ਹਾਲ ਨੇ ਸਾਥੀ ਨੂੰ ਯਾਦ ਕਰਦਿਆਂ ਸ਼ਰੇਆਮ ਕਿਹਾ ਕਿ ਜੇ ਬਲਬੀਰ ਦੱਤ ਚਾਹੁੰਦਾ ਤਾਂ ਕਿਸੇ ਵੇਲੇ ਵੀ ਕੌਂਸਲਰ ਬਣ ਸਕਦਾ ਸੀ, ਐਮ ਪੀ ਵੀ ਬਣ ਸਕਦਾ ਸੀ ਪਰ ਓਹਨੇ ਆਪਣਾ ਜੀਵਨ ਆਮ ਲੋਕਾਂ ਦੀ ਭਲਾਈ ਤੇ ਉਸਾਰੀ ਲਈ ਹੀ ਲਾਇਆ। ਓਹ ਆਪਣੇ ਨਰਮ ਤੇ ਠੰਡੇ ਸੁਭਾਅ ਦੇ ਬਾਵਜੂਦ ਆਪਣੇ ਉਦੇਸ਼ਾਂ ਨਾਲ ਸਮਝੌਤਾ ਨਹੀਂ ਸੀ ਕਰਦਾ ਤੇ ਓਹਦੀ ਹਾਜ਼ਰੀ ਹੀ ਪ੍ਰਬੰਧਕਾਂ ਨੂੰ ਚੌਕਸ ਕਰ ਦਿੰਦੀ ਸੀ।
ਬੈੱਡਫੋਰਡ ਵਾਸੀਆਂ ਤੋ ਬਿਨਾਂ ਵੂਲਿਚ, ਈਸਟ ਲੰਡਨ, ਇਲਫੋਰਡ, ਸਾਊਥਾਲ, ਵੈਲਿੰਗਬਰੋ, ਰਸ਼ਡੰਨ, ਲੂਟਨ, ਮਿਲਟਨ ਕੀਨਜ਼, ਔਕਸਫੋਰਡ, ਬ੍ਰਮਿੰਗਮ, ਕਵੈਂਟਰੀ, ਨੱਨੀਟਨ, ਲੈਸਟਰ, ਡਰਬੀ, ਬ੍ਰਮਿੰਘਮ ਆਦਿ ਸ਼ਹਿਰਾਂ ਤੋ ਸੰਗੀਆਂ ਸਾਥੀਆਂ ਨੇ ਸਾਥੀ ਦੱਤ ਨਾਲ ਯਾਦਾਂ ਨੂੰ ਤਾਜਾ ਕੀਤਾ।ਂ
ਪੈਟਰਿਕ ਹਾਲ, ਕੌਸਲਰ ਯਾਸੀਨ ਮੁਹੰਮਦ, ਕੌਸਲਰ ਅੱਪੂ ਬਗਚੀ, ਕੌਸਲਰ ਰੈਂਡਲਫ ਚਾਰਲਜ਼, ਸਟੈਫਨੀ ਰੈਂਡਲਫ, ਮਲਕੀਤ ਸਿੰਘ ਖਿੰਡਾ, ਸਤਪਾਲ, ਪਿਆਰਾ ਭੱਟੀ, ਵੀਨਾ ਮਸੀਹ, ਡਾਕਟਰ ਸ੍ਰੀ ਨਿਵਾਸਨ, ਅਰੁਨ ਕੁਮਾਰ, ਕੁਲਦੀਪ ਰੂਪਰਾ, ਲੇਖ ਪਾਲ, ਬਲਬੀਰ ਰੱਤੂ, ਸੂਰਤ ਦੁਸਾਝ, ਸਾਥੀ ਹਰਦੇਵ ਢਿੱਲੋਂ,
ਬਲਬੀਰ ਦੱਤ ਨੇ ਪਹਿਲਾਂ ਬੈੱਡਫ਼ਰਡ ਚ ਨੌਜਵਾਨ ਮੁੰਡਿਆਂ ਦੀ ਜਥੇਬੰਦੀ ਯੰਗ ਇੰਡੀਅਨ ਬਣਾਈ। ਬਹੁਤੇ ਮੁੰਡੇ ਸਿਆਸੀ ਸੂਝ ਰੱਖਦੇ ਸੀ। ਇਨ੍ਹਾਂ ਨੇ ਟੂਰਨਾਮੈਂਟ-ਮੇਲੇ ਕਰਵਾਏ। ਫਿਰ ਬੈੱਡਫੋਰਡ ਭਾਰਤੀ ਮਜ਼ਦੂਰ ਸਭਾ ਦੀ ਚੋਟੀ ਦੀ ਬਰਾਂਚ ਬਣਾਈ। ਦਲਿੱਤਾਂ ਦੀ ਭਲਾਈ ਲਈ ਬਣਾਏ, ਦਲਿੱਤ ਮੁਕਤੀ ਅਲਾਇੰਸ ਦਾ ਲੀਡਰ ਵੀ ਰਿਹਾ। ਬੇਰੁਜ਼ਗ਼ਾਰਾਂ ਲਈ ਸੈਂਟਰ ਖੋਲ੍ਹਿਆ। ਏਸ਼ੀਅਨ ਬਜ਼ੁਰਗ਼ਾਂ ਲਈ ਸੈਂਟਰ ਖੁੱਲਵਾਇਆ। ਟਰੇਡ ਯੂਨੀਅਨ ਕੌਂਸਿਲ ਦਾ ਮੈਂਬਰ ਵੀ ਰਿਹਾ। ਨਸਲਵਾਦ ਦੇ ਖਿਲਾਫ਼ ਕਈ ਸੰਘਰਸ਼ ਕੀਤੇ।
ਬਲਬੀਰ ਦੇ ਬੈੱਡਫ਼ਰਡ ਚ ਕੀਤੇ ਕੰਮਾਂ ਦਾ ਲੇਖਾ ਵਸੀਹ ਹੈ। ਭਾਈਚਾਰੇ ਲਈ ਚਾਲੀ ਸਾਲ ਤੋਂ ਵਧੇਰੇ ਸਮਾਂ ਹਰ ਤਰ੍ਹਾਂ ਦੀ ਮੁਫ਼ਤ ਐਡਵਾਈਸ ਦਿੱਤੀ। ਲੋਕਾਂ ਦੇ ਔਖੇ ਭੀੜੇ ਵੇਲ਼ੇ ਕੰਮ ਆਇਆ। ਸੈਂਕੜੇ ਕੇਸ ਜਿੱਤੇ। ਹਜ਼ਾਰਾਂ ਪੌਂਡ ਲੋਕਾਂ ਨੂੰ ਮੁਆਵਜੇ ਵਜੋਂ ਦੁਆਏ। ਨੱਠ ਭੱਜ ਵਾਲ਼ੀ ਜ਼ਿੰਦਗ਼ੀ ਚ, ਬਹੁਤੇ ਬੰਦੇ ਆਪਣੇ ਜਨਮ ਚ ਇਕ ਜੀਵਨ ਜੋਗਾ ਕੰਮ ਹੀ ਮਸਾਂ ਕਰ ਸਕਦੇ ਹੁੰਦੇ ਨੇ। ਸਮਾਂ ਗੁਆਹ ਹੈ, ਕਿ ਦੱਤ ਨੇ ਤਿੰਨਾਂ-ਚੌਂਹ ਜਨਮਾਂ ਜਿੰਨਾ ਕੰਮ ਕਰਕੇ ਮਿਸਾਲ ਕਾਇਮ ਕੀਤੀ ਹੈ
ਚਿੰਗਾੜੀ ਨਾਟਕ ਕਲਾ ਕੇਂਦਰ ਨੇ ਸਾਥੀ ਦੱਤ ਨੂੰ ਸ਼ਰਧਾਂਜਲੀ ਵਜੋ ਗੁਰਸ਼ਰਨ ਸਿਘ ਹੋਰਾਂ ਦਾ ਨਾਟਕ ਟੋਆ ਖੇਡ ਕੇ ਕੀਤੀ। ਨਾਟਕ ਨੂੰ ਅਦਾਕਾਰੀ ਤੇ ਸੁਨੇਹੇ ਵਜੋ ਬਹੁਤ ਪਸੰਦ ਕੀਤਾ ਗਿਆ। ਇਹ ਸਾਥੀ ਦੱਤ ਦੇ ਮਨ ਪਸੰਦ ਨਾਟਕਾਂ ਵਿਚੋਂ ਸੀ। ਸੁਰਿੰਦਰ ਵਿਰਦੀ ਨੇ ਡਾ ਜਗਤਾਰ ਦੀ ਗ਼ਜ਼ਲ 'ਹਰ ਪੈਰ ਤੇ ਸਲੀਬਾਂ ਹਰ ਮੋੜ ਤੇ ਹਨੇਰਾ' ਮਹਿੰਦਰ ਮੱਟੂ ਨੇ ਸੰਤ ਰਾਮ ਉਦਾਸੀ ਦੇ ਗੀਤ ਕੇ ਸਰਧਾਜਲੀ ਪੇਸ਼ ਕੀਤੀ। ਕਸ਼ਮੀਰ ਬਸਰਾ, ਅਜੀਤ ਸਿੰਘ ਸੰਧੂ, ਸੈਦਾ ਰਾਮ ਗਰੇਵਾਲ ਤੇ ਖਰਲਵੀਰ ਨੇ ਕਵਿਤਾਵਾਂ ਪੜ੍ਹੀਆਂ, ਅਤੇ ਕਾਮਰੇਡ ਦਰਸ਼ਨ ਖਟਕੜ ਦੀ ਧੀ, ਰੂਪ ਖਟਕੜ ਨੇ ਭਰੂਣ ਹੱਤਿਆ ਬਾਰੇ ਆਪਣੇ ਪਿਤਾ ਦਾ ਗੀਤ ਤਰੰਨਮ 'ਚ ਗਾ ਕੇ ਸੁਣਾਈ। ਸੂਰਤ ਦੁਸਾਂਝ ਨੇ ਸੰਗੀਆਂ ਸਾਥੀਆਂ ਦੀ ਫਰਮਾਇਸ਼ ਤੇ ਸਾਥੀ ਬਲਬੀਰ ਦੱਤ ਦੀ ਪਸੰਦੀਦਾ ਜਗਮੋਹਨ ਜੋਸ਼ੀ ਦੀ ਨਜ਼ਮ "ਹਮ ਜੰਗ ਏ ਆਵਾਮੀ ਸੇ ਕੁਹਰਾਮ ਮਚਾ ਦੇਂਗੇ" ਤਰੁਨਮ ਚ ਗਾ ਕੇ ਪੇਸ਼ ਕੀਤੀ। ਉਰਦੂ ਦਾ ਗਿਆਤਾ ਨਾ ਹੋਣ ਦੇ ਬਾਵਜੂਦ ਬਲਬੀਰ ਦੱਤ ਇਹ ਨਜ਼ਮ ਸਟੇਜਾਂ ਤੇ ਗਾਇਆ ਕਰਦਾ ਸੀ।
ਬ੍ਰਮਿੰਘਮ ਵਾਲੇ ਸਾਥੀਆਂ ਨੇ ਪਰਾਗਰੈਸਿਵ ਕਿਤਾਬਾਂ ਦੀ ਪ੍ਰਦਰਸ਼ਰਨੀ ਲਾਈ ਤੇ ਪ੍ਰੋਗਰਾਮ ਤੋਂ ਬਾਅਦ ਭੋਜਨ ਦਾ ਪ੍ਰਬੰਧ ਕੀਤਾ ਗਿਆ ਸੀ। ਪਰੋਗਰਾਮ ਦੀ ਕਾਮਯਾਬੀ ਲਈ ਬਲਬੀਰ ਦੱਤ ਯਾਦਗਾਰੀ ਕਮੇਟੀ ਤੇ ਖਾਸ ਕਰਕੇ ਕੁਲਦੀਪ ਸਿੰਘ ਰੂਪਰਾ, ਰਜਿੰਦਰ ਬੱਧਨ, ਨਿਰਮਲ ਸੋਂਧੀ, ਸਤਪਾਲ, ਸੁਖਦੇਵ ਸਿੱਧੂ, ਕਸ਼ਮੀਰ ਸਿੰਘ ਬਸਰਾ, ਦੇਵ ਰਣਜੀਤ ਬਾਹਰਾ, ਰਤਨਪਾਲ, ਤੀਰਥ ਧਾਰੀਵਾਲ ਆਦਿ ਦਾ ਵੱਡਮੁਲਾ ਯੋਗਦਾਨ ਹੈ।

ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਨ ਤੇ ਸਾਹਿਤਕ ਸਮਾਗਮ

ਰਿਪੋਰਟ:- ਭਾਰਤ ਭੂਸ਼ਨ
ਗਰੀਨਫੋਰਡ (ਲੰਡਨ) ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੀ ਯੂ ਕੇ ਇਕਾਈ ਵੱਲੋਂ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਨ ਤੇ ਸਾਹਿਤਕ ਸਮਾਗਮ ਗਰੀਨਫੋਰਡ ਵਿਖੇ 10 ਸਤੰਬਰ ਨੂੰ ਕੀਤਾ ਗਿਆ
ਜਿਸ ਵਿੱਚ ਵਲੈਤ ਭਰ ਦੇ ਨਾਮਵਰ ਚਿੰਤਕਾਂ/ਸਾਹਿਤਕਾਰਾਂ ਨੇ ਹਿੱਸਾ ਲਿਆ। ਵੈਨਕੂਵਰ ਦੇ ਮਸ਼ਹੂਰ-ਤਰੀਨ, ਰੈੱਡ ਐੱਫ ਐਮ ਰੇਡੀਓ ਤੇ ਘੰਟੇ ਦਾ ਪ੍ਰੋਗਰਾਮ ਹੋਇਆ ਜਿਸ ਵਿਚ ਯੂ ਕੇ ਵਾਲੇ ਪ੍ਰੋਗਰਾਮ ਦਾ ਵਿਸੇਸ਼ ਜ਼ਿਕਰ ਡਾ ਸੁਰਿੰਦਰ ਧੰਜਲ ਹੋਰਾਂ ਨੇ ਕੀਤਾ ਤੇ ਪਰੋਗਰਾਮ ਦੀ ਕਾਮਯਾਬੀ ਲਈ ਸ਼ੁਭ ਇਛਾਵਾਂ ਭੇਜੀਆਂ।
ਸਮਾਗਮ ਦੇ ਪਹਿਲੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਡਾ ਅਮਰ ਜਿਓਤੀ, ਅਵਤਾਰ ਉੱਪਲ ਅਤੇ ਪੰਜਾਬ ਤੋ ਆਏ ਕਾਮਰੇਡ ਕੁਲਵੰਤ ਸੰਧੂ ਜੀ ਸੁਸ਼ੋਭਿਤ ਹੋਏ। ਅਵਤਾਰ ਉੱਪਲ ਹੋਰਾਂ ਨੇ 'ਭਾਰਤੀ ਸਮਾਜ ਚ ਇਸਤਰੀ ਦੀ ਅਵਸਥਾ' ਵਿਸ਼ੇ ਤੇ ਪਰਚਾ ਪੜ੍ਹਿਆ। ਪਹਿਲੇ ਸੈਸ਼ਨ ਦੀ ਮੰਚ ਸੰਚਾਲਕ ਦੀ ਜਿੰਮੇਵਾਰੀ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਮੈਂਬਰ ਸੁਖਦੇਵ ਸਿੱਧੂ ਨੇ ਨਿਭਾਈ। ਹਾਜ਼ਿæਰ ਵਿਦਵਾਨਾਂ ਨੇ ਪਰਚੇ ਤੇ ਗੰਭੀਰ ਵਿਚਾਰ ਚਰਚਾ ਕੀਤੀ ਅਤੇ ਪਰਚੇ ਵਿੱਚ ਉਠਾਏ ਗਏ ਨੁਕਤਿਆਂ ਬਾਰੇ ਵੱਖ ਵੱਖ ਪਹਿਲੂਆਂ ਤੋਂ ਆਪਣੇ ਵਿਚਾਰ ਰੱਖੇ। ਦਲਵੀਰ ਕੌਰ, ਡਾ ਦਵਿੰਦਰ ਕੌਰ, ਹਰਜੀਤ ਅਟਵਾਲ, ਡਾ ਸਾਥੀ ਲੁਧਿਆਣਵੀ, ਸੰਤੋਖ ਸਿੰਘ ਸੰਤੋਖ, ਕੁਲਵੰਤ ਕੌਰ ਢਿੱਲੋਂ, ਦਰਸ਼ਨ ਬੁਲੰਦਵੀ, ਸ਼ੀਰਾ ਜੌਹਲ, ਮਨਜੀਤ ਕੌਰ ਪੱਡਾ, ਮੁਹਿੰਦਰਪਾਲ ਧਾਲੀਵਾਲ, ਕੇ ਸੀ ਮੋਹਨ, ਸ਼ਿਵਚਰਨ ਗਿੱਲ, ਕੌਂਸਲਰ ਰਣਜੀਤ ਧੀਰ, ਲੋਕਲ ਸੰਸਦ ਮੈਂਬਰ ਵਰਿੰਦਰ ਸ਼ਰਮਾ, ਪੰਜਾਬ ਤੋਂ ਆਏ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਟ੍ਰਸੱਟੀ ਕੁਲਵੰਤ ਸੰਧੂ ਨੇ ਔਰਤ ਦੀ ਮੌਜੂਦਾ ਸਥਿਤੀ ਅਤੇ ਦਰਪੇਸ਼ ਮੁਸ਼ਕਲਾਂ ਬਾਰੇ ਪੰਜਾਬ ਵਿਚ ਹੁੰਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ; ਉਨ੍ਹਾਂ ਨੇ ਬਾਹਰ ਬੈਠੇ ਪੰਜਾਬੀਆਂ ਵਲੋਂ ਅਜੇਹੇ ਮੁਦਿੱਆਂ ਤੇ ਕੀਤੀਆਂ ਸਰਗਰਮੀਆਂ ਦੀ ਸ਼ਲਾਘਾ ਕੀਤੀ। ਅਵਤਾਰ ਉੱਪਲ ਹੁਰਾਂ ਨੇ ਵਿਚਾਰਵਾਨਾਂ ਵੱਲੋਂ ਪਰਚੇ ਸਬੰਧੀ ਉਠਾਏ ਸਵਾਲਾਂ ਦੇ ਜਵਾਬ ਦਿੱਤੇ। ਡਾ ਅਮਰ ਜਿਓਤੀ ਨੇ ਬਹਿਸ ਨੂੰ ਸਮੇਟਦਿਆਂ ਕਈ ਨੁਕਤਿਆਂ ਨੂੰ ਹੋਰ ਵਿਸਥਾਰ ਨਾਲ ਪੇਸ਼ ਕੀਤਾ।
ਇਸ ਸੈਸ਼ਨ ਵਿਚ ਨੌਜਵਾਨ ਫਿਲਮ ਮੇਕਰ ਰਾਜੀਵ ਸ਼ਰਮਾ ਵੱਲੋਂ ਬਣਾਈ ਗੁਰਮੀਤ ਕੜਿਆਲਵੀ ਦੀ ਛੋਟੀ ਕਹਾਣੀ ਤੇ ਅਧਾਰਿਤ ਛੋਟੀ ਪੰਜਾਬੀ ਫਿਲਮ "ਆਤੂ ਖੋਜੀ" ਕੌਂਸਲਰ ਰਣਜੀਤ ਧੀਰ ਹੋਰਾਂ ਨੇ ਰਿਲੀਜ਼ ਕੀਤੀ।
ਟਰੱਸਟ ਦੇ ਮੈਂਬਰ ਸੁਖਦੇਵ ਸਿੱਧੂ ਨੇ ਪੰਜਾਬੀ ਦੇ ਪ੍ਰਸਿੱਧ ਲੇਖਕ ਉਸਤਾਦ ਚਿਰਾਗਦੀਨ ਦਾਮਨ ਦੀ ਜਨਮ ਸ਼ਤਾਬਦੀ (4 ਸਤੰਬਰ) ਦੇ ਮੌਕੇ ਤੇ ਯਾਦ ਕਰਦਿਆਂ ਉਸਤਾਦ ਦਾਮਨ ਦੀ ਜ਼ਿੰਦਗੀ ਅਤੇ ਸ਼ਾਇਰੀ ਬਾਰੇ ਵੀ ਗੱਲਾਂ ਕੀਤੀਆਂ।
ਦੂਜੇ ਦੌਰ ਵਿੱਚ ਕਵੀ ਦਰਬਾਰ ਹੋਇਆ, ਜਿਸਦੀ ਪ੍ਰਧਾਨਗੀ ਦਰਸ਼ਨ ਬੁਲੰਦਵੀ ਅਤੇ ਡਾ ਦਵਿੰਦਰ ਕੌਰ ਹੋਰਾਂ ਨੇ ਕੀਤੀ ਤੇ ਸ੍ਰੀ ਕੇ ਸੀ ਮੋਹਣ ਹੋਰਾਂ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਈ। ਵਲੈਤ ਦੇ ਦੂਰ ਨੇੜਿਓ ਪਹੁੰਚੇ ਪ੍ਰਮੁੱਖ ਕਵੀਆਂ ਨੇ ਭਾਗ ਲਿਆ। ਕਵੀ ਦਰਬਾਰ ਵਿੱਚ ਸਾਥੀ ਲੁਧਿਆਣਵੀ ਨੇ ਪਾਸ਼ ਨਾਲ ਬਿਤਾਏ ਪਲ ਸਾਂਝੇ ਕਰਦਿਆਂ ਪਾਸ਼ ਬਾਰੇ ਲਿਖੀ ਆਪਣੀ ਤਾਜ਼ਾ-ਤਰੀਨ ਗ਼ਜ਼ਲ ਸੁਣਾਈ। ਗੁਰਨਾਮ ਢਿੱਲੋਂ, ਰਜਿੰਦਰਜੀਤ, ਸੰਤੋਖ ਸਿੰਘ ਸੰਤੋਖ, ਜਗਤਾਰ ਢਾਅ, ਵਰਿੰਦਰ ਪਰਿਹਾਰ, ਅਜ਼ੀਮ ਸ਼ੇਖਰ, ਡਾ ਦਵਿੰਦਰ ਕੌਰ, ਦਲਵੀਰ ਕੌਰ, ਮੁਸ਼ਤਾਕ ਸਿੰਘ ਮੁਸ਼ਤਾਕ, ਦਰਸ਼ਨ ਬੁਲੰਦਵੀ, ਚਰਨਜੀਤ ਕੌਰ ਅਰੋੜਾ, ਜਗਤਾਰ ਢਾਅ, ਮਨਜੀਤ ਕੌਰ, ਸੁਰਿੰਦਰ ਵਿਰਦੀ, ਸੋਹਣ ਰਾਣੂੰ, ਮਨਪ੍ਰੀਤ ਬੱਧਨੀਕਲਾਂ, ਮਹਿੰਦਰਪਾਲ ਧਾਲੀਵਾਲ, ਚਮਨ ਲਾਲ ਚਮਨ, ਨੇ ਕਵਿਤਾਵਾਂ ਅਤੇ ਗਜ਼ਲਾਂ ਸੁਣਾ ਕੇ ਸਾਹਿਤਕ ਰੰਗ ਬੰਨ ਕੇ ਯਾਦਗਾਰੀ ਬਣਾਇਆ। ਸੁਰਿੰਦਰ ਵਿਰਦੀ ਨੇ ਡਾ ਜਗਤਾਰ ਦੀ ਗ਼ਜ਼ਲ 'ਹਰ ਪੈਰ ਤੇ ਸਲੀਬਾਂ ਹਰ ਮੋੜ ਤੇ ਹਨੇਰਾ' ਅਤੇ ਕਾਮਰੇਡ ਦਰਸ਼ਨ ਖਟਕੜ ਦੀ ਧੀ, ਰੂਪ ਖਟਕੜ ਨੇ ਭਰੂਣ ਹੱਤਿਆ ਬਾਰੇ ਆਪਣੇ ਪਿਤਾ ਦਾ ਗੀਤ ਤਰੰਨਮ 'ਚ ਗਾ ਕੇ ਸੁਣਾਈ। ਪਾਸ਼ ਦੀ ਯਾਦ ਵਿਚ ਅਗਲਾ ਸਮਾਗਮ ਬਰਤਾਨੀਆਂ ਦੀਆਂ ਸਾਹਿਤਕ ਸੰਸਥਾਵਾਂ ਨਾਲ ਰਲ ਕੇ ਇਸ ਤੋਂ ਵੀ ਵੱਡੇ ਪੱਧਰ ਤੇ ਮਨਾਉਣ ਦੇ ਵਿਚਾਰ ਨਾਲ ਸਮਾਗਮ ਦੀ ਸਮਾਪਤੀ ਹੋਈ। ਬ੍ਰਮਿੰਘਮ, ਵੁਲਵਰਹੈਂਪਟਨ, ਸਾਊਥਹੈਂਪਟਨ, ਪੋਰਟਸਮੱਥ ਵਰਦਿੰਗ, ਬੈੱਡਫਰਡ, ਰੈਡਿੰਗ, ਸਲੋਹ, ਈਸਟ ਲੰਡਨ, ਕੈਂਟ, ਸਾਊਥਾਲ ਆਦਿ ਸ਼ਹਿਰਾਂ ਤੋਂ ਸ਼ਿਰਕਤ ਹੋਈ। ਪ੍ਰੋਗਰਾਮ ਦੀ ਕਾਮਯਾਬੀ ਟ੍ਰਸੱਟ ਦੀ ਯੂ ਕੇ ਕਮੇਟੀ ਦੇ ਸਿਰ ਜਾਂਦੀ ਹੈ।

ਪੁਸਤਕ ਚਰਚਾ- ਜੋਰਾਵਰ ਸਿੰਘ ਬਾਂਸਲ ਦਾ ਕਹਾਣੀ ਸੰਗ੍ਰਹਿ 'ਤਰੇੜਾਂ'

ਚਰਚਾ ਕਰਤਾ -ਬਲਜਿੰਦਰ ਸੰਘਾ (1403-680-3212)
ਕਹਾਣੀ ਸੰਗ੍ਰਹਿ -ਤਰੇੜਾਂ
ਲੇਖਕ - ਜੋਰਾਵਰ ਸਿੰਘ ਬਾਂਸਲ
ਪ੍ਰਕਾਸ਼ਕ - ਚੇਤਨਾ ਪ੍ਰਕਾਸ਼ਨ ,ਪੰਜਾਬੀ ਭਵਨ,ਲੁਧਿਆਣਾ
ਮੁੱਲ -200 ਰੁਪਏ (10 ਡਾਲਰ ਕੈਨੇਡੀਅਨ)
ਜ਼ੋਰਾਵਰ ਸਿੰਘ ਬਾਂਸਲ ਪਰਵਾਸੀ ਕਹਾਣੀਕਾਰਾਂ ਵਿਚ ਬੜੀ ਜਲਦੀ ਨਾਲ ਉੱਭਰ ਰਿਹਾ ਕਹਾਣੀਕਾਰ ਹੈ,ਉਹ ਦਿਲ ਤੋਂ ਕਹਾਣੀ ਲਿਖਣੀ ਸ਼ੁਰੂ ਕਰਦਾ ਹੈ ਤੇ ਪਰਵਾਰਕ ਮਸਲਿਆਂ
ਰਾਹੀ ਲੋਕ-ਦਿਲਾਂ ਦੀ ਗੱਲ ਕਰਦਾ ਬੜੇ ਭਾਵੁਕ ਤੇ ਸੰਜੀਦਾ ਢੰਗ ਨਾਲ ਅਖੀਰ ਵੱਲ ਵੱਧਦਾ ਹੈ । ਤਰੇੜਾਂ ਉਸਦਾ ਪਲੇਠਾ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਕੁਲ 11 ਕਹਾਣੀਆਂ ਹਨ,ਪਹਿਲੀ ਕਹਾਣੀ 'ਸ਼ਾਬਸ਼ ਬੇਟਾ' ਤੋਂ ਲੈਕੇ ਅਖੀਰਲੀ ਕਹਾਣੀ ਵਾਰਿਸ ਤੱਕ ਸਾਰੀਆ ਕਹਾਣੀਆਂ ਮੁੱਖ ਤੌਰ ਤੇ ਪਰਵਾਰਕ ਮਸਲਿਆ ਤੋਂ ਸੁਰੂ ਹੁੰਦਿਆਂ ਹੋਇਆ ਸਮਾਜ ਦੇ ਕਈ ਗੰਭੀਰ ਵਿਸ਼ੇ ਬਿਆਨ ਕਰਦੀਆਂ ਹਨ ਮਸਲਨ ਪਰਵਾਰਕ ਜਿੰਦਗੀ ਦਾ ਉੱਚਾ-ਨੀਵਾਪਣ ਸਮਾਜਿਕ ਜ਼ਿੰਦਗੀ ਨੂੰ ਕਿਵੇ ਪ੍ਰਭਾਵਿਤ ਕਰਦਾ ਹੈ ,ਇਸ ਕਹਾਣੀ ਸੰਗ੍ਰਹਿ ਦੀ ਟਾਇਟਲ ਕਹਾਣੀ 'ਤਰੇੜਾਂ' ਇਸ ਤੱਥ ਨੂੰ ਬੜੇ ਸਵੇਦਨਸ਼ੀਲ ਤੇ ਮਾਨਸਿਕ ਤਰਕ ਦੇ ਅਧਾਰਿਤ ਬਿਆਨ ਕਰਦੀ ਹੈ ਕਿ ਪਰਵਾਰਕ ਜ਼ਿੰਦਗੀ ਵਿਚ ਨਿੱਕੀ-ਨਿੱਕੀ ਮਾਣ- ਮਰਿਆਦਾ,ਸਵਾ-ਅਭਿਮਾਨ,ਈਰਖਾਂ ਕਿਵੇ ਦੂਰੀਆਂ ਪੈਦਾ ਕਰਦੀ ਹੈ ਤੇ ਜੇ ਕਿਤੇ ਇਹ ਨੂੰਹ-ਸੱਸ ਦਾ ਰਿਸ਼ਤਾ ਹੋਵੇ ਤਾਂ ਇਹ ਦੂਰੀ ਕਦੇ ਨਹੀਂ ਮਿਟਦੀ । ਪਰ ਇਸ ਕਹਾਣੀ ਦਾ ਰੋਚਕ ਪੱਖ ਇਹ ਹੈ ਕਿ ਕਈ ਵਾਰ ਦੋਹਾ ਵਿਰੋਧੀ ਧਿਰਾ ਦੀ ਸਾਂਝੀ ਲੋੜ ਤੀਸਰੀ ਧਿਰ ਕੋਲ ਇਕ ਮੇਲ ਬਣਕੇ ਉੱਭਰਦੀ ਹੈ ਪਰ ਸਵਾਰਥ ਜਾਂ ਸਾਝ ਪੂਰੀ ਹੋਣ ਤੇ ਮੁੜ ਪਹਿਲਾ ਵਾਲੀ ਸਥਿਤੀ ਬਣ ਜਾਂਦੀ ਹੈ।
ਇਸ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ 'ਸ਼ਾਬਾਸ਼ ਬੇਟਾ' ਇਹ ਗੰਭੀਰ ਸੰਦੇਸ਼ ਦਿੰਦੀ ਹੈ ਜੋ ਕੇ ਅੱਜ ਦੇ ਸਮੇਂ ਦੀ ਪਹਿਲੀ ਲੋੜ ਹੈ ਕਿ ਮਾਪੇ ਬੱਚੇ ਦੀ ਰੁਚੀ ਪਛਾਨਣ । ਪਰ ਅੱਜ ਦੀ ਤੇਜ-ਤਰਾਰ, ਕੰਪੀਟੀਸ਼ਨ,ਈਰਖਾ ਤੇ ਰਿਸ਼ਤੇਦਾਰਾਂ ਤੇ ਆਢ-ਗੁਆਂਢ ਦੇ ਨਾਲ ਚਲਦੀ ਗੁੱਝੀ ਮੁਕਾਬਲੇਬਾਜ਼ੀ ਨਾਲ ਭਰੀ ਜ਼ਿੰਦਗੀ ਦਾ ਸ਼ਿਕਾਰ ਬੱਚੇ ਵੀ ਹੋ ਰਹੇ ਹਨ ਜੇ ਕਿਸੇ ਫੈਮਲੀ ਦੇ ਘੇਰੇ ਵਿਚ ਆਉਣ ਵਾਲ ਕੋਈ ਬੱਚਾ ਡਾਕਟਰ ,ਪਾਈਲਾਟ ਜਾਂ ਇੰਜੀਨੀਅਰ ਬਣਦਾ ਹੈ ਤੇ ਜਾਂ ਕਿਸੇ ਪਿਤਾ ਪੁਰਖੀ ਬਿਜਨਸ ਵਿਚ ਹੋਰ ਕਾਮਯਾਬੀ ਕਰਦਾ ਹੈ ਤਾਂ ਉਹ ਫੈਮਲੀ ਵੀ ਆਪਣੇ ਬੱਚੇ ਨੂੰ ਇਸੇ ਰੂਪ ਵਿਚ ਦੇਖਣ ਲੱਗਦੀ ਹੈ ਚਾਹੇ ਉਹਨਾਂ ਦੇ ਘਰ ਦੇ ਹਲਾਤ ਤੇ ਬੱਚੇ ਦੀ ਮਾਨਸਿਕ ਰੁਚੀ ਕਿਸੇ ਹੋਰ ਖੇਤਰ ਵਿਚ ਹੋਵੇ,ਹਰ ਕੋਈ ਇੰਜਨੀਅਰ ਜਾਂ ਪਾਇਲਟ ਨਹੀ ਬਣ ਸਕਦਾ ਇਸ ਤੋਂ ਬਿਨਾਂ ਵੀ ਬਹੁਤ ਖੇਤਰ ਹਨ ਜਿਸ ਵਿਚ ਬੱਚੇ ਆਪਣਾ ਤੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਦੇ ਹਨ। ਮੁੱਖ ਤੌਰ ਤੇ ਲੇਖਕਾਂ ਦੇ ਹੱਕ ਦੀ ਕਹਾਣੀ ਹੈ। ਕਹਾਣੀ 'ਮਹਿਕ' ਇਸ ਤੱਥ ਦੇ ਅਧਾਰਿਤ ਹੈ ਕਿ ਹਰੇਕ ਮਨੁੱਖ ਦੀ ਆਪਣੀ-ਆਪਣੀ ਮਾਨ-ਮਰਿਆਦਾ ਹੁੰਦੀ ਤੇ ਉਹ ਇਸ ਅਨੁਸਾਰ ਹੀ ਆਪਣਾ ਮਾਨ-ਸਨਮਾਨ ਕਾਇਮ ਰੱਖਣਾ ਚਾਹੁੰਦਾ ਹੈ ਤੇ ਜਦੋ ਕਿਸੇ ਦਾ ਮਾਨ-ਸਨਮਾਨ ਟੁੱਟਦਾ ਹੈ ਤਾਂ ਇੱਥੇ ਵੀ ਹਰ ਮਨੁੱਖ ਦੇ ਆਪਣੇ-ਆਪਣੇ ਅਹਿਸਾਸ ਹੁੰਦੇ ਹਨ ਤੇ ਇਹਨਾਂ ਹੀ ਅਹਿਸਾਸਾਂ ਦੀ ਗੱਲ ਕਰਦੀ ਹੈ ਕਹਾਣੀ ਮਹਿਕ,ਕਿਉਕਿ ਸਮੇਂ ਦੇ ਨਾਲ-ਨਾਲ ਕਹਾਣੀ ਕਹਿਣ ਵਿਚ ਵੀ ਤਬਦੀਲੀ ਆAੁਂਦੀ ਰਹਿੰਦੀ ਹੈ ਤੇ ਹੁਣ ਇਹ ਵੀ ਕਿਹਾ ਜਾਂਦਾ ਹੈ ਕਿ ਕਹਾਣੀ ਵਿਚ ਘਟਨਾ ਤੇ ਪਾਤਰ ਉਨਾਂ ਮਹੱਤਵ ਨਹੀਂ ਰਖਦੇ ਜਿੰਨਾਂ ਕਿ ਅਹਿਸਾਸ , ਇਹ ਕਹਾਣੀ ਵੀ ਅਹਿਸਾਸ ਤੇ ਜ਼ੋਰ ਦਿੰਦੀ ਹੈ ,ਮੇਰੇ ਹਿਸਾਬ ਨਾਲ ਏਦਾਂ ਦੀ ਕਹਾਣੀ ਲਿਖਣੀ ਬਹੁਤ ਕਠਿਨ ਹੈ ਕਿਉਕਿ ਜਿਵ -ਜਿਵੇ ਕਥਾਕਾਰਾਂ ਦਾ ਕਥਾਂ ਵਿਚ ਅਹਿਸਾਸ ਵੱਲ ਧਿਅਨ ਵਧ ਰਿਹਾ ਹੈ ਕਹਾਣੀ ਦੀ ਸਿਲ਼ਪਕਾਰੀ ਤੇ ਪਾਤਰਾਂ ਦਾ ਮਹੱਤਵ ਘਟ ਰਿਹਾ ਹੈ ਪਰ ਇਸਦੇ ਬਾਵਜ਼ੂਦ ਵੀ ਇਹ ਕਹਾਣੀ ਪਾਠਕ ਨੂੰ ਨਾਲ ਤੌਰ ਲੈਦੀ ਹੈ ।'ਉਹ ਕੌਣ ਸਨ' ਕਹਾਣੀ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਬਿਆਨ ਕਰਦੀ ਹੈ ਕਿ ਧਾਰਮਿਕ ਭਾਵਨਾਵਾਂ ਨਾਲ ਭੜਕਾਏ ਦੰਗੇ ਅਸਲ ਵਿਚ ਧਾਰਿਮਕ ਦੰਗੇ ਨਹੀਂ ਹੁੰਦੇ ਬਲਕਿ ਉਹ ਭੀੜ ਜੋ ਇਸ ਵਹਿਸ਼ੀਅਤ ਦਾ ਨੰਗਾ-ਨਾਚ ਨੱਚਦੀ ਹੈ ਅਸਲ ਵਿਚ ਇਨਸਾਨੀਅਤ ਵਿਰੋਧੀ ਹੁੰਦੀ ਹੈ ।ਪਰ ਇਥੇ ਇਸ ਗੱਲ ਦਾ ਅਹਿਸਾਸ ਵੀ ਹੁੰਦਾ ਹੈ ਕਿ ਕਿੰਨੀ ਤਰਾਸਦੀ ਦੀ ਗੱਲ ਹੈ ਕਿ ਕਿਸੇ ਵੀ ਧਰਮ ਦੇ ਆਗੂ ਅਜੇ ਤੱਕ ਇਹ ਗੱਲ ਮਨੁੱਖਤਾ ਦੇ ਹਿਰਦੇ ਤੇ ਨਹੀਂ ਉਲੀਕ ਸਕੇ ਕਿ ਧਰਮ ਇਨਸਾਨੀਅਤ ਦੀ ਕਦਰ ਕਰਦੇ ਹਨ ,ਹਰ ਇਨਸਾਨ ਦੇ ਖੂਨ ਦਾ ਰੰਗ ਲਾਲ ਹੈ । ਇਸੇ ਗੱਲ ਦੀ ਘਾਟ ਕਰਕੇ ਹਰ ਜਗ੍ਹਾਂ ਦੰਗੇ ਹੋ ਰਹੇ ਨੇ। ਲਾਲ ਰੰਗ ਦਾ ਖੂਨ ਧਾਰਮਿਕ ਤੌਰ ਤੇ ਕਈ ਰੰਗਾਂ ਦਾ ਬਣ ਚੁੱਕਾ ਹੈ।
'ਸੱਧਰਾ' ਕਹਾਣੀ ਸਮਾਜਿਕ ਜ਼ਿੰਮੇਵਾਰੀਆ ਦਾ ਅਹਿਸਾਸ ਹੈ ਤੇ ਇਹ ਅਹਿਸਾਸ ਜਦੋ ਜਾਗਦਾ ਹੈ ਤਾ ਮਾਨਸਿਕ ਤੌਰ ਤੇ ਟੁੱਟੇ ਰਿਸ਼ਤੇ ਵੀ ਦੁਬਾਰਾ ਅਪਣੱਤ ਨਾਲ ਭਰ ਜਾਂਦੇ ਹਨ ,ਹੋਰ ਅਨੇਕਾਂ ਨਿੱਕੇ-ਨਿੱਕੇ ਅਹਿਸਾਸਾਂ ਦੀ ਗੱਲ ਕਰਦੀ ਇਹ ਕਹਾਣੀ ਇਹ ਵੀ ਬਿਆਨ ਕਰਦੀ ਹੈ ਕਿ ਮਨੁੱਖ ਆਪਣੇ ਅਹਿਸਾਨਾਂ ਦਾ ਮੁੱਲ ਹਮੇਸ਼ਾਂ ਵੱਟਣਾ ਚਾਹੁੰਦਾ ਹੈ ਜਿਵੇ ਇਸ ਕਹਾਣੀ ਦਾ ਪਾਤਰ ਬਲਜੀਤ ਕਹਿੰਦਾ ਹੈ ' ਮੈਂ ਘਰ ਵਾਲਿਆ ਦੀ ਨਜ਼ਰ ਵਿਚ ਚੰਗਾ ਬਣਨ ਲਈ ਖੇਤਾਂ ਵਿਚ ਪਾਪਾ ਨਾਲ ਸਾਰਾ ਕੰਮ ਕਰਵਾਉਦਾ ਤੇ ਮੰਮੀ ਦੀ ਵੀ ਹਰ ਗੱਲ ਮੰਨਦਾ ਤਾਂ ਕਿ ਸਮਾਂ ਆਉਣ ਤੇ ਜਦੋਂ ਕਵਿਤਾ ਬਾਰੇ ਘਰ ਵਿਚ ਗੱਲ ਹੋਏ ਤਾਂ ਘਰ ਵਾਲੇ ਆਪਣੇ ਨੇਕ ਤੇ ਸਾਊ ਮੁੰਡੇ ਦਾ ਦਿਲ ਨਾਂ ਤੋੜਨ',ਸੋ ਮਨੁੱਖ ਦੀ ਦਿਲੀ ਲੋੜ ਜਾ ਰਿਸ਼ਤਾ ਮਨੁੱਖ ਤੋਂ ਕੀ-ਕੀ ਕਰਵਾਉਦਾ ਹੈ ਇਹ ਇਸ ਕਹਾਣੀ ਵਿਚ ਬਹੁਤ ਬਰੀਕੀ ਨਾਲ ਬਿਆਨ ਕੀਤਾ ਗਿਆ ਹੈ,ਅਸਲ ਵਿਚ ਇਹ ਕਹਾਣੀ ਸਮਾਜਿਕ ਰਿਸ਼ਤਿਆ ਦੇ ਉਸ ਪੱਖ ਦੀ ਕਹਾਣੀ ਹੈ ਜਦੋਂ ਮਨੁੱਖ ਦੇ ਹਿਰਦੇ ਵਿਚ ਦਿਲ ਦੇ ਰਿਸ਼ਤੇ ਸਮੇਂ ਦੇ ਬਦਲਣ ਨਾਲ ਬਦਲ ਤਾਂ ਨਹੀਂ ਸਕਦੇ ਪਰ ਉਹਨਾਂ ਨੂੰ ਛੱਡਣ ਦਾ ਇਰਾਦਾ ਖੁਦ ਉਸ ਦਿਲ ਦੁਆਰਾ ਕੀਤਾ ਜਾਂਦਾ ਹੈ ਜੋ ਕਦੇ ਉਹਨਾਂ ਰਿਸ਼ਤਿਆਂ ਨੂੰ ਨਿਭਾਉਣ ਲਈ ਆਪਾ ਵਾਰਨ ਦੀ ਹਾਮੀ ਭਰਦਾ ਹੈ।ਇਹ ਕਹਾਣੀ ਅਸਲ ਵਿਚ ਪਿਆਰ ਦੇ ਸ਼ੁਦਾਈ ਲੋਕਾਂ ਦੇ ਦਿਲ ਨੂੰ ਹਿੱਟ ਕਰਦੀ ਕਹਾਣੀ ਹੈ ਤੇ ਸਮਾਜ ਨਾਲ ਸਮਝੋਤਾ ਹੈ,ਯਥਾਰਥ ਦਾ ਪ੍ਰਭਾਵ ਹੋਣ ਕਰਕੇ ਯਥਾਰਥਵਾਦੀ ਕਹਾਣੀ ਹੈ।
'ਵਾਰਿਸ' ਕਹਾਣੀ ਇਸ ਪਦਾਰਥਵਾਦੀ ਤੇ ਤੇਜ-ਤਰਾਰ ਯੁੱਗ ਵਿਚ ਭੱਜ ਰਹੇ ਲੋਕਾਂ ਦੇ ਚਿੱਟੇ ਹੋ ਰਹੇ ਖੂਨ ਦੀ ਗੱਲ ਕਰਦੀ ਹੈ ਤੇ ਨਾਲ ਹੀ ਇਸਦਾ ਵਿਰੋਧਾਭਾਸ ਸਿਰਜਦੀ ਹੋਈ ਬਰਾਬਰ ਲਾਲ ਰੰਗ ਦੇ ਖੂਨ ਦੀ ਹਾਜਰæੀ ਲਵਾਉਦੀ ਹੈ,ਸਮੇਂ ਦੇ ਨਾਲ ਬਹੁਤ ਕੁਝ ਬਦਲ ਰਿਹਾ ਹੈ ਤੇ ਹੁਣ ਪੰਜਾਬ ਦੇ ਪਿੰਡਾਂ ਦੇ ਵੀ ਹਲਾਤ ਇਹ ਹਨ ਕਿ ਵੱਡੇ-ਵੱਡੇ ਪਰਿਵਾਰ ਖਤਮ ਹੋ ਗਏ ਹਨ ਬਜੁਰਗਾਂ ਦੀ ਝੇਪ ਤੇ ਉਹਨਾਂ ਦਾ ਆਦਰ-ਮਾਨ ਕਰਨਾ ਤਾਂ ਦੂਰ ਦੀ ਗੱਲ ਬੱਚੇ ਪੈਰਾਂ ਤੇ ਖੜੇ ਹੁੰਦਿਆਂ ਹੀ ਉਹਨਾਂ ਨੂੰ ਆਪਣੇ ਤੇ ਬੋਝ ਸਮਝਣ ਲੱਗ ਜਾਂਦੇ ਹਨ ਇਸੇ ਸਥਿਤੀ ਨੂੰ ਸਿਰਜਦੀ ਹੈ ਇਹ ਕਹਾਣੀ, ਜਦੋਂ ਕੋਈ ਪੁੱਤਰ ਆਪਣੇ ਬਜ਼ੁਰਗ ਬਾਪ ਨੂੰ ਆਥਣ ਦੇ ਸਮੇਂ ਇਕ ਬੱਸ ਵਿਚ ਬਿਠਾਕੇ ਉੱਥੋ ਖਿਸਕ ਜਾਂਦਾ ਹੈ,ਉਸੇ ਬੱਸ ਵਿਚ ਸਵਾਰ ਕਹਾਣੀ ਦੀ ਨਾਇਕਾ ਸਿਮਰਨ ਉਸ ਬਜ਼ੁਰਗ ਨੂੰ ਆਪਣੇ ਘਰ ਲੈ ਆਉਂਦੀ ਹੈ, ਪਰ ਕਹਾਣੀ ਦਾ ਮੈਸੇਜ ਥੋੜਾ ਦਬ ਜਾਂਦਾ ਹੈ ਜਦੋਂ ਸਿਮਰਨ ਉਸ ਬਜੁæਰਗ ਨੂੰ ਆਪਣੇ ਮੋਏ ਹੋਏ ਪਾਪਾ ਦੇ ਰੂਪ ਵਿਚ ਦੇਖਦੀ ਹੈ ਤੇ ਇਸ ਤਰ੍ਹਾਂ ਅਹਿਸਾਸ ਹੁੰਦਾ ਹੈ ਕਿ ਮਨੁੱਖ ਦਾ ਖੂਨ ਅੱਜ ਦੇ ਯੁੱਗ ਵਿਚ ਉਦੋ ਹੀ ਲਾਲ ਬਣਦਾ ਹੈ ਜਦੋਂ ਉਸ ਤੋਂ ਕੋਈ ਕੀਮਤੀ ਚੀਜ਼ ਜਾਂ ਰਿਸ਼ਤਾ ਹਮੇਸ਼ਾਂ ਲਈ ਖੁੱਸ ਜਾਂਦਾ ਹੈ ਤੇ ਫਿਰ ਮਨੁੱਖੀ ਮਨ ਉਸਦਾ ਵਿਕਲਪ ਲੱਭਦਾ ਉਸੇ ਤਰਾਂ ਦੇ ਕਿਸੇ ਹੋਰ ਰਿਸ਼ਤੇ ਜਾਂ ਵਸਤੂ ਨਾਲ ਸਾਂਝ ਬਣਾਉਣੀ ਚਾਹੁੰਦਾ ਹੈ,ਤੇ ਸਿਮਰਨ ਦਾ ਚੰਗਾਪਣ,ਦਇਆ ਤੇ ਇਨਸਾਨੀਅਤ ਇਸ ਸ਼ੱਕ ਦੇ ਘੇਰੇ ਵਿਚ ਆ ਜਾਂਦੀ ਹੈ ਕਿ ਜੇਕਰ ਉਸਦਾ ਪਿਤਾ ਜਿਉਦਾਂ ਹੁੰਦਾ ਫਿਰ ਵੀ ਉਹ ਉਸ ਬਜੁæਰਗ ਨੂੰ ਆਪਣੇ ਬਾਪ ਦੇ ਰੂਪ ਵਿਚ ਦੇæਖਦੀ ,ਕਹਾਣੀ ਹੋਰ ਵੀ ਵਧੀਆ ਬਣ ਜਾਣੀ ਸੀ ਜੇਕਰ ਉਸਦਾ ਪਿਤਾ ਵੀ ਜਿਉਦਾ ਹੁੰਦਾ ਤੇ ਬਰਾਬਰ ਬੈਠਾ ਹੁੰਦਾ ,ਪਰ ਨਿੱਜੀ ਤੌਰ ਤੇ ਮੈਨੁੰ ਇਹ ਕਹਾਣੀ ਸਰਬੋਤਮ ਕਹਾਣੀ ਲੱਗਦੀ ਹੈ ਕਿਉਕਿ ਇਨਸਾਨੀਅਤ ਦਾ ਇਕ ਲਾਲ ਖੂਨ ਦਿਖਾਉਣ ਦੀ ਕੋਸ਼ਿਸ਼ ਹੈ ਚਾਹੇ ਉਹ ਕਿਸੇ ਨਾ ਕਿਸੇ ਢੰਗ ਨਾਲ ਨਿੱਜੀ ਲੋੜਾਂ ਜਾ ਥੁੜਾਂ ਨਾਲ ਜੁੜਿਆ ਹੋਇਆ ਹੈ,ਕਹਾਣੀ ਯਥਾਰਥਵਾਦੀ ਹੈ ਤੇ ਅੱਜ ਦੇ ਯੁੱਗ ਦੇ ਪਰਵਾਰਕ ਰਿਸ਼ਤਿਆਂ ਦੀ ਟੁੱਟ-ਭੱਜ ਤੇ ਮਾਪਿਆਂ ਦੇ ਬੱਚਿਆ ਵੱਲੋਂ ਤੇ ਬੱਚਿਆਂ ਦੇ ਮਾਪਿਆ ਵੱਲੋਂ ਹੋਏ ਸੋæਸ਼ਣ ਦਾ ਇਕ ਅੱਖਾਂ ਨਮ ਕਰਨ ਵਾਲਾ ਚਿਤਰਨ ਪੇਸ਼ ਕਰਦੀ ਹੈ ।ਜਦੋਂ ਹਰ ਮਨੁੱਖ ਦੀ ਮਨੋਦਿਸ਼ਾਂ ਕਈ ਪਾਸਿਆ ਤੋਂ ਹਿਟ ਹੋ ਰਹੀ ਹੈ ਉਹ ਸਮਾਜਿਕ ਵੀ ਹਨ,ਮਾਨਸਿਕ ਵੀ ਹਨ ਤੇ ਆਰਥਿਕ ਵੀ ਹਨ,ਕਈ ਵਾਰ ਅਸੀ ਚਾਹੁੰਦੇ ਹੋਏ ਵੀ ਕਿਸੇ ਲੋੜਵੰਦ ਦੀ ਮਦਦ ਤੋਂ ਪਾਸਾ ਵੱਟ ਲੈæਦੇ ਹਾ ਕਿAਕਿ ਉਪਰ ਲਿਖੇ ਹਲਾਤ ਹੋਣ ਕਰਕੇ ਅਸੀ ਚਾਹੁੰਦੇ ਹੋਏ ਵੀ ਮਦਦ ਨਹੀਂ ਕਰ ਸਕਦੇ ਪਰ ਅਸਲ ਵਿਚ ਇਹ ਹਲਾਤ ਅੱਜ ਦੇ ਮੁਕਾਬਲੇ ਭਰੇ ਤੇ ਪਦਾਰਥਵਾਦੀ ਯੁੱਗ ਦੀ ਦੇਣ ਹਨ।
ਅਸਲ ਵਿਚ ਜ਼ੋਰਾਵਰ ਸਿੰਘ ਬਾਂਸਲ ਦੀ ਇਸ ਕਿਤਾਬ ਦੀਆ ਸਭ ਕਹਾਣੀਆਂ ਹੀ ਚਰਚਾ ਕਰਨਯੋਗ ਹਨ,ਉਸ ਕੋਲ ਸ਼ਬਦਾਵਲੀ ਦੀ ਕਮੀ ਨਹੀਂ ਹੈ ਤੇ ਹਰ ਇਕ ਕਹਾਣੀ ਵਿਚ ਉਸ ਵੱਲੋਂ ਕੀਤੇ ਵਿਖਿਆਨ ਪਾਠਕਾਂ ਦਾ ਧਿਅਨ ਮੱਲੋ-ਮੱਲੀ ਖਿੱਚਦੇ ਹਨ । ਜਿਵੇ ਕਹਾਣੀ 'ਸ਼ਾਬਸ਼ ਬੇਟਾ' ਵਿਚ 'ਕੁਦਰਤ ਦਾ ਨਿਯਮ ਹੈ ਕਿ ਹਰ ਸ਼ੈਅ ਨੂੰ ਵੱਧਣ-ਫੁੱਲਣ ਲਈ ਖੁੱਲ੍ਹੀ ਹਵਾ ਦੀ ਲੋੜ ਹੁੰਦੀ ਹੈ,ਚਾਹੇ ਉਹ ਰੁੱਖ ਹੋਵੇ ਜਾਂ ਮਨੁੱਖ' ਕਹਾਣੀ 'ਮਹਿਕ' ਵਿਚ 'ਜਦ ਇਨਸਾਨ ਦੇ ਅੰਦਰ ਦਾ ਮੌਸਮ ਪੱਤਝੜ ਵਿਚ ਹੋਵੇ ਤਾਂ ਸਾਰੇ ਜ਼ਮਾਨੇ ਦੀਆਂ ਬਹਾਰਾਂ ਵੀ ਉਸਦਾ ਮਨ ਨਹੀਂ ਮੋਹ ਸਕਦੀਆਂ' 'ਸੱਧਰਾਂ' ਕਹਾਣੀ ਵਿਚ 'ਅੱਜ ਜਦੋਂ ਮੈ ਘਰ ਆਇਆ ਤਾਂ ਕਿੰਨੀ ਉਦਾਸੀ,ਕਿੰਨਾ ਹਨੇਰਾ ਸੀ ਸ਼ਾਇਦ ਬਿਜਲੀ ਚਲੀ ਗਈ ਸੀ ਪਰ ਬੁਝਿਆ ਦਿਲਾਂ ਨੂੰ ਰੋਸ਼ਨੀ ਕਰਨ ਦੀ ਜਾਂਚ ਹੀ ਨਹੀਂ ਰਹੀ ਸੀ' 'ਵਾਰਿਸ'ਕਹਾਣੀ ਵਿਚ 'ਬਿਨਾਂ ਸੁਆਦ ਦੇ ਜੀਣਾ ਜਾਣੀ ਜੂਨ ਭੋਗਣ ਵਾਲੀ ਗੱਲ ਏ' । ਉਸਦੀਆਂ ਕਹਾਣੀਆਂ ਇਕ ਵਧੀਆ ਸਮਾਜ ਸਿਰਜਣ ਦੀ ਸਮੱਰਥਾ ਰੱਖਦੀਆਂ ਹਨ,ਤੇ ਬਹੁਤੀਆ ਕਹਾਣੀਆ ਪੜ੍ਹਦਿਆਂ ਇੰਝ ਲੱਗਦਾ ਹੈ ਜਿਵੇ ਉਹ ਖੁਦ ਇਹਨਾਂ ਹਲਾਤਾਂ ਵਿਚੋæ ਲੰਘਿਆ ਹੋਵੇ ,ਵਧੀਆ ਇਨਸਾਨ ਹੋਣ ਕਰਕੇ ਉਹ ਪਾਤਰਾਂ ਦੇ ਸਿਰ ਤੇ ਖੜਾ ਦਿਖਾਈ ਦਿੰਦਾ ਹੈ ਹਰ ਇਕ ਕਹਾਣੀ ਨੂੰ ਪੌਜੇਟਿਵ ਕਰਦਾ ਹੈ ਬੇਸ਼ਕ ਇਹ ਅਸਲ ਲਾਈਫ ਵਿਚ ਹਮੇਸ਼ਾਂ ਨਹੀਂ ਹੁੰਦਾ। ਪਰ ਇਹ ਸਭ ਕੁਝ ਉਹ ਜਾਣ-ਬੁੱਝਕੇ ਕਰਦਾ ਦਿਖਾਈ ਦਿੰਦਾ ਹੈ ਤਾਂ ਕਿ ਇਕ ਵਧੀਆ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ, ਹਰ ਇਕ ਦੀਆ ਇਸ਼ਾਵਾਂ ਪੂਰੀਆ ਹੋਣ, ਤਾਂ ਹੀ ਤਾਂ ਲੱਗਦਾ ਹੈ ਕਿ ਉਹ ਦਿਲ ਤੋਂ ਲਿਖਦਾ ਹੈ ਹਰ ਕਹਾਣੀ,ਉਹ ਪਾਤਰ ਨੂੰੁ ਬਹੁਤਾ ਤੜਫਦਾ ਨਹੀਂ ਦੇਖ ਸਕਦਾ ਤੇ ਬਹੁਤੀ ਵਾਰ ਉਸਦਾ ਪੱਖ ਪੂਰਦਾ ਕਹਾਣੀ ਦੇ ਅਖੀਰ ਵੱਲ ਵੱਧਦਾ ਹੈ,ਮੈਂ ਉਸਦੇ ਇਸ ਕਹਾਣੀ ਸੰਗ੍ਰਹਿ 'ਤਰੇੜਾਂ' ਨੂੰ ਸਹਿਤ ਜਗਤ ਵਿਚ ਜੀ ਆਇਆ ਆਖਦਾ ਹਾਂ । ਸਹਿਤ ਤੇ ਸੰਸਾਰਿਕ ਸਮਾਜ ਨੂੰ ਉਸਤੋਂ ਹੋਰ ਬਹੁਤ ਵੱਡੀਆਂ ਆਸਾਂ ਹਨ,ਤੇ ਉਮੀਦ ਹੈ ਕਿ ਉਹ ਕਹਾਣੀ ਸੰਸਾਰ ਨਾਲ ਨਿਆਂ ਕਰਦਾ ਨਵੇਂ ਰਾਹ ਪੈਦਾ ਕਰੇਗਾ,ਜਿਸ ਤੇ ਆਉਣ ਵਾਲੇ ਕਹਾਣੀਕਾਰ ਚੱਲਣਾ ਪਸੰਦ ਕਰਨਗੇ ।

Sunday, 25 September 2011

ਇੰਗਲੈਂਡ ਦੌਰੇ ਦੌਰਾਨ ਗਾਇਕ ਮੰਗੀ ਮਾਹਲ, ਹਰਜੀਤ ਹਰਮਨ ਤੇ ਜੀਤ ਜਗਜੀਤ ਨੇ ਸੰਗੀਤਕ ਮਿਲਣੀ ਦੌਰਾਨ ਕਲਾ ਦੇ ਰੰਗ ਬਿਖੇਰੇ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਇੰਗਲੈਂਡ ਦੌਰੇ 'ਤੇ ਆਏ ਗਾਇਕ ਮੰਗੀ ਮਾਹਲ, ਹਰਜੀਤ ਹਰਮਨ ਅਤੇ ਜੀਤ ਜਗਜੀਤ ਦਾ ਇੰਗਲੈਡ ਦੇ ਸੁਹਿਰਦ ਸੰਗੀਤ ਪ੍ਰੇਮੀਆਂ ਨੇ ਭਰਵਾਂਸਵਾਗਤ ਕੀਤਾ। ਹੇਜ਼ ਦੇ ਸਪਰਿੰਗਫੀਲਡ ਰੋਡ ਸਥਿਤ "ਸੇਫਟੈੱਕ ਹਾਊਸ" ਦੇ ਮੈਨੇਜਿੰਗ ਡਾਇਰੈਕਟਰ ਸਰਬਜੀਤ ਸਿੰਘ ਗਰੇਵਾਲ ਅਤੇ ਗਾਇਕ ਹਰਵਿੰਦਰ ਥਰੀਕੇ ਦੀ ਅਗਵਾਈ ਵਿੱਚ ਵਿਸ਼ੇਸ਼ ਸਾਹਿਤਕ ਤੇ ਸੰਗਤਿਕ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਹਾਜ਼ਰੀਨ ਦੀ ਪੁਰਜ਼ੋਰ ਮੰਗ Ḕਤੇ ਮੰਗੀ ਮਾਹਲ, ਹਰਜੀਤ ਹਰਮਨ, ਜੀਤ ਜਗਜੀਤ ਨੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਹੱਕ Ḕਚ ਹਾਅ ਦਾ ਨਾਅਰਾ ਮਾਰਦੇ ਚੋਣਵੇਂ ਗੀਤ ਗਾ ਕੇ ਮਾਹੌਲ ਨੂੰ ਭਾਵੁਕ ਕੀਤਾ। ਆਪਣੇ ਵਿਚਾਰ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਪ੍ਰਦੇਸਾਂ ਵਿੱਚ ਬੈਠੇ ਪੰਜਾਬੀ ਮਾਂ ਬੋਲੀ ਦੇ ਪਾਸਾਰ ਤੇ ਚੜ੍ਹਦੀ ਕਲਾ ਲਈ ਵਧੇਰੇ ਚਿੰਤਤ ਹਨ ਜਦੋਂਕਿ ਪੰਜਾਬ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਈ ਕੋਈ ਖਾਸ ਤਵੱਕੋਂ ਨਹੀਂ ਦਿੱਤੀ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੀਤਕਾਰ ਕੁਲਦੀਪ ਮੱਲ੍ਹੀ, ਅਮਰੀਕ ਸਿੰਘ ਸਿੱਧੂ, ਰਣਜੀਤ ਸਿੰਘ ਸੈਂਹਭੀ, ਹਰਜਿੰਦਰ ਸਿੰਘ ਥਿੰਦ, ਤਲਵਿੰਦਰ ਸਿੰਘ ਢਿੱਲੋਂ, ਸਤਵੰਤ ਮੱਲ੍ਹੀ, ਗੁਰਮੀਤ ਸਿੰਘ ਗਿੱਲ, ਗਾਇਕ ਇੰਦਰਜੀਤ ਲੰਡਨ, ਗਾਇਕ ਬਲਦੇਵ ਬੁੱਲਟ, ਗੀਤਕਾਰ ਪਾਲੀ ਚੀਮਾ, ਸਰਮੁੱਖ ਸਿੰਘ ਗਰੇਵਾਲ ਕੈਨੇਡਾ, ਜਸ ਗਿੱਲ (ਜਸ ਟਰੈਵਲ), ਜਸਵੰਤ ਸਿੰਘ, ਸਾਧੂ ਸਿੰਘ ਗਰੇਵਾਲ ਆਦਿ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਹਰਵਿੰਦਰ ਥਰੀਕੇ ਦੇ ਗੀਤ "ਸੁੰਨੀਆਂ ਸੁੰਨੀਆਂ ਪਿੰਡ ਤੇਰੇ ਦੀਆਂ ਰਾਹਵਾਂ" ਨਾਲ ਹੋਈ। ਮੰਚ ਸੰਚਾਲਕ ਦੇ ਫ਼ਰਜ਼ ਦਵਿੰਦਰ ਸਿੰਘ ਦੇਵਗਣ ਨੇ ਨਿਭਾਏ।

ਰੋਕੋ ਕੈਂਸਰ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਬਾਬਾ ਫਰੀਦ ਸੈਂਟਰ ਫਰੀਦਕੋਟ ਨੂੰ ਲੱਖਾਂ ਰੁਪਏ ਲਾਗਤ ਦੀਆਂ 8 ਮਸ਼ੀਨਾਂ ਭੇਂਟ।

ਅਪੰਗ ਬੱਚਿਆਂ ਦੇ ਕੁਦਰਤੀ ਇਲਾਜ਼ ਵਾਲੀਆਂ ਅਤਿ ਆਧੁਨਿਕ ਮਸ਼ੀਨਾਂ ਵਾਲਾ ਉੱਤਰੀ ਭਾਰਤ ਦਾ ਪਹਿਲਾ ਸੈਂਟਰ ਬਣਿਆ।ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਵਿਸ਼ਵ ਭਰ Ḕਚੋਂ ਕੈਂਸਰ ਦੇ ਖ਼ਾਤਮੇ ਲਈ ਲਗਾਤਾਰ ਯਤਨਸ਼ੀਲ ਸੰਸਥਾ Ḕਰੋਕੋ ਕੈਂਸਰḔ ਨੂੰ ਵਿਸ਼ਵ ਦੇ ਕੋਨੇ ਕੋਨੇ Ḕਚ ਬੈਠੇ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ
ਜਿਸਦੀ ਬਦੌਲਤ ਰੋਕੋ ਕੈਂਸਰ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਫਰੀਦਕੋਟ ਸਥਿਤ "ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ" ਦੇ ਮਾਨਸਿਕ ਅਤੇ ਸਰੀਰਕ ਪੱਖ ਤੋਂ ਅਪੰਗ ਬੱਚਿਆਂ ਦੇ ਕੁਦਰਤੀ ਢੰਗ ਨਾਲ ਇਲਾਜ ਲਈ Ḕਨੈਚਰੋਪੈਥੀ ਅਤੇ ਹਾਈਡਰੋਪੈਥੀ ਦੀਆਂ ਰੋਕੋ ਕੈਂਸਰ ਸੰਸਥਾ ਵੱਲੋਂ ਲੱਖਾਂ ਦੀ ਲਾਗਤ ਵਾਲੀਆਂ ਮਸ਼ੀਨਾਂ ਭੇਂਟ ਕੀਤੀਆਂ ਗਈਆਂ। ਸ੍ਰੀ ਧਾਲੀਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਈ ਮਹੀਨੇ ਉਹਨਾਂ ਘੱਟੋ ਘੱਟ ਦੋ ਮਸ਼ੀਨਾਂ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਠ ਮਸ਼ੀਨਾਂ ਦੇ ਕੇ ਆਪਣੇ ਸਿਰ ਪਈ ਜ਼ਿੰਮੇਵਾਰੀ ਨੂੰ ਨਿਭਾ ਕੇ ਚੱਲੇ ਹਨ। ਉਹਨਾਂ ਕਿਹਾ ਕਿ ਉਹ ਇਸ ਗੱਲ ਤੋਂ ਚਿੰਤਤ ਹਨ ਕਿ ਜਿਹੜੇ ਬੱਚਿਆਂ ਨੇ ਬੁਢਾਪੇ ਵਿੱਚ ਮਾਂ ਪਿਓ ਦੀ ਡੰਗੋਰੀ ਬਣਨਾ ਸੀ, ਉਲਟਾ ਮਾਂ ਬਾਪ ਉਹਨਾਂ ਨੂੰ ਸਹਾਰਾ ਦੇ ਰਹੇ ਹਨ। ਇਸਦੀ ਖਾਸ ਵਜ੍ਹਾ ਇਹ ਹੀ ਹੈ ਕਿ ਅਸੀਂ ਰਸਾਇਣਕ ਖਾਦਾਂ ਪੀਂਦੇ ਹਾਂ, ਖਾਂਦੇ ਹਾਂ ਅਤੇ ਰਸਾਇਣਕ ਖਾਦਾਂ ਦੀ ਦਿੱਤੀ ਜ਼ਿੰਦਗੀ ਹੀ ਜਿਉਂਦੇ ਹਾਂ। ਰਸਾਇਣਕ ਖਾਦਾਂ ਦਾ ਨਤੀਜ਼ਾ ਹੈ ਕਿ ਮਾਵਾਂ ਦੀਆਂ ਕੁੱਖਾਂ Ḕਚੋਂ ਹੀ ਨੁਕਸਦਾਰ ਬੱਚੇ ਪੈਦਾ ਹੋ ਰਹੇ ਹਨ ਅਤੇ ਮਾਲਵੇ Ḕਚ ਔਰਤਾਂ ਗਰਭਵਤੀ ਹੋਣ ਤੋਂ ਵੀ ਭੈਅ ਖਾਂਦੀਆਂ ਹਨ ਤਾਂ ਕਿ ਉਹਨਾਂ ਨੂੰ ਵੀ ਅਪੰਗ ਬੱਚਾ ਨਾ ਪੈਦਾ ਹੋ ਜਾਵੇ। ਉਹਨਾਂ ਕਿਹਾ ਕਿ ਉੱਤਰੀ ਭਾਰਤ ਦਾ ਇਹ ਪਹਿਲਾ ਸੈਂਟਰ ਹੈ ਜਿੱਥੇ ਅਪੰਗ ਬੱਚਿਆਂ ਦੇ ਸੁਚੱਜੇ ਇਲਾਜ਼ ਲਈ ਹਰ ਤਰ੍ਹਾਂ ਦੀ ਮਸ਼ੀਨ ਉਪਲੱਬਧ ਹੈ। ਸ੍ਰੀ ਧਾਲੀਵਾਲ ਨੇ ਭਾਵੁਕ ਹੁੰਦਿਆਂ ਸਮੂਹ ਪ੍ਰਵਾਸੀ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਖੇਡ ਟੂਰਨਾਮੈਂਟਾਂ Ḕਤੇ ਪੈਸੇ ਉਡਾਉਣ ਨਾਲੋਂ, ਥਾਂ ਥਾਂ ਧਾਰਮਿਕ ਅਸਥਾਨ ਉਸਾਰਨ ਨਾਲੋਂ ਪੰਜਾਬ ਦੇ ਲੋਕਾਂ ਨੂੰ ਸਿਹਤ ਤੇ ਸਿੱਖਿਆ ਪੱਖੋਂ ਉੱਚੇ ਚੁੱਕਣ ਲਈ ਸਹਾਇਤਾ ਕਰਨ। ਉਹਨਾਂ ਕਿਹਾ ਜੇ ਕੋਈ ਵੀ ਪ੍ਰਵਾਸੀ ਭਾਰਤੀ ਆਪਣੇ ਪਿੰਡ ਕੈਂਸਰ ਚੈੱਕਅਪ ਕੈਂਪ, ਬਲੱਡ ਪ੍ਰੈਸ਼ਰ ਜਾਂ ਸ਼ੂਗਰ ਚੈੱਕਅਪ ਕੈਂਪ ਲਗਵਾਉਣਾ ਚਾਹੁੰਦਾ ਹੈ ਤਾਂ ਉਹ ਉਹਨਾਂ ਨਾਲ ਮੋਬਾਈਲ ਨੰਬਰ 0044 7947315461 ਤੇ ਸੰਪਰਕ ਕਰ ਸਕਦੇ ਹਨ।
ਮਸ਼ੀਨਾਂ ਦੇ ਉਦਘਾਟਨ ਸਮਾਰੋਹ ਦੀ ਝਲਕੀ ਅਜੋਕੇ ਰਾਜਨੀਤਕ ਤਾਣੇ ਬਾਣੇ ਦੇ ਮੂੰਹ Ḕਤੇ ਕਰਾਰੀ ਚਪੇੜ ਕਹਿ ਲਈ ਜਾਵੇ ਤਾਂ ਅਤਿਕਥਨੀ ਨਹੀਂ ਕਿਉਂਕਿ ਸ੍ਰੀ ਧਾਲੀਵਾਲ ਨੇ ਮਸ਼ੀਨਾਂ ਦਾ ਉਦਘਾਟਨ ਵੀ ਇੱਕ ਅਪੰਗ ਬੱਚੇ ਤੋਂ ਰੀਬਨ ਕਟਵਾ ਕੇ ਕੀਤਾ ਜਦੋਂਕਿ ਜੇ ਅੱਜ ਕੱਲ੍ਹ ਕਿਸੇ ਸਕੂਲ Ḕਚ ਬੱਚਿਆਂ ਦੇ ਖਾਣੇ ਲਈ ਸਰਕਾਰ ਵੱਲੋਂ ਬਰਤਨ ਵੀ ਦਿੱਤੇ ਜਾਂਦੇ ਹਨ ਤਾਂ ਪਿੰਡਾਂ ਦੀਆਂ ਕਮੇਟੀਆਂ ਦੇ ḔਚੌਧਰੀḔ ਫੋਟੋਆਂ ਖਿਚਵਾ ਕੇ ਅਖਬਾਰਾਂ ਵਿੱਚ ਛਪਵਾਉਣੀਆਂ ਵੀ ਆਪਣਾ ਪਰਮ ਧਰਮ ਸਮਝਦੇ ਹਨ। ਬਾਬਾ ਫਰੀਦ ਸੈਂਟਰ ਵਿਖੇ ਹੋਏ ਇਸ ਅਨੋਖੇ ਉਦਘਾਟਨ ਸਮਾਰੋਹ ਦੀ ਇਲਾਕੇ ਭਰ ਵਿੱਚ ਚਰਚਾ ਛਿੜੀ ਹੋਈ ਹੈ।

ਧਰਮਿੰਦਰ ਸਿੱਧੂ ਬੈਲਜ਼ੀਅਮ ਦੇ ਸਨਮਾਨ 'ਚ ਸਾਹਿਤਕ ਸ਼ਾਮ ਦਾ ਆਯੋਜ਼ਨ।

ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) ਬੈਲਜ਼ੀਅਮ ਦੀ ਗੈਰ ਸਿਆਸੀ ਪਰ ਭਲਾਈ ਕਾਰਜਾਂ ਵਿੱਚ ਨਿਰੰਤਰ ਗਤੀਸ਼ੀਲ ਸੰਸਥਾ ਪੰਜਾਬੀ ਸ਼ੋਸ਼ਲ ਨੈੱਟਵਰਕ ਦੇ ਸਰਗਰਮ ਆਗੂ ਧਰਮਿੰਦਰ ਸਿੱਧੂ ਚੱਕ ਬਖਤੂ ਦਾ ਇੰਗਲੈਂਡ ਪਹੁੰਚਣ'ਤੇ ਉਹਨਾਂ ਦੇ ਸਨੇਹੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਉਹਨਾਂ ਨੂੰ ਖੁਸ਼-ਆਮਦੀਦ ਕਹਿਣ ਹਿਤ ਇੱਕ ਸਾਹਿਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਸ਼ਾਇਰ ਰਵਿੰਦਰ ਰਵੀ ਨੱਥੋਵਾਲ, ਚਰਚਿਤ ਕਹਾਣੀਕਾਰਾ ਭਿੰਦਰ ਜਲਾਲਾਬਾਦੀ, ਤਰਲੋਚਨ ਤੋਚਾ ਨੱਥੋਵਾਲ, ਕਰਨੈਲ ਸਿੰਘ ਬੱਸੀਆਂ, ਮਨਜੀਤ ਸਿੰਘ ਵੜੈਚ, ਮਾਸਟਰ ਅਮਨਦੀਪ ਸਿੰਘ ਬੱਸੀਆਂ, ਗੁਰਦੀਪ ਸਿੰਘ ਚੌਹਾਨ ਅਤੇ ਦਲਬੀਰ ਸਿੰਘ ਗੰਗੋਹਰਾਂ ਆਦਿ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ। ਇਸ ਸਮੇਂ ਬੋਲਦਿਆਂ ਸ੍ਰੀ ਜੱਗੀ ਕੁੱਸਾ ਨੇ ਕਿਹਾ ਕਿ ਬੇਸ਼ੱਕ ਵਿਦੇਸ਼ੀਂ ਵਸਦੇ ਪੰਜਾਬੀਆਂ ਨੂੰ ਚੰਗੇਰੇ ਭਵਿੱਖ ਦੀ ਆਸ ਵਿੱਚ ਆਪਣੇ ਵਤਨ ਤੋਂ ਦੂਰ ਹੋਣਾ ਪੈ ਗਿਆ ਹੈ ਪਰ ਉਹਨਾਂ ਨੇ ਆਪਣੇ ਵਿਰਸੇ ਦੀ ਮਹਿਕ ਨੂੰ ਆਪਣੇ ਸਾਹਾਂ Ḕਚ ਸਮੋਇਆ ਹੋਇਆ ਹੈ। ਉਹਨਾਂ ਧਰਮਿੰਦਰ ਸਿੱਧੂ ਅਤੇ ਸਾਥੀਆਂ ਵੱਲੋਂ ਨਿਸ਼ਕਾਮ ਸੇਵਾ ਦੇ ਮਨਸ਼ੇ ਨਾਲ ਕੀਤੀਆਂ ਜਾਂਦੀਆਂ ਗਤੀਵਿਧੀਆਂ ਦੀ ਸਰਾਹਨਾ ਕਰਦਿਆਂ ਉਹਨਾਂ ਨੂੰ ਆਪਣੇ ਪਿੰਡ ਚੱਕ ਬਖਤੂ ਦੇ ਨਾਂ Ḕਤੇ ਵੈੱਬਸਾਈਟ ਬਣਾ ਕੇ ਸਾਹਿਤ ਸੇਵਾ ਕਰਨ ਦੀ ਵੀ ਵਧਾਈ ਦਿੱਤੀ। ਇਸ ਸਮੇਂ ਰਵਿੰਦਰ ਰਵੀ ਨੇ ਆਪਣੀਆਂ ਨਜ਼ਮਾਂ ਸੁਣਾ ਕੇ ਹਾਜ਼ਰੀਨ ਦਾ ਪਿਆਰ ਕਬੂਲਿਆ।

ਦਸਤਾਰ ਮਸਲੇ ਦੇ ਹੱਲ ਲਈ ਸ੍ਰੋਮਣੀ ਕਮੇਟੀ ਦੇ ਨਵੇਂ ਚੁਣੇ ਮੈਂਬਰ ਸੁਹਿਰਦ ਯਤਨ ਕਰਨ- ਜਗਰੂਪ ਸਿੰਘ ਸੋਹਲ

ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬ ਯੂਥ ਕਲੱਬ ਆਰਗੇਨਾਈਜੇਸ਼ਨ ਗਲਾਸਗੋ (ਯੂ ਕੇ) ਦੇ ਪ੍ਰਧਾਨ ਜਗਰੂਪ ਸਿੰਘ ਸੋਹਲ ਨੇ ਜਗ ਬਾਣੀ ਨਾਲ ਵਾਰਤਾ ਦੌਰਾਨ ਆਸ ਪ੍ਰਗਟਾਈ

ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚੋਂ ਜਿੱਤੇ ਨਵੇਂ ਮੈਂਬਰ ਸਾਹਿਬਾਨ ਦਸਤਾਰ ਮਸਲੇ ਦੇ ਹੱਲ ਲਈ ਸੁਹਿਰਦ ਹੋ ਕੇ ਯਤਨ ਜਰੂਰ ਕਰਨਗੇ। ਕਿਉਂਕਿ ਯੂਰੋਪ ਦੇ ਹਵਾਈ ਅੱਡਿਆਂ (ਖਾਸ ਕਰਕੇ ਇਟਲੀ) ਉੱਪਰ ਚੈਕਿੰਗ ਦੇ ਨਾਮ Ḕਤੇ ਪਗੜੀਧਾਰੀ ਸਿੱਖਾਂ ਨੂੰ ਜਲਾਲਤ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਹਮੇਸ਼ਾ ਹੀ ਸ੍ਰੋਮਣੀ ਕਮੇਟੀ ਤੋਂ ਉਮੀਦ ਰਹੀ ਹੈ ਕਿ ਦਸਤਾਰ ਦੇ ਮਾਣ ਸਨਮਾਨ ਦੀ ਬਹਾਲੀ ਲਈ ਜਰੂਰ ਕੋਈ ਉਚਿਤ ਕਦਮ ਉਠਾਵੇਗੀ। ਉਹਨਾਂ ਸਮੂਹ ਨਵੇਂ ਚੁਣੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਮੁੱਢਲਾ ਫਰਜ਼ ਸਮਝਦੇ ਹੋਏ ਦਸਤਾਰ ਮਸਲੇ ਸੰਬੰਧੀ ਯੋਗ ਰੂਪਰੇਖਾ ਉਲੀਕਣ ਤਾਂ ਜੋ ਪੰਜਾਬੀਅਤ ਦਾ ਸਿਰ ਹਮੇਸ਼ਾ ਹੀ ਕੱਜਿਆ ਅਤੇ ਉੱਚਾ ਰਹੇ।

ਸ਼ਹੀਦ ਊਧਮ ਸਿੰਘ ਦੀ ਦੁਰਲੱਭ ਤਸਵੀਰ ਕਾ: ਮੰਗਤ ਰਾਮ ਪਾਸਲਾ ਨੂੰ ਭੇਂਟ।

ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਦੌਰੇ ਉੱਪਰ ਆਏ ਕਾਮਰੇਡ ਮੰਗਤ ਰਾਮ ਪਾਸਲਾ ਨੂੰ ਸ਼ਹੀਦ ਊਧਮ ਸਿੰਘ ਦੀ ਦੁਰਲੱਭ ਤਸਵੀਰ ਯਾਦ ਨਿਸ਼ਾਨੀ ਵਜੋਂ ਸ੍ਰ: ਅਜੈਬ ਸਿੰਘ ਗਰਚਾ, ਪ੍ਰੋ: ਸੁਰਿੰਦਰ ਸਿੰਘ ਅਟਵਾਲ
(ਅੰਬਰ ਰੇਡੀਓ ਪੇਸ਼ਕਾਰ), ਲੱਖਾ ਸਿੰਘ (ਸੰਗਤ ਟੈਲੀਵਿਜ਼ਨ ਪੇਸ਼ਕਾਰ), ਸਾਥੀ ਬਲਵੰਤ ਸਿੰਘ, ਜੀਤ ਸਿੰਘ (ਟਰੱਸਟੀ ਸੰਗਤ ਟੈਲੀਵਿਜ਼ਨ), ਰਣਜੀਤ ਸਿੰਘ ਰਾਣਾ (ਸੰਪਾਦਕ ਸਾਹਿਬ ਮੈਗਜ਼ੀਨ) ਆਦਿ ਸ਼ਖ਼ਸੀਅਤਾਂ ਨੇ ਭੇਂਟ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਜੈਬ ਸਿੰਘ ਗਰਚਾ ਨੇ ਦੱਸਿਆ ਕਿ ਮਾਈਕਲ ਉਡਵਾਇਰ ਨੂੰ ਕਤਲ ਕਰਨ ਤੋਂ ਪਹਿਲਾਂ ਊਧਮ ਸਿੰਘ ਦੀ ਉਹਨਾਂ ਦੇ ਮਾਸੜ ਸ੍ਰ: ਪੂਰਨ ਸਿੰਘ ਬਿਨਿੰਗ ਨਾਲ ਕਾਫੀ ਨੇੜਤਾ ਸੀ। ਇੱਕੋ ਘਰ Ḕਚ ਇਕੱਠੇ ਰਹੇ। ਉਹਨੀਂ ਦਿਨੀਂ ਊਧਮ ਸਿੰਘ ਜਦ ਉਹਨਾਂ ਨੂੰ ਕਿਹਾ ਕਰਦਾ ਸੀ ਕਿ ਮੈਂ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲੈ ਹੀ ਲੈਣਾ ਹੈ ਤਾਂ ਉਹ ਉਸਨੂੰ ਇਹੀ ਕਹਿ ਛੱਡਦੇ ਸਨ ਕਿ "ਬਾਵਾ ਐਵੇਂ ਵਾਧੂ ਜਿਹੀਆਂ ਗੱਲਾਂ ਨਾ ਕਰਿਆ ਕਰ।" ਪਰ ਜਦੋਂ ਊਧਮ ਸਿੰਘ ਨੇ ਆਪਣੇ ਅੰਦਰ ਬਦਲੇ ਦੀ ਲਟ ਲਟ ਬਲਦੀ ਅੱਗ ਨੂੰ ਕੈਕਸਟਨ ਹਾਲ ਵਿੱਚ ਜੱਗ ਜਾਹਿਰ ਕਰ ਦਿੱਤਾ ਤਾਂ ਸਭ ਤੋਂ ਪਹਿਲਾਂ ਉਸ ਘਰ ਵਿੱਚ ਰਹਿੰਦੇ ਸ੍ਰ: ਪੂਰਨ ਸਿੰਘ ਦੇ ਦੂਸਰੇ ਸੰਗੀ ਸਾਥੀਆਂ ਨੇ ਆਪਣੇ ਭਵਿੱਖੀ ਬਚਾਅ ਲਈ ਊਧਮ ਸਿੰਘ ਦਾ ਸਾਮਾਨ ਆਸੇ ਪਾਸੇ ਕਰ ਦਿੱਤਾ। ਪਰ ਖੁਸ਼ਕਿਸਮਤੀ ਨਾਲ ਊਧਮ ਸਿੰਘ ਅਤੇ ਪੂਰਨ ਸਿੰਘ ਦੀ ਟੋਪੀਆਂ ਪਹਿਨ ਕੇ ਕਰਵਾਈ ਪਾਸਪੋਰਟ ਸਾਈਜ਼ ਫੋਟੋ ਸੁਰੱਖਿਅਤ ਰਹਿ ਗਈ। ਹੁਣ ਅਜੈਬ ਸਿੰਘ ਗਰਚਾ ਦੁਆਰਾ ਉੱਦਮ ਕਰਕੇ ਉਕਤ ਫੋਟੋ ਨੂੰ ਕਾਫੀ ਵਡੇਰੇ ਸਾਈਜ਼ ਵਿੱਚ ਪੋਸਟਰ ਬਣਵਾ ਕੇ ਵੰਡਿਆ ਜਾ ਰਿਹਾ ਹੈ। ਇਸ ਇਤਿਹਾਸਕ ਤੇ ਦੁਰਲੱਭ ਤਸਵੀਰ ਨੂੰ ਮੁਫ਼ਤ ਵੰਡਣ ਦੀ ਮੁਹਿੰਮ ਦਾ ਆਗਾਜ਼ ਹੀ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਮੈਂਬਰ ਕਾਮਰੇਡ ਮੰਗਤ ਰਾਮ ਪਾਸਲਾ ਤੋਂ ਕੀਤਾ ਗਿਆ। ਸ੍ਰੀ ਪਾਸਲਾ ਨੇ ਵੀ ਅਜੈਬ ਸਿੰਘ ਗਰਚਾ ਦੇ ਇਸ ਉੱਦਮ ਦੀ ਭਰਪੂਰ ਸਰਾਹਨਾ ਕੀਤੀ ਗਈ।

ਵਾਲਸਾਲ ਏਸ਼ੀਅਨ ਲਾਇਬ੍ਰੇਰੀ ਯੂਜਰ ਗਰੁੱਪ ਵੱਲੋਂ ਬਾਲੀਵੁੱਡ ਈਵਨਿੰਗ ਸਮਾਗਮ ਦਾ ਆਯੋਜਨ।

ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਵਾਲਸਾਲ ਏਸ਼ੀਅਨ ਲਾਇਬ੍ਰੇਰੀ ਯੂਜਰ ਗਰੁੱਪ ਵੱਲੋਂ ਏਬਲ ਵੈੱਲ ਸਟਰੀਟ ਸਥਿਤ ਸੈਂਟਰਲ ਹਾਲ ਵਿਖੇ ਗਰੁੱਪ ਅਤੇ ਕੌਂਸਲ ਦੇ ਸਹਿਯੋਗਦੁਆਰਾ ਬਾਲੀਵੁੱਡ ਈਵਨਿੰਗ ਨਾਮਕ ਵਿਸ਼ਾਲ ਮਿਲਣੀ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਵੱਖ ਵੱਖ ਏਸ਼ੀਆਈ ਖਿੱਤਿਆਂ ਨਾਲ ਸੰਬੰਧਤ ਲੋਕਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਚੇਅਰਮੈਨ ਮਹਿੰਦਰ ਡਡਲੇ ਅਤੇ ਗਰੁੱਪ ਮੇਨੇਜਰ ਜਸਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਸਮੇਂ ਦੇ ਬਦਲਦੇ ਦੌਰ ਨਾਲ ਕਿਤਾਬਾਂ ਜਾਂ ਇੰਟਰਨੈੱਟ ਹੀ ਅਜਿਹਾ ਸਾਧਨ ਹਨ ਜੋ ਸਾਨੂੰ ਸਮੇਂ ਦੀ ਪੈੜ ਵਿੱਚ ਪੈੜ ਪਾ ਕੇ ਚੱਲਣ ਦਾ ਵੱਲ ਦੱਸਦੇ ਹਨ। ਹਰ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਕਿਤਾਬਾਂ ਨੂੰ ਆਪਣਾ ਦੋਸਤ ਜਰੂਰ ਬਣਾਵੇ ਕਿਉਂਕਿ ਕਿਤਾਬਾਂ ਤੋਂ ਹਾਸਲ ਹੋਇਆ ਗਿਆਨ ਪਲ ਪਲ ਵਧਦਾ ਜਰੂਰ ਹੈ ਪਰ ਘਟਦਾ ਨਹੀਂ। ਉਹਨਾਂ ਸਮੂਹ ਲਾਇਬ੍ਰੇਰੀ ਵਰਤਨ ਵਾਲੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਜੇ ਉਹਨਾਂ ਨੂੰ ਵਧਦੀ ਉਮਰ ਪੱਖੋਂ ਕੰਪਿਊਟਰ ਗਿਆਨ ਹਾਸਲ ਕਰਨ ਵਿੱਚ ਕੋਈ ਦਿੱਕਤ ਮਹਿਸੂਸ ਹੁੰਦੀ ਹੈ ਤਾਂ ਗਰੁੱਪ ਹਰ ਪਲ ਸਾਥ ਦੇਣ ਲਈ ਤਤਪਰ ਹੈ। ਈਕੋਜ਼ ਇੰਟਰਨੈਸ਼ਨਲ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਮਾਗਮ ਨੂੰ ਰੰਗੀਨ ਕਰ ਦਿੱਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ੍ਰ ਅਜੈਬ ਸਿੰਘ ਗਰਚਾ, ਸੰਨੀ ਅਟਵਾਲ, ਅਰਵਿੰਦ ਕੁਮਾਰ, ਕਾਂਤੀ ਭਾਈ ਪਟੇਲ, ਮੁਰਾਰਜੀ ਭਾਈ, ਇੰਦੂ ਬਾਲਾ ਪ੍ਰਕਾਸ਼, ਲੀਲਾ ਬਹਿਨ, ਡਾ: ਸ਼ਾਇਆ, ਸਰੋਜ ਜੈਨ, ਹਰਜੀਤ ਕੌਰ, ਹਰਪਾਲ ਕੌਰ ਆਦਿ ਵਿਸ਼ੇਸ਼ ਤੌਰ Ḕਤੇ ਹਾਜਰ ਸਨ।

ਲਗਾਤਾਰ 11 ਵੀਂ ਵਾਰ ਜੇਤੂ ਰਹਿਣ ਦੀ ਖੁਸ਼ੀ 'ਚ ਕੀਤਾ ਕਵੀ ਦਰਬਾਰ ਦਾ ਆਯੋਜ਼ਨ।

ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਦੀ ਈਲਿੰਗ ਬਾਰੋਅ ਵਿੱਚੋਂ ਈਲਿੰਗ ਇਨ ਬਲੂਮ ਪ੍ਰਤੀਯੋਗਤਾ ਨੂੰ ਲਗਾਤਾਰ 11 ਵੀਂ ਜਿੱਤਣ ਦਾ ਮਾਣ ਪ੍ਰਾਪਤ ਹੋਇਆ ਹੈ ਸ੍ਰ ਅਜੀਤ ਸਿੰਘ ਚੱਘਰ ਨੂੰ।
ਜਿਹਨਾਂ ਨੇ ਫੁੱਲਾਂ ਨੂੰ ਆਪਣੀ ਜ਼ਿੰਦਗੀ ਦੇ ਰਾਜ਼ਦਾਰ ਬਣਾ ਕੇ ਪਿਛਲੇ 11 ਸਾਲਾਂ ਤੋਂ ਲਗਾਤਾਰ ਇਸ ਪ੍ਰਤੀਯੋਗਤਾ ਨੂੰ ਆਪਣੇ ਨਾਮ ਦਰਜ਼ ਕਰਵਾਇਆ ਹੋਇਆ ਹੈ। ਉਹਨਾਂ ਦੇ ਇਸ ਪ੍ਰਤੀਯੋਗਤਾ ਵਿੱਚੋਂ 11 ਵੇਂ ਸਾਲ ਵੀ ਵਿਜੇਤਾ ਰਹਿਣ ਦੀ ਖੁਸ਼ੀ Ḕਚ ਹਰ ਵਾਰ ਦੀ ਤਰ੍ਹਾਂ ਹੀ ਵਿਸ਼ਾਲ ਕਵੀ ਦਰਬਾਰ ਦਾ ਆਯੋਜ਼ਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਈਲਿੰਗ ਦੇ ਡਿਪਟੀ ਮੇਅਰ ਕੌਂਸਲਰ ਮੁਹੰਮਦ ਅਸਲਮ ਅਤੇ ਸੁੱਚਾ ਸਿੰਘ ਬਾਜਵਾ (ਜਰਮਨੀ) ਨੇ ਕੀਤੀ। ਇਸ ਸਮੇਂ ਬੋਲਦਿਆਂ ਸਾਬਕਾ ਮੇਅਰ ਕੌਂਸਲਰ ਰਾਜਿੰਦਰ ਸਿੰਘ ਮਾਨ ਨੇ ਕਿਹਾ ਕਿ ਫੁੱਲ ਮਨੁੱਖ ਨਾਲ ਜਨਮ ਵੇਲੇ ਤੋਂ ਲੈ ਕੇ ਅਰਥੀ ਤੱਕ ਸਾਥ ਨਿਭਾਉਂਦੇ ਹਨ। ਕਿਸੇ ਪੰਜਾਬੀ ਵੱਲੋਂ ਗੋਰਿਆਂ ਦੇ ਫੁੱਲ ਉਗਾਉਣ ਦੇ ਸ਼ੌਕ ਨੂੰ ਅਪਣਾ ਕੇ ਲਗਾਤਾਰ ਜਿੱਤ ਦਰਜ਼ ਕਰਨੀ ਸਮੁੱਚੀ ਪੰਜਾਬੀਅਤ ਲਈ ਮਾਣ ਵਾਲੀ ਗੱਲ ਹੈ। ਉਹਨਾਂ ਇਸ ਮੌਕੇ ਅਜੀਤ ਸਿੰਘ ਚੱਘਰ ਨੂੰ ਮੁਬਾਰਕਬਾਦ ਪੇਸ਼ ਕੀਤੀ ਜਿਹਨਾਂ ਨੇ ਆਪਣੀ ਮਰਹੂਮ ਪਤਨੀ ਦੀ ਯਾਦ ਨੂੰ ਫੁੱਲ ਉਗਾਉਣ ਦੇ ਸ਼ੌਕ ਵਜੋਂ ਜ਼ਿੰਦਾ ਰੱਖਿਆ ਹੋਇਆ ਹੈ। ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਨਾਮੀ ਕਵੀ ਤੇ ਕਵਿੱਤਰੀਆਂ ਨੇ ਹਿੱਸਾ ਲਿਆ ਜਿਹਨਾਂ ਵਿੱਚੋਂ ਸਰਵ ਸ੍ਰੀ ਚਮਨ ਲਾਲ ਚਮਨ, ਡਾ: ਸਾਥੀ ਲੁਧਿਆਣਵੀ, ਨਿਰਮਲ ਕੰਧਾਲਵੀ, ਸੁੱਚਾ ਸਿੰਘ ਬਾਜਵਾ, ਗਾਇਕ ਚੰਨੀ ਸਿੰਘ, ਸ਼ਾਇਰਾ ਕੁਲਵੰਤ ਢਿੱਲੋਂ, ਚਰਚਿਤ ਕਹਾਣੀਕਾਰਾ ਤੇ ਕਵਿੱਤਰੀ ਭਿੰਦਰ ਜਲਾਲਾਬਾਦੀ, ਮਨਜੀਤ ਕੌਰ ਪੱਡਾ, ਮੋਹਨ ਜੁਟਲੇ, ਉਮਰਾਓ ਸਿੰਘ ਅਟਵਾਲ, ਰਮਨਜੀਤ ਕੌਰ, ਰੇਡੀਓ ਪੇਸ਼ਕਾਰਾ ਕਰਮਜੀਤ ਕੌਰ ਭੁੱਲਰ, ਮਨਦੀਪ ਖੁਰਮੀ ਹਿਮਮਤਪੁਰਾ, ਰਮਨਜੀਤ ਕੌਰ, ਮਹਿੰਦਰ ਕੌਰ ਭੰਮਰਾ, ਉਜਾਗਰ ਸਿੰਘ, ਕਸ਼ਮੀਰ ਕੌਰ, ਮਹਿੰਦਰ ਸਿੰਘ ਸੈਹਮੀ, ਚਰਨਜੀਤ ਕੌਰ, ਰਘਵੀਰ ਰਾਹੀ, ਕੌਂਸਲਰ ਮਹਿੰਦਰ ਕੌਰ ਮਿੱਢਾ, ਜਗਦੇਵ ਸਿੰਘ ਪਨੇਸਰ, ਅਮਰਜੀਤ ਕੌਰ ਫਲੋਰਾ, ਸੰਤੋਖ ਸਿੰਘ ਕੈਲੇ, ਜਗਦੀਸ਼ ਕੌਰ, ਪਰਮਜੀਤ ਕੌਰ, ਜੈ ਸਿੱਧੂ, ਆਸ਼ਾ ਦਾਨੀ ਨਿਊਜ਼ੀਲੈਂਡ, ਪਰਮਜੀਤ ਪੰਮੀ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਰਾਹੀਂ ਅਜੀਤ ਸਿੰਘ ਚੱਘਰ ਨੂੰ ਵਧਾਈ ਦਿੱਤੀ। ਹਾਜ਼ਰੀਨ ਦਾ ਧੰਨਵਾਦ ਸ੍ਰੀ ਅਜੀਤ ਸਿੰਘ ਚੱਘਰ ਅਤੇ ਰਾਮਗੜ੍ਹੀਆ ਸਭਾ ਸਾਊਥਾਲ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਾਰਵਾਹ ਨੇ ਕੀਤਾ। ਮੰਚ ਸੰਚਾਲਕ ਦੇ ਫ਼ਰਜ਼ ਕਮਲਜੀਤ ਸਿੰਘ ਭੰਮਰਾ (ਪੰਜਾਬ ਰੇਡੀਓ) ਨੇ ਬਾਖੂਬੀ ਨਿਭਾਏ।

ਕੁੱਖਾਂ ਅਤੇ ਰੁੱਖਾਂ ਦਾ ਘਾਣ ਕਰਕੇ ਅਸੀਂ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਮੁਨਕਰ ਹੋ ਰਹੇ ਹਾਂ- ਸੰਤ ਬਲਬੀਰ ਸਿੰਘ ਸੀਚੇਵਾਲ

ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਕਿਸੇ ਵੇਲੇ ਰੰਗੀਂ ਵੱਸਦਾ ਪੰਜਾਬ ਸਾਡੇ ਆਪਣੇ ਲਾਲਚਾਂ ਕਾਰਨ ਹੀ ਰੁੱਖਾਂ ਅਤੇ ਕੁੱਖਾਂ ਦੀ ਬੇਕਦਰੀ ਦਾ ਸੰਤਾਪ ਭੋਗ ਰਿਹਾ ਹੈ। ਰੁੱਖਾਂ ਦੀ ਅੰਨ੍ਹੇਵਾਹ
ਕਟਾਈ ਕਾਰਨ ਵਾਤਾਵਰਣਿਕ ਵਿਗਾੜ ਪੈਦਾ ਹੋਏ ਹਨ ਅਤੇ ਕੁੱਖਾਂ ਵਿੱਚ ਧੀਆਂ ਦੇ ਕਤਲ ਹੋਣ ਨਾਲ ਪੰਜਾਬ ਵਿੱਚ ਕੁੜੀਆਂ ਦੀ ਘੱਟ ਰਹੀ ਜਨਮ ਦਰ ਦੇ ਖੌਫਨਾਕ ਅੰਕੜੇ ਨਸ਼ਰ ਹੋ ਰਹੇ ਹਨ। ਜੇ ਰੁੱਖਾਂ ਅਤੇ ਕੁੱਖਾਂ ਨੂੰ ḔਛਾਂਗਣḔ ਦੀ ਘਿਨਾਉਣੀ ਖੇਡ ਦੱਸ ਰਹੀ ਹੈ ਕਿ ਅਸੀਂ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਤੋਂ ਮੂੰਹ ਫੇਰ ਲਿਆ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਮਗੜ੍ਹੀਆ ਸਭਾ ਸਾਊਥਾਲ ਵਿਖੇ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ ਕੇ ਆਗੂ ਡਾ: ਤਾਰਾ ਸਿੰਘ ਆਲਮ ਦੀ ਬੇਟੀ ਦੇ ਵਿਆਹ ਸਮਾਗਮ ਸਮੇਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਦੇ ਇਸ ਵਿਚਾਰ ਦੀ ਪ੍ਰੋੜਤਾ ਕਰਦਿਆਂ ਇੰਗਲੈਂਡ ਦੇ ਪਹਿਲੇ ਏਸ਼ੀਅਨ ਜੱਜ ਸਰ ਮੋਤਾ ਸਿੰਘ, ਸਾਹਿਬ ਮੈਗਜ਼ੀਨ ਦੇ ਸੰਪਾਦਕ ਰਣਜੀਤ ਸਿੰਘ ਰਾਣਾ ਅਤੇ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਾਰਵਾਹ ਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਕੁੱਖਾਂ ਅਤੇ ਰੁੱਖਾਂ ਨੂੰ ਸਤਿਕਾਰ ਦਿੱਤਾ ਜਾਵੇ ਤਾਂ ਹੀ ਚੰਗੇਰੇ ਮਨੁੱਖੀ ਜੀਵਨ ਦੀ ਆਸ ਰੱਖੀ ਜਾ ਸਕਦੀ ਹੈ।

ਖ਼ੁਦ 'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ

ਸ਼ਿਵਚਰਨ ਜੱਗੀ ਕੁੱਸਾ
ਕਵਿਤਾ ਦਿਮਾਗ ਵਿਚੋਂ ਘੱਟ ਅਤੇ ਆਤਮਾਂ ਵਿਚੋਂ ਜ਼ਿਆਦਾ ਉਪਜਦੀ ਹੈ! ਜਦੋਂ ਰੂਹ 'ਤੇ ਵਦਾਣ ਵੱਜਦੇ ਨੇ, ਤਦ ਕਵਿਤਾ ਉਪਜਦੀ ਹੈ, ਤੇ ਜਦ ਮੋਹ-ਮਮਤਾ, ਪ੍ਰੀਤ-ਵੈਰਾਗ, ਸੰਯੋਗ-ਵਿਯੋਗ ਨਾਲ਼ ਵਾਹ ਪੈਂਦਾ ਹੈ, ਤਦ ਕਵਿਤਾ ਦਿਮਾਗ ਦੇ ਦਰਵਾਜੇ ਆ ਦਸਤਕ ਦਿੰਦੀ ਹੈ। ਤੀਹ ਕੁ ਸਾਲ ਤੋਂ ਲੰਡਨ ਵਿਚ ਵਸਦੀ ਭਿੰਦਰ ਜਲਾਲਾਬਾਦੀ ਕਾਫ਼ੀ ਲੰਬੇ ਸਮੇਂ ਤੋਂ ਸਾਊਥਾਲ
ਦੇ ਇਕ ਰੇਡੀਓ ਸਟੇਸ਼ਨ ‘ਤੇ 'ਪ੍ਰੀਜ਼ੈਂਟਰ' ਹੈ! ਪ੍ਰੋਗਰਾਮ ਪੇਸ਼ ਕਰਦਿਆਂ ਬਹੁਤ ਵਾਰ ਮੈਂ ਉਸ ਦੀਆਂ ਕਵਿਤਾਵਾਂ ਦਾ ਆਨੰਦ ਮਾਣਿਆਂ ਹੈ। ਆਪਣੇ ਪ੍ਰੋਗਰਾਮ ਵਿਚ ਰੇਡੀਓ 'ਤੇ ਉਹ ਕਵਿਤਾ ਬੋਲਦੀ ਨਹੀਂ, ਸਗੋਂ ਖ਼ੁਦ ਇੱਕ ਕਵਿਤਾ ਬਣ ਕੇ ਪੇਸ਼ ਹੋਣਾਂ ਉਸ ਦੀ ਵਿਲੱਖਣਤਾ ਹੈ। ਵਿਸ਼ੇ ਫ਼ੜਨ ਵਿਚ ਭਿੰਦਰ ਸ਼ਿਕਾਰੀ ਅਤੇ ਸਿਰਜਣ ਵਿਚ ਪੂਰੀ ਖਿਡਾਰੀ ਹੈ! ਜਿਵੇਂ ਜੰਗਲਾਂ ਵਿਚ ਉੱਜੜੀ ਫ਼ਿਰਦੀ ਸ਼ਾਹਣੀ ਕੌਲਾਂ ਨੇ ਕਦੇ ਕਿਹਾ ਸੀ, "ਵੀਰੋ ਊਠਾਂ ਵਾਲਿਓ ਵੇ…ਪਾਣੀ ਪੀ ਜਾਓ ਦੋ ਪਲ ਬਹਿ ਕੇ…ਕੌਲਾਂ ਡੱਕੇ ਚੁਗਦੀ ਦਾ ਜਾਇਓ ਵੇ ਇੱਕ ਸੁਨੇਹਾਂ ਲੈ ਕੇ…!" ਇਹ ਕੌਲਾਂ ਦੇ ਦੁਖੀ ਦਿਲ ਦੀ ਹੂਕ ਸੀ, ਦਰਦ ਸੀ। ਇੱਕ ਸੁਨੇਹਾਂ ਸੀ ਅਤੇ ਆਪਣੇ ਵਤਨ ਦੇ ਵੀਰਾਂ ਤੋਂ ਹਮਦਰਦੀ ਦੀ ਆਸ ਸੀ। ਤਾਂ ਹੀ ਤਾਂ ਉਸ ਨੇ ਆਪਣੇ ਵਤਨ ਦੇ ਵੀਰ ਪਹਿਚਾਣ ਕੇ ਹਾਕ ਮਾਰੀ ਸੀ। ਨਹੀਂ ਤਾਂ ਡੱਕੇ ਚੁਗਦੀ ਕੌਲਾਂ ਨੂੰ ਬਥੇਰੇ ‘ਰਾਹੀ’ ਨਿੱਤ ਅਤੇ ਸਾਰੀ ਦਿਹਾੜੀ ਮਿਲਦੇ ਹੋਣਗੇ? ਪਰ ਹਾਕ ਉਸ ਨੇ "ਊਠਾਂ ਵਾਲੇ ਵੀਰਾਂ" ਨੂੰ ਹੀ ਮਾਰੀ ਸੀ! ਉਸੇ ਤਰ੍ਹਾਂ ਭਿੰਦਰ ਵੀ ਪੰਜਾਬੀ ਮਾਂ-ਬੋਲੀ ਦੇ ਵਾਰਿਸਾਂ ਨੂੰ ਤਰਲਾ ਨਹੀਂ ਕਰਦੀ, ਸਗੋਂ ਮਾਂ-ਬੋਲੀ ਦੀ ਕਦਰ ਕਰਨ ਲਈ ਚਣੌਤੀ ਵੀ ਦਿੰਦੀ ਹੈ! ਦੁਨਿਆਵੀ ਇਖ਼ਲਾਕ ਅਤੇ ਪੰਜਾਬੀਅਤ ਪ੍ਰਤੀ ਸੁਹਿਰਦ ਸੰਸਕਾਰਾਂ ਦੇ ਅਥਾਹ ਜਜ਼ਬੇ ਦੇ ਨਾਲ਼-ਨਾਲ਼ ਭਿੰਦਰ ਕੋਲ਼ ਅਨਹਦ ਨਾਦ, ਅਨਾਹਤ ਵਰਗਾ ਅੰਦਾਜ਼ ਹੈ! ਕਵਿਤਾ ਦੀਆਂ ਬਰੀਕੀਆਂ ਦੀ ਸੂਝ ਹੈ। ਕਵਿਤਾ ਸਿਰਜਣ ਦਾ ਵੱਲ ਅਤੇ ਪੰਜਾਬੀ ਮਾਂ-ਬੋਲੀ ਦੇ ਪ੍ਰਸਾਰ ਦਾ ‘ਝੱਲ’ ਹੈ। ਕਈ ਵਾਰ ਉਸ ਦੀ ਗਰਜਦੀ-ਵੰਗਾਰਦੀ ਕਵਿਤਾ ਮੈਨੂੰ ਹਰੀ ਸਿੰਘ ਨਲੂਆ ਦੀ ‘ਗੜ੍ਹਕ’ ਦਾ ਚੇਤਾ ਕਰਵਾ ਦਿੰਦੀ ਹੈ ਅਤੇ ਕਈ ਵਾਰ ਹੀਰ ਦੀ ਪ੍ਰੀਤ ਵਿਚ ਵੱਜਦੀ ਰਾਂਝੇ ਦੀ ਵੰਝਲੀ ਦੀ ਹੂਕ ਦੀ ਯਾਦ ਦਿਵਾਉਂਦੀ ਹੈ! ਕਵਿਤਾ ਸਿਰਜਣ ਦੀ ਮੁਹਾਰਤ ਭਿੰਦਰ ਨੂੰ ਬਾਖ਼ੂਬੀ ਹਾਸਲ ਹੈ! ਜਿੱਥੇ ਉਹ ਕਾਮ-ਕ੍ਰੀੜਾ ਦੇ ਭੁੱਖੇ ਬਘਿਆੜਾਂ ਨੂੰ ਸ਼ਬਦਾਂ ਦੇ ਤੀਰਾਂ ਨਾਲ਼ ਵਿੰਨ੍ਹਦੀ ਹੈ, ਉਥੇ ਆਪਣੇ 'ਮਾਹੀ' ਦੀ 'ਇਬਾਦਤ' ਵੀ ਕਰਦੀ ਹੈ:

ਪੁੱਛਦੀ ਹਾਂ ਲਲਕਾਰ ਕੇ,
ਇਹਨਾਂ ਅਖੌਤੀ ਦਿਆਨਤਦਾਰਾਂ ਨੂੰ!
ਕਿ ਕੀ ਔਰਤ ਨਾਲ ਰਿਸ਼ਤੇ ਦਾ,
ਸਿਰਫ਼, 'ਇੱਕੋ' ਮੰਤਵ ਤੇ ਮਾਹਨਾਂ ਰਹਿ ਗਿਆ?
ਜਦ ਦੌੜਦੀ ਹੈ, ਤੁਹਾਡੇ ਦਿਮਾਗ ਦੀ ਸੌੜੀ ਸਿਆਸਤ,
ਲਛਮਣ-ਰੇਖ਼ਾ ਪਾਰ ਕਰਨ ਲਈ,
ਤਾਂ ਕਿੱਥੇ ਜਾ ਲੁਕਦੈ, ਤੁਹਾਡਾ ਰੱਬ ਉਸ ਵਕਤ?
……..

ਕੋਈ ਮੰਦਿਰ ਜਾਂਦੈ, ਤੇ ਕੋਈ ਜਾਂਦੈ ਮਸਜ਼ਿਦ,
ਕੋਈ ਕਿਸੇ ਤੀਰਥ ‘ਤੇ ਹਾਜ਼ਰੀ ਭਰਦੈ,
ਤੇ ਕੋਈ ਰਗੜਦੈ ਨੱਕ, ਕਿਸੇ ਫ਼ਕੀਰ ਦੀ ਸਰਦਲ ‘ਤੇ!
ਪਰ ਮੇਰੇ ਸੱਜਣਾਂ!
ਮੇਰਾ ਤਾਂ ‘ਤੂੰ’ ਹੀ ‘ਮੱਕਾ’ ਹੈਂ!!

ਭਿੰਦਰ ਦੀ ਸਿਰਜਣਾਂ ਵਿਚ ਪੰਜਾਬ ਦਾ ਦਿਲ ਧੜਕਦਾ ਹੈ ਅਤੇ ਪੰਜਾਬਣ ਮੁਟਿਆਰ ਦੀ ਝਾਂਜਰ ਛਣਕਦੀ ਹੈ। ਉਸ ਦੀ ਕਲਪਨਾ ਦੀ ਪ੍ਰਵਾਜ਼ ਵਿਚ ਅੱਲ੍ਹੜ ਕੁੜੀ ਵੱਲੋਂ ਕਸੀਦੇ ਕੱਢੀਦੇ ਹਨ ਅਤੇ ਸੰਧੂਰੀ ਰੰਗ ਵਿਚ ਰੰਗੀ ਮੁਟਿਆਰ ਵੱਲੋਂ ਫ਼ੁਲਕਾਰੀ ‘ਤੇ ਹਾਣੀ ਪ੍ਰਤੀ ਮੋਹ ਦੇ ਫ਼ੁੱਲ ਪੈਂਦੇ ਹਨ। ਉਸ ਦੇ ਜ਼ਿਹਨ ਵਿਚ ਬੇਬੇ ਦੀ ਮਧਾਣੀ ਗਾਇਨ ਕਰਦੀ ਹੈ ਅਤੇ ਹਰੇ-ਭਰੇ ਬਾਗਾਂ ਵੱਲੋਂ ਰੁਮਕਦੀ ਪੌਣ ਲੋਰੀਆਂ ਦਿੰਦੀ ਹੈ। ਉਸ ਦੀ ਸੋਚ ਵਿਚ ਝਰਨੇਂ ਰਾਗ ਛੇੜਦੇ ਨੇ ਅਤੇ ਮੰਤਰ-ਮੁਗਧ ਹੋਈਆਂ ਇੰਦਰ ਦੀਆਂ ਪਰੀਆਂ ਨਿਰਤ ਕਰਦੀਆਂ ਨੇ! ਉਸ ਦੀਆਂ ਕਵਿਤਾਵਾਂ ਵਿਚ ਪੰਜਾਬ ਦੀਆਂ ਲਹਿ-ਲਹਾਉਂਦੀਆਂ ਫ਼ਸਲਾਂ ਜਿਹੀ ਤਾਜ਼ਗੀ ਅਤੇ ਸਰ੍ਹੋਂ ਦੇ ਫ਼ੁੱਲਾਂ ਵਰਗੀ ਰਸਭਿੰਨੀ ਖ਼ੁਸ਼ਬੂ ਹੈ। ਉਸ ਦੀ ਕਵਿਤਾ ਦੇ ਬੋਲਾਂ ਵਿਚ ਘੁਲਾੜ੍ਹੀ ‘ਤੇ ਬਣਦੇ ਗੁੜ ਜਿਹੀ ਮਹਿਕ ਹੈ ਅਤੇ ਪੋਨੇ ਗੰਨੇ ਦੇ ਰਸ ਵਰਗਾ ਸੁਆਦ! ਉਹ ਸਾਗਰ ਦੀ ਹਿੱਕ ਉਤੇ ਨੀਲ ਪਾਉਣਾ ਜਾਣਦੀ ਹੈ:

ਬਾਤ ਸੁਣਾਂ ਮੈਨੂੰ ਅੰਬਰ ਦੀ ਕੋਈ
ਜਾਂ ਪਾਤਾਲ ਦੀ ਵਿੱਥਿਆ ਦੱਸੀਂ
ਸਾਗਰ ਦੀ ਹਿੱਕ ਨੀਲ ਕਿਉਂ ਪੈਂਦੇ?
ਕੁਦਰਤ ਦੀ ਕੋਈ ਸਿੱਖਿਆ ਦੱਸੀਂ
ਗਰਜਾਂ ਦੀ ਨਿੱਤ ਵਿੱਥਿਆ ਸੁਣਦੀ
ਹੁਣ ਤਾਂ 'ਭਿੰਦਰ' ਹਾਰ ਗਈ ਏ
ਲੋਕ ਛੱਡ, ਰਹਿਬਰ ਦੀ ਹੋਈ
ਆਪਣਾ ਆਪ ਸੁਆਰ ਗਈ ਏ

ਪਰ ਜਦ ਉਹ ਬਗ਼ਾਵਤ ‘ਤੇ ਉੱਤਰ ਵਿਦਰੋਹੀ ਰਚਨਾ ਸਿਰਜਦੀ ਹੈ ਤਾਂ ਉਹ ਕੋਈ ‘ਬਾਗ਼ੀ’ ਜਾਂ ‘ਗੁਰੀਲਾ’ ਜਾਪਦੀ ਹੈ। ਉਸ ਕੋਲ਼ ਕਲਾ ਦੇ ਸੂਖ਼ਮ ਤਜ਼ਰਬਿਆਂ ਦੇ ਗਹਿਣੇ ਵੀ ਨੇ ਅਤੇ ਕਿਸੇ ਦੇ ਵਿੰਗ-ਵਲ਼ ਕੱਢਣ ਲਈ ਸ਼ਬਦਾਂ ਦੇ ਤੇਜ਼ਧਾਰ ਨਸ਼ਤਰ ਵੀ! ਭਿੰਦਰ ਦੀਆਂ ਰਚਨਾਵਾਂ ਅਨੁਸਾਰ ਪ੍ਰੇਮ ਅਤੇ ਇਸ਼ਕ ਇਕ ਸਾਧਨਾਂ ਹੈ! ਕਿਤੇ ਕਿਤੇ ਉਸ ਦੀਆਂ ਰਚਨਾਵਾਂ ਇਸੇ ਸਾਧਨਾਂ ਦੀ ਬਾਤ ਪਾਉਂਦੀਆਂ ਹਨ। ਉਸ ਦੀਆਂ ਕਵਿਤਾਵਾਂ ਵਿਚ ਖ਼ੂਹ ‘ਤੇ ਗਿੜਦੀਆਂ ਟਿੰਡਾਂ ਦੀ ਇਕ-ਸੁਰ ਅਤੇ ਇਕ-ਸਾਰ ਲੈਅ ਹੈ। ਉਸ ਦੀ ਸਿਰਜਣਾਂ ਸ਼ਕਤੀ ਵਿਚ ਮਾਘੀ ਮੌਕੇ ਕੜਾਕੇ ਦੀ ਸਰਦੀ ਵਿਚ ਖੇਤੀਂ ਲੱਗਦੇ ਕੱਸੀ ਦੇ ਪਾਣੀ ਵਰਗਾ ਹੁਲਾਸ ਅਤੇ ਨਿੱਘ ਹੈ। ਅੱਸੂ ਕੱਤੇ ਦੇ ਮਹੀਨੇ ਖੇਤਾਂ ਵਿਚ ਹਲ਼ ਖਿੱਚਦੇ ਬਲ਼ਦਾਂ ਦੀਆਂ ਟੱਲੀਆਂ ਖੜਕਣ ਦੀ ਅਦੁਤੀ ਧੁਨ ਹੈ। ਉਸ ਦੀ ਸ਼ਬਦ-ਬੁਣਤੀ ਵਿਚ ਨਾਰੀਅਲ ਦੇ ਪਾਣੀ ਵਰਗਾ ਕੁਦਰਤੀ ਰਸ ਹੈ ਅਤੇ ਇਹ ਬੁਣਤਰ-ਰਸ ਜਣੇਂ-ਖਣੇਂ ਨੂੰ ਨਸੀਬ ਨਹੀਂ ਹੋ ਜਾਂਦਾ। ਭਿੰਦਰ ਹਾਥੀ ਦੇ ਦੰਦਾਂ ਵਾਂਗ, ਖਾਣ ਲਈ ਹੋਰ ਅਤੇ ਦਿਖਾਉਣ ਲਈ ਹੋਰ ਵਾਲ਼ੀਆਂ ਗੱਲਾਂ ਵੀ ਨਹੀਂ ਕਰਦੀ। ਸੱਚੀ ਗੱਲ ਮੂੰਹ ‘ਤੇ ਕਹਿਣ ਦੀ ਆਦੀ ਹੈ। ਉਸ ਅਨੁਸਾਰ ਆਲੋਚਕ ਅਤੇ ਨਿੰਦਕ ਵਿਚ ਦੋ ਕਿਨਾਰਿਆਂ ਵਾਂਗ ਫ਼ਰਕ ਹੈ। ਆਲੋਚਕ ਤੁਹਾਨੂੰ ਸੇਧ ਪ੍ਰਦਾਨ ਕਰਦੇ ਨੇ ਅਤੇ ਨਿੰਦਕ ਦਾ ਕਾਰਜ ਬਿਨਾ ਗੱਲੋਂ ‘ਤਰਕ’ ਮਾਰ ਕੇ ਈਰਖ਼ਾ ਕਰਨੀ ਹੁੰਦੀ ਹੈ! ਮੇਰਾ ਇਹ ਗੱਲਾਂ ਕਰਨ ਦਾ ਭਾਵ ਹੈ ਕਿ ਭਿੰਦਰ ਜ਼ਿਆਦਾਤਰ ਚੁੱਪ ਰਹਿ ਕੇ ਹੀ ਦੁਆਵਾਂ ਦੇਣ ਵਾਲ਼ੀ ਫ਼ੌਲਾਦੀ ਦਿਲ ਵਾਲ਼ੀ ਔਰਤ ਹੈ ਅਤੇ ਉਹ ਬਦਖੋਹੀ ਕਰਨ ਵਾਲ਼ਿਆਂ ਦੀ ਵੀ ਚਿੰਤਾ ਨਹੀਂ ਕਰਦੀ। ਜੇ ਉਸ ਵਿਚ ਕਹਿਣ ਦਾ ਜਿਗਰਾ ਹੈ ਤਾਂ ਉਸ ਵਿਚ ਸਹਿਣ ਦਾ ਸਾਹਸ ਵੀ ਹੈ। ਉਹ ਵਿਹਲੜ ਬੰਦੇ ਵਾਂਗ ਸਿੰਗ ਮਿੱਟੀ ਵੀ ਨਹੀਂ ਚੁੱਕਦੀ ਅਤੇ ਨਾ ਹੀ ਸ਼ਬਦਾਂ ਦੀ ਖੁਰ-ਵੱਢ ਕਰਦੀ ਹੈ। ਉਹ ਤਾਂ ਨਿਯਮਬੱਧ ਸੈਨਿਕ ਵਾਂਗ ਸਮਾਜ ਦੇ 'ਵੈਰੀ' 'ਤੇ ਸ਼ਿਸ਼ਤ ਬੰਨ੍ਹ ਨਿਸ਼ਾਨਾ ਲਾਉਂਦੀ ਹੈ:

ਜਜ਼ਬਾਤਾਂ ਨੂੰ ਕਦੇ ਸ਼ਬਦ ਨਹੀਂ ਮਿਲਦੇ,
ਤੇ ਸ਼ਬਦਾਂ ਨੂੰ ਕਦੇ ਜਜ਼ਬਾਤ ਨਹੀਂ ਮਿਲ ਸਕਦੇ!
ਤੇਰੀ ਲੋਭੀ ਰੂਹ ਤਿਲਮਿਲਾ ਰਹੀ ਹੈ,
ਪਰ ਅਖ਼ੀਰ,
‘ਅੰਗੂਰ ਖੱਟੇ’ ਕਹਿਣ ਦੀ ਆਦਤ ਪਾਉਣੀ ਪਊਗੀ,
ਬੇਵੱਸ ਲੂੰਬੜੀ ਵਾਂਗ!

ਜਦ ਉਸ ਨੇ ਰੇਡੀਓ ‘ਤੇ ਮੇਰੀ ਇੰਟਰਵਿਊ ਕੀਤੀ ਤਾਂ ਉਸ ਦੇ ਮਿੱਠੇ ਬੋਲਾਂ ਅਤੇ ਨਿਮਰਤਾ ਨੇ ਮੈਨੂੰ ਇਕ ਤਰ੍ਹਾਂ ਨਾਲ਼ ਮੁੱਲ ਲੈ ਲਿਆ। ਚਾਹ ਪੀਂਦਿਆਂ ਅਤੇ ਗੱਲਾਂ ਬਾਤਾਂ ਕਰਦਿਆਂ, ਸਿੱਧੀ ਅਤੇ ਸਾਦੀ ਭਿੰਦਰ ਵਿਚ ਮੈਨੂੰ ਕੋਈ ਵਲ਼-ਫ਼ੇਰ ਨਜ਼ਰ ਨਹੀਂ ਆਇਆ, ਸਗੋਂ ਉਹ ਮੈਨੂੰ ਨਿਰਛਲ ਅਤੇ ਨਿਰਕਪਟ ਲੱਗੀ। ਇਕ ਘੰਟਾ ਪ੍ਰੋਗਰਾਮ ਵਿਚ ਹੋਈ ਮੇਰੀ ਇੰਟਰਵਿਊ ਤੋਂ ਬਾਅਦ ਸਾਡੀਆਂ ਕਾਫ਼ੀ ਲੰਮੀਆਂ ਗੱਲਾਂ ਚੱਲੀਆਂ। ਜਿਸ ਵਿਚ ਮੈਨੂੰ ਮਹਿਸੂਸ ਹੋਇਆ ਕਿ ਭਿੰਦਰ ਇਕ ਨਿਰਲੇਪ, ਪਾਕ-ਪਵਿੱਤਰ ਰੂਹ ਅਤੇ ਨੇਕ ਨੀਅਤ ਇਨਸਾਨ ਹੈ! ਆਪਣੇ ਪੰਧ ‘ਤੇ ਮਸਤ ਤੁਰਨ ਵਾਲ਼ੀ ਮਸਤਾਨੀ ਅਤੇ ਫ਼ਕੀਰ ਔਰਤ! ਸਿਰੜ ਅਤੇ ਸਾਧਨਾਂ ਦੀ ਮੂਰਤ! ਜਿਸ ਨੂੰ ‘ਤੇਰ-ਮੇਰ’ ਦੀ ਚਿੰਤਾ ਹੀ ਨਹੀਂ ਅਤੇ ਨਾ ਹੀ ‘ਮੈਂ-ਤੂੰ’ ਦਾ ਫ਼ਿਕਰ! ਕੁਝ ਅਰਸਾ ਪਹਿਲਾਂ ਮੈਂ ਉਸ ਦਾ ਪਲੇਠਾ ਕਹਾਣੀ-ਸੰਗ੍ਰਹਿ "ਬਣਵਾਸ ਬਾਕੀ ਹੈ" ਪੜ੍ਹਿਆ ਸੀ। ਉਹ ਕੇਵਲ ਕਹਾਣੀ ਖੇਤਰ ਵਿਚ ਹੀ ਸੰਪੂਰਨ ਨਹੀਂ, ਕਾਵਿ-ਸਿਰਜਣਾਂ ਵਿਚ ਵੀ ਨਿਪੁੰਨ ਹੈ। ਸਮਾਂ ਦੇਖ ਕੇ ਉਸ ਨੂੰ ਅੱਗੇ ਵਧਣਾ ਆਉਂਦਾ ਹੈ! ਉਹ ਸਿਰਫ਼ ਦੇਸ਼-ਵਿਦੇਸ਼ ਦੇ ਅਖਬਾਰਾਂ-ਰਸਾਲਿਆਂ 'ਚ ਸਿਰਫ਼ ਛਪਦੀ ਹੀ ਨਹੀਂ, ਪੰਜਾਬੀ ਪਾਠਕਾਂ ਨੇ ਉਸ ਦੀਆਂ ਕਹਾਣੀਆਂ ਨੂੰ ਸਲਾਹਿਆ ਵੀ ਬਹੁਤ ਹੈ। ਜਿਥੇ ਭਿੰਦਰ ਦੀਆਂ ਕਹਾਣੀਆਂ 'ਤੇ ਫਿਲਮਾਂ ਬਣ ਰਹੀਆਂ ਹਨ, ਉਥੇ ਉਸ ਦੀਆਂ ਕਹਾਣੀਆਂ ਉਪਰ ਨਾਟਕ ਵੀ ਖੇਡੇ ਜਾ ਰਹੇ ਹਨ । ਕੈਨੇਡਾ ਅਤੇ ਆਸਟਰੇਲੀਆ ਦੇ ਰੇਡੀਓ ਪ੍ਰੋਗਰਾਮਾਂ ਵਿਚ ਉਸ ਦੀਆਂ ਕਹਾਣੀਆਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ। ਭਿੰਦਰ ਦੀ ਅੰਗਰੇਜ਼ੀ ਕਿਤਾਬ 'ਦਾ ਬਲਾਈਂਡ ਐਂਡ ਡੈਫ ਗੌਡ' ਵੀ ਹੁਣੇ ਮਾਰਕੀਟ ਵਿਚ ਆਈ ਹੈ। ਮੈਂ ਭਿੰਦਰ ਦੇ ਕਾਵਿ-ਸੰਗ੍ਰਹਿ "ਸਰਘੀ ਦੇ ਤਾਰੇ ਦੀ ਚੁੱਪ" ਨੂੰ 'ਜੀ ਆਇਆਂ' ਆਖਦਾ ਹੋਇਆ ਉਸ ਦੀ ਮਿਹਨਤ, ਸਿਰੜ-ਸਿਦਕ ਅਤੇ ਸਿਰਜਣਾਂ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ। ਹਮੇਸ਼ਾ ਨਵੇਂ, ਨਵੇਕਲ਼ੇ ਅਤੇ ਸਫ਼ਲ ਤਜ਼ਰਬੇ ਕਰਨ ਵਾਲ਼ੀ ਭਿੰਦਰ ਲਈ ਮੇਰੀ ਪ੍ਰਾਰਥਨਾਂ ਹੈ ਕਿ ਉਹ ਇਸੇ ਤਰ੍ਹਾਂ ਹੀ ਅਣਥੱਕ ਪਾਂਧੀ ਦੀ ਤਰ੍ਹਾਂ ਆਪਣੀ ਮੰਜ਼ਿਲ ਵੱਲ ਵੱਧਦੀ ਜਾਵੇ, ਭਵਿੱਖ ਉਸ ਦੇ ਹੱਥਾਂ ਵਿਚ ਹੈ! ਉਸ ਦੀ ਬਹੁਭਾਂਤੀ ਕਲਾ ਅਤੇ ਸਖ਼ਸ਼ੀਅਤ ਮਿਸਾਲ ਜ਼ਰੂਰ ਬਣੇਗੀ। ਇਹੀ ਫ਼ਕੀਰ ਦੀ ਦੁਆ ਹੈ!

ਰੀਵਿਊ- ਚਾਰੇ ਕੂਟਾਂ ਸੁੰਨੀਆਂ

ਰੀਵਿਊਕਾਰ-ਨਿਰਮਲ ਜੌੜਾ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ: 150 ਰੁਪਏ, ਸਫ਼ੇ: 96
ਇਸ ਪੁਸਤਕ ਵਿਚ ਦੋ ਵੱਡੇ ਲੇਖ ਹਨ। ਪਹਿਲਾ "ਚਾਰੇ ਕੂਟਾਂ ਸੁੰਨੀਆਂ" ਜਿਸ ਨੂੰ ਪੰਜ ਭਾਗਾਂ ਵਿਚ ਪੂਰਿਆ ਗਿਆ ਹੈ, ਜਦੋਂ ਕਿ ਛੇ ਭਾਗਾਂ ਵਾਲੇ ਦੂਸਰੇ ਲੇਖ ਦਾ ਨਾਂ "ਸਾਡੀ ਵੀ ਕੋਈ ਮਾਂ ਹੁੰਦੀ ਸੀ"
ਹੈ! ਇਹ ਦੋਵੇਂ ਲੇਖ ਲੇਖਕ ਦੇ ਵਿਅਕਤੀਗਤ ਦਰਦ ਦੀ ਉਪਜ ਹਨ। ਪਹਿਲਾ ਲੇਖ ਬਾਪ ਦੀ ਮੌਤ ਅਤੇ ਵਿਛੋਡ਼ੇ ਵਿਚ ਭਿੱਜੀ ਉਸ ਦੀ ਰੂਹ ਦਾ ਹਾਉਕਾ ਹੈ, ਜਦੋਂ ਕਿ ਦੂਸਰਾ ਲੇਖ ਸਿਰ ਤੋਂ ਉਠੀ ਮਮਤਾ ਦੀ ਛਾਂ ਤੋਂ ਬਾਅਦ ਵਾਲਾ ਸੇਕ ਹੈ। ਸੱਤ ਸਮੁੰਦਰੋਂ ਪਾਰ ਬੈਠਾ ਲੇਖਕ ਹਰ ਪਲ ਆਪਣੀ ਸੋਚ ਦੀਆਂ ਤਾਰਾਂ ਮੋਗਾ ਜ਼ਿਲ੍ਹਾ ਦੇ ਆਪਣੇ ਪਿੰਡ ਕੁੱਸਾ ਵਿਚਲੇ ਆਪਣੇ ਉਸ ਘਰ ਨਾਲ ਜੋਡ਼ੀ ਰੱਖਦਾ ਹੈ, ਜਿਸ ਵਿਚ ਉਸ ਦਾ ਬਿਰਧ ਬਾਪ ਬਿਮਾਰ ਪਿਆ ਹੈ ਅਤੇ ਜਿਸ ਦੇ ਮੰਜੇ 'ਤੇ ਪਏ ਦਾ ਹੀ ਉਸ ਨੂੰ ਰੱਬ ਵਰਗਾ ਆਸਰਾ ਹੈ। ਭੈਣ ਵੱਲੋਂ ਫ਼ੋਨ 'ਤੇ ਦਿੱਤੇ ਬਾਪ ਦੀ ਮੌਤ ਦਾ ਮਿਲਿਆ ਸੁਨੇਹਾਂ ਲੇਖਕ 'ਤੇ ਪਹਾਡ਼ ਵਾਂਗ ਡਿੱਗਦਾ ਹੈ ਅਤੇ ਬਾਪੂ ਦਾ ਸਸਕਾਰ ਆਪਣੀ ਜਿੰਦ ਗਹਿਣੇਂ ਧਰ ਕੇ ਵੀ ਆਪਣੇ ਹੱਥੀਂ ਕਰਨ ਦੀ ਚਾਹਨਾ, ਸਭ ਮਜਬੂਰੀਆਂ ਨੂੰ ਚੀਰਦੀ ਹੋਈ ਉਸ ਨੂੰ ਪਿੰਡ ਲੈ ਆਈ। ਬਾਪ ਦੀਆਂ ਆਖਰੀ ਰਸਮਾਂ ਖ਼ੁਦ ਕਰਕੇ ਲੇਖਕ ਸੰਤੁਸ਼ਟ ਹੈ। ਪਰ ਵਾਪਸੀ 'ਤੇ ਜਾਣ ਲੱਗਿਆਂ ਘਰ ਦੀਆਂ 'ਸੁੰਨੀਆਂ' ਕੂਟਾਂ ਉਸ ਦੀ ਰੂਹ ਨੂੰ ਕੰਬਣੀ ਛੇਡ਼ ਦਿੰਦੀਆਂ ਹਨ।
"ਸਾਡੀ ਵੀ ਕੋਈ ਮਾਂ ਹੁੰਦੀ ਸੀ" ਲੇਖ ਵਿਚ ਲੇਖਕ ਨੇ ਆਪਣੀ ਮਾਂ ਦੀ ਮੌਤ ਦੀ ਕਹਾਣੀ ਨੂੰ ਭਾਵੁਕਤਾ ਨਾਲ ਲਿਖਿਆ ਹੈ। ਜਦੋਂ ਮਾਂ ਦੇ ਸਖ਼ਤ ਬਿਮਾਰ ਹੋਣ ਦੀ ਖ਼ਬਰ ਲੇਖਕ ਤੱਕ ਪਹੁੰਚਦੀ ਹੈ ਤਾਂ ਉਹ ਹਵਾ ਨੂੰ ਚੀਰਦਾ ਹਸਪਤਾਲ ਵਿਚ ਬਿਮਾਰ ਮਾਂ ਦੇ ਬੈੱਡ ਕੋਲ ਪਹੁੰਚ ਜਾਂਦਾ ਹੈ। ਉਸ ਦੇ ਪਿਆਰ ਦੀ ਸ਼ਿੱਦਤ, ਪੈਸਾ, ਜਾਇਦਾਦ ਅਤੇ ਵੱਡੇ-ਵੱਡੇ ਲੋਕਾਂ ਨਾਲ ਸੰਪਰਕ ਵੀ ਮਾਂ ਨੂੰ ਬਚਾਉਣ ਦੇ ਕੰਮ ਨਾ ਆਏ। ਡਾਕਟਰਾਂ ਨੇ ਸੇਵਾ ਕਰਨ ਨੂੰ ਕਿਹਾ, ਵਾਹਿਗੁਰੂ ਅੱਗੇ ਅਰਦਾਸ ਕਰਨ ਨੂੰ ਕਿਹਾ, ਜੋ ਉਹ ਕਰਦਾ ਰਿਹਾ। ਅਖ਼ੀਰ ਮਮਤਾ ਤੋਂ ਸੱਖਣਾਂ ਹੋ ਉਹ ਮਜਬੂਰਨ ਫ਼ਿਰ ਵਿਦੇਸ਼ ਦੇ ਰਾਹ ਪੈ ਜਾਂਦਾ ਹੈ।

Thursday, 15 September 2011

ਐਡੀਲੇਡ ਵਿਖੇ ਬੱਬੂ ਮਾਨ ਨੇ ਖੁਦ ਵੀ ਆਨੰਦ ਉਠਾਇਆ ਆਪਣੀ ਗਾਇਕੀ ਤੇ ਭੰਗੜੇ ਦਾ

ਕੁਝ ਸ਼ਬਦ "ਹਿੰਮਤਪੁਰਾ ਡੌਟ ਕੌਮ" ਵੱਲੋਂ:- ਪਿਆਰੇ ਪਾਠਕੋ ਇੱਥੇ ਇਹ ਦੱਸਣਾ ਵੀ ਮੁਨਾਸਿਬ ਹੋਵੇਗਾ ਕਿ ਬੱਬੂ ਮਾਨ ਦੇ ਇਸ ਸ਼ੋਅ ਵਿੱਚ ਮੀਡੀਆ ਸਹਿਯੋਗੀਆਂ ਵਿੱਚ ਨਿਮਾਣੇ ਜਿਹੇ "ਹਿੰਮਤਪੁਰਾ ਡੌਟ ਕੌਮ" ਦਾ ਲੋਗੋ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਪੰਜਾਬੀਆਂ ਨੇ ਦੇਖਿਆ। ਵਿਸ਼ੇਸ਼ ਧੰਨਵਾਦ ਹੈ ਪ੍ਰਬੰਧਕ ਵੀਰਾਂ ਦਾ ਜਿਹਨਾਂ ਨੇ ਆਸਟ੍ਰੇਲੀਆ ਤੋਂ ਧਰਤੀ ਦੇ ਦੂਜੇ ਪਾਸੇ ਇੰਗਲੈਂਡ 'ਚ ਵਸ ਰਹੇ "ਹਿੰਮਤਪੁਰੇ" ਨੂੰ ਪਿਆਰ ਦਿੱਤਾ.... ਖੁਸ਼ੀਆਂ ਮਾਣੋ ਵੀਰੋ.......ਮਨਦੀਪ ਖੁਰਮੀ ਹਿੰਮਤਪੁਰਾ
ਐਡੀਲੇਡ (ਰਿਸ਼ੀ ਗੁਲਾਟੀ) ਉਂਝ ਤਾਂ ਪੂਰੀ ਦੁਨੀਆਂ 'ਚ ਹੀ ਪੰਜਾਬੀ ਬੜੇ ਪੁਰਾਣੇ ਵਸਦੇ ਹਨ ਤੇ ਆਸਟ੍ਰੇਲੀਆ 'ਚ ਵੀ ਪੁਰਾਣੇ

ਪੰਜਾਬੀਆਂ 'ਚੋਂ ਪੂਰਨ ਸਿੰਘ ਦਾ ਨਾਮ ਮੋਹਰੀ ਹੈ, ਜੋ ਕਿ 1899 'ਚ ਭਾਰਤ ਤੋਂ ਆਸਟ੍ਰੇਲੀਆ ਆਇਆ ਸੀ | ਪਰ ਬਹੁਤਾਤ ਦੀ ਗੱਲ ਕਰਦਿਆਂ ਜੇਕਰ ਮੋਟੇ ਤੌਰ 'ਤੇ ਨਿਗ੍ਹਾ ਮਾਰੀ ਜਾਏ ਤਾਂ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਅਜੇ ਪਹਿਲੀ ਪੀੜ੍ਹੀ ਆਈ ਹੈ | ਖਾਸ ਤੌਰ 'ਤੇ ਐਡੀਲੇਡ ਜਿਹੇ ਇਲਾਕੇ 'ਚ ਪਿਛਲੇ ਕਰੀਬ 5-6 ਸਾਲਾਂ ਤੋਂ ਹੀ ਰੰਗ-ਬਿਰੰਗੀਆਂ ਪੱਗਾਂ ਨਜ਼ਰ ਆਉਣ ਲੱਗੀਆਂ ਹਨ | ਹੁਣ ਜਾਪਦਾ ਹੈ ਕਿ ਇਹ ਪੀੜ੍ਹੀ ਵੀ ਔਖੀ ਵਿਦੇਸ਼ੀ ਜਿੰਦਗੀ 'ਚ ਸੈੱਟ ਹੋਣ ਲੱਗ ਪਈ ਹੈ, ਕਿਉਂ ਜੋ ਪੰਜਾਬੀ ਕਲਾਕਾਰਾਂ ਦੇ ਤਕਰੀਬਨ ਸਭ ਸ਼ੋਅ ਭਰੇ ਭਰੇ ਨਜ਼ਰ ਆਉਣ ਲੱਗ ਪਏ ਹਨ | ਹਾਲਾਂਕਿ ਇਨ੍ਹੀਂ ਦਿਨੀਂ ਬਹੁਤ ਸਾਰੇ ਕਲਾਕਾਰ ਪੰਜਾਬ ਤੋਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ ਤੇ ਆਏ ਹੋਏ ਹਨ ਤੇ ਇਹ ਸ਼ੋਅ ਬੜੀ ਜਲਦੀ ਜਲਦੀ ਕਰਵਾਏ ਜਾ ਰਹੇ ਹਨ, ਪਰ ਫਿਰ ਵੀ ਹਰ ਪੰਜਾਬੀ ਹਰ ਸ਼ੋਅ ਦੇਖਣਾ ਲੋਚਦਾ ਹੈ |
ਇਸੇ ਲੜੀ ਦੌਰਾਨ ਹਰਮਨ ਪਿਆਰੇ ਪੰਜਾਬੀ ਗਾਇਕ ਬੱਬੂ ਮਾਨ ਦਾ ਸ਼ੋਅ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਸਾਊਥ ਆਸਟ੍ਰੇਲੀਅਨ ਡਵੈਲਪਰ ਤੇ ਸੈਲਫੋਰਡ ਕਾਲਜ ਵੱਲੋਂ ਅਤਿ-ਆਧੁਨਿਕ ਐਡੀਲੇਡ ਇੰਟਰਟੇਨਮੈਂਟ ਸੈਂਟਰ ਵਿਖੇ ਕਰਵਾਇਆ ਗਿਆ | ਇਸ ਹਾਲ 'ਚ ਹੋਣ ਵਾਲਾ ਇਹ ਅੱਜ ਤੱਕ ਦਾ ਪਹਿਲਾ ਪੰਜਾਬੀ ਸ਼ੋਅ ਸੀ | ਜਦੋਂ ਬੱਬੂ ਮਾਨ ਚਿੱਟੇ ਕੁੜਤੇ ਪਜਾਮੇ 'ਚ ਲਾਲ ਪੱਗ ਬੰਨੀ ਸਟੇਜ 'ਤੇ ਆਇਆ ਤਾਂ ਹਾਲ ਸੀਟੀਆਂ, ਤਾੜੀਆਂ ਤੇ ਖੁਸ਼ੀ ਭਰੀਆਂ ਕੂਕਾਂ ਨਾਲ਼ ਗੂੰਜ ਉੱਠਿਆ | ਉਸਨੇ ਸਟੇਜ 'ਤੇ ਮੌਜੂਦ ਸੰਗੀਤਕਾਰਾਂ ਨੂੰ ਪ੍ਰਸਾਦ ਵੰਡਣ ਤੇ ਜੈਕਾਰਾ ਬੁਲਾਉਣ ਤੋਂ ਬਾਅਦ ਆਪਣੇ ਮਕਬੂਲ ਧਾਰਮਿਕ ਗੀਤ "ਅੱਜ ਸੰਗਰਾਂਦ ਹੈ" ਨਾਲ਼ ਸ਼ੁਰੂਆਤ ਕੀਤੀ ਤੇ ਮੁੜ "ਸਰਦਾਰ" ਗੀਤ ਨਾਲ਼ ਪ੍ਰੋਗਰਾਮ ਅੱਗੇ ਵਧਾਇਆ | ਇਸਤੋਂ ਪਹਿਲਾਂ ਸੈਲਫੋਰਡ ਕਾਲਜ ਦੇ ਸੀ ਈ ਓ ਆਸ਼ੀਸ਼ ਗੋਇਲ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਤੇ ਰਿਟਾਇਰਡ ਮੇਜਰ ਜਨਰਲ ਵਿਕਰਮ ਮਦਾਨ ਨੇ ਮੁੱਖ ਮਹਿਮਾਨ ਸਾਊਥ ਆਸਟ੍ਰੇਲੀਆ ਦੇ ਖਜ਼ਾਨਚੀ, ਰੋਜ਼ਗਾਰ ਤੇ ਅਗਲੇਰੀ ਸਿੱਖਿਆ ਮੰਤਰੀ ਜੈੱਕ ਸਨੇਲਿੰਗ ਨੂੰ ਮੰਚ 'ਤੇ ਆਉਣ ਦਾ ਸੱਦਾ ਦਿੱਤਾ | ਮੁੱਖ ਮਹਿਮਾਨ ਨੇ ਕਿਹਾ ਕਿ ਸਾਊਥ ਆਸਟ੍ਰੇਲੀਆ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਸੁਰੱਖਿਅਤ ਜਗ੍ਹਾ ਹੈ ਤੇ Aਨ੍ਹਾਂ ਦੀ ਸਰਕਾਰ ਫੈਡਰਲ ਗੌਰਮਿੰਟ ਨਾਲ਼ ਵਿਦਿਆਰਥੀਆਂ ਦੇ ਮੁੱਦਿਆਂ 'ਤੇ ਹੋਰ ਗੱਲਬਾਤ ਕਰੇਗੀ |
ਬੱਬੂ ਮਾਨ ਨੇ ਸਾਰਾ ਸਮਾਂ ਸਟੇਜ ਬੰਨੀ ਰੱਖੀ | ਆਪਣੀ ਗਾਇਕੀ ਤੇ ਭੰਗੜੇ ਦਾ ਖੁਦ ਵੀ ਆਨੰਦ ਉਠਾਉਣ ਦੇ ਨਾਲ਼ ਨਾਲ਼ ਕੁਝ ਪਲਾਂ ਦੀਆਂ ਚੁਟਕੀਆਂ ਵੀ ਲਈਆਂ | ਇੱਕ ਵਿਦੇਸ਼ੀ ਜੰਮਪਲ ਪੰਜਾਬੀ ਦਰਸ਼ਕ ਨੇ "ਸਾਉਣ ਦੀ ਝੜੀ" ਗੀਤ ਸੁਣਨ ਲਈ ਪਰਚੀ 'ਤੇ ਲਿਖ ਭੇਜਿਆ "ਸੋਹਨ ਦੀ ਚੜੀ ਸੁਨਾ ਦੋ ਪਿਆਰਿਓ" ਤਾਂ ਮਾਨ ਨੇ ਚੁਟਕੀ ਲਈ "ਵਾਹ ਬਈ ! ਮਾਂ ਬੋਲੀ ਪੰਜਾਬੀ ਦੇ ਸ਼ੇਰੋ !" ਵਿਆਹਾਂ 'ਚ ਸ਼ਰਾਬੀ ਦਰਸ਼ਕਾਂ ਦੀ ਹਾਲਤ ਉਸ ਇੰਝ ਬਿਆਨ ਕੀਤੀ ਕਿ ਦੋ-ਚਾਰ ਗੀਤ ਸੁਣਾ ਦਿਓ, ਮੁੜ ਦਰਸ਼ਕ ਜੈਨਰੇਟਰ ਦੀ ਆਵਾਜ਼ 'ਤੇ ਹੀ ਨੱਚੀ ਜਾਂਦੇ ਹਨ | ਉਸਨੇ ਆਉਣ ਵਾਲੀ ਪੰਜਾਬੀ ਫਿਲਮ "ਹੀਰੋ ਹਿਟਲਰ ਇਨ ਲਵ" ਦੇ ਗੀਤਾਂ ਦੇ ਕੁਝ ਅੰਤਰੇ ਵੀ ਦਰਸ਼ਕਾਂ ਨਾਲ਼ ਸਾਂਝੇ ਕੀਤੇ |
ਹਾਲਾਂਕਿ ਸ਼ੁਰੂਆਤ 'ਚ ਦਰਸ਼ਕ ਕੁਝ ਘੱਟ ਨਜ਼ਰ ਆਏ ਪਰ ਕਰੀਬ ਅੱਧੇ ਘੰਟੇ ਬਾਅਦ ਹਾਲ ਪੂਰਾ ਭਰ ਗਿਆ ਤੇ ਇਸ ਪ੍ਰੋਗਰਾਮ ਦੀ ਸਫ਼ਲਤਾ ਦਾ ਅੰਦਾਜ਼ਾ ਪ੍ਰਬੰਧਕਾਂ ਬੌਬੀ ਗਿੱਲ, ਸੌਰਭ ਅਗਰਵਾਲ, ਜਸਦੀਪ ਢੀਂਡਸਾ ਤੇ ਸਨੀ ਮੱਲੀ ਦੇ ਚਿਹਰਿਆਂ 'ਤੇ ਆਏ ਖੇੜੇ ਤੋਂ ਲਗਾਇਆ ਜਾ ਸਕਦਾ ਸੀ | ਪਰਿਵਾਰਾਂ ਨੇ ਵੀ ਇਸ ਪ੍ਰੋਗਰਾਮ ਦਾ ਖੂਬ ਆਨੰਦ ਉਠਾਇਆ ਤੇ ਉਨ੍ਹਾਂ ਦੁਆਰਾ ਪਾਇਆ ਭੰਗੜਾ ਇਸ ਗੱਲ ਦੀ ਗਵਾਹੀ ਸੀ | ਪ੍ਰੋਗਰਾਮ ਦੇ ਦੌਰਾਨ ਐਡੀਲੇਡ ਦੇ ਗਾਇਕ ਜੱਗੀ ਰੰਧਾਵਾ ਨੇ ਵੀ ਇੱਕ ਗੀਤ ਪੇਸ਼ ਕੀਤਾ, ਜੋ ਕਿ ਬੱਬੂ ਮਾਨ ਵੱਲੋਂ ਵੀ ਸਰਾਹਿਆ ਗਿਆ | ਇਸ ਪ੍ਰੋਗਰਾਮ 'ਚ ਸ਼ਿਰਕਤ ਕਰਨ ਵਾਲਿਆਂ 'ਚ ਅਮਰੀਕ ਸਿੰਘ ਥਾਂਦੀ, ਮਿੰਟੂ ਬਰਾੜ, ਪਰਮਜੀਤ ਸਿੰਘ, ਸੁਮਿਤ ਟੰਡਨ, ਜਗਤਾਰ ਸਿੰਘ ਨਾਗਰੀ, ਰਣਜੀਤ ਸਿੰਘ ਥਿੰਦ, ਸੁਲੱਖਣ ਸਿੰਘ ਸਹੋਤਾ, ਮੋਹਣ ਨਾਗਰਾ, ਪ੍ਰਦੀਪ ਤਾਂਗਲੀ, , ਸੁਖਵਿੰਦਰ ਸਿੰਘ, ਨਿੰਦਾ ਅਰਕ ਤੇ ਨਰਿੰਦਰ ਬੈਂਸ ਆਦਿ ਤੋਂ ਇਲਾਵਾ ਸਾਊਥ ਆਸਟ੍ਰੇਲੀਆ ਦਾ ਮਸ਼ਹੂਰ ਫੁੱਟਬਾਲ ਕਲੱਬ "ਪੰਜਾਬ ਲਾਇਨਜ਼" ਦੇ ਸਭ ਮੈਂਬਰ ਸ਼ਾਮਲ ਸਨ | ਇਸ ਪ੍ਰੋਗਰਾਮ 'ਚ ਸ਼ਿਰਕਤ ਕਰ ਰਹੇ ਆਸਟ੍ਰੇਲੀਆਈ ਨਾਗਰਿਕ ਡੌਨ ਗੋਲਡਸਮਿੱਥ ਦਾ ਵੀ ਜ਼ਿਕਰ ਕਰਨਾ ਬਣਦਾ ਹੈ, ਜੋ ਕਿ ਸਿੱਖੀ ਤੋਂ ਇਸ ਕਦਰ ਪ੍ਰਭਾਵਿਤ ਹੈ ਕਿ ਉਹ ਹਮੇਸ਼ਾ ਆਪਣੇ ਸਿਰ ਤੇ ਦਸਤਾਰ ਸਜਾ ਕੇ ਰੱਖਦਾ ਹੈ ਤੇ ਨਿੱਜੀ ਜਿੰਦਗੀ 'ਚ ਵੀ ਉਸਨੂੰ ਪੰਜਾਬੀ ਪਹਿਰਾਵੇ 'ਚ ਦੇਖਿਆ ਜਾ ਸਕਦਾ ਹੈ | ਉਸਨੇ ਆਪਣਾ ਪੰਜਾਬੀ ਨਾਮ ਦਵਿੰਦਰ ਡੌਨ ਗੋਲਡਸਮਿੱਥ ਸਿੰਘ ਰੱਖਿਆ ਹੋਇਆ ਹੈ ਤੇ ਹਰ ਪ੍ਰੋਗਰਾਮ 'ਚ ਸ਼ਿਰਕਤ ਕਰਦਾ ਹੈ |
ਇੱਕ ਦਰਸ਼ਕ ਦੁਆਰਾ ਸਟੇਜ 'ਤੇ ਚੜ੍ਹਨ ਦੀ ਕੋਸ਼ਿਸ਼ ਨੇ ਦਾਲ 'ਚ ਕੋਕੜੂ ਦਾ ਕੰਮ ਕੀਤਾ ਪਰ ਬੱਬੂ ਮਾਨ ਨੇ ਬੜੀ ਸੂਝ ਬੂਝ ਨਾਲ਼ ਇਸ ਸਥਿਤੀ ਨੂੰ ਪਲਾਂ 'ਚ ਹੀ ਸੰਭਾਲ ਲਿਆ | ਵਿਚਾਰਨ ਦੀ ਲੋੜ ਹੈ ਕਿ ਵਿਦੇਸ਼ੀ ਯੂਨੀਵਰਸਿਟੀਆਂ 'ਚ ਪੜ੍ਹ ਲਿਖ ਕੇ ਤੇ ਏਨੇ ਅਗਾਂਹਵਧੂ ਮੁਲਕਾਂ 'ਚ ਵਰ੍ਹਿਆਂ ਬੱਧੀ ਵਿਚਰਨ ਦੇ ਬਾਵਜੂਦ ਹੋਰਨਾਂ ਲਈ ਪ੍ਰੇਸ਼ਾਨੀਆਂ ਖੜੀਆਂ ਕਰਨਾ ਕਿੰਨ੍ਹਾਂ ਕੁ ਜਾਇਜ਼ ਹੈ ?

Thursday, 1 September 2011

ਇੰਗਲੈਂਡ ਦੰਗਿਆਂ ਮੌਕੇ ਸਾਊਥਾਲ ਦੇ ਪੰਜਾਬੀਆਂ ਵੱਲੋਂ ਦਿਖਾਈ ਦਲੇਰੀ ਨੇ ਪੰਜਾਬੀਅਤ ਦਾ ਸਿਰ ਉੱਚਾ ਕੀਤਾ।

ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਇੰਗਲੈਂਡ ਦੇ ਵੱਖ ਵੱਖ ਹਿੱਸਿਆਂ ਵਿੱਚ ਲਾਚੜੀ ਹੋਈ ਵਿਹਲੜ ਭੀੜ ਨੇ ਜੋ ਹੈਵਾਨੀਅਤ ਦਾ ਨੰਗਾ ਨਾਚ ਕੀਤਾ, ਉਸ ਦਾ ਸੇਕ
ਜਿੱਥੇ ਇੰਗਲੈਂਡ ਦੀ ਆਰਥਿਕਤਾ ਨੂੰ ਲੱਗਾ ਹੈ ਉੱਥੇ ਇੰਗਲੈਂਡ ਦੀ 'ਸਰਦਾਰੀ' ਨੂੰ ਵੀ ਘੱਟੇ Ḕਚ ਮਿਲਾਉਣ ਦਾ ਕੋਝਾ ਯਤਨ ਕੀਤਾ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਇੰਗਲੈਂਡ ਵਿੱਚ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕਸਬੇ ਸਾਊਥਾਲ ਵਿੱਚ ਹੜਦੁੰਗੀਆਂ ਦਾ ਪੈਰ ਨਾ ਪੈਣਾ ਵੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਪੰਜਾਬੀ ਭਾਈਚਾਰੇ ਵੱਲੋਂ ਮੂੰਹੋਂ-ਮੂੰਹੀ ਮਿਲੇ ਸੁਨੇਹਿਆਂ ਰਾਹੀਂ ਹੀ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਹਜਾਰਾਂ ਦੀ ਤਾਦਾਦ ਵਿੱਚ ਆਣ ਇਕੱਠੇ ਹੋਣਾ ਏਕਤਾ ਦਾ ਸਬੂਤ ਹੋ ਨਿੱਬੜਿਆ। ਨੌਜ਼ਵਾਨਾਂ ਦੇ ਚਿਹਰਿਆਂ ਤੋਂ ਪੜ੍ਹਿਆ ਜਾ ਸਕਦਾ ਸੀ ਕਿ ਜੇ ਭੂਤਰੀ ਭੀੜ ਸਾਊਥਾਲ ਆਣ ਵੜਦੀ ਤਾਂ ਜੋ ਹਸ਼ਰ ਹੋਣਾ ਸੀ ਸ਼ਾਇਦ ਬਿਆਨ ਨਾ ਕੀਤਾ ਜਾ ਸਕਦਾ। ਵੱਖ ਵੱਖ ਟੈਲੀਵਿਜ਼ਨ ਚੈੱਨਲਾਂ ਰਾਹੀਂ ਪੰਜਾਬੀ ਭਾਈਚਾਰੇ ਦੇ ਇਸ ਉਪਰਾਲੇ ਦੀਆਂ ਖ਼ਬਰਾਂ ਨਸ਼ਰ ਹੋਣ ਤੋਂ ਬਾਦ ਸ਼ਾਇਦ ਲੁਟੇਰਿਆਂ ਨੂੰ ਵੀ ਕੰਨ ਹੋ ਗਏ ਹੋਣ ਕਿ ਸਾਊਥਾਲ ਜਾਣਾ ਖ਼ਤਰੇ ਤੋਂ ਖਾਲੀ ਨਹੀਂ। ਇਸ ਮੌਕੇ ਪੰਜਾਬੀਆਂ ਵੱਲੋਂ ਸਿਰਫ ਗੁਰਦੁਆਰਿਆਂ ਦੀ ਰੱਖਿਆ ਦਾ ਹੀ ਅਹਿਦ ਲੈਣ ਨਾਲੋਂ ਹਰ ਮਸਜ਼ਿਦ, ਮੰਦਰ, ਚਰਚ ਦੀ ਰੱਖਿਆ ਲਈ ਨੌਜ਼ਵਾਨਾਂ ਦੀਆਂ ਟੁਕੜੀਆਂ ਤਾਇਨਾਤ ਕਰਨੀਆਂ ਸਮੂਹ ਧਰਮਾਂ ਵਿੱਚ ਪਿਆਰ ਦਾ ਪੁਲ ਉਸਾਰਨ ਦਾ ਕੰਮ ਕਰ ਗਿਆ। ਇਸ ਪਿਰਤ ਦਾ ਸਿਹਰਾ ਸਾਊਥਾਲ ਵਸਦੇ ਸਮੂਹ ਪੰਜਾਬੀਆਂ ਸਿਰ ਬੰਨ੍ਹਦਿਆਂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਹਿੰਮਤ ਸਿੰਘ ਸੋਹੀ, ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ, ਸਾਬਕਾ ਮੇਅਰ ਰਾਜਿੰਦਰ ਸਿੰਘ ਮਾਨ, ਕੌਂਸਲਰ ਰਣਜੀਤ ਧੀਰ, ਕੌਂਸਲਰ ਕੇ ਸੀ ਮੋਹਨ, ਕੌਂਸਲਰ ਤੇਜ ਰਾਮ ਬਾਘਾ, ਕਾ: ਹਰਦੀਪ ਦੂਹੜਾ, ਗੁਰਦੁਆਰਾ ਮੀਰੀ ਪੀਰੀ ਸਾਹਿਬ ਵੱਲੋਂ ਜਸਵੰਤ ਸਿੰਘ ਠੇਕੇਦਾਰ, ਮਹਿੰਦਰ ਸਿੰਘ ਰਾਠੌਰ ਆਦਿ ਨੇ ਕਿਹਾ ਕਿ ਸਾਊਥਾਲ ਸਾਡਾ ਘਰ ਹੈ। ਅਸੀਂ ਕਿਸੇ ਵੀ ਹੜਦੁੰਗੀ ਨੂੰ ਇਜ਼ਾਜ਼ਤ ਨਹੀਂ ਦਿਆਂਗੇ ਕਿ ਸਾਡੇ ਘਰ ਦੀਆਂ ਕੰਧਾਂ ਵਿੱਚ ਟੱਕਰਾਂ ਮਾਰੇ। ਸਾਊਥਾਲ ਵਿੱਚ ਹਰ ਧਰਮ ਦੇ ਲੋਕ ਵਸਦੇ ਹਨ ਅਤੇ ਸਾਡੇ ਪੰਜਾਬੀਆਂ ਦੇ ਖੂਨ ਵਿੱਚ ਇਹ ਸਿੱਖਿਆ ਵਸੀ ਹੋਈ ਹੈ ਕਿ ਹਰ ਧਰਮ ਦਾ ਸਤਿਕਾਰ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਸਾਊਥਾਲ ਵਿਖੇ ਨਮਾਜ਼ ਅਦਾ ਕਰਨ ਸਮੇਂ ਮਸਜ਼ਿਦ ਦੇ ਬਾਹਰ ਪੰਜਾਬੀ ਨੌਜ਼ਵਾਨਾਂ ਵੱਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਵੀ ਪਹਿਰਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਬਰਮਿੰਘਮ ਤੋਂ ਚਲਦੇ ਸੰਗਤ ਟੈਲੀਵਿਜ਼ਨ ਚੈੱਨਲ ਦੇ ਪੇਸ਼ਕਾਰ ਉਪਿੰਦਰ ਰੰਧਾਵਾ ਵੱਲੋਂ ਜੋ ਦਲੇਰਾਨਾ ਕਵਰੇਜ ਕੀਤੀ ਗਈ, ਉਸ ਦੀ ਪ੍ਰਸੰਸਾ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਵੀ ਕੀਤੀ ਹੈ। ਪੁਲਿਸ ਪ੍ਰਸ਼ਾਸ਼ਨ ਵੱਲੋਂ ਵੀ ਪੰਜਾਬੀ ਭਾਈਚਾਰੇ ਦੁਆਰਾ ਦਿੱਤੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

ਹਰ ਹਿੰਦੋਸਤਾਨੀ ਅੰਨਾ ਹਜ਼ਾਰੇ ਵਾਂਗ ਭ੍ਰਿਸ਼ਟ ਤਾਣੇ ਬਾਣੇ ਖਿਲਾਫ਼ ਡਟੇ- ਜਗਰੂਪ ਸੋਹਲ

ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) ਸਮਾਜ ਸੇਵਕ ਅੰਨਾ ਹਜ਼ਾਰੇ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਸਾਥ ਦੇ ਰਹੇ ਲੋਕਾਂ ਦੀ ਗਿਣਤੀ ਵਿੱਚ ਨਿਰੰਤਰ ਹੋ ਰਹੇ ਵਾਧੇ ਨੇ ਸਾਬਤ ਕਰ
ਦਿੱਤਾ ਹੈ ਕਿ ਲੋਕ ਨੱਕੋ ਨੱਕ ਹੋਈ ਭ੍ਰਿਸਟਾਚਾਰ ਦੀ ਦਲਦਲ ਵਿੱਚੋਂ ਬਾਹਰ ਨਿੱਕਲਣ ਲਈ ਤਤਪਰ ਹਨ। ਹਰ ਸੂਝਵਾਨ ਹਿੰਦੋਸਤਾਨੀ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਤੌਰ ਉੱਤੇ ਲੋਕਾਂ ਨੂੰ ਭ੍ਰਿਸ਼ਟ ਤਾਣੇ ਬਾਣੇ ਖਿਲਾਫ਼ ਡਟਣ ਲਈ ਪ੍ਰੇਰਿਤ ਕਰੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਯੂਥ ਕਲੱਬ ਆਰਗੇਨਾਈਜੇਸ਼ਨ ਗਲਾਸਗੋ (ਯੂ ਕੇ) ਦੇ ਪ੍ਰਧਾਨ ਜਗਰੂਪ ਸਿੰਘ ਸੋਹਲ ਨੇ ਜਗ ਬਾਣੀ ਨਾਲ ਵਿਸ਼ੇਸ਼ ਵਾਰਤਾ ਦੌਰਾਨ ਕੀਤਾ। ਪੰਜਾਬ ਯੂਥ ਕਲੱਬ ਆਰਗੇਨਾਈਜੇਸ਼ਨ ਦੇ ਬਾਨੀ ਜੋਗਿੰਦਰ ਸਿੰਘ ਨੇ ਕਿਹਾ ਕਿ ਦੇਸ਼ ਨੂੰ ਭ੍ਰਿਸ਼ਟਾਚਾਰ ਦੀ ਜਲਾਲਤ ਤੋਂ ਨਿਜ਼ਾਤ ਦਿਵਾਉਣ ਲਈ ਜਰੂਰੀ ਹੈ ਕਿ ਅਜਿਹੀ ਦਲੇਰਾਨਾ ਮੁਹਿੰਮ ਦਾ ਵਿਦੇਸ਼ਾਂ ਵਿੱਚੋਂ ਵੀ ਸਮਰਥਨ ਕੀਤਾ ਜਾਵੇ। ਉਹਨਾਂ ਕਿਹਾ ਕਿ ਆਰਗੇਨਾਈਜੇਸ਼ਨ ਵੱਲੋਂ ਵੱਖ ਵੱਖ ਦੇਸ਼ਾਂ Ḕਚ ਸਥਾਪਿਤ ਇਕਾਈਆਂ ਵੱਲੋਂ ਭਰਪੂਰ ਸਮਰਥਨ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।

ਰੋਕੋ ਕੈਂਸਰ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਭਾਈ ਘਨੱਈਆ ਜੀ ਐਵਾਰਡ ਨਾਲ ਸਨਮਾਨਿਤ।

ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) ਕੈਂਸਰ ਵਰਗੀ ਭਿਆਨਕ ਬੀਮਾਰੀ ਨੂੰ ਜੜ੍ਹੋਂ ਪੁੱਟਣ ਦੇ ਮਨਸ਼ੇ ਨਾਲ ਲੱਕ ਬੰਨ੍ਹ ਕੇ ਤੁਰੇ ਰੋਕੋ ਕੈਂਸਰ ਸੰਸਥਾ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ
ਦੀ ਸਿਦਕਦਿਲੀ ਦੀ ਹਰ ਪਾਸੇ ਤੋਂ ਸਰਾਹਨਾ ਕੀਤੀ ਜਾ ਰਹੀ ਹੈ। ਬਤੇ ਦਿਨੀਂ ਕੈਲਗਰੀ ਦੇ ਗਦਰੀ ਬਾਬਿਆਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਦੇਸ ਪੰਜਾਬ ਸੱਭਿਆਚਾਰਕ ਮੇਲੇ ਦੌਰਾਨ ਸ੍ਰੀ ਧਾਲੀਵਾਲ ਨੂੰ ਭਾਈ ਘਨੱਈਆ ਜੀ ਐਵਾਰਡ ਨਾਲ ਨਿਵਾਜਿਆ ਗਿਆ। ਮੇਲੇ ਦੇ ਪ੍ਰਬੰਧਕਾਂ ਵੱਲੋਂ ਕੁਲਵੰਤ ਸਿੰਘ ਧਾਲੀਵਾਲ ਦੇ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਨਿਸ਼ਕਾਮ ਕਾਰਜ ਦੀ ਪ੍ਰਸੰਸਾ ਕਰਦਿਆਂ Ḕਪੰਜਾਬ ਦਾ ਬੀਬਾ ਪੁੱਤਰḔ ਕਰਾਰ ਦਿੱਤਾ। ਨਾਲ ਹੀ ਉਹਨਾਂ ਕਿਹਾ ਕਿ ਮਾਨਵਤਾ ਦੇ ਹਾਮੀ ਸਖ਼ਸ਼ ਨੂੰ ਸਨਮਾਨ ਦੇ ਕੇ ਉਹਨਾਂ ਨੂੰ ਵੀ ਅਤਿਅੰਤ ਖੁਸ਼ੀ ਹੋਈ ਹੈ। ਜ਼ਿਕਰਯੋਗ ਹੈ ਕਿ ਸ੍ਰੀ ਧਾਲੀਵਾਲ ਬਗੈਰ ਕਿਸੇ ਤਨਖਾਹ ਦੇ ਰੋਕੋ ਕੈਂਸਰ ਸੰਸਥਾ ਲਈ ਕੰਮ ਕਰ ਰਹੇ ਹਨ ਅਤੇ ਇੰਗਲੈਂਡ ਵਸਦੇ ਪੰਜਾਬੀਆਂ Ḕਚੋਂ ਵੀ ਪਹਿਲੇ ਹਨ ਜਿਹਨਾਂ ਨੂੰ ਕੈਨੇਡਾ ਵਸਦੇ ਪੰਜਾਬੀਆਂ ਨੇ ਵਿਸ਼ੇਸ਼ ਸੱਦਾ ਦੇ ਕੇ ਸਨਮਾਨਿਤ ਕੀਤਾ ਹੈ। ਇਸ ਸਨਮਾਨ ਸੰਬੰਧੀ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਕੈਂਸਰ ਖਿਲਾਫ਼ ਲੜਾਈ ਮੇਰਾ ਫ਼ਰਜ਼ ਹੈ ਕਿਉਂਕਿ ਮੈਨੂੰ ਹਰ ਨੌਜ਼ਵਾਨ ਚੋਂ ਆਪਣਾ ਭਰਾ, ਹਰ ਔਰਤ Ḕਚੋਂ ਮਾਂ, ਹਰ ਬਜ਼ੁਰਗ Ḕਚੋਂ ਪਿਉ ਅਤੇ ਹਰ ਬੱਚੇ Ḕਚੋਂ ਆਪਣੇ ਬੱਚਿਆਂ ਦੀ ਤਸਵੀਰ ਦਿਸਦੀ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੇ ਲੋਕ ਕੈਂਸਰ ਦੀ ਬੀਮਾਰੀ ਅੱਗੇ ਗੋਡੇ ਟੇਕ ਕੇ ਮੌਤ ਸਵੀਕਾਰ ਲੈਣ। ਕੈਂਸਰ ਦੀ ਬੀਮਾਰੀ ਨੂੰ ਮਾਤ ਦੇਣ ਲਈ ਉਹ ਆਪਣੇ ਆਖਰੀ ਸਾਹ ਤੱਕ ਸੇਵਾ ਨਿਭਾਉਂਦੇ ਰਹਿਣਗੇ।

ਕੈਨੇਡਾ ਕਬੱਡੀ ਕੱਪ 'ਚ ਧੁੰਮਾਂ ਪਾ ਕੇ ਪਰਤੀ ਇੰਗਲੈਂਡ ਦੀਆਂ ਗੋਰੀਆਂ ਦੀ ਕਬੱਡੀ ਟੀਮ ਦਾ ਭਰਵਾਂ ਸਵਾਗਤ।

ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) ਉਨਟਾਰੀਓ ਸਪੋਰਟਸ ਐਂਡ ਕਲਚਰਲ ਆਰਗੇਨਾਈਜੇਸ਼ਨ ਕੈਨੇਡਾ ਦੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਵੱਲੋਂ ਆਯੋਜਿਤ ਕਰਵਾਏ ਗਏ 21ਵੇਂ
ਕਬੱਡੀ ਕੱਪ ਵਿੱਚੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਵਾਪਸ ਪਰਤੀ ਇੰਗਲੈਂਡ ਦੀਆਂ ਗੋਰੀਆਂ ਦੀ ਕਬੱਡੀ ਟੀਮ ਦਾ ਉਹਨਾਂ ਦੇ ਪ੍ਰਸੰਸਕਾਂ ਸਨੇਹੀਆਂ ਵੱਲੋਂ ਸ਼ਾਹਾਨਾ ਸਵਾਗਤ ਕੀਤਾ ਗਿਆ। ਬਰਤਾਨੀਆ ਦੀ ਧਰਤੀ ਉੱਤੇ ਨਿਰੋਲ ਗੋਰੀਆਂ ਨੂੰ ਕਬੱਡੀ ਖੇਡਣੀ ਸਿਖਾ ਕੇ ਜੇਤੂ ਕੱਪ ਨਾਲ ਵਾਪਸ ਆਏ ਸ੍ਰੀ ਅਸ਼ੋਕ ਦਾਸ ਦਾ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ। ਜਗ ਬਾਣੀ ਨਾਲ ਆਪਣੀ ਖੁਸ਼ੀ ਸਾਂਝੀ ਕਰਦਿਆਂ ਅਸ਼ੋਕ ਦਾਸ ਨੇ ਦੱਸਿਆ ਕਿ ਕੈਨੇਡਾ ਵਿੱਚ ਇੱਕੋ ਦਿਨ ਦੋ ਕਬੱਡੀ ਕੱਪ ਹੋਣ ਦੇ ਬਾਵਜੂਦ ਵੀ ਇੰਗਲੈਂਡ ਦੀਆਂ ਜੰਮਪਲ ਗੋਰੀਆਂ ਦੀ ਕਬੱਡੀ ਦੇਖਣ ਲਈ ਆਏ ਲੋਕਾਂ ਦਾ ਹੜ੍ਹ ਜਿਹਾ ਆ ਗਿਆ ਸੀ। ਉਹਨਾਂ ਕਿਹਾ ਕਿ ਓਨੀ ਖੁਸ਼ੀ ਕੱਪ ਜਿੱਤਣ ਦੀ ਨਹੀਂ ਹੋਈ ਜਿੰਨੀ ਸਾਡੀ ਟੀਮ ਦੇ ਸਟੇਡੀਅਮ ਵਿੱਚ ਦਾਖਲ ਹੋਣ ਸਮੇਂ ਦਰਸ਼ਕਾਂ ਦੀਆਂ ਤਾੜੀਆਂ ਦੀ ਗੜਗੜਾਹਟ ਕਾਰਨ ਹੋਈ ਸੀ। ਅਮਰੀਕਾ ਦੀਆਂ ਕੁੜੀਆਂ ਨੂੰ 43-23 ਅੰਕਾਂ ਦੇ ਫ਼ਰਕ ਨਾਲ ਮਾਤ ਦੇ ਕੇ ਪਰਤੀ ਟੀਮ ਦੀਆਂ ਖਿਡਾਰਨਾਂ ਦੇ ਹੌਸਲੇ ਵੀ ਬੁਲੰਦ ਨਜ਼ਰ ਆ ਰਹੇ ਸਨ। ਸ੍ਰੀ ਦਾਸ ਨੇ ਕਿਹਾ ਕਿ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਆਗੂ ਸ੍ਰੀ ਜਨਾਰਧਨ ਸਿੰਘ ਗਹਿਲੋਟ ਨੇ ਉਨਟਾਰੀਓ ਸਪੋਟਸ ਕਲੱਬ ਨੂੰ ਆਈ ਕੇ ਐੱਫ ਵੱਲੋਂ ਮਾਨਤਾ ਦੇਣ ਦੇ ਨਾਲ ਨਾਲ ਐਲਾਨ ਕੀਤਾ ਕਿ ਦੂਜੇ ਵਿਸ਼ਵ ਕਬੱਡੀ ਕੱਪ ਵਿੱਚ ਕਿਸੇ ਦੇਸ਼ ਦੇ ਵਸਨੀਕ ਖਿਡਾਰੀ ਹੀ ਹਿੱਸਾ ਲੈ ਸਕਣਗੇ। ਸ੍ਰੀ ਦਾਸ ਨੇ ਕੁੜੀਆਂ ਦੀ ਕਬੱਡੀ ਪ੍ਰਤੀ ਆਸ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲ ਜਿੱਥੇ ਕੁੜੀਆਂ ਵੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਸਕਣਗੀਆਂ ਉੱਥੇ ਨਸ਼ੇ ਵਰਤ ਕੇ ਖੇਡਦੇ ਮੁੰਡੇ ਖਿਡਾਰੀਆਂ ਨੂੰ ਸਬਕ ਵੀ ਮਿਲੇਗਾ ਕਿ ਉਹਨਾਂ ਨਾਲੋਂ ਤਾਂ ਕੁੜੀਆਂ ਹੀ ਚੰਗੀਆਂ ਹਨ ਜੋ ਬਗੈਰ ਨਸ਼ੇ ਤੋਂ ਫਸਵੇਂ ਮੈਚ ਖੇਡ ਸਕਦੀਆਂ ਹਨ।

ਅਜੈਬ ਸਿੰਘ ਗਰਚਾ ਅਥਲੈਟਿਕ ਫੁੱਟਬਾਲ ਕਲੱਬ ਸਮੈਦਿਕ ਦੇ ਚੇਅਰਮੈਨ ਨਿਯੁਕਤ।

ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) ਸਮਾਜ ਸੇਵੀ ਹਲਕਿਆਂ ਵਿੱਚ ਜਾਣੀ ਪਛਾਣੀ ਸਖ਼ਸ਼ੀਅਤ ਅਤੇ ਉੱਘੇ ਵਪਾਰੀ ਸ੍ਰ: ਅਜੈਬ ਸਿੰਘ ਗਰਚਾ ਨੂੰ ਅਥਲੈਟਿਕ
ਫੁੱਟਬਾਲ ਕਲੱਬ ਸਮੈਦਿਕ ਵੱਲੋਂ ਦੂਸਰੀ ਵਾਰ ਚੇਅਰਮੈਨ ਵਜੋਂ ਕਾਰਜ ਭਾਰ ਸੰਭਾਲਣ ਲਈ ਨਿਯੁਕਤ ਕੀਤਾ ਗਿਆ ਹੈ। ਕਲੱਬ ਦੇ ਸਕੱਤਰ ਸਲੀਮ ਰਸ਼ੀਦ ਅਤੇ ਜੀਵਨ ਮੈਂਬਰ ਰੋਨੀ ਪਰਮਾਰ ਵੱਲੋਂ ਸ੍ਰੀ ਗਰਚਾ ਨੂੰ ਨਿਯੁਕਤੀ ਪੱਤਰ ਭੇਂਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸ੍ਰੀ ਗਰਚਾ ਸਮਾਜ ਭਲਾਈ ਦੇ ਨਾਲ ਨਾਲ ਖੇਡਾਂ ਦੀ ਪ੍ਰਫੁੱਲਤਾ ਲਈ ਵੀ ਹਰ ਸਮੇਂ ਤਤਪਰ ਰਹਿੰਦੇ ਹਨ। ਉਹਨਾਂ ਦੀਆਂ ਕਲੱਬ ਲਈ ਨਿਭਾਈਆਂ ਪਿਛਲੇ ਸਾਲ ਦੀਆਂ ਆਹਲਾ ਕਿਸਮ ਦੀਆਂ ਜ਼ਿੰਮੇਵਾਰੀਆਂ ਨੂੰ ਮੱਦੇਨਜ਼ਰ ਰੱਖਦਿਆਂ ਕਲੱਬ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਮੁੜ ਚੇਅਰਮੈਨ ਨਿਯੁਕਤ ਕਰਨ ਦਾ ਮਾਣ ਬਖਸ਼ਿਆ ਹੈ। ਇਸ ਨਿਯੁਕਤੀ Ḕਤੇ ਖੁਸ਼ੀ ਪ੍ਰਗਟ ਕਰਦਿਆਂ ਉੱਘੇ ਕਬੱਡੀ ਪ੍ਰਮੋਟਰ ਮਹਿੰਦਰ ਸਿੰਘ ਮੌੜ, ਕੁੰਦਨ ਸਿੰਘ ਖੈੜਾ, ਪ੍ਰਸਿੱਧ ਕਬੱਡੀ ਖਿਡਾਰੀ ਮੋਹਨਾ ਕਾਲਾਸੰਘਿਆਂ, ਬਹਾਦਰ ਸਿੰਘ ਸ਼ੇਰਗਿੱਲ, ਸੁਰਿੰਦਰ ਸਿੰਘ ਅਟਵਾਲ, ਖੇਡ ਲੇਖਕ ਪਰਮਜੀਤ ਸਿੰਘ ਬਾਗੜੀਆ, ਪ੍ਰਸਿੱਧ ਕੁਮੈਂਟੇਟਰ ਅਰਵਿੰਦਰ ਸਿੰਘ ਕੋਛੜ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਜਸਵੰਤ ਸਿੰਘ (ਜੇ ਜੇ ਵਾਈਨ) ਆਦਿ ਵੱਲੋਂ ਮੁਬਾਰਕਬਾਦ ਪੇਸ਼ ਕੀਤੀ ਗਈ ਅਤੇ ਆਸ ਪ੍ਰਗਟਾਈ ਕਿ ਸ੍ਰੀ ਗਰਚਾ ਨੇੜ ਭਵਿੱਖ ਵਿੱਚ ਵੀ ਪਹਿਲਾਂ ਵਾਂਗ ਹੀ ਤਨਦੇਹੀ ਅਤੇ ਵਿਤਕਰਾ ਰਹਿਤ ਸੇਵਾਵਾਂ ਨਿਭਾਉਂਦੇ ਰਹਿਣਗੇ।

ਨਾਵਲਕਾਰ ਸ਼ਿਵਚਰਨ ਗਿੱਲ ਦੇ ਨਾਵਲ 'ਨਮੋਸ਼ੀ' ਦੇ ਸੰਬੰਧ ਵਿੱਚ ਵਿਚਾਰ ਗੋਸ਼ਟੀ।

ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬੀ ਸਾਹਿਤ ਸੰਗਮ ਸੰਸਥਾ ਵੱਲੋਂ ਨਾਵਲਕਾਰ ਸ਼ਿਵਚਰਨ ਗਿੱਲ ਦੇ ਨਵ ਪ੍ਰਕਾਸ਼ਿਤ ਨਾਵਲ ਨਮੋਸ਼ੀ ਦੇ ਸੰਬੰਧ ਵਿੱਚ ਵਿਚਾਰ ਗੋਸ਼ਟੀ ਦਾ ਆਯੋਜਨ
ਮਲਟੀਕਲਚਰ ਹਾਊਸ ਹੰਸਲੋ ਵਿਖੇ ਕੀਤਾ ਗਿਆ। ਜਿਸ ਵਿੱਚ ਨਾਮੀ ਸਾਹਿਤਕਾਰਾਂ ਨੇ ਹਿੱਸਾ ਲਿਆ। ਨਾਵਲ ਸੰਬੰਧੀ ਵਿਚਾਰ ਚਰਚਾ ਦੇ ਦੌਰ ਸੰਬੰਧੀ ਸਮਾਗਮ ਦੀ ਪ੍ਰਧਾਨਗੀ ਨਾਵਲਕਾਰ ਦਰਸ਼ਨ ਧੀਰ, ਅਵਤਾਰ ਉੱਪਲ ਜੀ ਨੇ ਕੀਤੀ। ਨਾਵਲ ਦੇ ਸੰਦਰਭ ਵਿੱਚ ਪੂਰਨ ਸਿੰਘ ਅਤੇ ਨਾਵਲਕਾਰ ਹਰਜੀਤ ਅਟਵਾਲ ਵੱਲੋਂ ਪਰਚੇ ਪੜ੍ਹੇ ਗਏ। ਜਿਹਨਾਂ ਉੱਪਰ ਹੋਈ ਭਖ਼ਵੀਂ ਬਹਿਸ ਦੌਰਾਨ ਨਾਵਲਕਾਰ ਮਹਿੰਦਰਪਾਲ ਧਾਲੀਵਾਲ, ਡਾ: ਦੇਵਿੰਦਰ ਕੌਰ, ਦਲਵੀਰ ਕੌਰ ਵੁਲਵਰਹੈਂਪਟਨ ਸਾਹਿਤਕਾਰਾਂ ਨੇ ਨਾਵਲ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਨਾਵਲਕਾਰ ਤੋਂ ਮੰਗੇ ਸਵਾਲਾਂ ਦੇ ਜਵਾਬ ਨਾਵਲਕਾਰ ਸ਼ਿਵਚਰਨ ਗਿੱਲ ਨੇ ਬੜੀ ਖੂਬਸੂਰਤੀ ਨਾਲ ਦਿੱਤੇ। ਆਲੋਚਕਾਂ ਨੇ ਆਸ ਪ੍ਰਗਟਾਈ ਕਿ ਸ਼ਿਵਚਰਨ ਗਿੱਲ ਨੇੜ ਭਵਿੱਖ ਵਿੱਚ ਵੀ ਨਵੇਂ ਨਵੇਂ ਵਿਸ਼ਿਆਂ ਨੂੰ ਆਪਣੀ ਲੇਖਣੀ ਦਾ ਆਧਾਰ ਬਣਾਉਂਦੇ ਰਹਿਣਗੇ ਅਤੇ ਨਮੋਸ਼ੀ ਨਾਵਲ ਲਈ ਹਾਰਦਿਕ ਵਧਾਈ ਪੇਸ਼ ਕੀਤੀ। ਸਮਾਗਮ ਦੇ ਦੂਜੇ ਦੌਰ ਵਿੱਚ ਆਯੋਜਿਤ ਕਵੀ ਦਰਬਾਰ ਸਾਹਿਤਕਾਰ ਡਾ: ਸਾਥੀ ਲੁਧਿਆਣਵੀ ਵੱਲੋਂ ਮਰਹੂਮ ਕਵੀ ਗੁਰਦਾਸ ਰਾਮ ਆਲਮ ਜੀ ਦੀ ਆਜ਼ਾਦੀ ਮਿਲਣ ਤੋਂ ਤਿੰਨ ਸਾਲ ਬਾਦ ਹੀ ਲਿਖੀ ਕਵਿਤਾ "ਕਿਉਂ ਬਈ ਨਿਹਾਲਿਆ ਆਜ਼ਾਦੀ ਨੀ ਦੇਖੀ?" ਨਾਲ ਸ਼ੁਰੂ ਕੀਤਾ ਗਿਆ ਜਿਸ ਵਿੱਚ ਡਾ: ਤਾਰਾ ਸਿੰਘ ਆਲਮ, ਪਿੰਦਰਜੀਤ ਪਾਲ ਕੌਰ, ਕੁਲਵੰਤ ਕੌਰ ਢਿੱਲੋਂ, ਚਮਨ ਲਾਲ ਚਮਨ, ਮਨਪ੍ਰੀਤ ਸਿੰਘ ਬੱਦਨੀ, ਜਗਤਾਰ ਢਾਅ, ਦਰਸ਼ਨ ਸਿੰਘ ਫੁੱਲ, ਦਰਸ਼ਨ ਬੁਲੰਦਵੀ, ਜਨਕ ਭਾਸਕਰ, ਅੰਮ੍ਰਿਤ, ਸ਼ਿਵਚਰਨ ਗਿੱਲ, ਗਾਇਕ ਚੰਨੀ ਸਿੰਘ, ਮਨਦੀਪ ਖੁਰਮੀ, ਗੁਰਨਾਮ ਗਰੇਵਾਲ, ਮਨਮੋਹਨ, ਦਲਵੀਰ ਕੌਰ ਵੁਲਵਰਹੈਂਪਟਨ, ਡਾ; ਦੇਵਿੰਦਰ ਕੌਰ ਆਦਿ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਰਾਹੀਂ ਸਾਹਿਤਕ ਰੰਗ ਬਿਖੇਰੇ। ਸਮੁੱਚੇ ਸਮਾਗਮ ਦੇ ਮੰਚ ਸੰਚਾਲਕ ਦੇ ਫ਼ਰਜ਼ ਡਾ: ਸਾਥੀ ਲੁਧਿਆਣਵੀ ਨੇ ਅਦਾ ਕੀਤੇ।

ਸਾਬਕਾ ਵਿਧਾਇਕ ਚੌਧਰੀ ਦਰਸ਼ਨ ਸਿੰਘ ਵਿਅਕਤੀ ਨਹੀਂ ਸੰਸਥਾ ਸੀ- ਵਰਿੰਦਰ ਸ਼ਰਮਾ

ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਕਾਗਰਸ ਦੇ ਧਲੱੜੇਦਾਰ ਆਗੂ, ਕਹਿਣੀ ਕਰਨੀ ਦੇ ਪੂਰੇ ਅਤੇ ਜਲੰਧਰ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਚੌਧਰੀ ਦਰਸ਼ਨ ਸਿੰਘ ਦੇ 60 ਸਾਲ ਦੇ ਸਿਆਸੀ ਜੀਵਨ 'ਤੇ ਝਾਤ ਮਾਰੀ ਜਾਵੇ ਤਾਂ ਪਤਾ ਲਗਦੈ ਕਿ ਉਹ ਵਿਅਕਤੀ ਨਹੀਂ ਸਨ ਸਗੋਂ ਇੱਕ ਤੁਰੀ ਫਿਰਦੀ ਸੰਸਥਾ ਸਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ ਨੇ ਚੌਧਰੀ ਦਰਸ਼ਨ ਸਿੰਘ ਜੀ ਦੇ ਅਕਾਲ ਚਲਾਣੇ ਉਪਰੰਤ ਸਾਊਥਾਲ ਵਿਖੇ ਆਯੋਜਿਤ ਇੱਕ ਸ਼ੋਕ ਸਭਾ ਦੌਰਾਨ ਕੀਤਾ। ਉਹਨਾਂ ਕਿਹਾ ਕਿ ਉਹਨਾਂ ਦੇ ਸਵਰਗੀ ਪਿਤਾ ਸ੍ਰੀ ਲੇਖ ਰਾਜ ਸ਼ਰਮਾ ਜੀ ਦੇ ਅਤਿ ਨਜ਼ਦੀਕੀ ਸਾਥੀ ਰਹੇ ਚੌਧਰੀ ਦਰਸ਼ਨ ਸਿੰਘ ਕਾਂਗਰਸ ਪਾਰਟੀ ਲਈ ਕੀਤੀ ਨਿਸ਼ਕਾਮ ਸੇਵਾ ਦਾ ਚਲਦਾ ਫਿਰਦਾ ਇਤਿਹਾਸ ਸਨ। ਉਹਨਾਂ ਦੇ ਚਲੇ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਸਮੇਂ ਸਾਬਕਾ ਮੇਅਰ ਕੌਂਸਲਰ ਰਾਜਿੰਦਰ ਸਿੰਘ ਮਾਨ, ਕੌਂਸਲਰ ਰਣਜੀਤ ਧੀਰ, ਕੌਂਸਲਰ ਕੇ ਸੀ ਮੋਹਨ, ਕੌਂਸਲਰ ਰਾਜੂ ਸੰਸਾਰਪੁਰੀ, ਕੌਂਸਲਰ ਸਵਰਨ ਪੱਡਾ, ਕੌਂਸਲਰ ਮਹਿੰਦਰ ਕੌਰ ਮਿੱਢਾ, ਇੰਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਆਗੂ ਵੀ ਹਾਜ਼ਰ ਸਨ।

Monday, 22 August 2011

ਗਿਆਨੀ ਸਰੂਪ ਸਿੰਘ ਕਡਿਆਣਾ ਜੀ ਦੇ ਢਾਡੀ ਜੱਥੇ ਦੀ ਨਵੀਂ ਕੈਸਿਟ 'ਬਦਲ ਦਿਓ ਤਕਦੀਰਾਂ' ਜੱਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਕੀਤੀ ਰੀਲੀਜ਼

ਮਰਹੂਮ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਜੀ ਦੇ ਸ਼ਾਗਿਰਦ, ਪੰਥ ਪ੍ਰਸਿੱਧ ਢਾਡੀ ਗਿਆਨੀ ਸਰੂਪ ਸਿੰਘ ਕਡਿਆਣਾ ਦੇ ਢਾਡੀ ਜੱਥੇ ਦੀ ਨਵੀਂ ਡੀ ਵੀ ਡੀ 'ਬਦਲ ਦਿਓ ਤਕਦੀਰਾਂ' ਪਿਛਲੇ ਦਿਨੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਰੀਲੀਜ ਕੀਤੀ। ਅਜਨਾਲਾ ਸ਼ਹਿਰ ਦੇ ਗੁਰਮਤਿ ਸਮਾਗਮ ਦੌਰਾਨ ਗਿਆਨੀ ਸਰੂਪ ਸਿੰਘ ਕਡਿਆਣਾ ਤੇ ਉਨ੍ਹਾਂ ਦੇ ਸਾਥੀ ਭਾਈ ਰਛਪਾਲ ਸਿੰਘ 'ਖੁਸ਼ਦਿਲ',
ਭਾਈ ਲਖਵੀਰ ਸਿੰਘ 'ਪ੍ਰੀਤ' ਤੇ ਸਾਰੰਗੀ ਮਾਸਟਰ ਭਾਈ ਹਰਦੀਪ ਸਿੰਘ 'ਦੀਪ' ਵੱਲੋਂ ਲਾਈਵ ਪੇਸ਼ ਕੀਤੇ ਪ੍ਰਸੰਗ-ਸਾਖੀ ਭਾਈ ਬਿਸ਼ੰਬਰ ਦਾਸ ਤੇ ਹਰਿ ਗੋਪਾਲ ਜੀ, ਨੂੰ ਐੱਸ ਐੱਮ ਸੀ(ਸਮਚ) ਕੰਪਨੀ ਨਵਾਂ ਸ਼ਹਿਰ ਵਾਲਿਆਂ ਨੇ ਮਾਰਕੀਟ ਵਿੱਚ ਉਤਾਰਿਆ ਹੈ। ਇਸ ਡੀ ਵੀ ਡੀ ਨੂੰ ਰੀਲੀਜ ਕਰਨ ਸਮੇਂ ਗਿਆਨੀ ਜੀ ਦੇ ਢਾਡੀ ਜੱਥੇ ਤੋਂ ਇਲਾਵਾ ਪੰਜ ਪਿਆਰਿਆਂ ਦੇ ਮੁਖੀ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ, ਗੁਰੂ ਹਰਗੋਬਿੰਦ ਸਾਹਿਬ ਢਾਡੀ ਸਭਾ ਦੇ ਪ੍ਰਧਾਨ ਭਾਈ ਬਲਦੇਵ ਸਿੰਘ , ਕੀਰਤਨ ਦਰਬਾਰ ਸੁਸਾਇਟੀ

*ਨੇੜਿਉਂ ਦੇਖੀ ਸੁਣੀ*-ਮਨਪ੍ਰੀਤ ਦੀ ਪੀਪਲਜ਼ ਪਾਰਟੀ

-ਤਰਲੋਚਨ ਸਿੰਘ 'ਦੁਪਾਲ ਪੁਰ'
ਖੂਹ ਨੂੰ ਖੂਹ ਨਹੀਂ ਮਿਲਦਾ, ਪਰ ਬੰਦੇ ਨੂੰ ਬੰਦਾ ਮਿਲ਼ ਪੈਂਦਾ ਹੈ। ਸੰਨ ੨੦੦੨ ਦੇ ਨਵੰਬਰ ਮਹੀਨੇ ਦੀ ਕੋਸੀ ਕੋਸੀ ਧੁੱਪ ਵਾਲ਼ਾ ਦਿਨ। ਬਾਲਾਸਰ ਦਾ ਕਿਲ੍ਹਾ ਨੁਮਾ ਮਹੱਲ। ਪਿਛਵਾੜੇ ਪਾਕਿਸਤਾਨੀਂ ਨਸਲ
ਦੇ ਭੇਡੂਆਂ ਦਾ ਵਾੜਾ। ਲਾਗੇ ਹੀ ਰੰਗ-ਬ-ਰੰਗੇ ਫੁੱਲਾਂ ਦੇ ਬਗੀਚੇ ਵਿੱਚ ਅਰਾਮ-ਕੁਰਸੀ 'ਤੇ ਬੈਠਾ ਮਨਪ੍ਰੀਤ ਸਿੰਘ ਬਾਦਲ। ਸ਼੍ਰੋਮਣੀ ਕਮੇਟੀ ਦੇ ਕੁੱਛ ਮੈਂਬਰ ਭੇਡੂਆਂ ਵਾਂਗ ਹੀ ਕਿਲ੍ਹੇ ਵਿੱਚ ਇੱਧਰ ਉੱਧਰ ਘੁੰਮ ਰਹੇ ਸਨ। ਕੁਛ ਕੁ ਜਣੇ ਮਨਪ੍ਰੀਤ ਦੇ ਸਾਹਮਣੇ ਕੁਰਸੀਆਂ ਤੇ ਸਜੇ ਬੈਠੇ ਸਨ। ਕੁਰਸੀਆਂ ਵਾਲ਼ੇ ਇਸੇ ਗਰੁੱਪ ਵਿੱਚ ਬੈਠਾ ਹੋਇਆ ਮੈਂ ਵੀ , ਚਾਹ ਦੀਆਂ ਚੁਸਕੀਆਂ ਨਾਲ਼ ਮਨਪ੍ਰੀਤ ਦੇ ਮੂੰਹੋਂ ਉੜਦੂ ਦੇ ਸ਼ੇਅਰ ਸੁਣ ਰਿਹਾ ਸਾਂ। ਉਸ ਘੜੀ ਚਿੱਤ ਚੇਤੇ ਵੀ ਨਹੀਂ ਸੀ ਆਇਆ ਕਿ ਇਸੇ ਮਨਪ੍ਰੀਤ ਦੇ ਕਈ ਵਰ੍ਹਿਆਂ ਬਾਅਦ ਦਰਸ਼ਨ ਹੋਣਗੇ!---ਉਹ ਵੀ 'ਤਾਏ ਦੇ ਸਾਏ' ਤੋਂ ਬਾਗੀ ਹੋ ਚੁੱਕੇ ਮਨਪ੍ਰੀਤ ਦੇ!! ਕਿਉਂ ਜੋ ਉਸ ਵੇਲ਼ੇ ਤਾਂ ਉਹ 'ਤਾਇਆ ਦਲ' ਦਾ ਪੂਰਾ ਪੂਰਾ 'ਲ਼ਫਟੈਣ' ਬਣਿਆ ਬੈਠਾ ਸੀ।
ਪੂਰੇ ਨੌਂ ਸਾਲਾਂ ਬਾਅਦ ਜੁਲਾਈ ੨੦੧੧ ਵਿੱਚ ਉਸਨੂੰ ਦੁਬਾਰ ਮਿਲਣ ਦਾ ਮੌਕਾ ਬਣਿਆ। ਅਮਰੀਕਾ ਭਰ ਵਿੱਚ ਉਸ ਦੀ ਨਵੀਂ ਸਜੀ ਪਾਰਟੀ ਦੇ ਪ੍ਰਚਾਰ ਸਮਾਗਮਾਂ ਦੀ ਲੜੀ ਮੁਤਾਬਿਕ, ਮੇਰੀ ਅਮਰੀਕਾ ਵਿਚਲੀ ਰਿਹਾਇਸ਼ ਵਾਲ਼ੇ ਸ਼ਹਿਰ ਦੇ ਸਭ ਤੋਂ ਨਜ਼ਦੀਕ ਹੇਵਰਡ (ਕੈਲੇਫੋਰਨੀਆ) ਵਿਖੇ ਹੋਏ ਪ੍ਰੋਗਰਾਮ ਵਿੱਚ ਮੈਂ ਸ਼ਾਮਿਲ ਹੋਇਆ। ਮੇਰੇ ਨਾਲ਼ ਸਨ ਕਵੀ ਦੋਸਤ ਡਾ. ਗੁਰਮੀਤ ਸਿੰਘ ਬਰਸਾਲ, ਜਿਨਾਂ੍ਹ ਦੇ ਮਨ ਵਿੱਚ ਵੀ ਵੱਡੀ ਉਤਸੁਕਤਾ ਸੀ ਮਨਪ੍ਰੀਤ ਹੋਰਾਂ ਦੀ ਪਾਰਟੀ ਬਾਰੇ ਜਾਨਣ ਦੀ।
ਰਾਹ ਵਿੱਚ ਜਾਂਦਿਆਂ ਹੋਇਆਂ, ਸਮਾਗਮ ਬਾਰੇ ਸਾਡੇ ਵੱਲੋਂ ਲਾਏ ਗਏ ਲੱਖਣ, ਸਾਰੇ ਹੀ ਗਲ੍ਹਤ ਨਿਕਲੇ। ਨਾਂ ਤਾਂ ਪ੍ਰੋਗਰਾਮ ਮਿੱਥੇ ਹੋਏ ਸਮੇਂ ਤੋਂ 'ਪੰਜਾਬੀਆਂ ਵਾਲ਼ੀ ਲੇਟ' ਨਾਲ਼ ਸ਼ੁਰੂ ਹੋਇਆ। ਨਾ ਕਿਸੇ ਨੇ ਮੁੱਖ ਮਹਿਮਾਨ ਨੂੰ 'ਜੀ ਆਇਆਂ' ਕਹਿਣ ਦੇ ਬਹਾਨੇ ਝੱਖਾਂ ਮਾਰੀਆਂ। ਨਾ ਹੀ ਸਪੌਂਸਰ ਕਰਨ ਵਾਲ਼ੇ 'ਉੱਘੇ ਸਮਾਜ ਸੇਵਕਾਂ' ਨੂੰ ਪਲੇਕਾਂ ਦੀਆਂ ਰਿਉੜੀਆਂ ਵੰਡੀਆਂ ਗਈਆਂ। ਉੱਥੇ ਨਾ ਹੀ ਕਿਸੇ ਨੂੰ 'ਉਚੇਚੇ ਤੌਰ 'ਤੇ' ਸਮਾਗਮ ਵਿੱਚ ਸ਼ਾਮਿਲ ਹੋਣ ਦੀ ਚਗਲ਼ੇ ਹੋਏ ਸ਼ਬਦਾਂ ਦੀ ਫੂਕ ਛਕਾਈ ਗਈ । ---ਹੋਰ ਵੀ ਬਹੁਤ ਕੁੱਝ ਨਵਾਂ ਨਿਵੇਕਲ਼ਾ ਦੇਖਣ ਨੂੰ ਮਿਲਿਆ।
ਪ੍ਰਧਾਨ ਦੇ ਸਾਹਮਣੇ ਬੇ-ਜ਼ੁਬਾਨੀਆਂ ਗਊਆਂ ਬਣ ਕੇ ਬਹਿਣ ਦੀ ਥਾਂ , ਇੱਥੇ ਇੱਕ ਇਨਕਲਾਬੀ ਵਰਤਾਰਾ ਵਾਪਰਿਆ। ਬਿਨਾਂ ਕਿਸੇ ਲੰਮੀਂ ਚੌੜੀ ਭੁਮਿਕਾ ਦੇ, ਤਹਿ-ਸ਼ੁਦਾ ਸਟੇਜੀ ਕਾਰਵਾਈ ਅਨੁਸਾਰ ਅਰਦਾਸ ਰੂਪੀ ਗੀਤ ਤੋਂ ਬਾਅਦ ਪੀਪਲਜ਼ ਪਾਰਟੀ ਆਫ ਪੰਜਾਬ ਦੀ ਕਾਇਮੀ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਕਾਰਗੁਜ਼ਾਰੀ ਬਾਰੇ ਪੰਦਰਾਂ-ਵੀਹ ਮਿੰਟਾਂ ਦੀ ਡਾਕੂਮੈਂਟਰੀ ਦਿਖਾਈ ਗਈ । ਉਸ ਤੋਂ ਬਾਅਦ ਦੋ ਕੁ ਬੁਲਾਰੇ ਹਾਲੇ ਭੁਗਤੇ ਹੀ ਸਨ ਕਿ ਅਚਾਨਕ ਸਟੇਜ ਸਕੱਤਰ ਕਹਿਣ ਲੱਗਾ ਕਿ ਬਹੁਤ ਸਾਰੇ ਲੇਟ ਆਏ ਦਰਸ਼ਕਾਂ ਦੀ ਫੁਰਮਾਇਸ਼ ਤੇ ਡਾਕੂਮੈਂਟਰੀ ਦੁਬਾਰਾ ਦਿਖਾਈ ਜਾਂਦੀ ਹੈ। ਸੈਕਟਰੀ ਮੂਹੋਂ ਇੰਨੀਂ ਗੱਲ ਨਿਕਲ਼ਣ ਦੀ ਦੇਰ ਸੀ ਕਿ ਭਗਵੰਤ ਮਾਨ ਸ਼ੂਟ ਵੱਟ ਕੇ ਸਟੇਜ ਉੱਪਰ ਜਾ ਚੜ੍ਹਿਆ। ਸੈਕਟਰੀ ਹੱਥੋਂ ਮਾਈਕ ਫੜ ਕੇ ਫੈਸਲਾ-ਕੁੰਨ ਅੰਦਾਜ਼ ਵਿੱਚ ਬੋਲਿਆ-"ਡਾਕੂਮੈਂਟਰੀ ਦੁਬਾਰਾ ਬਿਲਕੁਲ ਨਹੀਂ ਦਿਖਾਈ ਜਾਵੇਗੀ। ਜਿਹੜੇ ਵੀਰ ਲੇਟ ਆਏ ਹਨ, ਕਸੂਰ ਉਨਾਂ੍ਹ ਦਾ ਹੈ, ਸਾਡਾ ਨਹੀਂ !" ਸਾਰਾ ਪ੍ਰੋਗਰਾਮ ਪਹਿਲੋਂ ਵਿਉਂਤੀ ਹੋਈ ਤਰਤੀਬ ਅਨੁਸਾਰ ਹੀ ਚੱਲਿਆ।
ਜਿਹੜੀ ਜੁਰ੍ਹਅਤ ਭਗਵੰਤ ਮਾਨ ਨੇ ਕਰ ਦਿਖਾਈ, ਐਸਾ ਐਕਸ਼ਨ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਕਦੇ ਨਹੀਂ ਦੇਖਿਆ ਸੁਣਿਆਂ। ਪ੍ਰਧਾਨ ਦੀ ਹਾਜ਼ਰੀ ਵਿੱਚ , ਉਸੇ ਦੀ ਕਾਰਗੁਜ਼ਾਰੀ ਬਾਰੇ ਡਾਕੂਮੈਂਟਰੀ ਦਿਖਾਉਣੋਂ ਵਰਜਣ ਜੈਸੀ ਹਿਮਾਕਤ, ਕਿਹੜਾ ਪ੍ਰਧਾਨ ਬਰਦਾਸ਼ਤ ਕਰ ਸਕਦਾ ਹੈ ? ਮਿਸਾਲ ਵਜੋਂ ਮਨਪ੍ਰੀਤ ਬਾਦਲ ਦੇ ਤਾਏ ਦੀ ਮਾਲਕੀ ਵਾਲ਼ੇ 'ਦਲ' ਵਿੱਚ ਕਿਸੇ ਅਜਿਹੀ ਘਟਨਾ ਬਾਰੇ ਕਿਆਸ ਕਰਕੇ ਦੇਖੋ ਜ਼ਰਾ । ਹੋ ਸਕਦੀ ਹੈ ਕਿਸੇ ਦੀ ਮਜਾਲ ਕਿ ਪ੍ਰਧਾਨ ਮੂਹਰੇ ਕੋਈ ਸਾਹ ਵੀ ਉੱਚਾ ਲੈ ਸਕੇ ? ਇੱਕ ਵਾਰੀ ਛੱਡ ਕੇ ਭਾਵੇਂ ਦਸ ਵਾਰੀ ਡਾਕੂਮੈਂਟਰੀ ਦਿਖਾਈ ਜਾਂਦੀ , ਕਿਸੇ ਨੇ ਵੀ ਚੂੰ-ਚਰਾਂ ਨ੍ਹੀਂ ਸੀ ਕਰਨੀ! ਇਹੋ ਜਿਹੀ 'ਆਪ ਹੁਦਰੀ' ਨੂੰ ਪ੍ਰਧਾਨ ਸਾ੍ਹ'ਬ ਦੀ ਤੌਹੀਨ ਮੰਨ ਕੇ , ਦੋਸ਼ੀ ਨੂੰ ਫੋਰਨ ਦਲ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ।--ਮਨਪ੍ਰੀਤ ਦੀ ਨਵ-ਗਠਿਤ ਪਾਰਟੀ ਲਈ ਇਹ ਇੱਕ ਸ਼ੁਭ ਸ਼ਗਨ ਹੀ ਕਿਹਾ ਜਾ ਸਕਦਾ ਹੈ।
ਅਮਰੀਕਾ-ਕੈਨੇਡਾ ਵਿੱਚ ਹੋਏ ਅਤੇ ਹੋਣ ਜਾ ਰਹੇ ਸਾਰੇ ਸਮਾਗਮਾਂ ਦਾ ਕੋਆਰਡੀਨੇਟਰ ਭਗਵੰਤ ਮਾਨ ਹੀ ਸੀ ਤੇ ਹੈ। ਪੰਜਾਬੀਆਂ ਦੇ ਹਰਮਨ ਪਿਆਰੇ ਇਸ ਹਾਸ-ਰਸ ਕਲਾਕਾਰ ਦਾ ਬਦਲਵਾਂ ਰੂਪ ਦੇਖਦਿਆਂ ਸੁਣਦਿਆਂ ਮੈਂ ਇਤਿਹਾਸ ਦੇ ਉਸ ਦੌਰ ਬਾਰੇ ਸੋਚਣ ਲੱਗਾ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਨਗਰੀ ਵਿੱਚ ਸ੍ਰੀ ਦਸ਼ਮੇਸ਼ ਪਿਤਾ ਦਾ ਅਗੰਮੀਂ ਪ੍ਰਕਾਸ਼ ਡਲ੍ਹਕਾਂ ਮਾਰ ਰਿਹਾ ਸੀ। ਉੱਥੋਂ ਦੀ ਭਾਗ ਭਰੀ ਧਰਤੀ ਉੱਪਰ ਨੀਲੇ ਘੋੜੇ ਦੇ ਪੌੜ ਖਣਕਦੇ ਸਨ। ਇੱਕ ਦਿਨ ਸਾਹਿਬ ਜੀ ਦੇ ਸਜੇ ਦਰਬਾਰ ਵਿੱਚ ਕੁੱਝ ਭੰਡਾਂ ਨੇ ਆਗਿਆ ਲੈ ਕੇ ਗੁਰੁ ਕੇ ਮਸੰਦਾਂ ਦੀਆਂ 'ਸਕਿੱਟਾਂ' ਦਿਖਾਈਆਂ ਸਨ।
---ਵੱਡੇ ਸਾਰੇ ਢਿੱਡ ਵਾਲ਼ਾ ਇੱਕ ਮਸੰਦ ਆਪਣੇ ਲਾਮ ਲਸ਼ਕਰ ਸਮੇਤ ਇੱਕ ਪੇਂਡੂ ਗ੍ਰੀਬੜੇ ਸਿੱਖ ਦੇ ਘਰ ਜਾ ਵੜਦਾ ਹੈ। ਕਿਰਤੀ ਸਿੱਖ ਦੇ ਟੱਬਰ ਨੂੰ ਚਾਅ ਚੜ੍ਹ ਜਾਂਦਾ ਹੈ!—ਅੱਜ ਸਾਡੇ ਘਰ ਗੁਰੁ ਕਿਆਂ ਨੇ ਚਰਨ ਪਾਏ ਹਨ-ਧੰਨ ਭਾਗ ਸਾਡੇ!! ਸਿੱਖਣੀਂ ਫਟਾਫਟ ਅਲਾਣੀਂ ਮੰਜੀ aੱਤੇ ਦਰੀ ਵਿਛਾਉਂਦੀ ਹੈ। ਪਰ ਮਸੰਦ ਸਧਾਰਨ ਜਿਹੀ ਦਰੀ ਦੇਖ ਕੇ ਗਰਜਦਾ ਹੈ—" ਤੁਹਾਨੂੰ ਸ਼ਰਮ ਨਹੀਂ ਆਉਂਦੀ, ਆਹ ਮੈਲ਼ੀ ਕੁਚੈਲ਼ੀ ਦਰੀ ਸਾਡੇ ਬਹਿਣ ਲਈ ਵਿਛਾਉਂਦਿਆਂ ?" ਗੁੱਸੇ 'ਚ ਉਹ ਦਰੀ ਵਲ੍ਹੇਟ ਕੇ ਪਰ੍ਹੇ ਵਗਾਹ ਮਾਰਦਾ ਹੈ। ਮੁਆਫੀਆਂ ਮੰਗਦੀ ਹੋਈ ਗਰੀਬਣੀਂ ਸਿੱਖਣੀਂ ਗੁਆਂਢੀਆਂ ਘਰੋਂ ਚੁਤਹੀ ਤੇ ਤਲਾਈ ਮੰਗ ਲਿਆਉਂਦੀ ਹੈ। ਇਸੇ ਤਰਾਂ੍ਹ ਰਾਤ ਨੂੰ ਸਾਦਾ ਦਾਲ਼ ਫੁਲਕਾ ਦੇਖ ਕੇ ਮਸੰਦ ਫੇਰ ਅੱਗ ਬਬੂਲ਼ਾ ਹੋ ਉੱਠਦਾ ਹੈ। ਚੰਗੇ ਚੋਸੇ ਪਕਵਾਨਾਂ ਦੀ ਮੰਗ ਕਰਦਾ ਹੈ। ਨਾਲ਼ੇ ਇਸ ਗਰੀਬ ਪਰਿਵਾਰ ਨੂੰ ਗੁਰੂ ਦੀ ਕ੍ਰੋਪੀ ਦੇ ਡਰਾਵੇ ਦਈ ਜਾਂਦਾ ਹੈ। ਅੱਧੀ ਰਾਤ ਤੱਕ ਗਰੀਬ ਸਿੱਖ ਦੀ ਸੁਆਣੀਂ ਕੋਲੋਂ ਲੱਤਾਂ ਘੁਟਾਉਂਦਾ ਹੈ। ਸਵੇਰੇ ਰੁਖਸਤ ਹੋਣ ਵੇਲ਼ੇ ਗੁਆਂਢੀਆਂ ਤੋਂ ਮੰਗਿਆ ਹੋਇਆ ਬਿਸਤਰਾ ਆਪਣੀਂ ਘੋੜੀ ਦੀ ਕਾਠੀ 'ਤੇ ਸੁੱਟ ਲੈਂਦਾ ਹੈ। ਗਰੀਬ ਪਰਿਵਾਰ ਫਿਰ ਵੀ ਉਸਦੇ ਪੈਰ ਪੂਜਦਾ ਹੈ ਕਿ ਉਨ੍ਹਾਂ ਜਿਹੇ ਮਹਾਂ ਪੁਰਸ਼ਾਂ ਨੇ ਸਾਡਾ ਗ੍ਰਹਿ ਪਵਿੱਤਰ ਕੀਤਾ ਹੈ।
ਭੰਡਾਂ ਵੱਲੋਂ ਖੇਡੇ ਜਾ ਰਹੇ ਇਸ ਨਾਟਕ ਨੂੰ ਦੇਖ ਕੇ ਸਾਰੀ ਸੰਗਤ ਹੱਸ ਰਹੀ ਸੀ ਪਰ ਦਸਮੇਸ਼ ਪਿਤਾ ਨੇ ਦੇ ਚਿਹਰੇ 'ਤੇ ਜਲਾਲ ਆ ਗਿਆ! ਸਗੁਰਾਂ ਨੇ ਉਸੇ ਵੇਲੇ ਹੁਕਮ ਕੀਤਾ ਕਿ ਸਾਰੇ ਮਸੰਦਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਲਿਆਂਦਾ ਜਾਵੇ। ਸ੍ਰੀ ਕੇਸਗੜ੍ਹ ਸਾਹਿਬ ਦੇ ਲਾਗਲੇ ਗੁਰਦੁਆਰੇ ਸੀਸ ਗੰਜ ਦੇ ਵਿਹੜੇ ਵਿੱਚ ਇੱਕ ਪੁਰਾਣਾ ਖੂਹ ਹੈ। ਜਿਹਦੇ ਬਾਰੇ ਰਵਾਇਤ ਹੈ ਕਿ ਉਸ ਖੂਹ ਚੋਂ ਨਿਕਲ਼ੇ ਤੇਲ ਨਾਲ਼ ਮਸੰਦਾ ਦਾ 'ਕਲਿਆਣ' ਕੀਤਾ ਗਿਆ ਸੀ। ਉਸੇ ਘੜੀ ਤੋਂ ਸਾਹਿਬ ਦਸਮੇਸ਼ ਨੇ ਮਸੰਦ-ਪ੍ਰਥਾ ਦਾ ਖਾਤਮਾ ਕਰ ਕੇ , ਸਿੱਖਾਂ ਦਾ ਗੁਰੁ ਨਾਲ਼ ਸਿੱਧਾ ਸਬੰਧ ਜੋੜਨ ਵਾਲ਼ਾ ਇਨਕਲਾਬੀ ਫੈਸਲਾ ਕਰ ਦਿੱਤਾ!
ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਵਿੱਚ ਸਿਧਾਂਤਿਕ ਭੁਮਿਕਾ ਨਿਭਾਅ ਰਿਹਾ ਭਗਵੰਤ ਮਾਨ , ਕਈ ਦਹਾਕਿਆਂ ਤੋਂ ਸਮੂੰਹ ਪੰਜਾਬੀਆਂ ਅੱਗੇ ਲੋਟੂ ਨਿਜਾਮ ਦੀਆਂ 'ਸਕਿੱਟਾਂ' ਪੇਸ਼ ਕਰਦਾ ਆ ਰਿਹਾ ਹੈ। ਐੱਮ. ਐੱਲ. ਏ., ਐੱਮ.ਪੀ., ਵਜ਼ੀਰਾਂ ਤੋਂ ਲੈ ਕੇ ਸਰਕਾਰੀ ਅਮਲੇ ਦੇ ਹਰ ਛੋਟੇ ਵੱਡੇ ਅੰਗ ਦੀਆਂ ਪਰਤਾਂ ਖੋਲ੍ਹਣ ਵਾਲ਼ੀਆਂ ਸਕਿੱਟਾਂ ਰਾਹੀਂ ਉਸ ਨੇ ਵਿਗੜੇ ਢਾਂਚੇ ਦਾ ਸ਼ੀਸ਼ਾ ਦਿਖਾਇਆ ਹੈ। ਅਸੀਂ ਬਥੇਰੀਆਂ ਤਾੜੀਆਂ ਮਾਰੀਆਂ—ਹੱਸ ਹੱਸ ਢਿੱਡੀਂ ਪੀੜਾਂ ਪੁਆ ਲਈਆਂ—ਇਹ ਕੰਮ ਬਹੁਤ ਹੋ ਗਿਆ !—ਗੁਰੂ ਵੀਹ ਵਿਸਵੇ, ਸੰਗਤ ਇੱਕੀ ਵਿਸਵੇ ਮੰਨੀਂ ਜਾਂਦੀ ਹੈ। ਆਉ ਹੁਣ ਮੱਥੇ ਤੇ ਜਲਾਲ ਲਿਆ ਕੇ ਮਸੰਦਾਂ ਦੀਆਂ ਮੁਸ਼ਕਾਂ ਬੰਨ੍ਹਣ ਲਈ ਕਮਰ ਕੱਸੇ ਕਰੀਏ। ਭਗਵੰਤ ਦੇ ਮੂਹੋਂ ਹੇਵਰਡ ਸ਼ਹਿਰ ਵਿਖੇ ਸੁਣੀ ਹੋਈ ਗੱਲ ਦੁਹਰਾਉਂਦਾ ਹਾਂ— " ਹੱਸਣਾਂ, ਨੱਚਣਾ ਟੱਪਣਾ ਉਦੋਂ ਹੀ ਸੋਹਣਾ ਲਗਦਾ ਹੈ ਜਦੋਂ ਘਰ ਦੇ ਚੁੱਲ੍ਹੇ ਵਿੱਚ ਅੱਗ ਬਲ਼ਦੀ ਹੋਵੇ। ਲੇਕਿਨ ਜੇ ਚੁੱਲ੍ਹੇ ਵਿੱਚ ਘਾਹ ਉੱਗ ਆਇਆ ਹੋਵੇ ਤਾਂ ਨੱਚਣ ਗਾਉਣ ਵਾਲ਼ੇ ਸਦਾਈ ਹੀ ਕਹਾਉਣਗੇ ।"
ਇਹ ਫਲਸਫਾਨਾ ਬੋਲੀ ਵਾਲਾ ਵਾਕ ਸਮੁੱਚੇ ਪੰਜਾਬੀਆਂ ਨੂੰ ਤਾਂ ਝੰਜੋੜਦਾ ਹੀ ਹੈ, ਨਾਲ਼ ਨਾਲ਼ ਉਨਾਂ੍ਹ ਪੰਜਾਬੀ ਗਾਇਕ ਕਲਾਕਾਰਾਂ ਦੀ ਜ਼ਮੀਰ ਨੂੰ ਵੀ ਹਲੂਣਦਾ ਹੈ। ਜਿਹੜੇ, ਕਰਜ਼ਿਆਂ ਦੇ ਝੰਬੇ, ਮਾਰੂ ਨਸ਼ਿਆਂ ਦੇ ਮਾਰੇ, ਲੁਟੇਰੇ ਸਿਸਟਮ ਦਾ ਸ਼ਿਕਾਰ ਬਣੇ, ਬਾਬਾ-ਵਾਦ ਦੀ ਚੱਕੀ ਵਿੱਚ ਪਿਸ ਰਹੇ ਅਤੇ ਸਦਾਚਾਰਕ ਵਿਰਸੇ ਤੋਂ ਮਹਿਰੂਮ ਹੋ ਰਹੇ ਪੰਜਾਬ ਨੂੰ 'ਨੱਚਦਾ ਟੱਪਦਾ ਰੰਗਲਾ–ਪੰਜਾਬ' ਦੱਸ ਦੱਸ ਕੇ , ਆਪਣਿਆਂ ਦੇ ਅੱਖੀਂ ਘੱਟਾ ਪਾਈ ਜਾ ਰਹੇ ਹਨ। ਜੇ ਭਗਵੰਤ ਮਾਨ ਆਪਣੀਂ ਮਾਂ-ਭੂਮੀਂ ਦੇ ਦਰਦ ਹਿੱਤ ਆਪਣਾ ਸ਼ਾਨਦਾਰ ਪ੍ਰੌਫੈਸ਼ਨ ਤਿਆਗ ਕੇ ਮੈਦਾਨ 'ਚ ਨਿੱਤਰ ਸਕਦਾ ਜੈ ਤਾਂ ਸਾਰੀ ਉਮਰ ਗਿੱਟਿਆਂ ਨੂੰ ਘੁੰਗਰੂ ਬੰਨ੍ਹ ਕੇ ਕਈ ਕਈ ਲੱਖ ਦੀਆਂ ਫੀਸਾਂ ਲੈਣ ਵਾਲ਼ਿਆਂ ਦੀ ਆਤਮਾ ਉਨਾਂ੍ਹ ਨੂੰ ਲਾਹਣਤਾਂ ਨਹੀਂ ਪਾਉਂਦੀ?
ਹੁਣ ਗੱਲ ਕਰ ਲਈਏ ਭਗਵੰਤ ਮਾਨ ਜਿਹੇ ਟੀਸੀ 'ਤੇ ਪਹੁੰਚੇ ਕਲਾਲਾਰ ਨੂੰ ਆਪਣੇ ਕਾਫਲੇ ਦਾ ਪਾਂਧੀ ਬਣਾਉਣ ਵਾਲ਼ੇ ਮਨਪ੍ਰੀਤ ਸਿੰਘ ਬਾਦਲ ਦੇ ਦਾ੍ਹਅਵਿਆਂ ਅਤੇ ਵਾਅਦਿਆਂ ਦੀ। ਕਹਿੰਦੇ ਨੇ ਕਿ ਆਦਮੀਂ ਦਾ ਚਿਹਰਾ ਹੀ ਸਭ ਕੁਝ ਦੱਸ ਦਿੰਦਾ ਹੈ। ਇਸ ਲਿਹਾਜੇ ਮਨਪ੍ਰੀਤ ਦੇ ਚਿਹਰੇ ਤੋਂ ਪੰਜਾਬ ਲਈ ਲੋਹੜੇ ਦਾ ਦਰਦ ਝਲਕਦਾ ਹੈ। ਪੰਜਾਬ ਦੀ ਅਜ਼ਮਤ ਅਤੇ ਅਣਖ ਨੂੰ ਲੱਗੇ ਖੋਰੇ ਦਾ ਜ਼ਿਕਰ ਕਰਦਿਆਂ ਉਹਦਾ ਗੱਚ ਭਰ ਆਉਂਦਾ ਹੈ। ਇਸੇ ਕਾਰਨ ਹੀ ਦਿਨ-ਬ-ਦਿਨ ਉਸਦਾ ਕਾਫਲਾ ਵਧਦਾ ਜਾ ਰਿਹਾ ਹੈ। ਪਰ ਕੀਤਾ ਕੀ ਜਾਏ ? ਪੰਜਾਬੀਆਂ ਨੇ ਅਨੇਕਾਂ ਵਾਰ ਸਿਆਸਤਦਾਨਾਂ ਦੇ ਚਿਹਰਿਆਂ ਦੀ ਕਪਟੀ ਮਾਸੂਮੀਅਤ ਤੋਂ ਧੋਖੇ ਖਾਧੇ ਹਨ। ਦੰਭੀ, ਪਖੰਡੀ ਆਗੂਆਂ ਹੱਥੋਂ ਪੰਜਾਬੀਆਂ ਦੀ ਲੁੱਟ ਦਾ ਇਤਿਹਾਸ ਪੜ੍ਹ ਕੇ ਇੱਕ ਹਿੰਦੀ ਗੀਤ ਯਾਦ ਆਉਂਦਾ ਹੈ—'ਕਹਾਂ ਤੱਕ ਨਾਮ ਗਿਨਵਾਊਂ, ਸਭੀ ਨੇ ਹਮ ਕੋ ਲੂਟਾ ਹੈ।' ਸੁਭਾਉੇ ਪੱਖੋਂ ਭੋਲ਼ੇ ਭਾਲ਼ੇ ਪੰਜਾਬੀਆਂ ਨੂੰ ਕਿਸੇ ਸ਼ਾਇਰ ਨੇ ਸ਼ਾਇਦ ਇਸੇ ਕਰਕੇ , ਇੱਕ ਮੀਸਣੇ ਆਗੂ ਤੋਂ ਚੁਕੰਨੇਂ ਕਰਦਿਆਂ ਲਿਖਿਆ ਏ—
ਇਹਦਾ 'ਕੱਲਾ ਮੂੰਹ ਨਾ ਦੇਖੋ, ਮੂੰਹ ਅੰਦਰਲੇ ਦੰਦ ਵੀ ਦੇਖੋ।
ਮੀਸਣੀਆਂ ਮੁਸਕਾਨਾਂ ਉਹਲੇ ਜੋ ਜੋ ਚਾੜ੍ਹੇ ਚੰਦ ਵੀ ਦੇਖੋ।
ਇਨਾਂ੍ਹ ਸਤਰਾਂ ਦੇ ਲੇਖਕ ਨੇ ਆਪਣੀਆਂ ਅੱਖਾ ਨਾਲ਼ ਉਹ ਵੀ ਸਮਾਂ ਦੇਖਿਆ ਹੋਇਐ, ਜਦ ਪੱਚੀ ਸਾਲ ਪ੍ਰਧਾਨਗੀ ਕਰਦੇ ਰਹੇ ਇੱਕ ਧਾਰਮਿਕ ਆਗੂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਸਟੇਜ 'ਤੇ ਖਲੋ ਕੇ, ਸ੍ਰੀ ਕੇਸਗੜ੍ਹ ਸਾਹਿਬ ਦੇ ਨਿਸ਼ਾਨ ਸਾਹਿਬ ਵੱਲ ਇਸ਼ਾਰਾ ਕਰਦਿਆਂ ਗਰਜ ਕੇ ਆਖਿਆ ਸੀ ਕਿ ਹੁਣ ਮੇਰੀ ਮੜ੍ਹੀ ਵੀ ਬਾਦਲ ਦਲ ਨਾਲ਼ ਸਮਝੌਤਾ ਨ੍ਹਹੀਂ ਕਰੇਗੀ! ਪਰ ਸ੍ਰੀਮਾਨ ਨੇ ਜਿਉਂਦੇ ਜੀ ਹੀ ਬਾਦਲ ਸਾਹਿਬ ਹੱਥੋਂ ਲੱਡੂ ਖਾ ਲਏ !! ਇੱਦਾਂ ਦੀ ਇਹ ਕੇਵਲ ਇੱਕੋ ਮਿਸਾਲ ਨਹੀਂ –'ਪੰਜਾਬੀ ਸਰੀਰ' ਦੀ ਤਾਂ ਇਹ ਹਾਲਤ ਬਣੀਂ ਹੋਈ ਹੈ—
ਏਕ ਦਿਲ ਹੀ ਨਹੀਂ ਸਾਰਾ ਬਦਨ ਛਲਨੀਂ ਹੈ!
ਅਬ ਤੋ ਦਰਦ ਭੀ ਪਰੇਸ਼ਾਂ ਹੈ ਕਿ ਕਹਾਂ ਉਠੂੰ!!
ਮਨਪ੍ਰੀਤ ਸਿੰਘ, ਦੇਸ਼ ਵਿਦੇਸ਼ ਦੇ ਪੰਜਾਬੀਆਂ ਨੂੰ ਪੂਰੀ ਦ੍ਰਿੜ੍ਹਤਾ ਨਾਲ਼ ਕਹਿੰਦਾ ਹੈ ਕਿ ਮੇਰਾ ਸਾਥ ਦਿਉ,ਮੈਂ ਪੰਜਾਬ 'ਚ ਇਨਕਲਾਬ ਲੈ ਆਵਾਂਗਾ। ਬੁੱਢਾ-ਬੋਹੜ ਨਾਵਲਕਾਰ ਕੰਵਲ ਇੱਕ ਨਾਵਲ 'ਚ ਕਹਿੰਦੈ –"ਪੰਜਾਬ ਦੀ ਸਰ-ਜ਼ਮੀਂ 'ਤੇ ਨਾ ਮਾਉਵਾਦ, ਨਾ ਮਾਰਕਸਵਾਦ , ਸਿਰਫ ਦਸ਼ਮੇਸ਼ ਪਿਤਾ ਦੀ ਸ਼ਮਸ਼ੀਰ ਹੀ ਇਨਕਲਾਬ ਲਿਆ ਸਕਦੀ ਹੈ।' ਇਹ ਸਮਾਂ ਹੀ ਦੱਸੇਗਾ ਕਿ ਪੰਜਾਬ ਲਈ ਤੜਫ ਰਿਹਾ ਸ. ਮਨਪ੍ਰੀਤ ਸਿੰਘ ਬਾਦਲ , ਬਾਈ ਕੰਵਲ ਦੇ ਉਕਤ ਕਥਨ ਨੂੰ ਆਪਣੀ ਤਹਿਰੀਕ ਵਿੱਚ ਕਿਵੇਂ ਫਿੱਟ ਕਰੇਗਾ! ਫਿਲਹਾਲ ਪੀ.ਪੀ.ਪੀ. ਵਾਲ਼ਿਆਂ ਦੀਆਂ ਕ੍ਰਾਂਤੀਕਾਰੀ ਸੁਰਾਂ ਨੂੰ ਖੁਸ਼-ਆਮਦੀਦ ਕਹਿਣਾ ਬਣਦਾ ਹੈ!

ਆਜ਼ਾਦੀ ਦਿਵਸ ਦੇ ਸ਼ਹੀਦਾ ਨੂੰ ਸਮਰਪਿਤ ਇੰਡੀਅਨ ਵੈਲਫੇਅਰ ਸੌਸਾਇਟੀ ਵੱਲੋ ਖੇਡ ਮੇਲਾ ਕਰਵਾਇਆ ਗਿਆ

(ਨਾਰਵੇ)-ਰੁਪਿੰਦਰ ਢਿੱਲੋ ਮੋਗਾ - ਇੰਡੀਅਨ ਵੈਲਫੇਅਰ ਸੋਸਾਇਟੀ ਨਾਰਵੇ ਦੇ ਪ੍ਰਧਾਨ ਸ੍ਰ ਸੁਰਜੀਤ ਸਿੰਘ ਅਤੇ ਸਹਿਯੋਗੀ ਸ੍ਰ ਜੋਗਿੰਦਰ ਸਿੰਘ ਬੈਸ(ਤੱਲਣ), ਲਖਬੀਰ ਸਿੰਘ ਖਹਿਰਾ, ਸ਼ਾਮ ਲਾਲ ਜੀ, ਸੰਤੋਖ ਸਿੰਘ ਬੈਸ, ਰਣਜੀਤ ਸਿੰਘ ਪਾਵਾਰ, ਜਸਵਿੰਦਰ ਸਿੰਘ ਜੱਸਾ, ਧਰਮਿੰਦਰ ਸਿੰਘ ਰਾਜੂ, ਐਸ ਕੇ ਸ਼ਰਮਾ, ਹਰਮਿੰਦਰ ਸਿੰਘ ਪਲਾਹਾ ਕੁਲਵਿੰਦਰ ਸਿੰਘ ਰਾਣਾ ਆਦਿ ਹੋਰ ਬਹੁਤ ਸਾਰੇ ਸਹਿਯੋਗੀ ਵੀਰਾ ਦੇ ਸਹਿਯੋਗ ਸੱਦਕੇ ਭਾਰਤ ਦੀ ਆਜ਼ਾਦੀ ਦਿਵਸ ਸਮਾਰੋਹ ਅਤੇ ਆਜ਼ਾਦੀ ਦੇ ਸ਼ਹੀਦਾ ਨੂੰ ਸਮਰਪਿੱਤ ਖੇਡ ਮੇਲੇ ਦਾ ਆਜੋਯਨ Aਸਲੋ ਦੇ ਇੱਕੀਆ ਨਜ਼ਦੀਕ ਖੁੱਲੇ ਖੇਡ ਮੈਦਾਨ ਚ ਬੜੀ ਧੂਮਧਾਮ ਨਾਲ ਕਰਾਇਆ ਗਿਆ।ਜਿਸ ਵਿੱਚ ਨਾਰਵੇ, ਡੈਨਮਾਰਕ ਦੇ ਖੇਡ ਕੱਲਬਾ ਤੋ ਇਲਾਵਾ ਭਾਰੀ ਸੰਖਿਆ ਵਿੱਚ ਭਾਰਤੀ ਮੂਲ ਦੇ ਲੋਕਾ ਨੇ ਹਾਜ਼ਰੀ ਲਵਾਈ। 2 ਦਿਨ ਚੱਲੇ ਇਸ ਟੂਰਨਾਮੈਟ ਦੇ ਪਹਿਲੇ ਦਿਨ ਅਰਦਾਸ ਉਪਰੱਤ ਇਸ ਖੇਡ ਮੇਲੇ ਦਾ ਉਦਘਾਟਨ ਹੋਇਆ।ਮੋਸਮ ਦੇਵਤੇ ਦੀ ਕਰੋਪੀ ਕਾਰਨ ਕਿਣ ਮਿਣ ਹੁੰਦੀ ਰਹੀ ਪਰ ਖਿਡਾਰੀਆ ਅਤੇ ਦਰਸ਼ਕਾ ਦੇ ਹੋਸਲੇ ਬੁਲੰਦ ਰਹੇ ਅਤੇ ਮੀਹ ਚ ਵੀ ਮੈਚ ਅਤੇ ਦੂਸਰੀਆ ਖੇਡ ਜਾਰੀ ਰਹੀਆ। ਟੂਰਨਾਮੈਟ ਚ ਫੁੱਟਬਾਲ,ਬਾਲੀਬਾਲ, ਰੇਸਾ,ਕ੍ਰਿਕਟ ਆਦਿ ਦਾ ਨਜ਼ਾਰਾ ਦਰਸ਼ਕਾ ਮਾਣਦੇ ਰਹੇ ਅਤੇ ਵਰਦੇ ਮੀਹ ਚ ਟੈਟਾਂ ਹੇਠ ਸੀਪ ਦੀਆਂ ਬਾਜੀਆ ਵੀ ਚੱਲਦੀਆ ਰਹੀਆ।ਜਵਾਨ ਗਭਰੂਆ ਦੀ ਫੁੱਟਬਾਲ ਟਰਾਫੀ ਦਰਾਮਨ ਦੇ ਮੁੰਡੇ ਲੈ ਉਡੇ ਜੱਦ ਕਿ 15 ਸਾਲ ਦੀ ਉਮਰ ਤੱਕ ਦੇ ਫੁੱਟਬਾਲ ਮੈਚਾਂ ਚ ਸ਼ੇਰੇ ਪੰਜਾਬ ਦਰਾਮਨ ਫਸਟ ਅਤੇ ਏਕਤਾ ਵਾਲੇ ਸੈਕੰਡ ਰਹੇ। ਬਾਲੀਬਾਲ ਸੂਟਿੰਗ ਚ ਆਜ਼ਾਦ ਕੱਲਬ ਨਾਰਵੇ ਫਸਟ ਅਤੇ ਦਸ਼ਮੇਸ ਸਪੋਰਟਸ ਕੱਲਬ ਨਾਰਵੇ ਸੈਕੰਡ ਰਿਹਾ। ਬਾਲੀਬਾਲ ਸਮੈਸ਼ਿਗ ਚ ਖਾਲਸਾ ਸਪੋਰਟਸ ਕੱਲਬ ਵਾਲੇ ਹਰ ਵਾਰ ਦੀ ਤਰਾ ਇਸ ਵਾਰ ਵੀ ਪਹਿਲੇ ਅਤੇ ਆਜ਼ਾਦ ਕੱਲਬ ਵਾਲੇ ਦੂਜੇ ਨੰਬਰ ਤੇ ਰਹੇ। ਸਵੀਡਨ ਦੀ ਕੱਬਡੀ ਟੀਮ ਮੋਕੇ ਤੇ ਨਾ ਪਹੁੰਚਣ ਕਾਰਨ ਅਤੇ ਖੇਡ ਮੇਲੇ ਦੇ ਪ੍ਰੰਬੱਧਕਾ ਅਤੇ ਗਰਾਉਡ ਚ ਮਜੋਦਾ ਨਾਰਵੇ ਅਤੇ ਡੈਨਮਾਰਕ ਦੀਆ ਟੀਮਾ ਚ ਆਪਸੀ ਤਾਲਮੇਲ ਨਾ ਬਣਨ ਕਾਰਨ ਪਹਿਲੇ ਦਿਨ ਕੱਬਡੀ ਦੇ ਮੈਚ ਰੱਦ ਕਰਨੇ ਪਏ ਅਤੇ ਦੂਜੇ ਦਿਨ ਕੱਬਡੀ ਕੱਲਬਾ ਦੇ ਸਹਿਯੋਗੀਆ ਅਤੇ ਖੇਡ ਪ੍ਰੰਬੱਧਕਾ ਚ ਹੋਈ ਆਪਸੀ ਗੱਲਬਾਤ ਬਾਅਦ ਕੱਬਡੀ ਦੇ ਮੈਚਾ ਦੀ ਸਹਿਮਤੀ ਤਾ ਜਰੂਰ ਹੋਈ ਪਰ ਵਰਦੇ ਮੀਹ ਅਤੇ ਇਸ ਤਿੱਲਕਣ ਮੋਸਮ ਚ ਸੱਟ ਲੱਗਣ ਦੇ ਡਰ ਕਾਰਨ ਇਸ ਵਾਰ ਕੱਬਡੀ ਦੀ ਖੇਡ ਨਾ ਹੋ ਸੱਕੀ।ਮਾਣ ਵਾਲੀ ਗੱਲ ਹੈ ਕਿ ਨਾਰਵੇ ਦੇ ਦੋਨੋ ਕੱਬਡੀ ਕੱਲਬਾ ਦੇ ਖਿਡਾਰੀਆ ਦੀ ਇੱਕ ਟੀਮ ਬਣ ਨਾਰਵੇ ਦੀ ਤਰਫੋ ਭਾਰਤ ਵਿੱਚ ਹੋਣ ਜਾ ਰਹੇ ਵਕਾਰੀ ਕੱਬਡੀ ਟੂਰਨਾਮੈਟ ਚ ਜਾ ਰਹੀ ਹੈ ਅਤੇ ਇਹ ੰ ਨਾਰਵੇ ਚ ਵੱਸੇ ਭਾਰਤੀਆ ਲਈ ਮਾਣ ਵਾਲੀ ਗੱਲ ਹੈ। ਦੋਵੇ ਦਿਨ ਗੁਰੂ ਕਾ ਲੰਗਰ ਅਟੁੱਟ ਵਰਤਦਾ ਰਿਹਾ। ਖੇਡ ਮੇਲੇ ਦੀ ਸਮਾਪਤੀ ਤੇ ਜੇਤੂ ਟੀਮਾ ਦੇ ਖਿਡਾਰੀਆ ਨੂੰ ਸਹੋਣੇ ਇਨਾਮ ਦੇ ਸਨਮਾਨਿਤ ਕੀਤਾ ਗਿਆ।ਮੀਡੀਆ ਨਾਲ ਜੁੜੇ ਡਿੰਪਾ ਵਿਰਕ ਅਤੇ ਰੁਪਿੰਦਰ ਢਿੱਲੋ ਮੋਗਾ ਨੂੰ ਵੀ ਕਮੇਟੀ ਵੱਲੋ ਇਨਾਮ ਦੇ ਸਨਮਾਨਿਤ ਕੀਤਾ ਗਿਆ। ਇਸ ਖੇਡ ਮੇਲਾ ਦਾ ਨਜ਼ਾਰਾ ਇੰਡੀਅਨ ਅੰਬੈਸੀ ਨਾਰਵੇ ਦੇ ਰਾਜਦੂਤ ਸ੍ਰੀ ਆਰ ਕੇ ਤਿਆਗੀ, ਫਸਟ ਸੈਕਟਰੀ ਡੀ ਕੇ ਨੰਦਾ, ਸ਼੍ਰੀ ਬਾਲਾਚੰਦਰਨ ਤੋ ਇਲਾਵਾ ਅਕਾਲੀ ਦਲ ਨਾਰਵੇ ਦ ਚੇਅਰਮੈਨ ਸ੍ਰ ਕਸਮੀਰ ਸਿੰਘ ਬੋਪਾਰਾਏ,ਸ੍ਰ ਗੁਰਦਿਆਲ ਸਿੰਘ ਪੱਡਾ,ਸ੍ਰ ਜਰਨੈਲ ਸਿੰਘ ਦਿਉਲ, ਹਰਨੇਕ ਸਿੰਘ ਦਿਉਲ, ਹਰਪਾਲ ਸਿੰਘ, ਸ੍ਰ ਮਲਕੀਅਤ ਸਿੰਘ ਬਿੱਟੂ, ਗਰੁਚਰਨ ਸਿੰਘ ਕੁਲਾਰ,ਹਰਵਿੰਦਰ ਪਰਾਸ਼ਰ,ਗੁਰਦੀਪ ਸਿੰਘ ਕੋੜਾ,ਦਰਬਾਰਾ ਸਿੰਘ ਮਾਲੂਪੁਰੀਆ, ਗੁਰਦਿਆਲ ਿਸੰਘ ਆਸਕਰ, ਬਿੰਦਰ ਮੱਲੀ ਰਾਮਪੁਰਾ ਫੁæਲ ਤੋ ਇਲਾਵਾ ਨਾਰਵੇ ਵਿੱਚ ਵੱਸੇ ਭਾਰਤੀ ਮੂਲ ਦੀਆ ਜਾਣੀਆ ਮਾਣੀਆ ਹਸਤੀਆ ਨੇ ਮਾਣਿਆ। ਡੈਨਮਾਰਕ ਤੋ ਇੰਡੀਅਨ ਸਪੋਰਟਸ ਕੱਲਬ ਦੇ ਸ੍ਰ ਹਰਤੀਰਥ ਸਿੰਘ ਪਰਜੀਆ ਕਲਾਂ, ਪਿੰਦਾ ਜਨੇਤਪੁਰੀਆ , ਰਾਜੂ ਸੱਵਦੀ, ਮਨਜੀਤ ਸਿੰਘ ਮੋਗਾ ਅਤੇ ਖਾਲਸਾ ਸਪੋਰਟਸ ਕੱਲਬ ਡੈਨਮਾਰਕ ਦੇ ਸ੍ਰ ਕੁਲਵਿੰਦਰ ਸਿੰਘ, ਬੱਲਪ੍ਰੀਤ , ਪਰਮਜੀਤ ਆਦਿ ਵੀ ਹਾਜ਼ਰ ਸਨ।ਖੇਡ ਸਮਾਪਤੀ ਵੇਲੇ ਪ੍ਰੰਬੱਧਕਾ ਵੱਲੋ ਹਰ ਆਏ ਹੋਏ ਦਰਸ਼ਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।
ਨਾਰਵੇ-ਰੁਪਿੰਦਰ ਢਿੱਲੋ ਮੋਗਾ - ਇੰਡੀਅਨ ਵੈਲਫੇਅਰ ਸੋਸਾਇਟੀ ਨਾਰਵੇ ਦੇ ਪ੍ਰਧਾਨ ਸ੍ਰ ਸੁਰਜੀਤ ਸਿੰਘ ਅਤੇ ਸਹਿਯੋਗੀ ਸ੍ਰ ਜੋਗਿੰਦਰ ਸਿੰਘ ਬੈਸ(ਤੱਲਣ), ਲਖਬੀਰ ਸਿੰਘ ਖਹਿਰਾ, ਸ਼ਾਮ ਲਾਲ ਜੀ, ਸੰਤੋਖ ਸਿੰਘ ਬੈਸ, ਰਣਜੀਤ ਸਿੰਘ ਪਾਵਾਰ, ਜਸਵਿੰਦਰ ਸਿੰਘ ਜੱਸਾ, ਧਰਮਿੰਦਰ ਸਿੰਘ ਰਾਜੂ, ਐਸ ਕੇ ਸ਼ਰਮਾ, ਹਰਮਿੰਦਰ ਸਿੰਘ ਪਲਾਹਾ ਕੁਲਵਿੰਦਰ ਸਿੰਘ ਰਾਣਾ ਆਦਿ ਹੋਰ ਬਹੁਤ ਸਾਰੇ ਸਹਿਯੋਗੀ ਵੀਰਾ ਦੇ ਸਹਿਯੋਗ ਸੱਦਕੇ ਭਾਰਤ ਦੀ ਆਜ਼ਾਦੀ ਦਿਵਸ ਸਮਾਰੋਹ ਅਤੇ ਆਜ਼ਾਦੀ ਦੇ ਸ਼ਹੀਦਾ ਨੂੰ ਸਮਰਪਿੱਤ ਖੇਡ ਮੇਲੇ ਦਾ ਆਜੋਯਨ Aਸਲੋ ਦੇ ਇੱਕੀਆ ਨਜ਼ਦੀਕ ਖੁੱਲੇ ਖੇਡ ਮੈਦਾਨ ਚ ਬੜੀ ਧੂਮਧਾਮ ਨਾਲ ਕਰਾਇਆ ਗਿਆ।ਜਿਸ ਵਿੱਚ ਨਾਰਵੇ, ਡੈਨਮਾਰਕ ਦੇ ਖੇਡ ਕੱਲਬਾ ਤੋ ਇਲਾਵਾ ਭਾਰੀ ਸੰਖਿਆ ਵਿੱਚ ਭਾਰਤੀ ਮੂਲ ਦੇ ਲੋਕਾ ਨੇ ਹਾਜ਼ਰੀ ਲਵਾਈ। 2 ਦਿਨ ਚੱਲੇ ਇਸ ਟੂਰਨਾਮੈਟ ਦੇ ਪਹਿਲੇ ਦਿਨ ਅਰਦਾਸ ਉਪਰੱਤ ਇਸ ਖੇਡ ਮੇਲੇ ਦਾ ਉਦਘਾਟਨ ਹੋਇਆ।ਮੋਸਮ ਦੇਵਤੇ ਦੀ ਕਰੋਪੀ ਕਾਰਨ ਕਿਣ ਮਿਣ ਹੁੰਦੀ ਰਹੀ ਪਰ ਖਿਡਾਰੀਆ ਅਤੇ ਦਰਸ਼ਕਾ ਦੇ ਹੋਸਲੇ ਬੁਲੰਦ ਰਹੇ ਅਤੇ ਮੀਹ ਚ ਵੀ ਮੈਚ ਅਤੇ ਦੂਸਰੀਆ ਖੇਡ ਜਾਰੀ ਰਹੀਆ। ਟੂਰਨਾਮੈਟ ਚ ਫੁੱਟਬਾਲ,ਬਾਲੀਬਾਲ, ਰੇਸਾ,ਕ੍ਰਿਕਟ ਆਦਿ ਦਾ ਨਜ਼ਾਰਾ ਦਰਸ਼ਕਾ ਮਾਣਦੇ ਰਹੇ ਅਤੇ ਵਰਦੇ ਮੀਹ ਚ ਟੈਟਾਂ ਹੇਠ ਸੀਪ ਦੀਆਂ ਬਾਜੀਆ ਵੀ ਚੱਲਦੀਆ ਰਹੀਆ।ਜਵਾਨ ਗਭਰੂਆ ਦੀ ਫੁੱਟਬਾਲ ਟਰਾਫੀ ਦਰਾਮਨ ਦੇ ਮੁੰਡੇ ਲੈ ਉਡੇ ਜੱਦ ਕਿ 15 ਸਾਲ ਦੀ ਉਮਰ ਤੱਕ ਦੇ ਫੁੱਟਬਾਲ ਮੈਚਾਂ ਚ ਸ਼ੇਰੇ ਪੰਜਾਬ ਦਰਾਮਨ ਫਸਟ ਅਤੇ ਏਕਤਾ ਵਾਲੇ ਸੈਕੰਡ ਰਹੇ। ਬਾਲੀਬਾਲ ਸੂਟਿੰਗ ਚ ਆਜ਼ਾਦ ਕੱਲਬ ਨਾਰਵੇ ਫਸਟ ਅਤੇ ਦਸ਼ਮੇਸ ਸਪੋਰਟਸ ਕੱਲਬ ਨਾਰਵੇ ਸੈਕੰਡ ਰਿਹਾ। ਬਾਲੀਬਾਲ ਸਮੈਸ਼ਿਗ ਚ ਖਾਲਸਾ ਸਪੋਰਟਸ ਕੱਲਬ ਵਾਲੇ ਹਰ ਵਾਰ ਦੀ ਤਰਾ ਇਸ ਵਾਰ ਵੀ ਪਹਿਲੇ ਅਤੇ ਆਜ਼ਾਦ ਕੱਲਬ ਵਾਲੇ ਦੂਜੇ ਨੰਬਰ ਤੇ ਰਹੇ। ਸਵੀਡਨ ਦੀ ਕੱਬਡੀ ਟੀਮ ਮੋਕੇ ਤੇ ਨਾ ਪਹੁੰਚਣ ਕਾਰਨ ਅਤੇ ਖੇਡ ਮੇਲੇ ਦੇ ਪ੍ਰੰਬੱਧਕਾ ਅਤੇ ਗਰਾਉਡ ਚ ਮਜੋਦਾ ਨਾਰਵੇ ਅਤੇ ਡੈਨਮਾਰਕ ਦੀਆ ਟੀਮਾ ਚ ਆਪਸੀ ਤਾਲਮੇਲ ਨਾ ਬਣਨ ਕਾਰਨ ਪਹਿਲੇ ਦਿਨ ਕੱਬਡੀ ਦੇ ਮੈਚ ਰੱਦ ਕਰਨੇ ਪਏ ਅਤੇ ਦੂਜੇ ਦਿਨ ਕੱਬਡੀ ਕੱਲਬਾ ਦੇ ਸਹਿਯੋਗੀਆ ਅਤੇ ਖੇਡ ਪ੍ਰੰਬੱਧਕਾ ਚ ਹੋਈ ਆਪਸੀ ਗੱਲਬਾਤ ਬਾਅਦ ਕੱਬਡੀ ਦੇ ਮੈਚਾ ਦੀ ਸਹਿਮਤੀ ਤਾ ਜਰੂਰ ਹੋਈ ਪਰ ਵਰਦੇ ਮੀਹ ਅਤੇ ਇਸ ਤਿੱਲਕਣ ਮੋਸਮ ਚ ਸੱਟ ਲੱਗਣ ਦੇ ਡਰ ਕਾਰਨ ਇਸ ਵਾਰ ਕੱਬਡੀ ਦੀ ਖੇਡ ਨਾ ਹੋ ਸੱਕੀ।ਮਾਣ ਵਾਲੀ ਗੱਲ ਹੈ ਕਿ ਨਾਰਵੇ ਦੇ ਦੋਨੋ ਕੱਬਡੀ ਕੱਲਬਾ ਦੇ ਖਿਡਾਰੀਆ ਦੀ ਇੱਕ ਟੀਮ ਬਣ ਨਾਰਵੇ ਦੀ ਤਰਫੋ ਭਾਰਤ ਵਿੱਚ ਹੋਣ ਜਾ ਰਹੇ ਵਕਾਰੀ ਕੱਬਡੀ ਟੂਰਨਾਮੈਟ ਚ ਜਾ ਰਹੀ ਹੈ ਅਤੇ ਇਹ ੰ ਨਾਰਵੇ ਚ ਵੱਸੇ ਭਾਰਤੀਆ ਲਈ ਮਾਣ ਵਾਲੀ ਗੱਲ ਹੈ। ਦੋਵੇ ਦਿਨ ਗੁਰੂ ਕਾ ਲੰਗਰ ਅਟੁੱਟ ਵਰਤਦਾ ਰਿਹਾ। ਖੇਡ ਮੇਲੇ ਦੀ ਸਮਾਪਤੀ ਤੇ ਜੇਤੂ ਟੀਮਾ ਦੇ ਖਿਡਾਰੀਆ ਨੂੰ ਸਹੋਣੇ ਇਨਾਮ ਦੇ ਸਨਮਾਨਿਤ ਕੀਤਾ ਗਿਆ।ਮੀਡੀਆ ਨਾਲ ਜੁੜੇ ਡਿੰਪਾ ਵਿਰਕ ਅਤੇ ਰੁਪਿੰਦਰ ਢਿੱਲੋ ਮੋਗਾ ਨੂੰ ਵੀ ਕਮੇਟੀ ਵੱਲੋ ਇਨਾਮ ਦੇ ਸਨਮਾਨਿਤ ਕੀਤਾ ਗਿਆ। ਇਸ ਖੇਡ ਮੇਲਾ ਦਾ ਨਜ਼ਾਰਾ ਇੰਡੀਅਨ ਅੰਬੈਸੀ ਨਾਰਵੇ ਦੇ ਰਾਜਦੂਤ ਸ੍ਰੀ ਆਰ ਕੇ ਤਿਆਗੀ, ਫਸਟ ਸੈਕਟਰੀ ਡੀ ਕੇ ਨੰਦਾ, ਸ਼੍ਰੀ ਬਾਲਾਚੰਦਰਨ ਤੋ ਇਲਾਵਾ ਅਕਾਲੀ ਦਲ ਨਾਰਵੇ ਦ ਚੇਅਰਮੈਨ ਸ੍ਰ ਕਸਮੀਰ ਸਿੰਘ ਬੋਪਾਰਾਏ,ਸ੍ਰ ਗੁਰਦਿਆਲ ਸਿੰਘ ਪੱਡਾ,ਸ੍ਰ ਜਰਨੈਲ ਸਿੰਘ ਦਿਉਲ, ਹਰਨੇਕ ਸਿੰਘ ਦਿਉਲ, ਹਰਪਾਲ ਸਿੰਘ, ਸ੍ਰ ਮਲਕੀਅਤ ਸਿੰਘ ਬਿੱਟੂ, ਗਰੁਚਰਨ ਸਿੰਘ ਕੁਲਾਰ,ਹਰਵਿੰਦਰ ਪਰਾਸ਼ਰ,ਗੁਰਦੀਪ ਸਿੰਘ ਕੋੜਾ,ਦਰਬਾਰਾ ਸਿੰਘ ਮਾਲੂਪੁਰੀਆ, ਗੁਰਦਿਆਲ ਿਸੰਘ ਆਸਕਰ, ਬਿੰਦਰ ਮੱਲੀ ਰਾਮਪੁਰਾ ਫੁæਲ ਤੋ ਇਲਾਵਾ ਨਾਰਵੇ ਵਿੱਚ ਵੱਸੇ ਭਾਰਤੀ ਮੂਲ ਦੀਆ ਜਾਣੀਆ ਮਾਣੀਆ ਹਸਤੀਆ ਨੇ ਮਾਣਿਆ। ਡੈਨਮਾਰਕ ਤੋ ਇੰਡੀਅਨ ਸਪੋਰਟਸ ਕੱਲਬ ਦੇ ਸ੍ਰ ਹਰਤੀਰਥ ਸਿੰਘ ਪਰਜੀਆ ਕਲਾਂ, ਪਿੰਦਾ ਜਨੇਤਪੁਰੀਆ , ਰਾਜੂ ਸੱਵਦੀ, ਮਨਜੀਤ ਸਿੰਘ ਮੋਗਾ ਅਤੇ ਖਾਲਸਾ ਸਪੋਰਟਸ ਕੱਲਬ ਡੈਨਮਾਰਕ ਦੇ ਸ੍ਰ ਕੁਲਵਿੰਦਰ ਸਿੰਘ, ਬੱਲਪ੍ਰੀਤ , ਪਰਮਜੀਤ ਆਦਿ ਵੀ ਹਾਜ਼ਰ ਸਨ।ਖੇਡ ਸਮਾਪਤੀ ਵੇਲੇ ਪ੍ਰੰਬੱਧਕਾ ਵੱਲੋ ਹਰ ਆਏ ਹੋਏ ਦਰਸ਼ਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।

Sunday, 21 August 2011

ਬੱਬੂ ਮਾਨ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ 'ਤੇ....

ਐਡੀਲੇਡ (ਰਿਸ਼ੀ ਗੁਲਾਟੀ) ਨੌਜਵਾਨ ਦਿਲਾਂ ਦੀ ਧੜਕਣ ਤੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ 2 ਸਿਤੰਬਰ ਤੋਂ 25 ਸਿਤੰਬਰ ਤੱਕ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ 'ਤੇ ਆ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਸਟ੍ਰੇਲੀਅਨ ਐਡੀਲੇਡ ਇੰਟਰਨੈਸ਼ਨਲ ਕਾਲਜ ਦੇ ਡਾਇਰੈਕਟਰ ਤੇ ਇਸ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਪ੍ਰਿਤਪਾਲ ਸਿੰਘ ਗਿੱਲ (ਬੌਬੀ ਗਿੱਲ) ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸ਼ੋਅ ਦਾ ਆਯੋਜਨ ਨੌਜਵਾਨ ਵਿਦਿਆਰਥੀਆਂ ਤੇ ਬਾਕੀ ਪੰਜਾਬੀ ਭਾਈਚਾਰੇ ਦੀ ਪੁਰਜ਼ੋਰ ਮੰਗ ਨੂੰ ਮੁੱਖ ਰੱਖਦਿਆਂ ਕਰਨ ਦਾ ਫੈਸਲਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਬੱਬੂ ਮਾਨ ਐਡੀਲੇਡ, ਬ੍ਰਿਸਬੇਨ, ਪਰਥ, ਕੈਨਬਰਾ, ਸਿਡਨੀ, ਮੈਲਬੌਰਨ ਤੇ ਆਕਲੈਂਡ ਵਿਖੇ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ | ਇਨ੍ਹਾਂ ਸ਼ੋਆਂ ਦੌਰਾਨ ਹੀ ਬੱਬੂ ਮਾਨ ਆਪਣੀ ਨਵੀਂ ਆ ਰਹੀ ਪੰਜਾਬੀ ਫਿਲਮ "ਹੀਰੋ ਹਿਟਲਰ ਇਨ ਲਵ" ਦੇ ਨਵੇਂ ਗਾਣੇ ਸੁਣਾਉਣਗੇ ਤੇ ਫਿਲਮ ਦੇ ਸੀਨ ਵੀ ਦਰਸ਼ਕਾਂ ਦੇ ਸਨਮੁੱਖ ਪੇਸ਼ ਕੀਤੇ ਜਾਣਗੇ |

ਮੈਲਬੌਰਨ ਵਿਚ ਨਿੰਦਰ ਘੁਗਿਆਣਵੀ ਦਾ ਸਨਮਾਨ

ਮੈਲਬੌਰਨ ( ਯੁੱਧਵੀਰ ਸਿੰਘ ) ਪੰਜਾਬ ਤੌਂ ਆਪਣਾ ਪੰਜਾਬ ਟੀ.ਵੀ. ਦੇ ਸੱਦੇ ਤੇ ਆਏੇ ਹੌਏ ਲੇਖਕ ਨਿੰਦਰ ਘੁਗਿਆਣਵੀ ਨੂੰ ਮੈਲਬੌਰਨ ਵਾਸੀਆਂ ਵੱਲੌਂ ਸਪਰਿੰਗਵੇਲ ਨੌਰਥ ਦੇ ਈਡਨਬਰਗ ਹਾਲ ਵਿਚ
ਸਨਮਾਨਿਤ ਕੀਤਾ ਗਿਆ | ਇਸ ਸਮਾਰੌਹ ਦੀ ਸਫਲਤਾ ਵਿਚ ਟਹਿਣਾ ਕਰੀਏਸ਼ਨਜ ਦੇ ਬੱਬਲ ਟਹਿਣਾ, ਡਾ. ਪਰੀਤਇੰਦਰ ਗਰੇਵਾਲ ਤੇ ਸਾਗੂ ਡਰੀਮਜ ਦਾ ਮੁੱਖ ਯੌਗਦਾਨ ਸੀ | ਅਮਨ ਯਾਨਕ ਤੇ ਨਿਰਵੈਰ ਵੱਲੌਂ ਆਪਣੇ ਗੀਤ ਪੇਸ਼ ਕੀਤੇ ਗਏ ਇਸ ਮੌਕੇ ਤੇ ਨਿੰਦਰ ਨੇ ਆਪਣਾ ਜੀਵਣ ਦੀਆਂ ਯਾਦਾਂ ਲੌਕਾਂ ਨਾਲ ਸਾਂਝੀਆਂ ਕੀਤੀਆਂ ਅਤੇ ਉਸਤਾਦ ਯਮਲਾ ਜੱਟ ਜੀ ਦੇ ਗੀਤ ਵੀ ਤੂੰਬੇ ਦੇ ਨਾਲ ਲੌਕਾਂ ਨੂੰ ਸੁਣਾਏ | ਆਏ ਹੌਏ ਮਹਿਮਾਨਾਂ ਦੀ ਖਾਤਿਰਦਾਰੀ ਲਈ ਪਰਮਿੰਦਰ ਦਿਉਲ ਤੇ ਸਤਿੰਦਰ ਸੱਤੀ (ਇੰਡੀਆ ਟਾਊਨ) ਵੱਲੌਂ ਬਾਕਮਾਲ ਇੰਤਜਾਮ ਸੀ | ਇਸ ਮੌਕੇ ਤੇ ਨਿੰਦਰ ਦੀਆਂ ਕਿਤਾਬਾਂ ਤੇ ਸੀਡੀ ਦੀ ਪਰਦਰਸ਼ਨੀ ਵੀ ਲਗਾਈ ਗਈ | ਇਸ ਸਮਾਗਮ ਵਿਚ ਹਰਭਜਨ ਸਿੰਘ ਖਹਿਰਾ, ਚਰਨਾਮਤ ਸਿੰਘ , ਤੇਜ ਮਾਨ, ਗੁਰਪਰੀਤ ਸਿੰਘ (ਚਰਬ), ਵਿੱਕੀ ਸ਼ਰਮਾ ਦੇ ਨਾਲ ਪੰਜਾਬੀ ਜਾਗਰਣ ਦੇ ਯੁੱਧਵੀਰ ਸਿੰਘ, ਰੌਜਾਨਾ ਅਜੀਤ ਤੌਂ ਸਰਤਾਜ ਧੌਲ, ਪੰਜਾਬੀ ਟ੍ਰਿਬਿਊਨ ਤੌਂ ਤੌਜਸਦੀਪ ਸਿੰਘ ਅਜਨੌਦਾ, ਹਾਜਰ ਸਨ |

Monday, 8 August 2011

ਇੰਗਲੈਂਡ ਦੀਆਂ ਗੋਰੀਆਂ ਨੂੰ ਦੂਜੇ ਵਰਲਡ ਕਬੱਡੀ ਕੱਪ ਵਿੱਚ ਖਿਡਾਉਣ ਲਈ ਆਸਵੰਦ ਹੈ ਅਸ਼ੋਕ ਦਾਸ।

-ਪੰਜਾਬ ਸਰਕਾਰ ਵੱਲੋਂ ਮਿਲੇ ਹਾਂ-ਪੱਖੀ ਹੁੰਗਾਰੇ ਦੀ ਸਰਾਹਨਾ
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਜਿੰਨੇ ਸਾਜ਼ਗਾਰ ਕਦਮ ਚੁੱਕੇ ਜਾਣੇ ਚਾਹੀਦੇ ਹਨ, ਨਹੀਂ ਚੁੱਕੇ ਜਾ ਰਹੇ। ਇਸ ਬੁਰਾਈ ਖਿਲਾਫ ਸੋਚਣ ਵਾਲੇ ਲੋਕ ਇਹ ਜਰੂਰ ਸੋਚਦੇ ਹਨ ਕਿ ਜੇ ਕਬੱਡੀ ਖੇਡ ਗੋਰਿਆਂ ਦੇ ਹੱਥ ਲੱਗ ਗਈ ਤਾਂ ਪੰਜਾਬੀ 'ਸ਼ੇਰ' ਜਿੰਨੇ
ਮਰਜੀ ਵੱਡੇ ਵੱਡੇ ਟੀਕੇ ਲਾ ਕੇ ਖੇਡੀ ਜਾਣ, ਉਹਨਾਂ ਨੇ ਇੱਕ ਨਹੀਂ ਗਿਣਨ ਦੇਣੀ। ਕਿਉਂਕਿ ਗੋਰੇ ਜਿਸ ਵੀ ਕੰਮ ਨੂੰ ਹੱਥ ਪਾਉਂਦੇ ਹਨ, ਦਿਲੋਂ ਜੀਅ ਜਾਨ ਤੋੜ ਕੇ ਕਰਦੇ ਹਨ ਜਦੋਂਕਿ ਅਸੀਂ ਪੰਜਾਬੀ ਜਲਦੀ ਤੋਂ ਜਲਦੀ ਤਰੱਕੀ ਹਾਸਲ ਕਰਨ ਲਈ ਆਪਣੇ ਸਰੀਰ ਨਾਲ ਵੀ ਧ੍ਰਿਗ ਕਮਾਉਣੋਂ ਗੁਰੇਜ਼ ਨਹੀਂ ਕਰਦੇ। ਸਮੂਹ ਕਬੱਡੀ ਪ੍ਰੇਮੀਆਂ ਲਈ ਖੁਸ਼ੀ ਦੀ ਖ਼ਬਰ ਹੈ ਕਿ ਕਪੂਰਥਲਾ ਜਿਲ੍ਹੇ ਨਾਲ ਸੰਬੰਧਤ ਇੰਗਲੈਂਡ ਵਸਦੇ ਇੱਕ ਪੰਜਾਬੀ ਪਿਛੋਕੜ ਵਾਲੇ ਨੌਜ਼ਵਾਨ ਅਸੋਕ ਦਾਸ ਨੇ ਇੰਗਲੈਂਡ ਦੀਆਂ ਜੰਮਪਲ ਗੋਰੀਆਂ ਦੀ ਕਬੱਡੀ ਟੀਮ ਤਿਆਰ ਕਰ ਲਈ ਹੈ ਜੋ ਪੰਜਾਬੀ ਕਬੱਡੀ ਖੇਡਦੇ ਮੁੰਡੇ ਤੇ ਕੁੜੀਆਂ ਲਈ ਇੱਕ ਵੱਖਰੀ ਮਿਸਾਲ ਹੋਵੇਗੀ। ਇਸ ਸੰਬੰਧੀ ਜਗ ਬਾਣੀ ਨਾਲ ਵਿਸ਼ੇਸ਼ ਵਾਰਤਾ ਦੌਰਾਨ ਅਸ਼ੋਕ ਦਾਸ ਨੇ ਦਿਲੀ ਵਲਵਲੇ ਸਾਂਝੇ ਕਰਦਿਆਂ ਕਿਹਾ ਕਿ ਕਬੱਡੀ ਨੂੰ ਵਿਸ਼ਵ ਪੱਧਰ 'ਤੇ ਪਛਾਣ ਦਿਵਾਉਣ ਲਈ ਜਰੂਰੀ ਹੈ ਕਿ ਹੋਰਨਾਂ ਦੇਸ਼ਾਂ ਦੇ ਵਸਨੀਕ ਮੁੰਡੇ ਕੁੜੀਆਂ ਵੀ ਇਸ ਦੇ ਦਾਅ-ਪੇਚਾਂ ਤੋਂ ਜਾਣੂੰ ਹੋਣ। ਕਬੱਡੀ ਸਾਡੀ ਮਾਂ ਤਾਂ ਰਹੇਗੀ ਹੀ, ਪਰ ਖੁਸ਼ੀ ਦੀ ਗੱਲ ਤਾਂ ਫੇਰ ਹੈ ਕਿ ਜੇ ਗੈਰ ਪੰਜਾਬੀ ਵੀ ਸਾਡੀ ਮਾਂ ਦੀ ਬੁੱਕਲ ਦਾ ਨਿੱਘ ਮਾਨਣ। ਜੇ ਵਿਦੇਸ਼ੀ ਲੋਕ ਕਬੱਡੀ ਖੇਡਣ ਨੂੰ ਚੰਗਾ ਸਮਝਣ ਲੱਗਣ ਤਾਂ ਹੀ ਮੁਕਾਬਲੇ ਦੀ ਭਾਵਨਾ ਵਧਣ ਕਾਰਨ ਨਸ਼ਿਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਮਾਂ ਦਾ ਨਾਂ ਵੇਚ ਕੇ ਅਸੀਂ ਨਸ਼ਿਆਂ ਦਾ ਸਹਾਰਾ ਲੈ ਕੇ ਕਬੱਡੀ ਪ੍ਰੇਮੀਆਂ ਨਾਲ ਵਿਸ਼ਵਾਸ਼ਘਾਤ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਅਸ਼ੋਕ ਦਾਸ ਸਿਰ ਇੰਟਰਨੈਸ਼ਨਲ ਕਬੱਡੀ ਫੇਡਰੇਸ਼ਨ ਦੇ ਮੀਤ ਪ੍ਰਧਾਨ, ਇੰਗਲੈਂਡ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ, ਯੋਰਪੀਅਨ ਕਬੱਡੀ ਫੈਡਰੇਸ਼ਨ ਦੇ ਜਨਰਲ ਸੈਕਟਰੀ ਅਤੇ ਬ੍ਰਿਟਸ਼ ਆਰਮੀ ਦੇ ਹੈੱਡ ਕੋਚ ਦੀਆਂ ਜ਼ਿੰਮੇਵਾਰੀਆਂ ਹਨ। ਇਹਨਾਂ ਅਹੁਦਿਆਂ ਦੀ ਮਸ਼ਰੂਫੀਅਤ ਦੇ ਬਾਵਜੂਦ ਵੀ ਅਸ਼ੋਕ ਦਾਸ ਮਾਂ ਖੇਡ ਕਬੱਡੀ ਦੀਆਂ ਪੱਕੀਆਂ ਜੜ੍ਹਾਂ ਇੰਗਲੈਂਡ ਵਿੱਚ ਲਾਉਣ ਲਈ ਨਿਰੋਲ ਗੋਰੀਆਂ ਦੀ ਟੀਮ ਤਿਆਰ ਕਰੀ ਬੈਠਾ ਹੈ। ਆਪਣੀ ਟੀਮ ਨੂੰ ਆਸਟਰੀਆ ਤੋਂ ਖਿਡਾ ਕੇ ਵਾਪਸ ਪਰਤੇ ਅਸ਼ੋਕ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ, ਨਿਊਯਾਰਕ ਵਿਖੇ ਪ੍ਰਦਰਸ਼ਨ ਕਰਨ ਜਾ ਰਹੇ ਹਨ ਤਾਂ ਕਿ ਕਬੱਡੀ ਨੂੰ ਨਸ਼ਾ ਮੁਕਤ ਕਰਨ ਦਾ ਸੰਦੇਸ਼ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਹੋਏ ਪਹਿਲੇ ਵਿਸ਼ਵ ਕਬੱਡੀ ਕੱਪ ਵਿੱਚ ਸਿਰਫ ਮੁੰਡਿਆਂ ਦੀਆਂ ਟੀਮਾਂ ਕਬੱਡੀ ਖੇਡੀਆਂ ਹਨ ਤਾਂ ਦੂਜੇ ਵਿਸ਼ਵ ਕਬੱਡੀ ਕੱਪ ਵਿੱਚ ਪੰਜਾਬ ਦੀਆਂ ਕੁੜੀਆਂ ਦੀ ਕਬੱਡੀ ਟੀਮ ਸਮੇਤ ਇੰਗਲੈਂਡ, ਅਮਰੀਕਾ, ਇਰਾਨ, ਅਫਗਾਨਿਸਤਾਨ ਆਦਿ ਦੇਸ਼ਾਂ ਵਿੱਚੋਂ ਵੀ ਟੀਮਾਂ ਪਹੁੰਚਦੀਆਂ ਕਰਨ ਲਈ ਸਿਰਤੋੜ ਯਤਨ ਕਰਨਗੇ। ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਕੁੜੀਆਂ ਦੀਆਂ ਟੀਮਾਂ ਨੂੰ ਦੂਜੇ ਵਿਸ਼ਵ ਕਬੱਡੀ ਕੱਪ ਵਿੱਚ ਪ੍ਰਦਰਸ਼ਨ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ। ਅਸ਼ੋਕ ਦਾਸ ਨੇ ਪੂਰਨ ਆਤਮਵਿਸ਼ਵਾਸ ਨਾਲ ਕਿਹਾ ਕਿ ਉਹਨਾਂ ਦੁਆਰਾ ਸਿਖਾਈਆਂ ਇੰਗਲੈਂਡ ਦੀਆਂ ਗੋਰੀਆਂ ਬਗੈਰ ਕਿਸੇ ਨਸ਼ੇ ਦਾ ਸਹਾਰਾ ਲਏ ਫਸਵੇਂ 3-4 ਮੈਚ ਖੇਡਣ ਦੀ ਸਮਰੱਥਾ ਰੱਖਦੀਆਂ ਹਨ ਜਦੋਂਕਿ ਇੰਨੀ ਸਮਰੱਥਾ ਮੁੰਡਿਆਂ ਦੇ ਵੱਸ ਦਾ ਰੋਗ ਵੀ ਨਹੀਂ ਹੈ।

ਪੰਜ ਪਿਆਰਿਆਂ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ।

ਲੰਡਨ, 9 ਅਗਸਤ (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਗੁਰੂ ਨਾਨਕ ਸਿੱਖ ਸਕੂਲ ਹੇਜ ਵਿਖੇ ਆਯੋਜਿਤ ਧਾਰਮਿਕ ਸਮਾਗਮਾਂ ਦੌਰਾਨ ਸੰਤ ਅਮਰ ਸਿੰਘ ਜੀ ਬੜੂੰਦੀ ਵਾਲਿਆਂ ਦੀ ਅਗਵਾਈ ਵਿੱਚ ਪੰਜ ਪਿਆਰਿਆਂ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਬਰਤਾਨੀਆ ਦੇ ਕੋਨੇ ਕੋਨੇ ਵਿੱਚੋਂਚਰਚਿਤ ਗੀਤਕਾਰ ਤੇ ਕਵੀ ਤਰਲੋਚਨ ਸਿੰਘ ਚੰਨ ਜੰਡਿਆਲਵੀ, ਸ੍ਰੀ ਰਾਮ ਜੀ, ਡਾ: ਤਾਰਾ ਸਿੰਘ ਆਲਮ, ਸਾਹਿਬਜੀਤ ਸਿੰਘ ਸੰਧੂ, ਸ਼ਾਇਰਾ ਕਲਵੰਤ ਕੌਰ ਢਿੱਲੋਂ, ਉਰਦੂ ਸ਼ਾਇਰਾ ਅਪਰਨਾ, ਰਣਜੀਤ ਸਿੰਘ ਰਾਣਾ, ਸ਼ਾਇਰਾ ਮਨਜੀਤ ਕੌਰ ਪੱਡਾ, ਨਾਟਕਕਾਰ ਸ਼ੇਖਰ ਮੋਗਾ, ਮਹਾਂ ਕਾਵਿ ਰਚੇਤਾ ਗੁਰਦੇਵ ਸਿੰਘ ਮਠਾੜੂ, ਬਲਵੀਰ ਸਿੰਘ ਕੰਵਲ,ਮਨਦੀਪ ਹਿੰਮਤਪੁਰਾ ਅਤੇ ਡਾ: ਸਾਥੀ ਲੁਧਿਆਣਵੀ, ਰਵਿੰਦਰ ਸਿੰਘ ਖਹਿਰਾ ਆਦਿ ਨੇ ਆਪਣੀਆਂ ਰਚਨਾਵਾਂ ਰਾਹੀਂ ਹਾਜ਼ਰੀਨ ਨੂੰ ਮੰਤਰ ਮੁਗਧ ਕੀਤਾ। ਕਵੀ ਦਰਬਾਰ ਦੀ ਖਾਸੀਅਤ ਸੀ ਕਿ ਪੰਜ ਪਿਆਰਿਆਂ ਸੰਬੰਧੀ ਲਿਖਤੀ ਸਮੱਗਰੀ ਇਕੱਤਰ ਕਰਨ ਦੇ ਮਨਸ਼ੇ ਨਾਲ ਸਮੂਹ ਕਵੀਆਂ ਤੋਂ ਰਚਨਾਵਾਂ ਵਿਸ਼ੇਸ਼ ਤੌਰ ਉੱਤੇ ਲਿਖਵਾਈਆਂ ਗਈਆਂ ਸਨ। ਇਸ ਕਵੀ ਦਰਬਾਰ ਦੌਰਾਨ ਹਜਾਰਾਂ ਦੀ ਤਾਦਾਦ ਵਿੱਚ ਪਹੁੰਚੀਆਂ ਸੰਗਤਾਂ ਨੇ ਕਵੀਆਂ ਦੀਆਂ ਰਚਨਾਵਾਂ ਦਾ ਆਨੰਦ ਮਾਣਿਆ। ਮੰਚ ਸੰਚਾਲਕ

ਉੱਘੇ ਕਾਰੋਬਾਰੀ ਸੁਖਵਿੰਦਰ ਗੋਲਡੀ ਦਾ ਇੰਗਲੈਂਡ ਦੌਰੇ ਸਮੇਂ ਭਰਵਾਂ ਸਵਾਗਤ।

ਲੰਡਨ, 9 ਅਗਸਤ (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਯੂਥ ਆਗੂ ਅਤੇ ਉੱਘੇ ਕਾਰੋਬਾਰੀ ਸੁਖਵਿੰਦਰ ਸਿੰਘ ਗੋਲਡੀ ਦਾ ਇੰਗਲੈਂਡ ਪਹੁੰਚਣ 'ਤੇ ਬੀ. ਐੱਸ਼. ਬੀ. ਬਿਲਡਿੰਗ ਕੰਪਨੀ ਦੇ ਮਾਲਕ ਬਖਤਾਵਰ ਸਿੰਘ ਦਯਾਲ (ਬੇਕ ਸਿੰਘ) ਅਤੇ ਸਰਪੰਚ ਗੁਰਵਿੰਦਰ ਸਿੰਘ ਬਾਘੇਲਾ ਆਦਿ ਸਮੇਤ ਦੋਸਤਾਂ
ਪ੍ਰਸੰਸਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਦੀ ਆਮਦ 'ਤੇ ਹੋਈ ਇਕੱਤਰਤਾ ਸਮੇਂ ਜਗ ਬਾਣੀ ਨਾਲ ਵਿਸ਼ੇਸ਼ ਵਾਰਤਾ ਦੌਰਾਨ ਬੋਲਦਿਆਂ ਸ੍ਰੀ ਗੋਲਡੀ ਨੇ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੋਈ ਹੈ ਕਿ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆ ਕੇ ਸਖਤ ਕਮਾਈਆਂ ਕਰਕੇ ਉਹ ਮੰਜ਼ਿਲਾਂ ਸਰ ਕੀਤੀਆਂ ਹਨ ਜਿਹੜੀਆਂ ਜਣੇ ਖਣੇ ਦੇ ਵੱਸ ਦਾ ਰੋਗ ਨਹੀਂ ਹਨ। ਉਹਨਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਸੰਬੰਧੀ ਪੈਂਦੇ ਵਿਵਾਦਾਂ ਕਾਰਨ ਜੋ ਸਹਿਮ ਦਾ ਮਾਹੌਲ ਪ੍ਰਵਾਸੀ ਪੰਜਾਬੀਆਂ ਵਿੱਚ ਪਾਇਆ ਜਾ ਰਿਹਾ ਹੈ ਉਸ ਸੰਬੰਧੀ ਉਹ ਇੱਕ ਜ਼ਿੰਮੇਵਾਰ ਭਰਾ ਵਜੋਂ ਪੀੜਤ ਪਰਵਾਸੀ ਵੀਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਜਰੂਰ ਖੜ੍ਹਨਗੇ। ਇਸ ਉਪਰੰਤ ਉਹਨਾਂ ਨੂੰ ਹਾਜਰੀਨ ਵੱਲੋਂ ਯਾਦ ਨਿਸ਼ਾਨੀ ਵੀ ਭੇਂਟ ਕੀਤੀ ਗਈ।

ਫਰੈਂਡਜ਼ ਆਫ਼ ਪੀਪਲਜ਼ ਪਾਰਟੀ ਪੰਜਾਬ ਵੱਲੋਂ ਇਲਫੋਰਡ ਵਿਖੇ ਹੰਗਾਮੀ ਇਕੱਤਰਤਾ।

ਕੀਤਾ ਇੰਗਲੈਂਡ ਤੋਂ ਆਪਣਾ ਸਮਰਥਨ ਦੇਣ ਦਾ ਐਲਾਨ
ਲੰਡਨ,9 ਅਗਸਤ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬ ਨੂੰ ਭ੍ਰਿਸ਼ਟ ਰਾਜਨੀਤੀ ਤੋਂ ਨਿਜਾਤ ਦਿਵਾਉਣ, ਪੰਜਾਬ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਦਾ ਸੰਕਲਪ ਕਰਕੇ ਤੁਰੇ ਮਨਪ੍ਰੀਤ ਸਿੰਘ ਬਾਦਲ ਨੂੰ ਦੇਸ਼ ਵਿਦੇਸ਼ ਵਿੱਚੋਂ ਮਿਲ ਰਹੇ ਹੁੰਗਾਰੇ ਅਨੁਸਾਰ ਇੰਗਲੈਂਡ ਵਸਦੇ ਪੰਜਾਬ ਪ੍ਰੇਮੀਆਂ ਵੱਲੋਂ 'ਫਰੈਂਡਜ਼ ਆਫ਼ ਪੀਪਲਜ਼ ਪਾਰਟੀ
ਆਫ਼ ਪੰਜਾਬ' ਨਾਂ ਦੇ ਬੈਨਰ ਹੇਠ ਇੰਗਲੈਂਡ ਤੋਂ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜਿੱਥੇ ਮਨਪ੍ਰੀਤ ਸਿੰਘ ਬਾਦਲ ਦੀ ਸੰਭਾਵਿਤ ਇੰਗਲੈਂਡ ਫੇਰੀ ਨੂੰ ਲੈ ਕੇ ਇੰਗਲੈਂਡ ਵਸਦੇ ਉਹਨਾਂ ਦੇ ਹਮਾਇਤੀਆਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਉੱਥੇ ਫਰੈਂਡਜ਼ ਆਫ਼ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਇਲਫੋਰਡ ਇਕਾਈ ਵੱਲੋਂ ਵਿਸ਼ੇਸ਼ ਇਕੱਤਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਮੂਹ ਮੈਂਬਰਾਨ ਅਤੇ ਹਮਾਇਤੀਆਂ ਵੱਲੋਂ ਮਨਪ੍ਰੀਤ ਬਾਦਲ ਦੇ ਦਲੇਰਾਨਾ ਕਦਮ ਦੀ ਸਰਾਹਨਾ ਕਰਦਿਆਂ ਹਰ ਸੰਭਵ ਸਹਾਇਤਾ ਦਾ ਵਾਅਦਾ ਦੁਹਰਾਇਆ। ਇਸ ਸਮੇਂ ਸੰਬੋਧਨ ਕਰਦਿਆਂ ਈਸਟ ਲੰਡਨ ਦੇ ਕਨਵੀਨਰ ਅਮਰੀਕ ਸਿੰਘ ਢਿੱਲੋਂ, ਪਰਮਜੀਤ ਰਤਨਪਾਲ, ਦਿਲਬਾਗ ਸਿੰਘ ਚਾਹਲ, ਰਸਬੀਰ ਸਿੰਘ ਬਿਰਿੰਗ, ਜਗਦੇਵ ਸਿੰਘ ਪੁਰੇਵਾਲ, ਅਮਰੀਕ ਸਿੰਘ ਬੋਪਾਰਾਏ, ਮਹਿੰਦਰ ਸਿੰਘ ਸੰਘਾ ਆਦਿ ਨੇ ਕਿਹਾ ਕਿ ਰਾਜਨੀਤੀ ਦੇ ਨਾਂ ਉੱਪਰ ਹੁੰਦੀ ਸੂਬੇ ਦੀ ਲੁੱਟ ਖਸੁੱਟ ਖਿਲਾਫ਼ ਲੜਾਈ ਵਿੱਚ ਉਹ ਮਨਪ੍ਰੀਤ ਬਾਦਲ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਸਭ ਨੇ ਪੰਜਾਬ ਨਾਲ ਮੋਹ ਰੱਖਣ ਵਾਲਿਆਂ ਨੂੰ ਭਾਵਨਾਤਮਕ ਤੌਰ ਉੱਤੇ ਹਨੇਰੇ ਵਿੱਚ ਹੀ ਰੱਖਿਆ ਹੈ। ਪਰ ਮਨਪ੍ਰੀਤ ਬਾਦਲ ਨੇ ਆਪਣੇ ਅਹੁਦੇ ਤੱਕ ਨੂੰ ਠੋਕਰ ਮਾਰ ਕੇ ਦਰਸਾ ਦਿੱਤਾ ਹੈ ਕਿ ਉਸਨੂੰ ਪਰਿਵਾਰਕ ਰਿਸ਼ਤਿਆਂ ਨਾਲੋਂ ਵੀ ਪੰਜਾਬ ਦੇ ਹਿਤ ਵਧੇਰੇ ਪਿਆਰੇ ਹਨ। ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਓ ਇਸ ਆਰ-ਪਾਰ ਦੇ ਸੰਘਰਸ਼ ਵਿੱਚ ਮਨਪ੍ਰੀਤ ਬਾਦਲ ਦੀ ਪਿੱਠ ਥਾਪੜੀਏ ਤਾਂ ਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਸਮੁੱਚੀ ਟੀਮ ਤਹਿਦਿਲੋਂ ਨਵਾਂ ਪੰਜਾਬ ਉਸਾਰਨ ਵਿੱਚ ਸਰਗਰਮ ਰਹੇ। ਇਸ ਉਪਰੰਤ ਕਨਵੀਨਰ ਅਮਰੀਕ ਸਿੰਘ ਢਿੱਲੋਂ, ਪਰਮਜੀਤ ਰਤਨਪਾਲ ਨੇ ਜਗ ਬਾਣੀ ਨਾਲ ਵਿਸ਼ੇਸ਼ ਵਾਰਤਾ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਵੀ ਜੰਗੀ ਪੱਧਰ ਉੱਤੇ ਵਿੱਢੀ ਹੋਈ ਹੈ। ਜਿਸ ਸੰਬੰਧੀ ਕਾਗਜ਼ੀ ਕਾਰਵਾਈ ਮੁਕੰਮਲ ਕਰਕੇ ਸਮੁੱਚਾ ਰਿਕਾਰਡ ਮਨਪ੍ਰੀਤ ਬਾਦਲ ਨੂੰ ਇੰਗਲੈਂਡ ਫੇਰੀ ਦੌਰਾਨ ਸਪੁਰਦ ਕੀਤਾ ਜਾਵੇਗਾ।

Friday, 5 August 2011

ਕਵਿਤਾ ਦੇ ਅਸਲੀ ਰੂਪ ਵਿਚ ਗੰਧਲਾਪਣ

(ਬਲਜਿੰਦਰ ਸੰਘਾ ਦੇ ਕਾਵਿ-ਸੰਗ੍ਰਹਿ 'ਕਵਿਤਾ...ਮੈਨੂੰ ਮੁਆਫ਼ ਕਰੀ' ਦੇ ਅਧਾਰਿਤ)
ਸੁਖਿੰਦਰ
ਐਡੀਟਰ : ਸੰਵਾਦ(ਟੰਰਾਂਟੋ)
ਜੇ ਜੋ ਸਕੇ ਤਾਂ
ਮੈਨੂੰ ਮੁਆਫ਼ ਕਰੀਂ
ਕਿਉਂਕਿ ਮੈਂ ਤੈਨੂੰ ਉਸੇ
ਰੂਪ ਵਿਚ
ਉਤਾਰ ਨਹੀਂ ਸਕਿਆ ਕੋਰੇ ਸਫਿਆਂ ਤੇ
ਜਿਸ ਰੂਪ ਵਿਚ ਤੂੰ ਆਈ ਸੀ
ਮੇਰੇ ਦਿਲ ਦੇ ਵਿਹੜੇ ਵਿਚ
ਮੈਂ ਖੁਦਗਰਜ਼ ਹਾਂ
ਤੇ ਮੇਰੀ ਖੁਦਗਰਜ਼ੀ ਨੇ ਹੀ ਕੀਤਾ ਹੈ
ਤੇਰੇ ਅਸਲੀ ਰੂਪ ਨੂੰ ਗੰਧਲਾ
ਕੈਨੇਡੀਅਨ ਪੰਜਾਬੀ ਸ਼ਾਇਰ ਤੇ ਲੇਖਕ ਬਲਜਿੰਦਰ ਸੰਘਾ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਕਾਵਿ-ਸੰਗ੍ਰਹਿ 'ਕਵਿਤਾ…ਮੈਨੂੰ ਮੁਆਫ਼ ਕਰੀਂ' ਵਿਚ ਸ਼ਾਮਿਲ ਕੀਤੀ ਗਈ ਕਵਿਤਾ 'ਕਵਿਤਾ ਮੈਨੂੰ ਮੁਆਫ਼ ਕਰੀਂ' ਵਿਚੋਂ ਇਹ ਸਤਰਾਂ ਲਈਆਂ ਗਈਆਂ ਹਨ
ਬਲਜਿੰਦਰ ਸੰਘਾ ਦਾ ਇਹ ਪਲੇਠਾ ਕਾਵਿ-ਸੰਗ੍ਰਹਿ ਹੈ।ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕੀਤੀਆਂ ਗਈਆਂ ਸਾਰੀਆਂ ਕਵਿਤਾਵਾਂ ਨੂੰ ਸਮਝਣ ਲਈ ਇਸ ਕਾਵਿ-ਸੰਗ੍ਰਹਿ ਦੀ ਇਸ ਅੰਤਲੀ ਕਵਿਤਾ ਨੂੰ ਸਮਝਣਾ ਜਰੂਰੀ ਹੈ। ਇਹ ਕਵਿਤਾ ਬਲਜਿੰਦਰ ਸੰਘਾ ਦੇ ਕਾਵਿ-ਉਦੇਸ਼,ਕਾਵਿ-ਸਿਰਜਣ ਪ੍ਰਕ੍ਰਿਆ ਅਤੇ ਕਾਵਿ ਚਿੰਤਨ ਬਾਰੇ ਬਹੁਤ ਹੀ ਸਪੱਸ਼ਟ ਰੂਪ ਵਿਚ ਜਾਣਕਾਰੀ ਦਿੰਦੀ ਹੈ।ਇਹ ਕਵਿਤਾ ਅਸਲ ਵਿਚ ਕਵਿਤਾ ਬਾਰੇ ਉਸਦਾ ਹਲਫੀਆਂ ਬਿਆਨ ਹੈ।ਉਹ ਸਪੱਸ਼ਟ ਰੂਪ ਵਿਚ ਇਹ ਕਹਿ ਦਿੰਦਾ ਹੈ ਕਿ ਉਸਦੀ ਕਵਿਤਾ ਕਿਸੀ ਕਿਸਮ ਦੇ ਆਵੇਸ਼ ਵਿਚ ਆਕੇ ਉਤਰੀ ਹੋਈ ਕਵਿਤਾ ਦਾ ਹੂ-ਬੂ-ਹੂ ਉਤਾਰਾ ਨਹੀਂ ਜਿਸ ਵਿਚ ਉਸਦਾ ਕੰਮ ਇਸ ਕਵਿਤਾ ਨੂੰ ਮਹਿਜ਼ ਕਾਗਜ਼ ਤੇ ਉਤਾਰਨ ਤੱਕ ਹੀ ਸੀਮਿਤ ਹੋਵੇ।ਬਲਕਿ,ਉਹ ਕਾਵਿ-ਸਿਰਜਣ ਪ੍ਰਕ੍ਰਿਆ ਵਿਚ ਆਪਣੀ ਸੋਚ ਸਮਝ ਤੇ ਪ੍ਰਤੀਬੱਧਤਾ ਅਨੁਸਾਰ ਦਖਲਅੰਦਾਜ਼ੀ ਕਰਦਾ ਹੈ।ਕਵਿਤਾ ਨੂੰ ਆਪਣੀ ਲੋੜ ਅਨੁਸਾਰ ਸਿਰਜਦਾ ਹੈ।ਕਵਿਤਾ ਜਿਸ ਤੇ ਉਸਦੀ ਆਪਣੀ ਸੋਚ ਦੀ ਸਪੱਸ਼ਟ ਮੋਹਰ ਲੱਗੀ ਹੋਵੇ।
………………
'ਕਵਿਤਾ…ਮੈਨੂੰ ਮੁਆਫ਼' ਕਰੀਂ ਕਾਵਿ-ਸੰਗ੍ਰਹਿ ਦੀ ਕਵਿਤਾ 'ਕੌਣ ਜ਼ਿੰਮੇਵਾਰ' ਨਾਲ ਇਸ ਕਾਵਿ-ਸੰਗ੍ਰਹਿ ਬਾਰੇ ਚਰਚਾ ਸ਼ੁਰੂ ਕੀਤੀ ਜਾ ਸਕਦੀ ਹੈ।ਇਹ ਕਵਿਤਾ ਸਾਡੇ ਸਮਾਜ ਦੀਆਂ ਅਨੇਕ ਆਪਸ ਵਿਚ ਜੁੜੀਆਂ ਹੋਈਆਂ ਸਮੱਸਿਆਵਾਂ ਵੱਲ ਸਾਡਾ ਧਿਆਨ ਖਿੱਚਦੀ ਹੈ। ਭਾਰਤੀ ਸਮਾਜ ਵਿਚ ਧੀ ਜੰਮਣਾ ਅਜੇ ਵੀ ਇਕ ਭਾਰ ਸਮਝਿਆਂ ਜਾਂਦਾ ਹੈ।ਇਸ ਦਾ ਮੁੱਖ ਕਾਰਨ ਧੀਆਂ ਦੇ ਵਿਆਹ ਉੱਤੇ ਹੋਣ ਵਾਲਾ ਬੇਹਿਸਾਬਾ ਖਰਚਾ ਹੈ।ਇਸ ਖਰਚੇ ਨੂੰ ਇਸ ਹੱਦ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਮਰਦਾਂ ਉੱਪਰ ਹੀ ਆਉਂਦੀ ਹੈ,ਪਰ ਅਫਸੋਸ ਹੈ ਕਿ ਮਰਦਾਂ ਨੇ ਇਸ ਸਮੱਸਿਆਂ ਲਈ ਆਪਣੇ ਆਪ ਨੂੰ ਹੀ ਮੁੱਖ ਜ਼ਿੰਮੇਵਾਰ ਹੋਣ ਬਾਰੇ ਕਦੀ ਸੋਚਿਆ ਵੀ ਨਹੀਂ। ਬਲਜਿੰਦਰ ਸੰਘਾ ਨੇ ਇਸ ਤੱਥ ਨੂੰ ਆਪਣੀ ਕਵਿਤਾ 'ਕੌਣ ਜ਼ਿੰਮੇਵਾਰ' ਵਿਚ ਬਹੁਤ ਹੀ ਵਧੀਆ ਢੰਗ ਨਾਲ ਉਭਾਰਿਆ ਹੈ:
ਭੈਣ ਨੂੰ ਪਰਵਾਹ ਨਹੀਂ ਹੁੰਦੀ
ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ
ਨਵੀਂ ਭਰਜਾਈ ਉਸਦੇ ਮਾਪਿਆਂ ਨੇ
ਸੋਨੇ ਤੇ ਕੀਮਤੀ ਸਮਾਨ ਨਾਲ ਲੱਦਕੇ
ਮਾਂ ਨੂੰ ਪ੍ਰਵਾਹ ਨਹੀਂ ਹੁੰਦੀ
ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ
ਨਵੀਂ ਨੂੰਹ ਉਸਦੇ ਮਾਪਿਆਂ ਨੇ
ਸੋਨੇ ਤੇ ਕੀਮਤੀ ਸਮਾਨ ਨਾਲ ਲੱਦਕੇ
ਦਾਦੀ ਨੂੰ ਪ੍ਰਵਾਹ ਨਹੀਂ ਹੁੰਦੀ
ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ
ਨਵੀਂ ਪੋਤ ਨੂੰ ਉਸਦੇ ਮਾਪਿਆਂ ਨੇ
ਸੋਨੇ ਤੇ ਕੀਮਤੀ ਸਮਾਨ ਨਾਲ ਲੱਦਕੇ
ਪਰ ਤਿੰਨਾਂ ਨੂੰ ਹੀ ਦਿਸਦਾ ਹੈ
ਆਪਣਾ ਨੱਕ ਕਈ ਗੁਣਾਂ ਵੱਡਾ
ਸਮਾਨ ਨਾਲ ਭਰੀ ਘਰ ਦੀ ਹਰ ਨੁੱਕਰ ਦੇਖਕੇ
ਤੇ ਇਸ ਸਮੱਸਿਆ ਦਾ ਕੱਦ
ਦਿਨੋਂ-ਦਿਨ ਵਧ ਰਿਹਾ ਹੈ
ਪਰ ਮਰਦ ਇਸ ਵਿਚ ਕਿਤੇ ਵੀ
ਦਿਖਾਈ ਨਹੀਂ ਦਿੰਦਾ
ਇਹ ਸਮੱਸਿਆ ਜਿਸ ਹੱਦ ਤੱਕ ਪ੍ਰਚੰਡ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ ਉਸ ਨੂੰ ਦੇਖਿਦਆਂ ਇਹ ਗੱਲ ਕਹਿਣ ਵਿੱਚ ਮੈਨੂੰ ਕੋਈ ਸੰਕੋਚ ਨਹੀਂ ਕਿ ਨਾ ਸਿਰਫ ਮਰਦ ਪ੍ਰਧਾਨ ਸਮਾਜ ਨੂੰ ਇਸ ਸਮੱਸਿਆ ਨੂੰ ਇਸ ਹੱਦ ਤੱਕ ਪ੍ਰਚੰਡ ਰੂਪ ਅਖਤਿਆਰ ਕਰਨ ਵਿੱਚ ਨਿਭਾਈ ਗਈ ਆਪਣੀ ਭੂਮਿਕਾ ਦੀ ਜ਼ਿੰਮੇਵਾਰੀ ਸਵੀਕਾਰਨੀ ਪਵੇਗੀ; ਬਲਕਿ ਉਸਨੂੰ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਵੀ ਭੂਮਿਕਾ ਨਿਭਾਉਣੀ ਪਵੇਗੀ,ਤਾਂ ਜੁ ਸਾਡੇ ਸਮਾਜ ਵਿੱਚ ਔਰਤ ਅਤੇ ਮਰਦ ਨੂੰ ਜ਼ਿੰਦਗੀ ਨਾਲ ਸਬੰਧਤ ਹਰ ਖੇਤਰ ਵਿੱਚ ਹੀ ਸਮਾਨਤਾ ਮਿਲ ਸਕੇ।
-------
ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕੀਤੀ ਗਈ ਇਕ ਹੋਰ ਕਵਿਤਾ 'ਔਰਤ ਦੀ ਪੁਕਾਰ' ਇਸੇ ਸਮੱਸਿਆ ਦੇ ਇਕ ਹੋਰ ਪਹਿਲੂ ਨੂੰ ਬੜੀ ਸ਼ਿੱਦਤ ਨਾਲ ਉਭਾਰਦੀ ਹੈ।ਪਿਛਲੇ ਕੁਝ ਸਮੇਂ ਵਿਚ ਇਕ ਰਿਵਾਜ ਵਾਂਗ ਪੰਜਾਬੀ ਦੇ ਕੁਝ ਕਵੀਆਂ ਵੱਲੋਂ ਇੱਕ ਦੂਜੇ ਦੀ ਰੀਸ ਕਰਦਿਆਂ ਅਜਿਹੀਆਂ ਕਵਿਤਾਵਾਂ ਲਿਖੀਆਂ ਗਈਆਂ ਹਨ ਜਿਸ ਵਿਚ ਧੀ ਵੱਲੋਂ
ਮਿਨਤਾਂ ਤਰਲੇ ਕਰਵਾਏ ਗਏ ਹਨ ਕਿ ਉਸਨੂੰ ਜਨਮ ਲੈਣ ਦਿੱਤਾ ਜਾਵੇ ਅਤੇ ਮਾਂ ਦੇ ਪੇਟ ਵਿਚ ਹੀ ਕਤਲ ਨਾ ਕਰਵਾਇਆ ਜਾਵੇ। ਬਲਜਿੰਦਰ ਸੰਘਾ ਇਹ ਗੱਲ ਉਭਾਰਦਾ ਹੈ ਕਿ ਇਸ ਦੁਨੀਆਂ ਵਿਚ ਜਨਮ ਲੈਣ ਦਾ ਧੀ ਨੂੰ ਵੀ ਉਨਾਂ ਹੀ ਅਧਿਕਾਰ ਹੈ ਜਿੰਨਾ ਕਿ ਪੁੱਤਰ ਨੂੰ। ਧੀ ਜਨਮ ਲੈਣ ਲਈ ਕਿਸੀ ਕੋਲੋ ਆਪਣੇ ਹੱਕ ਦੀ ਭੀਖ਼ ਕਿਉਂ ਮੰਗੇ?
ਇਸ ਲਈ ਸਫੇæ ਕਾਲੇ ਕਰ-ਕਰ
ਜਾਂ ਗੀਤ ਗਾ-ਗਾ ਕੇ ਇਕ ਅਣਜੰਮੀ ਧੀ ਤੋਂ
ਇਹ ਅਖਵਾਉਣਾ
ਕਿ
ਮਾਂ ਮੈਨੁੰ ਕਤਲ ਨਾ ਕਰਵਾ
ਕਿ
ਮਾਂ ਮੈਨੂੰ ਜੱਗ ਦੇਖਣ ਦਾ ਚਾਅ
ਕਿ
ਮਾਂ ਮੈਂ ਵੀਰੇ ਨੂੰ ਲੋਰੀ ਦੇਵਾਂਗੀ
ਕਿ
ਮਾਂ ਮੈਂ ਤੁਹਾਡੀ ਸੇਵਾ ਕਰਾਂਗੀ
ਇਕ ਅਣਜੰਮੀ ਧੀ ਨੂੰ ਭੀਖ਼ ਵਿਚ
ਜ਼ਿੰਦਗੀ ਦਿਵਾਉਣ ਦੇ ਤੁੱਲ ਹੈ
ਤੇ ਭੀਖ਼ ਦੀ ਜਿੰੰਦਗੀ ਨਾਲ ਜਵਾਨ ਹੋਈ ਇਕ ਧੀ
ਇਕ ਨਰੋਆ ਸਮਾਜ ਕਿਵੇ ਪੈਦਾ ਕਿਵੇ ਕਰੂ
ਮੈਨੂੰ ਇਸ ਤਰ੍ਹਾਂ ਦੇ ਖੋਖਲੇ ਵਿਚਾਰਾਂ
ਜਾਂ ਗੀਤਾਂ ਦੀ ਲੋੜ ਨਹੀਂ
ਤੇ ਮੇਰੀ ਧੀ ਦਾ ਵੀ ਭੀਖ ਦੀ ਜਿੰæਦਗੀ ਨਾਲੋਂ
ਨਾ ਜੰਮਣਾ ਕਈ ਗੁਣਾ ਚੰਗਾ ਹੈ
ਲੋੜ ਹੈ ਸਾਡੇ ਸਮਾਜ ਨੂੰ
ਦਾਦੀਆਂ-ਪੜਦਾਦੀਆਂ ਦੀ
ਇਸ ਗ੍ਰਹਿਣੀ ਸੋਚ ਵਿਚੋਂ ਬਾਹਰ ਕੱਢਣ ਦੀ
ਕਿ
'ਕੁੱਲ ਦਾ ਚਾਰਗ ਸਿਰਫ ਪੁੱਤ ਹੀ ਨੇ'
ਨਾ ਕਿ ਲੋੜ ਹੈ ਅਣਜੰਮੀ ਧੀ ਤੋਂ
ਭੀਖ਼ ਮੰਗਵਾਉਣ ਦੀ
ਤੇ ਉਹ ਵੀ ਜਨਮ ਲੈਣ ਵਾਸਤੇ
---------------
ਇਸੇ ਸਮੱਸਿਆ ਦੇ ਇਕ ਹੋਰ ਪੱਖ ਨੂੰ ਬਲਜਿੰਦਰ ਸੰਘਾ 'ਜਾਗਣ ਦੀ ਲੋੜ' ਵਿੱਚ ਉਭਾਰਦਾ ਹੈ।ਇਹ ਸਮੱਸਿਆ ਹੈ ਹੋਰਨਾਂ ਦੀ ਰੀਸੋ ਰੀਸ ਵਿਆਹਾਂ ਉੱਤੇ ਬੇਹਿਸਾਬਾ ਖ਼ਰਚਾ ਕਰਨਾ ਅਤੇ ਫਿਰ ਇਸ ਖ਼ਰਚੇ ਦੇ ਬੋਝ ਥੱਲੋਂ ਸਾਰੀ ਉਮਰ ਨਿਕਲ ਨਾ ਸਕਣਾ:
ਪਿੰਡਾਂ ਵਿਚ ਵੱਡੀਆਂ ਧਰਮਸ਼ਾਲਾਵਾਂ ਅੱਜ ਵੀ ਨੇ
ਪਰ ਰੀਸੋ-ਰੀਸੀ ਤੇਰੀਆਂ ਬਰਾਤਾਂ ਵੀ
ਮੈਰਿਜ ਪੈਲਿਸਾਂ ਵੱਲ ਹੀ ਜਾਂਦੀਆਂ ਨੇ
ਤੇ ਜਿਹਨਾਂ ਦੇ ਖ਼ਰਚੇ ਥੱਲੇ ਦੱਬਿਆਂ ਤੂੰ
ਕਈ ਵਾਰ ਸਾਰੀ ਜ਼ਿੰਦਗੀ ਨਹੀਂ ਉੱਠਦਾ
ਲੋੜ ਹੈ ਤੇਰੇ ਜਾਗਣ ਦੀ
ਕਿਉਂਕਿ ਇਹ ਵੇਲਾ ਨਹੀਂ
'ਜੱਟਾਂ ਨੇ ਪੀਣੀ ਦਾਰੂ'
ਜਿਹੇ ਗੀਤਾਂ ਤੇ ਨਸ਼ੇ ਵਿਚ ਧੁੱਤ ਹੋ ਕੇ
ਲਲਕਾਰੇ ਮਾਰਨ,
ਬੱਕਰੇ ਬਲਾਉਣ
ਤੇ ਸੌਂ ਜਾਣ ਦਾ.....
--------------

ਇਕ ਚੇਤੰਨ ਲੇਖਕ ਹੋਣ ਦੇ ਨਾਤੇ ਬਲਜਿੰਦਰ ਸੰਘਾ ਔਰਤ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਾ ਹੋਇਆ ਇਸ ਗੱਲ ਵੱਲ ਵੀ ਧਿਆਨ ਦੁਆਉਂਦਾ ਹੈ ਕਿ ਸਾਡੇ ਲੇਖਕ ਔਰਤ ਦੀ ਗੱਲ ਕਰਨ ਲੱਗੇ ਆਪਣਾ ਧਿਆਨ ਮਹਿਜ਼ ਰੋਮਾਂਸਵਾਦੀ ਪੇਸ਼ਕਾਰੀ ਕਰਨ ਤੱਕ ਹੀ ਸੀਮਿਤ ਰੱਖਦੇ ਹਨ। ਵਿਸ਼ੇਸ਼ ਕਰਕੇ ਪ੍ਰਵਾਸੀ ਮੁਲਕਾਂ ਵਿੱਚ ਆ ਕੇ ਪੰਜਾਬੀ ਔਰਤਾਂ ਨੂੰ ਮਰਦ ਨਾਲੋਂ ਵੱਧ ਹੱਡ ਭੰਨਵੀ ਮਿਹਨਤ ਕਰਨੀ ਪੈਂਦੀ ਹੈ। ਉਸਦਾ ਜ਼ਿਕਰ ਸਾਡੇ ਕਵੀਆਂ ਦੀਆਂ ਲਿਖਤਾਂ ਵਿੱਚ ਨਹੀਂ ਆAੁਂਦਾ।ਇਸ ਪੱਖੋਂ ਬਲਜਿੰਦਰ ਸੰਘਾ ਦੀ ਕਵਿਤਾ 'ਪੰਜਾਬਣ' ਸਾਡਾ ਵਿਸ਼ੇਸ਼ ਧਿਆਨ ਖਿੱਚਦੀ ਹੈ :
ਤੂੰ ਉਹ ਨਹੀਂ
ਜਿਸਦੇ ਬਾਰੇ
ਇਕ ਗੀਤ ਕਹਿੰਦਾ ਹੈ ਕਿ
'ਲੱਕ ਹਿਲੇ ਮਜਾਜਣ ਜਾਂਦੀ ਦਾ'
ਕਿਉਂਕਿ ਕੰਮ ਦੀਆਂ ਦੋ-ਦੋ ਸ਼ਿਫਟਾਂ ਦਾ ਝੰਬਿਆਂ
ਤੇਰਾ ਲੱਕ ਹਿੱਲ ਨਹੀਂ ਸਕਦਾ
ਤੇ ਫੈਮਲੀ ਡਾਕਟਰ ਦੀ ਵੀ
ਤੈਨੂੰ ਸਖ਼ਤ ਹਿਦਾਇਤ ਹੈ ਕਿ
ਇਸ ਨੂੰ ਹਿਲਾਉਣਾ ਨਹੀਂ
ਬਲਕਿ ਟਿਕਾਉਣਾ ਹੈ
æææææææææææææææ
ਤੂੰ ਉਹ ਨਹੀਂ
ਜਿਸਦੇ ਬਾਰੇ
ਇਕ ਗੀਤ ਕਹਿੰਦਾ ਹੈ ਕਿ
'ਤੇਰੇ ਟੂਣੇਹਾਰੇ ਨੈਣ ਕੁੜੇ'
ਕਿਉਂਕਿ ਉਂਨੀਦਰੇ ਦੇ ਭੰਨੇ ਹੋਏ
ਤੇਰੇ ਨੈਣ ਮਟਕ ਨਹੀਂ ਸਕਦੇ
ਤੇ ਸੁੱਜੀਆਂ ਪਲਕਾਂ ਦੀ ਵੀ
ਤੈਨੂੰ ਸਖ਼ਤ ਹਦਾਇਤ ਹੈ ਕਿ
ਇਹਨਾਂ ਨੂੰ ਮਟਕਾਉਣਾ ਨਹੀਂ
ਬਲਕਿ ਸਵਾਉਣਾ ਹੈ
----------------
ਪੰਜਾਬੀ/ਭਾਰਤੀ ਮੂਲ ਦੇ ਲੋਕ ਜਿੱਥੇ ਵੀ ਜਾਂਦੇ ਹਨ,ਇਕ ਸਮੱਸਿਆ ਉਨਾਂ੍ਹ ਦੇ ਨਾਲ ਜਾਂਦੀ ਹੈ। ਉਹ ਸਮੱਸਿਆ ਹੈ ਧਰਮ ਅਤੇ ਜ਼ਾਤ-ਪਾਤ ਦੇ ਨਾਮ ਉੱਤੇ ਇੱਕ ਦੂਜੇ ਵਿਰੁੱਧ ਨਫ਼ਰਤ ਫੈਲਾਉਣੀ ਅਤੇ ਦੰਗੇ ਫਸਾਦ ਕਰਨੇ। 'ਅੱਗੇ-ਪਿੱਛੇ' ਕਵਿਤਾ ਵਿੱਚ ਬਲਜਿੰਦਰ ਸੰਘਾ ਇਸ ਸਮੱਸਿਆ ਬਾਰੇ ਇਸ ਤਰ੍ਹਾਂ ਲਿਖਦਾ ਹੈ:
ਅਸੀਂ ਅੱਗੇ ਹਾਂ,ਅਸੀ ਅੱਗੇ ਹਾਂ
ਅਸੀਂ ਧਰਮ ਯੁੱਧਾਂ ਵਿਚ ਅੱਗੇ ਹਾਂ..
ਅਸੀਂ ਪਿੱਛੇ ਹਾਂ,ਅਸੀ ਪਿੱਛੇ ਹਾਂ
ਇਨਸਾਨੀਅਤ ਦੀ ਕਦਰ ਵਿਚ ਪਿੱਛੇ ਹਾਂ...
ਅਸੀਂ ਆਪ ਬੁਰਾਈਆਂ ਕਰਦੇ ਹਾਂ,
ਪਰ ਦੋਸ਼ ਹੋਰਾਂ ਸਿਰ ਧਰਦੇ ਹਾਂ,
ਅਸੀਂ ਖ਼ੁਦ ਨੂੰ ਸਮਝਦੇ ਬੰਦੇ ਹਾਂ,
ਪਰ ਪਸ਼ੂਆਂ ਨਾਲੋਂ ਗੰਦੇ ਹਾਂ,
ਘਰ ਇਕ ਦੂਜੇ ਦਾ ਸਮਝ-ਸਮਝ ਕੇ,
ਢਾਹੁਣ ਮੰਦਰ ਮਸਜਿਦਾਂ ਲੱਗੇ ਹਾਂ,
ਅਸੀਂ ਅੱਗੇ ਹਾਂ,ਅਸੀ ਅੱਗੇ ਹਾਂ,
ਅਸੀਂ ਧਰਮ ਯੁੱਧਾਂ ਵਿਚ ਅੱਗੇ ਹਾਂæææ
ਧਰਮ ਨਾਲ ਸਬੰਧਤ ਸਮੱਸਿਆਵਾਂ ਵੀ ਇਸੇ ਕਰਕੇ ਆਂ ਰਹੀਆਂ ਹਨ ਕਿ ਅਸੀਂ ਧਰਮ ਨੂੰ ਸਮਝਣ ਦਾ ਯਤਨ ਨਹੀਂ ਕਰਦੇ। ਧਰਮ ਵੀ ਇੱਕ ਪਖੰਡ ਬਣਕੇ ਰਹਿ ਗਿਆ ਹੈ ਤੇ ਇਹ ਇਸ ਕਵਿਤਾ ਦੇ ਅਖੀਰ ਵਿਚ ਬਿਆਨ ਕੀਤਾ ਗਿਆ ਹੈ। ਥਾਂ-ਥਾਂ ਪਾਖੰਡੀ ਸੰਤ -ਬਾਬਿਆਂ ਦੀਆਂ ਡੇਰਾ ਰੂਪੀ ਦੁਕਾਨਾਂ ਖੁੱਲ੍ਹ ਰਹੀਆਂ ਹਨ। ਅਜਿਹੇ ਪਾਖੰਡੀ ਸੰਤ-ਬਾਬਿਆਂ ਦੇ ਰੂਪ ਵਿਚ ਕਾਤਲ,ਬਲਾਤਕਾਰੀ,ਡਰੱਗ ਸਮੱਗਲਰ,ਗੁੰਡੇ,ਰੰਡੀਆਂ ਦਾ ਧੰਦਾ ਕਰਨ ਵਾਲੇ ਦੱਲੇ ਆਮ ਜਨਤਾ ਦੀ ਮਾਨਸਿਕ,ਸਰੀਰਕ ਅਤੇ ਆਰਥਿਕ ਲੁੱਟ ਮਚਾ ਰਹੇ ਹਨ। ਪੇਸ਼ ਹਨ 'ਸ਼ਾਇਦ ਸੱਚ ਹੋਵੇ' ਅਤੇ 'ਸੱਚੇ ਸ਼ਰਧਾਲੂ' ਨਾਮ ਦੀਆਂ ਕਵਿਤਾਵਾਂ ਵਿਚੋਂ ਕੁਝ ਉਦਹਾਰਣਾਂ :

ਬੱਚੇ ਵਿਲਕਣ ਭੁੱਖੇ ਪੂੜੇ ਸਾਧਾਂ ਨੂੰ
ਅੰਨੀ੍ਹ ਸ਼ਰਧਾਂ ਦੇ ਵਿਚ ਵਹਿਕੇ ਸਾਰ ਲਿਆ
ਅੰਧ ਵਿਸ਼ਵਾਸ਼ੀ ਬਣੇ ਹਾਂ ਛੱਡ ਕੇ ਤਰਕਾਂ ਨੂੰ
ਵਹਿਮਾਂ-ਭਰਮਾਂ ਪੈ ਕੇ ਕੀ ਸਵਾਰ ਲਿਆ
ਅਗਲਾ ਜਨਮ ਬਣਾਉਣਾ ਆਪਾ ਸਫਲ ਹੈ
ਅਸੀਂ ਉਹਦੇ ਪਿੱਛੇ ਲੱਗਕੇ ਇਹ ਉਜਾੜ ਲਿਆ
ਹੁਣ ਇੰਟਰਨੈਟ 'ਤੇ ਕਰੇ ਕਰਾਏ ਪਾਠ ਮਿਲਣ
ਕੀ ਲੈਣਾ ਬਾਣੀ ਪੜ੍ਹਕੇ,ਕੀਤੇ ਲੈਕੇ ਸਾਰ ਲਿਆ

ਘਰੇਲੂ ਕਲੇਸ਼ ਦਾ ਅੰਤ
ਸਿਰਫ ਚੌਵੀ ਘੰਟਿਆਂ ਵਿਚ
ਸ਼ਰਤੀਆਂ ਮੁੰਡਾ ਹੀ ਹੋਵੇਗਾ ਆਦਿæææ
ਬਾਬਾ ਜੀ ਦਾ ਇਹ ਇਸ਼ਤਿਹਾਰ
ਸਾਰੇ ਮਸ਼ਹੂਰ ਅਖ਼ਬਾਰਾਂ ਵਿਚ ਛਪਦਾ
ਆਪ ਉਹ ਪੰਜ ਲੜਕੀਆਂ ਦਾ ਬਾਪ ਹੈ
ਘਰ ਵਾਲੀ ਲੜਕੇ ਪੇਕੇ ਚਲੀ ਗਈ
ਪਰ ਫੇਰ ਵੀ ਉਸਦੇ ਡੇਰੇ ਤੇ
ਲੋਕਾਂ ਦੀ ਭੀੜ ਦਿਨੋਂ-ਦਿਨ ਵਧ ਰਹੀ ਹੈæææ
ਅਜਿਹੀ ਹਾਲਤ ਵਿਚ ਚਿੰਤਾਜਨਕ ਗੱਲ ਇਹ ਹੈ ਕਿ ਦੇਸ-ਬਦੇਸ਼ ਦਾ ਪੰਜਾਬੀ ਪਿੰ੍ਰਟ/ਰੇਡੀਓ/ਟੀæਵੀ ਮੀਡੀਆਂ ਇਸ ਗੱਲ ਨੂੰ ਘਟਾਉਣ ਦੀ ਥਾਂ ਅਜਿਹੇ ਪਾਖੰਡੀ ਸੰਤ-ਠੱਗ ਬਾਬਿਆਂ ਦੀ ਇਸ਼ਤਿਹਾਰਬਾਜ਼ੀ ਕਰਕੇ ਆਪਣੇ ਬੈਂਕ ਬੈਲੇਂਸ ਵਧਾਉਣ ਵਿਚ ਲੱਗਾ ਹੋਇਆ ਹੈ ਅਤੇ ਇੰਨ੍ਹਾਂ ਹੀ ਸੰਤ ਬਾਬਿਆਂ ਦੀ ਕਿਰਪਾ ਨਾਲ ਲੱਗੀ ਡਾਲਰਾਂ ਦੀ ਬਰਸਾਤ ਸਦਕਾ ਮਹਿਲਾਂ ਵਰਗੀਆਂ ਕੋਠੀਆਂ ਵਿੱਚ ਰਹਿ ਰਿਹਾ ਹੈ। ਸਾਡੇ ਮੀਡੀਆਂ ਦੇ ਕੁਝ ਹਿੱਸੇ ਵੱਲੋਂ ਦਿਖਾਈ ਜਾ ਰਹੀ ਗ਼ੈਰ-ਜ਼ਿੰਮੇਵਾਰੀ ਵਾਂਗੂੰ ਸਾਡੇ ਗੀਤਕਾਰਾਂ/ਗਾਇਕਾਂ ਦਾ ਕੁਝ ਹਿੱਸਾ ਵੀ ਬੜੀ ਗ਼ੈਰ-ਜ਼ਿੰਮੇਵਾਰੀ ਦਿਖਾ ਰਿਹਾ ਹੈ। ਕੈਨੇਡਾ/ਅਮਰੀਕਾ/ਇੰਗਲੈਂਡ/ਇੰਡੀਆਂ/ਪਾਕਿਸਤਾਨ-ਹਰ ਜਗ੍ਹਾਂ ਹੀ ਪੰਜਾਬੀ ਨੌਜਵਾਨ ਨਸ਼ਿਆਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ; ਪਰ ਸਾਡੇ ਗਾਇਕ ਪੰਜਾਬੀ ਟੀæਵੀæ ਚੈਨਲਾਂ ਰਾਹੀਂ ਦਿਖਾਏ ਜਾ ਰਹੇ ਗੀਤਾਂ ਵਿੱਚ ਪੰਜਾਬੀ ਨੌਜਵਾਨਾਂ ਨੂੰ ਬੱਕਰੇ ਬਲਾਉਂਦੇ ਹੋਏ ਅਤੇ ਲਲਕਾਰੇ ਮਾਰਦੇ ਦਿਖਾ ਰਹੇ ਹਨ। ਇਸ ਤਰ੍ਹਾਂ ਸਾਡੀ ਗਾਇਕੀ ਅਤੇ ਸੱਭਿਆਚਾਰ ਟੀæਵੀæ ਪ੍ਰੋਗਰਾਮਾਂ ਦੀ ਪੇਸ਼ਕਾਰੀ ਹਕੀਕਤਾਂ ਦੀ ਗਲਤ ਪੇਸ਼ਕਾਰੀ ਕਰ ਰਹੀ ਹੈ। ਇਹੀ ਗੱਲ ਬਲਜਿੰਦਰ ਸੰਘਾ ਵੀ ਆਪਣੀ ਰਚਨਾ 'ਕੌੜਾ ਸੱਚ' ਵਿਚ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ:
ਪੱਟ ਦਿੱਤੇ ਨੇ ਨਸ਼ਿਆਂ ਨੇ
ਗੱਭਰੂ ਮੇਰੇ ਪੰਜਾਬ ਦੇ
ਮਾਰ-ਮੁਕਾਏ ਹਨ
ਬੇ-ਰੁਜ਼ਗਾਰੀ ਨੇ
ਗੱਭਰੂ ਮੇਰੇ ਪੰਜਾਬ ਦੇ
ਆਪਣਾ ਹਨੇਰਾ ਭਵਿੱਖ ਦੇਖਕੇ
ਅਵਾਜ਼ ਨਹੀਂ ਨਿੱਕਲਦੀ
ਉਹਨਾਂ ਦੇ ਮੂਹੋਂ
ਪਰ ਅੱਜ ਵੀ ਦਿਖਾਏ ਜਾਂਦੇ ਨੇ
ਬੇ-ਅਰਥੇ ਗੀਤਾਂ ਤੇ
ਲਲਕਾਰੇ ਮਾਰਦੇ
ਖੜ-ਮਸਤੀਆਂ ਕਰਦੇ
ਤੇ ਬੱਕਰੇ ਬੁਲਾਉਂਦੇ
ਂਟੀæਵੀæ ਚੈਨਲਾਂ ਵੱਲੋਂ
ਗੱਭਰੂ ਮੇਰੇ ਪੰਜਾਬ ਦੇ
ਸਾਡਾ ਮੀਡੀਆ ਇੱਕ ਹੋਰ ਪੱਖ ਤੋਂ ਵੀ ਗੈਰ-ਜ਼ਿੰਮੇਵਾਰੀ ਵਾਲਾ ਵਤੀਰਾ ਦਿਖਾਂਦਾ ਹੈ। ਪਹਿਲਾਂ ਤਾਂ ਧਰਮ ਦੇ ਨਾਮ ਉੱਤੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਦੰਗੇ-ਫਸਾਦ ਕਰਵਾਏ ਜਾਂਦੇ ਹਨ । ਫਿਰ ਦੂਜੀ ਵਾਰ ਗੈਰ-ਜ਼ਿੰਮੇਵਾਰੀ ਦਿਖਾਈ ਜਾਂਦੀ ਹੈ ਜਦੋਂ ਇੰਨ੍ਹਾਂ ਦੰਗੇ ਫਸਾਦਾਂ ਦੀਆਂ ਖਬਰਾਂ ਦਾ ਵਿਸਥਾਰ ਦੇਣ ਵੇਲੇ ਟੀæਵੀæਚੈਨਲਾਂ ਉੱਤੇ ਇਸ ਗੱਲ ਦਾ ਸ਼ੋਰ ਪਾਇਆ ਜਾਂਦਾ ਹੈ ਕਿ ਇੰਨੇ ਹਿੰਦੂ,ਇੰਨੇ ਮੁਸਲਮਾਨ,ਇੰਨੇ ਈਸਾਈ,ਇੰਨੇ ਜੈਨੀ,ਇੰਨੇ ਬੋਧੀ ਮਾਰੇ ਗਏ।ਜਿਸ ਕਾਰਨ ਦੰਗੇ ਹੋਰ ਭੜਕਦੇ ਹਨ।ਜੇਕਰ ਇੰਨ੍ਹਾਂ ਦੰਗੇ-ਫਸਾਦਾਂ ਦੀਆਂ ਖ਼ਬਰਾਂ ਪ੍ਰਸਾਰਿਤ ਕਰਨ ਵੇਲੇ ਸਾਡਾ ਮੀਡੀਆ ਮਰਨ ਵਾਲਿਆਂ ਨੂੰ ਸਿਰਫ ਇਨਸਾਨ ਹੀ ਸਮਝੇ ਤਾਂ ਟੀæਵੀæ ਪ੍ਰੋਗਰਾਮ ਦੇਖਣ ਵਾਲਿਆਂ ਦੇ ਦਿਮਾਗਾਂ ਵਿੱਚ ਇਹ ਵਿਚਾਰ ਆਵੇਗਾ ਕਿ ਇੰਨਾਂ ਦੰਗਿਆਂ ਨੇ ਇੰਨੇ ਇਨਸਾਨਾਂ ਦੀ ਜਾਨ ਲੈ ਲਈ। ਮਰਨ ਵਾਲੇ ਚਾਹੇ ਕਿਸੇ ਵੀ ਧਾਰਮਿਕ ਵਿਸ਼ਵਾਸ਼ ਵਾਲੇ ਸਨ-ਪਰ ਉਹ ਸਭ ਇਨਸਾਨ ਸਨ। ਉਨ੍ਹਾਂ ਸਾਰਿਆਂ ਦੀਆਂ ਰਗਾਂ ਵਿਚ ਇੱਕੋ ਜਿਹਾ ਖ਼ੂਨ ਵਹਿੰਦਾ ਸੀ। ਉਹ ਸਾਰੇ ਇੱਕੋ ਹਵਾ ਵਿੱਚ ਸਾਹ ਲੈਂਦੇ ਸਨ । ਉਹ ਸਭ ਹੱਡ-ਮਾਸ ਦੇ ਬਣੇ ਹੋਏ ਪੁਤਲੇ ਸਨ । ਆਪਣੀ ਕਵਿਤਾ 'ਮੀਡੀਆ' ਵਿਚ ਬਲਜਿੰਦਰ ਸੰਘਾ ਇਸ ਨੁਕਤੇ ਨੂੰ ਬੜੀ ਸ਼ਿਦਤ ਨਾਲ ਉਭਾਰਦਾ ਹੈ:
ਦੰਗੇ ਹੁੰਦੇ ਰਹਿੰਦੇ ਨੇ
ਖ਼ਬਰਾਂ ਸੁਣਦੇ ਹਾਂ ,ਖ਼ਬਰਾ ਪੜਦੇ ਹਾਂ
ਹਰ ਇਕ ਦੂਸਰੇ ਤੋਂ
ਵਧ-ਚੜ੍ਹ ਕੇ ਆਖਦਾ ਹੈ
ਕਿ
ਮੁਸਲਮਾਨਾਂ ਨੇ ਹਿੰਦੂ ਮਾਰ ਦਿੱਤੇ
ਕਿ
ਹਿੰਦੂਆਂ ਨੇ ਮੁਸਲਮਾਨ ਦਿੱਤੇ
ਕਿ ਸਿੱਖਾਂ ਨੇ ਹਿੰਦੂ ਮਾਰ ਦਿੱਤੇ
ਪਰ ਕੋਈ ਨਹੀਂ ਕਹਿੰਦਾ
ਕਿ
ਮਨੁੱਖਾਂ ਨੇ ਮਨੁੱਖ ਮਾਰ ਦਿੱਤੇ
ਤੇ ਸ਼ਾਇਦ ਇਸ ਕਰਕੇ
ਦੰਗੇ ਹੁੰਦੇ ਰਹਿੰਦੇ ਨੇææææ
ਬਲਜਿੰਦਰ ਸੰਘਾ ਨੇ ਆਪਣੇ ਕਾਵਿ-ਸੰਗ੍ਰਹਿ 'ਕਵਿਤਾæææਮੈਨੂੰ ਮੁਆਫ਼ ਕਰੀ' ਵਿੱਚ ਭਾਵੇਂ ਕਿ ਹੋਰ ਵਿਸ਼ਿਆਂ ਬਾਰੇ ਕਵਿਤਾਵਾਂ ਲਿਖੀਆਂ ਹਨ ,ਪਰ ਮੈਂ ਉਸਦੀ ਸਿਰਫ਼ ਇੱਕ ਕਵਿਤਾ ਨੂੰ ਵਿਚਾਰ ਅਧੀਨ ਲਿਆ ਕੇ ਆਪਣੀ ਗੱਲ ਖ਼ਤਮ ਕਰਨੀ ਚਾਹਾਂਗਾ।
ਪਰਵਾਸੀ ਪੰਜਾਬੀਆਂ ਦੀਆਂ ਅਨੇਕਾਂ ਸਮੱਸਿਆਵਾਂ ਦਾ ਜਿਸ ਤਰ੍ਹਾਂ ਕਾਰਨ ਵੀ ਉਨ੍ਹਾਂ ਦਾ ਸਭਿਆਚਾਰਕ ਵਿਰਸਾ ਹੈ,ਇਸੇ ਤਰ੍ਹਾਂ ਹੀ ਅਨੇਕਾਂ ਹਾਲਤਾਂ ਵਿਚ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਉਨ੍ਹਾਂ ਦਾ ਵਿਰਸਾ ਹੀ ਹੈ।ਉਨ੍ਹਾਂ ਦੇ ਵਿਰਸੇ ਦਾ ਸਬੰਧ ਉਨ੍ਹਾਂ ਦੀ ਮਾਂ ਬੋਲੀ ਪੰਜਾਬੀ ਨਾਲ ਜੁੜਿਆ ਹੋਇਆ ਹੈ।ਪਰਵਾਸੀ ਪੰਜਾਬੀਆਂ ਦੀਆਂ ਸੱਭਿਆਚਾਰਕ ਸਮੱਸਿਆਵਾਂ ਦਾ ਜਦੋਂ ਲੇਖਾ-ਜੋਖਾ ਕਰਨ ਲੱਗਦੇ ਹਾਂ ਤਾਂ ਇਹ ਗੱਲ ਉੱਭਰਕੇ ਸਾਹਮਣੇ ਆਉਦੀ ਹੈ ਕਿ ਪ੍ਰਵਾਸੀ ਪੰਜਾਬੀ ਪ੍ਰਵਾਰਾਂ ਵਿੱਚ ਵੱਧ ਰਹੀ ਪ੍ਰਵਾਰਕ ਹਿੰਸਾ,ਪਤੀਆਂ ਵੱਲੋਂ ਆਪਣੀਆਂ ਹੀ ਪਤਨੀਆਂ ਦੇ ਕੀਤੇ ਜਾ ਰਹੇ ਕਤਲ,ਪਿਉਆਂ ਵੱਲੋਂ ਧਰਮ ਦੇ ਨਾਮ ਉੱਤੇ ਆਪਣੀਆਂ ਹੀ ਧੀਆਂ ਨੂੰ ਕਤਲ ਕਰਵਾ ਦੇਣਾ,ਪੰਜਾਬੀ ਨੌਜਵਾਨ ਬੱਚਿਆਂ ਦਾ ਨਸ਼ਿਆਂ ਦੇ ਆਦੀ ਹੋ ਕੇ ਡਰੱਗ ਸਮੱਗਲਰ/ਡਰੱਗ ਗੈਂਗਸਟਰ ਬਣ ਜਾਣਾ-ਇਹ ਸਾਰੀਆਂ ਗੱਲਾਂ ਪੰਜਾਬੀ ਸੱਭਿਆਚਾਰਕ ਵਿਰਸੇ ਨਾਲੋਂ ਟੁੱਟ ਜਾਣ ਕਰਕੇ ਵਾਪਰ ਰਿਹਾ ਹੈ।ਕਿAੁਂਕਿ ਪੰਜਾਬੀ ਸਭਿਆਚਾਰਕ ਵਿਰਸਾ ਤਾਂ ਔਰਤ ਅਤੇ ਮਰਦ ਦੀ ਬਰਾਬਰੀ ਦੀ ਗੱਲ ਕਰਦਾ ਹੈ,ਨਸ਼ਿਆਂ ਦੀ ਸਖਤ ਅਲੋਚਨਾ ਕਰਦਾ ਹੈ,ਧੀਆਂ ਨੂੰ ਪ੍ਰਵਾਰ ਦੀ ਖ਼ੁਸ਼ਬੂ ਕਰਾਰ ਦਿੰਦਾ ਹੈ,ਪੰਜਾਬੀ ਸਭਿਆਚਾਰਕ ਵਿਰਸਾ ਤਾਂ ਪਿਆਰ-ਮਹੁੱਬਤ,ਸਾਂਝੀਵਾਲਤਾ ਅਤੇ ਏਕਤਾ ਦਾ ਸੰਦੇਸ਼ ਦਿੰਦਾ ਹੈ।ਇਨ੍ਹਾਂ ਸਮੱਸਿਆਵਾ ਤੋਂ ਅਸੀ ਕਾਫੀ ਹੱਦ ਤੱਕ ਬਚੇ ਰਹਿ ਸਕਦੇ ਹਾਂ ਜੇਕਰ ਅਸੀਂ ਆਪ/ਆਪਣੇ ਬੱਚਿਆਂ ਨੂੰ ਪੰਜਾਬੀ ਜ਼ੁਬਾਨ ਨਾਲ ਜੋੜੀ ਰੱਖੀਏ ਅਤੇ ਉਹਨਾਂ ਦੀ ਚੇਤਨਾ ਅੰਦਰ ਪੰਜਾਬੀ ਸੱਭਿਆਚਾਰਕ ਵਿਰਸੇ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦਾ ਚਾਨਣ ਬਿਖੇਰਦੇ ਰਹੀਏ। ਕੁਝ ਇਸ ਤਰਾਂ੍ਹ ਦੀ ਹੀ ਗੱਲ ਬਲਜਿੰਦਰ ਸੰਘਾ ਆਪਣੀ ਕਵਿਤਾ 'ਦੋਸਤ ਲਈ ਦੁਆ' ਵਿਚ ਕਰ ਰਿਹਾ ਜਾਪਦਾ ਹੈ:
ਜੇ ਤੂੰ ਪੰਜਾਬ ਵਿਚ ਹੁੰਦਾ ਤਾਂ
ਮੈਂ ਤੇਰੇ ਲਈ ਦੁਆ ਕਰਦਾ ਕਿ
ਤੇਰੀ ਪੜ੍ਹਾਈ ਦਾ ਮੁੱਲ ਪਵੇ
ਤੇ ਤੂੰ ਵੀ ਖੜ੍ਹਾ ਹੋਵੇਂ ਆਪਣੇ ਪੈਰਾਂ ਭਾਰ
ਪਰ ਹੁਣ ਤੂੰ ਕੈਨੇਡਾ ਵਿਚ ਵੱਸਦਾ ਏ
ਤੇ ਆਰਥਿਕ ਪੱਖੋਂ ਖੁਸ਼ਹਾਲ ਏ
ਤੇ ਮੈਂ ਦੁਆ ਕਰਦਾ ਹਾਂ ਕਿ
ਤੇਰੇ ਬੱਚੇ ਪੰਜਾਬੀ ਵੀ ਪੜ੍ਹਨæææææ
ਕੈਨੇਡੀਅਨ ਪੰਜਾਬੀ ਕਵੀ ਬਲਜਿੰਦਰ ਸੰਘਾ ਦਾ ਪਹਿਲਾ ਹੀ ਕਾਵਿ-ਸੰਗ੍ਰਹਿ 'ਕਵਿਤਾæææਮੈਨੂੰ ਮੁਆਫ਼ ਕਰੀਂ' ਪੜ੍ਹ ਕੇ ਇਸ ਗੱਲ ਦੀ ਤਸੱਲੀ ਮਿਲਦੀ ਹੈ ਕਿ ਉਹ ਵਿਚਾਰਧਾਕ ਤੌਰ ਤੇ ਨਾ ਇਕ ਚੇਤਨ ਕਵੀ ਹੈ,ਬਲਕਿ ਉਹ ਇਸ ਗੱਲ ਨੂੰ ਵੀ ਭਲੀਭਾਂਤ ਸਮਝਦਾ ਹੈ ਕਿ ਕਾਵਿ ਦੀ ਪ੍ਰਕ੍ਰਿਆ ਵਿਚ ਕਵੀ ਵੱਲੋਂ ਵਿਚਾਰਧਾਰਕ ਤੌਰ ਉੱਤੇ ਦਖਲ ਅੰਦਾਜ਼ੀ ਕਰਨੀ ਬਹੁਤ ਜਰੂਰੀ ਹੁੰਦੀ ਹੈ।ਬਲਜਿੰਦਰ ਸੰਘਾ ਦਾ ਫੋਨ 403-680-3212

ਪੰਜ ਭਾਰਤੀ ਨੌਜਵਾਨ ਆਸਟਰੀਆ ਹਵਾਈ ਅੱਡੇ 'ਤੋ ਡਿਪੋਰਟ

ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੱਲ ਬੁੱਧਵਾਰ ਨੂੰ ਦਿੱਲੀ 'ਤੋ ਦੁਬਈ ਹੁੰਦੇ ਹੋਏ ਆਸਟਰੀਆ ਦੀ ਰਾਜਧਾਨੀ ਵਿਆਨਾਂ ਦੇ ਹਵਾਈ ਅੱਡੇ 'ਤੇ ਪਹੁੰਚੇਂ ਪੰਜ ਭਾਰਤੀ ਨੌਜਵਾਨਾਂ ਨੂੰ ਇੰਮੀਗਰੇਸ਼ਨ ਅਧਿਕਾਰੀਆਂ ਨੇ ਭਾਰਤ ਡਿਪੋਰਟ ਕਰ ਦਿੱਤਾ । ਮੋਟੀਆਂ ਰਕਮਾਂ ਅਦਾ ਕਰ ਕਰਨ 'ਤੋ ਬਾਅਦ ਥਾਈਲੈਂਡ, ਮਲੇਸੀਆ, ਜਾਂਮਬੀਆ ਅਤੇ ਚੀਨ 'ਤੋ ਬਾਅਦ ਦਿੱਲੀ 'ਤੋ ਸੈਂਨਗਨ ਵੀਜੇ 'ਤੇ ਇਥੇ ਪਹੁੰਚੇਂ ਇਹਨਾਂ ਨੌਜਵਾਨਾਂ ਵੱਲੋ ਇਥੇ ਆਉਣ ਦਾ ਕੋਈ ਸਪੱਸਟ ਜਵਾਬ ਨਾ ਦੇ ਸਕਣ ਕਾਰਨ ਇੰਮੀਗਰੇਸ਼ਨ ਅਧਿਕਾਰੀਆਂ ਨੇ ਵੀਜੇ ਰੱਦ ਕਰਕੇ ਅਗਲੀ ਫਲਾਈਟ ਰਾਹੀ ਵਾਪਸ ਦਿੱਲੀ ਭੇਜ ਦਿੱਤਾ । ਇਹਨਾਂ 'ਚ ਪੰਜਾਬ 'ਤੋ ਇਲਾਵਾ ਇੱਕ-ਇੱਕ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਸਨ ।

ਅਕਾਲੀ ਆਗੂ ਸਰਪੰਚ ਦਰਸਨ ਸਿੰਘ ਹਿੰਮਤਪੁਰਾ ਨੂੰ ਸਦਮਾ।

ਵੱਡੇ ਬੇਟੇ ਸ: ਬਿੰਦਰ ਸਿੰਘ ਸਵਰਗਵਾਸ
ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀਂ ਹਿੰਮਤਪੁਰਾ) ਪਿੰਡ ਹਿੰਮਤਪੁਰਾ ਦੀ ਸਤਿਕਾਰਤ ਸਖ਼ਸੀਅਤ ਸਰਪੰਚ ਦਰਸਨ ਸਿੰਘ ਹਿੰਮਤਪੁਰਾ ਦੇ ਵੱਡੇ ਬੇਟੇ ਅਤੇ ਸਰਗਰਮ ਅਕਾਲੀ ਆਗੂ ਸ: ਬਿੰਦਰ ਸਿੰਘ ਦਾ 55 ਸਾਲ ਦੀ ਉਮਰ ਵਿੱਚ ਅਚਾਨਕ ਦੇਹਾਂਤ ਹੋ ਗਿਆ|
ਸ: ਬਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਅਗਨੀ ਉਹਨਾਂ ਦੇ ਭਰਾ ਕੇਵਲ ਸਿੰਘ ਅਤੇ ਬੇਟੇ ਗੁਰਨੈਬ ਸਿੰਘ ਨੇ ਦਿਖ਼ਾਈ| ਵੱਖ ਵੱਖ ਆਗੂਆਂ ਨੇ ਸਰਪੰਚ ਦਰਸਨ ਸਿੰਘ ਹਿੰਮਤਪੁਰਾ ਨਾਲ ਸ: ਬਿੰਦਰ ਸਿੰਘ ਦੀ ਅਚਾਨਕ ਹੋਈ ਮੌਤ 'ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ| ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਜੀ ਨੇ ਕਿਹਾ ਕਿ ਸ: ਬਿੰਦਰ ਸਿੰਘ ਦੀ ਮੌਤ ਨਾਲ ਸਰਪੰਚ ਦਰਸਨ ਸਿੰਘ ਜੀ ਦੇ ਪਰਿਵਾਰ ਨੂੰ ਜੋ ਘਾਟਾ ਪਿਆ ਹੈ, ਉਹ ਤਾਂ ਕਦੇ ਪੂਰਿਆ ਨਹੀਂ ਜਾ ਸਕਦਾ,ਪਰ ਬਿੰਦਰ ਸਿੰਗ ਦੀ ਮੌਤ ਨਾਲ ਸ੍ਰੋਮਣੀ ਅਕਾਲੀ ਦਲ (ਬ) ਨੂੰ ਵੀ ਘਾਟਾ ਪਿਆ ਹੈ। ਇਸ ਗਮੀਂ ਦੇ ਮੌਕੇ ਤੇ ਪਿੰਡ ਹਿੰਮਤਪੁਰਾ ਦੀ ਸਮੁੱਚੀ ਪੰਚਾਇਤ ਸ: ਗੁਰਮੇਲ ਸਿੰਘ, ਸ: ਗੁਰਜੰਟ ਸਿੰਘ ਪੰਜੂ, ਚਮਕੌਰ ਸਿੰਘ, ਮੈਂਬਰ ਸੋਹਣ ਸਿੰਘ, ਜਗਸੀਰ ਸਿੰਘ, ਚਮਕੌਰ ਸਿੰਘ, ਸ: ਭੋਲਾ ਸਿੰਘ ਮੈਬਰ, ਬਲਾਕ ਸੰਮਤੀ ਮੈਂਬਰ ਸ: ਭੋਲਾ ਸਿੰਘ, ਪ੍ਰਧਾਨ ਅਸੋਕ ਜੋਸੀ, ਸ: ਜਗਸੀਰ ਸਿੰਘ ਮੈਬਰ ਜ਼ਿਲ੍ਹਾ ਪ੍ਰੀਸ਼ਦ, www.HIMMATPURA.com ਦੀ ਸਮੁੱਚੀ ਟੀਮ ਨੇ ਸਰਪੰਚ ਦਰਸਨ ਸਿੰਘ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ| ਸ੍ਰ ਬਿੰਦਰ ਸਿੰਘ ਨਮਿਤ ਰੱਖੇ ਹੋਏ ਸ੍ਰੀ ਸਹਿਜ ਪਾਠ ਜੀ ਦੇ ਭੋਗ 11 ਅਗਸਤ ਦਿਨ ਵੀਰਵਾਰ ਨੂੰ ਪਾਏ ਜਾਣਗੇ| ਸਰਪੰਚ ਦਰਸ਼ਨ ਸਿੰਘ ਨਾਲ ਅਫਸੋਸ ਕਰਨ ਲਈ ( ਸਰਪੰਚ ਦਰਸਨ ਸਿੰਘ 99147-46812) (ਸ, ਕੇਵਲ ਸਿੰਘ 78375-46812) ਜੀ ਨਾਲ ਸੰਪਰਕ ਕਰ ਸਕਦੇ ਹੋਂ|

ਪ੍ਰਸਿੱਧ ਕੱਬਡੀ ਖਿਡਾਰੀ ਜੀਤਾ ਸਿੱਧਵਾਂ ਵਾਲਾ ਦਾ ਡੈਨਮਾਰਕ ਚ ਸਨਮਾਨ।

Aਸਲੋ(ਰੁਪਿੰਦਰ ਢਿੱਲੋ ਮੋਗਾ)-ਕੱਬਡੀ ਦੇ ਇਤਿਹਾਸ ਵਿੱਚ ਹਮੇਸ਼ਾ ਚਮਕਣ ਵਾਲਾ ਨਾਮ ਸਵ ਹਰਜੀਤ ਬਰਾੜ(ਬਾਜਾਖਾਨਾ) ਦੇ ਨਾਲ ਰੇਡਾਂ ਪਾਉਣ ਵਾਲਾ ਰੋਸ਼ਨੀ ਦਾ ਮੇਲਾ ਲੱਗਣ ਕਾਰਨ ਪੰਜਾਬ ਦਾ ਮਸ਼ਹੂਰ
ਸ਼ਹਿਰ ਜਗਰਾਉ ਦੇ ਨਜਦੀਕੀ ਪਿੰਡ ਸਿੱਧਵਾ ਦਾ ਵਸਨੀਕ ਜੀਤਾ ਸਿੱਧਵਾ ਵਾਲਾ(ਹਾਲ ਨਿਵਾਸੀ ਸਵੀਡਨ) ਜਿਸ ਨੇ ਦੇਸ਼ ਵਿਦੇਸ਼ ਚ ਚੋਟੀ ਦੀ ਕੱਬਡੀ ਖੇਡੀ ਦਾ ਕੱਬਡੀ ਪ੍ਰਤੀ ਵਿਸ਼ੇਸ ਲਗਾਅ ਸੱਦਕੇ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਕੱਬਡੀ ਖਿਡਾਰੀ ਭੋਲਾ ਜਨੇਤਪੁਰੀਆ, ਪਿੰਦਾ ਜਨੇਤਪੁਰੀਆ ਅਤੇ ਸਮੂਹ ਮੈਬਰ ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਵੱਲੋ ਵਿਸ਼ੇਸ ਸਨਮਾਨ ਕੀਤਾ ਗਿਆ।ਵਰਨਣਯੋਗ ਗੱਲ ਹੈ ਕਿ ਅੱਜ ਵੀ ਇਹ ਖਿਡਾਰੀ ਨਾਰਵੇ ਡੈਨਮਾਰਕ ਸਵੀਡਨ ਚ ਕੱਬਡੀ ਦਾ ਮਿਆਰ ਉੱਚਾ ਚੁੱਕਣ ਚ ਆਪਣਾ ਫਰਜ਼ ਪੂਰਨ ਨਿਭਾ ਰਹੇ ਹਨ।

Monday, 25 July 2011

'ਮਿਸ ਇੰਗਲੈਂਡ 2011' ਦੇ ਫਾਈਨਲ ਵਿੱਚ ਪਹੁੰਚੀ ਪੰਜਾਬੀ ਮੂਲ ਦੀ ਸਿਮਰਨ ਗਿੱਲ ।

ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਲੜਕੀਆਂ ਦੇ ਸੁੰਦਰਤਾ ਪ੍ਰਤੀਯੋਗਤਾ ਮਿਸ ਇੰਗਲੈਂਡ 2011 ਲਈ ਹੋਣ ਜਾ ਰਹੇ ਮੁਕਾਬਲੇ ਦੇ ਆਖਰੀ ਦੌਰ ਵਿੱਚ ਪਹੁੰਚੀਆਂ 60 ਲੜਕੀਆਂ ਵਿੱਚ ਸਾਊਥਾਲ ਵਸਦੇ ਪੰਜਾਬੀ ਪਰਿਵਾਰ ਦੀ ਲੜਕੀ ਸਿਮਰਨ ਗਿੱਲ ਦਾ ਨਾਂ ਵੀ ਸ਼ੁਮਾਰ ਹੈ। ਜ਼ਿਕਰਯੋਗ ਹੈ ਕਿ ਸਿਮਰਨ ਦਾ ਪਿਛੋਕੜ ਜਿਲ੍ਹਾ ਲੁਧਿਆਣਾ ਦੇ ਪਿੰਡ ਸ਼ੇਰਪੁਰ ਨਾਲ ਸੰਬੰਧਤ ਹੈ।
ਮੱਧ ਜੂਨ ਵਿੱਚ ਉਹ ਮਿਸ ਏਸ਼ੀਅਨ ਮਾਡਲ ਪ੍ਰਤੀਯੋਗਤਾ ਦਾ ਖਿਤਾਬ ਵੀ ਜਿੱਤ ਚੁੱਕੀ ਹੈ ਜਿਸ ਕਾਰਨ ਉਸਦਾ ਫਾਈਨਲ ਵਿੱਚ ਪਹੁੰਚਣਾ ਆਸਾਨ ਹੋਇਆ। ਕੋਈ ਯਕੀਨ ਨਹੀਂ ਕਰ ਸਕਦਾ ਕਿ ਅੰਤਾਂ ਦੀ ਪੀੜਦਾਇਕ ਫਾਈਬਰੋਮਿਆਲਗੀਆ ਨਾਂ ਦੀ ਬੀਮਾਰੀ ਦੀ ਸ਼ਿਕਾਰ ਹੋਈ ਸਿਮਰਨ ਦੇ ਬੁਲੰਦ ਹੌਸਲੇ ਅੱਗੇ ਬੀਮਾਰੀ ਵੀ ਮਨਫ਼ੀ ਹੋ ਕੇ ਰਹਿ ਗਈ। ਇਹ ਬੀਮਾਰੀ ਮਾਸਪੇਸ਼ੀਆਂ ਵਿੱਚ ਨਿਰੰਤਰ ਹੋਣ ਵਾਲਾ ਦਰਦ ਹੈ। ਇਸ ਬਿਮਾਰੀ ਦੀ ਸਿਮਰਨ ਨਾਲ ਉਸਦੇ ਬਚਪਨ ਤੋਂ ਹੀ ਸਾਂਝ ਹੈ। ਕੋਈ ਵੇਲਾ ਸੀ ਜਦ ਸਿਮਰਨ ਨੂੰ ਬੀਮਾਰੀ ਕਾਰਨ ਕਨੇਰੀ ਵਾਰਫ ਵਿੱਚ ਆਪਣੀ ਇਨਵੈਸਟਮੈਂਟ ਬੈਂਕਿੰਗ ਦੀ ਨੌਕਰੀ ਵੀ ਛੱਡਣੀ ਪਈ ਸੀ। ਬੋਲਣ ਅਤੇ ਤੁਰਨ ਫਿਰਨ ਤੋਂ ਵੀ ਅਸਮਰੱਥ ਸਿਮਰਨ 20 ਹਜਾਰ ਲੜਕੀਆਂ 'ਚੋਂ ਮਿਸ ਇੰਗਲੈਂਡ 2011 ਦੇ ਮੁਕਾਬਲੇ ਲਈ ਫਾਈਨਲਿਸਟਾਂ ਵਿੱਚ ਪਹੁੰਚ ਗਈ ਹੈ। ਲੋਕ ਮਤ ਰਾਹੀਂ ਉਸਨੂੰ ਸੈਮੀ ਫਾਈਨਲ ਵਿੱਚ ਪਹਿਲੀਆਂ ਤਿੰਨ ਕੁੜੀਆਂ ਵਿੱਚ ਜਗ੍ਹਾ ਮਿਲੀ ਸੀ। ਫਾਈਨਲ ਦੌਰ ਵਿੱਚ ਸਾਰੀਆਂ ਪ੍ਰਤੀਯੋਗੀ ਵਾਤਾਵਰਣ ਨਾਲ ਮਿੱਤਰਤਾ ਪੁਗਾਉਣ ਵਾਲੀਆਂ ਪੁਸ਼ਾਕਾਂ ਪਹਿਨਣਗੀਆਂ। ਇਸ ਦੌਰ ਵਿੱਚ ਸਿਮਰਨ ਵੱਲੋਂ ਪਹਿਨੀ ਜਾਣ ਵਾਲੀ ਪੁਸ਼ਾਕ ਵੀ ਸਿਮਰਨ ਤੇ ਉਸਦੀ ਭੈਣ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਜੋ ਯੁੱਧਾਂ ਵਿੱਚ ਦੇਸ਼ ਲਈ ਜਾਨਾਂ ਵਾਰਨ ਵਾਲੇ ਫੋਜੀਆਂ ਅਤੇ ਦੂਜੀ ਸੰਸਾਰ ਜੰਗ ਵਿੱਚ ਸੇਵਾ ਨਿਭਾਉਣ ਵਾਲੇ ਉਸਦੇ ਦਾਦਾ ਜੀ ਨੂੰ ਸਮਰਪਿਤ ਹੋਵੇਗੀ। Himmatpura.com ਨਾਲ ਗਲਬਾਤ ਕਰਦਿਆਂ ਸਿਮਰਨ ਨੇ ਕਿਹਾ ਕਿ ਮੈਂ ਵਿਸ਼ੇਸ਼ ਕਰਕੇ ਲੜਕੀਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਸਰੀਰਕ ਬੀਮਾਰੀ ਵੀ ਤੁਹਾਡੇ ਰਾਹ ਵਿੱਚ ਰੁਕਾਵਟ ਨਹੀਂ ਬਣ ਸਕਦੀ। ਆਪਣੇ ਆਪ ਨੂੰ ਮੰਜ਼ਿਲ ਵੱਲ ਵਧਦੇ ਰੱਖਣ ਲਈ ਹਮੇਸ਼ਾ ਤਿਆਰ ਰੱਖੋ। ਮੰਜ਼ਿਲ ਕਦਮ ਜਰੂਰ ਚੁੰਮੇਗੀ।