ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਲੜਕੀਆਂ ਦੇ ਸੁੰਦਰਤਾ ਪ੍ਰਤੀਯੋਗਤਾ ਮਿਸ ਇੰਗਲੈਂਡ 2011 ਲਈ ਹੋਣ ਜਾ ਰਹੇ ਮੁਕਾਬਲੇ ਦੇ ਆਖਰੀ ਦੌਰ ਵਿੱਚ ਪਹੁੰਚੀਆਂ 60 ਲੜਕੀਆਂ ਵਿੱਚ ਸਾਊਥਾਲ ਵਸਦੇ ਪੰਜਾਬੀ ਪਰਿਵਾਰ ਦੀ ਲੜਕੀ ਸਿਮਰਨ ਗਿੱਲ ਦਾ ਨਾਂ ਵੀ ਸ਼ੁਮਾਰ ਹੈ। ਜ਼ਿਕਰਯੋਗ ਹੈ ਕਿ ਸਿਮਰਨ ਦਾ ਪਿਛੋਕੜ ਜਿਲ੍ਹਾ ਲੁਧਿਆਣਾ ਦੇ ਪਿੰਡ ਸ਼ੇਰਪੁਰ ਨਾਲ ਸੰਬੰਧਤ ਹੈ।
ਮੱਧ ਜੂਨ ਵਿੱਚ ਉਹ ਮਿਸ ਏਸ਼ੀਅਨ ਮਾਡਲ ਪ੍ਰਤੀਯੋਗਤਾ ਦਾ ਖਿਤਾਬ ਵੀ ਜਿੱਤ ਚੁੱਕੀ ਹੈ ਜਿਸ ਕਾਰਨ ਉਸਦਾ ਫਾਈਨਲ ਵਿੱਚ ਪਹੁੰਚਣਾ ਆਸਾਨ ਹੋਇਆ। ਕੋਈ ਯਕੀਨ ਨਹੀਂ ਕਰ ਸਕਦਾ ਕਿ ਅੰਤਾਂ ਦੀ ਪੀੜਦਾਇਕ ਫਾਈਬਰੋਮਿਆਲਗੀਆ ਨਾਂ ਦੀ ਬੀਮਾਰੀ ਦੀ ਸ਼ਿਕਾਰ ਹੋਈ ਸਿਮਰਨ ਦੇ ਬੁਲੰਦ ਹੌਸਲੇ ਅੱਗੇ ਬੀਮਾਰੀ ਵੀ ਮਨਫ਼ੀ ਹੋ ਕੇ ਰਹਿ ਗਈ। ਇਹ ਬੀਮਾਰੀ ਮਾਸਪੇਸ਼ੀਆਂ ਵਿੱਚ ਨਿਰੰਤਰ ਹੋਣ ਵਾਲਾ ਦਰਦ ਹੈ। ਇਸ ਬਿਮਾਰੀ ਦੀ ਸਿਮਰਨ ਨਾਲ ਉਸਦੇ ਬਚਪਨ ਤੋਂ ਹੀ ਸਾਂਝ ਹੈ। ਕੋਈ ਵੇਲਾ ਸੀ ਜਦ ਸਿਮਰਨ ਨੂੰ ਬੀਮਾਰੀ ਕਾਰਨ ਕਨੇਰੀ ਵਾਰਫ ਵਿੱਚ ਆਪਣੀ ਇਨਵੈਸਟਮੈਂਟ ਬੈਂਕਿੰਗ ਦੀ ਨੌਕਰੀ ਵੀ ਛੱਡਣੀ ਪਈ ਸੀ। ਬੋਲਣ ਅਤੇ ਤੁਰਨ ਫਿਰਨ ਤੋਂ ਵੀ ਅਸਮਰੱਥ ਸਿਮਰਨ 20 ਹਜਾਰ ਲੜਕੀਆਂ 'ਚੋਂ ਮਿਸ ਇੰਗਲੈਂਡ 2011 ਦੇ ਮੁਕਾਬਲੇ ਲਈ ਫਾਈਨਲਿਸਟਾਂ ਵਿੱਚ ਪਹੁੰਚ ਗਈ ਹੈ। ਲੋਕ ਮਤ ਰਾਹੀਂ ਉਸਨੂੰ ਸੈਮੀ ਫਾਈਨਲ ਵਿੱਚ ਪਹਿਲੀਆਂ ਤਿੰਨ ਕੁੜੀਆਂ ਵਿੱਚ ਜਗ੍ਹਾ ਮਿਲੀ ਸੀ। ਫਾਈਨਲ ਦੌਰ ਵਿੱਚ ਸਾਰੀਆਂ ਪ੍ਰਤੀਯੋਗੀ ਵਾਤਾਵਰਣ ਨਾਲ ਮਿੱਤਰਤਾ ਪੁਗਾਉਣ ਵਾਲੀਆਂ ਪੁਸ਼ਾਕਾਂ ਪਹਿਨਣਗੀਆਂ। ਇਸ ਦੌਰ ਵਿੱਚ ਸਿਮਰਨ ਵੱਲੋਂ ਪਹਿਨੀ ਜਾਣ ਵਾਲੀ ਪੁਸ਼ਾਕ ਵੀ ਸਿਮਰਨ ਤੇ ਉਸਦੀ ਭੈਣ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਜੋ ਯੁੱਧਾਂ ਵਿੱਚ ਦੇਸ਼ ਲਈ ਜਾਨਾਂ ਵਾਰਨ ਵਾਲੇ ਫੋਜੀਆਂ ਅਤੇ ਦੂਜੀ ਸੰਸਾਰ ਜੰਗ ਵਿੱਚ ਸੇਵਾ ਨਿਭਾਉਣ ਵਾਲੇ ਉਸਦੇ ਦਾਦਾ ਜੀ ਨੂੰ ਸਮਰਪਿਤ ਹੋਵੇਗੀ। Himmatpura.com ਨਾਲ ਗਲਬਾਤ ਕਰਦਿਆਂ ਸਿਮਰਨ ਨੇ ਕਿਹਾ ਕਿ ਮੈਂ ਵਿਸ਼ੇਸ਼ ਕਰਕੇ ਲੜਕੀਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਸਰੀਰਕ ਬੀਮਾਰੀ ਵੀ ਤੁਹਾਡੇ ਰਾਹ ਵਿੱਚ ਰੁਕਾਵਟ ਨਹੀਂ ਬਣ ਸਕਦੀ। ਆਪਣੇ ਆਪ ਨੂੰ ਮੰਜ਼ਿਲ ਵੱਲ ਵਧਦੇ ਰੱਖਣ ਲਈ ਹਮੇਸ਼ਾ ਤਿਆਰ ਰੱਖੋ। ਮੰਜ਼ਿਲ ਕਦਮ ਜਰੂਰ ਚੁੰਮੇਗੀ।
Monday, 25 July 2011
ਗਾਇਕ ਜੀਤ ਜਗਜੀਤ ਦੀ ਲੰਡਨ ਆਮਦ 'ਤੇ ਸਮਾਗਮ ਦਾ ਆਯੋਜਨ।
ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬੀ ਦੇ ਚਰਚਿਤ ਗਾਇਕ ਜੀਤ ਜਗਜੀਤ ਦਾ ਇੰਗਲੈਂਡ ਪਹੁੰਚਣ ਉੱਤੇ ਭਰਵਾਂ ਸਵਾਗਤ ਕੀਤਾ ਗਿਆ। ਕਲਾ ਪ੍ਰੇਮੀ ਅਤੇ ਉਸਾਰੂ ਰੁਚੀਆਂ ਦੇ ਮਾਲਕ ਨੌਜਵਾਨ ਸਤਵੰਤ ਸਿੰਘ ਮੱਲੀ
(ਡਾਇਰੈਕਟਰ ਨਿਊ ਗੋਲਡਨ ਕਾਰਪੈਟ) ਦੀ ਅਗਵਾਈ ਹੇਠ ਗਾਇਕ ਜੀਤ ਜਗਜੀਤ ਨੂੰ ਜੀ ਆਇਆਂ ਕਹਿਣ ਹਿਤ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉੱਘੇ ਗਾਇਕ ਮੰਗਲ ਸਿੰਘ, ਬਹਾਰਾਂ ਪੰਜਾਬ ਦੀਆਂ ਭੰਗੜਾ ਗਰੁੱਪ ਦੇ ਸੰਚਾਲਕ ਸੁਖਬੀਰ ਸੋਢੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਸਮੇਂ ਬੋਲਦਿਆਂ ਸੁਖਦੇਵ ਸਿੰਘ ਮੱਲ੍ਹੀ, ਗਾਇਕ ਮੰਗਲ ਸਿੰਘ, ਸਤਵੰਤ ਸਿੰਘ ਮੱਲ੍ਹੀ, ਸੁਖਬੀਰ ਸੋਢੀ, ਹਰਬੰਤ ਸਿੰਘ, ਸੁਖਦੀਪ ਸਿੰਘ ਅਤੇ ਹੈਰੀ ਨੇ ਬੋਲਦਿਆਂ ਕਿਹਾ ਕਿ ਜੀਤ ਜਗਜੀਤ ਵੱਲੋਂ ਹੁਣ ਤੱਕ ਸੰਜ਼ੀਦਾ ਕਿਸਮ ਦੇ ਗੀਤ ਗਾਉਣ ਨੂੰ ਹੀ ਪਹਿਲ ਦਿੱਤੀ ਹੈ ਨਾ ਕਿ ਦੋਹਰੀ ਸ਼ਬਦਾਵਲੀ ਵਾਲੇ। ਬੇਸ਼ੱਕ ਥੋੜ੍ਹੇ ਪਰ ਪਾਏਦਾਰ ਗੀਤ ਗਾ ਕੇ ਹੀ ਜੋ ਪ੍ਰਸਿੱਧੀ ਉਸਨੇ ਹਾਸਲ ਕੀਤੀ ਹੈ ਉਸਤੋਂ ਲੋਕ ਜੀਤ ਜਗਜੀਤ ਤੋਂ ਇਹੀ ਉਮੀਦ ਰੱਖਣਗੇ ਕਿ ਉਹ ਨੇੜ ਭਵਿੱਖ Ḕਚ ਵੀ ਇੱਕ ਜ਼ਿੰਮੇਵਾਰ ਵਜ਼ੋਂ ਨਰੋਏ ਬੋਲ ਸ਼ਰੋਤਿਆਂ ਦੀ ਝੋਲੀ ਪਾਉਂਦਾ ਰਹੇਗਾ। ਇਸ ਉਪਰੰਤ ਗਲਬਾਤ ਕਰਦਿਆਂ ਗਾਇਕ ਜੀਤ ਜਗਜੀਤ ਨੇ ਕਿਹਾ ਕਿ ਵਿਦੇਸ਼ ਆ ਕੇ ਵੀ ਪੰਜਾਬ ਵਰਗਾ ਪਿਆਰ ਮਿਲਣ ਦਾ ਕਾਰਨ ਹੀ ਇਹ ਹੈ ਕਿ ਉਸਨੇ ਹਫੜਾ-ਦਫੜੀ ਵਾਲੀ ਗਾਇਕੀ ਤੋਂ ਹਮੇਸ਼ਾ ਪਾਸਾ ਵੱਟਿਆ ਹੈ। ਉਹ 'ਆਇਆ ਤੇ ਗਿਆ' ਦੀ ਸੋਚ ਦਾ ਧਾਰਨੀ ਨਹੀਂ ਸਗੋਂ ਗਾਇਕੀ ਦੇ ਖੇਤਰ ਵਿੱਚ ਲੰਮਾ ਸਮਾਂ ਟਿਕਿਆ ਰਹਿਣ ਦੇ ਮਨਸ਼ੇ ਨਾਲ ਹੀ ਗੀਤ ਚੋਣ ਕਰਦਾ ਹੈ। ਇਸ ਸਮੇਂ ਗਾਇਕ ਮੰਗਲ ਸਿੰਘ ਅਤੇ ਜੀਤ ਜਗਜੀਤ ਨੇ ਗਾ ਕੇ ਵੀ ਹਾਜ਼ਰੀਨ ਨਾਲ ਆਪਣੇ ਗੀਤਾਂ ਦੀ ਸਾਂਝ ਪੁਆਈ।

ਲੇਖਕ ਪਾਠਕ ਸੱਭਿਆਚਾਰਕ ਮੰਚ ਸਲੌਹ ਵੱਲੋਂ ਵਿਸ਼ਾਲ ਸਾਹਿਤਕ ਸਮਾਗਮ ਆਯੋਜਿਤ।
ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਇੰਗਲੈਂਡ ਦੇ ਨਾਮਵਾਰ ਸਾਹਿਤਕ 'ਲੇਖਕ ਪਾਠਕ ਸੱਭਿਆਚਾਰਕ ਮੰਚ' ਸਲੌਹ ਵੱਲੋਂ ਵਿਸ਼ੇਸ਼ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਸ਼ਹੀਦ ਊਧਮ ਸਿੰਘ ਸੁਨਾਮ ਦੀ ਲਾਸਾਨੀ ਕੁਰਬਾਨੀ ਅਤੇ ਵਿਸ਼ਨੂੰ ਦੱਤ ਸ਼ਰਮਾ ਦੀ ਨਿੱਘੀ ਯਾਦ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਨਾਵਲਕਾਰ ਗੁਰਨਾਮ ਸਿੰਘ ਗਿੱਲ ਦੇ ਨਾਵਲ ਧਰਤਿ-ਸਤਾਨ ਅਤੇ ਨਾਵਲਕਾਰ ਹਰਮਿੰਦਰ ਚਾਹਲ ਦੇ ਨਾਵਲ 'ਬਲੀ' ਉੱਪਰ ਵਿਚਾਰ ਗੋਸ਼ਟੀ ਕੀਤੀ ਗਈ। ਜਿਸ ਦੌਰਾਨ ਨਾਵਲਕਾਰ ਸ਼ਿਵਚਰਨ ਸਿੰਘ ਗਿੱਲ ਅਤੇ ਨਾਵਲਕਾਰ ਹਰਜੀਤ ਅਟਵਾਲ ਨੇ ਕਰਮਵਾਰ ਦੋਵਾਂ ਨਾਵਲਾਂ ਸੰਬੰਧੀ ਪਰਚੇ ਪੜ੍ਹੇ। ਪਰਚੇ ਉੱਪਰ ਹੋਈ ਉਸਾਰੂ ਬਹਿਸ ਵਿੱਚ ਅਵਤਾਰ ਉੱਪਲ, ਸੰਤੋਖ ਸਿੰਘ ਸੰਤੋਖ, ਅਮਰ ਜਯੋਤੀ, ਮਹਿੰਦਰਪਾਲ ਧਾਲੀਵਾਲ ਆਦਿ ਨੇ ਹਿੱਸਾ ਲਿਆ। ਇਸ ਉਪਰੰਤ ਦੇਰ ਰਾਤ ਤੱਕ ਚੱਲੇ ਕਵੀ ਦਰਬਾਰ ਵਿੱਚ ਅਵਤਾਰ ਉੱਪਲ, ਕੁਲਵੰਤ ਕੌਰ ਢਿੱਲੋਂ, ਮਨਜੀਤ ਕੌਰ ਪੱਡਾ, ਸੰਤੋਖ ਸਿੰਘ ਸੰਤੋਖ, ਦਰਸ਼ਨ ਸਿੰਘ ਢਿੱਲੋਂ, ਸਰਵਣ ਸਿੰਘ ਜਫ਼ਰ, ਬੀਬੀ ਗੁੱਗੂ ਸਿੰਘ, ਗੁਰਨਾਮ ਗਿੱਲ, ਕਾਮੇਡੀਅਨ ਬਰਿਜ ਮੋਹਨ, ਧਰਮ ਵਰਮਾ, ਅਜ਼ੀਮ ਸੇਖਰ, ਸ਼ਿਵਚਰਨ ਸਿੰਘ ਗਿੱਲ, ਭੁਪਿੰਦਰ ਧੂਤ, ਅਮਰ ਜਯੋਤੀ, ਦਰਸ਼ਨ ਬੁਲੰਦਵੀ, ਕੁਲਵਿੰਦਰ ਕਾਸੀ, ਰਾਜਿੰਦਰਜੀਤ, ਚਮਨ ਲਾਲ ਚਮਨ, ਮਹਿੰਦਰਪਾਲ ਧਾਲੀਵਾਲ, ਮਨਪ੍ਰੀਤ ਬੱਧਨੀ, ਗੁਰਬਚਨ ਆਜਾਦ, ਹਰਮਿੰਦਰ ਚਾਹਲ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਰਾਹੀਂ ਸਮਾਗਮ ਨੂੰ ਰੰਗੀਨ ਕੀਤਾ।

ਇੰਗਲੈਂਡ ਵਿੱਚ ਪਹਿਲੀ ਵਾਰ ਆਯੋਜਿਤ ਕੀਤੀ 'ਮੋਗਾ ਨਾਈਟ' ਰਹੀ ਬੇਹੱਦ ਸਫ਼ਲ।
-300 ਤੋਂ ਵਧੇਰੇ ਮੈਂਬਰਾਂ ਨੇ ਕੀਤੀ ਸ਼ਮੂਲੀਅਤ।
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਵਲੈਤ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਪਲ ਫੁਰਸਤ ਦੇ ਕੱਢਣ ਅਤੇ ਆਪਣੇ ਪਿੰਡਾਂ ਦੇ ਪਰਿਵਾਰਾਂ ਨੂੰ ਨੇੜਿਉਂ ਮਿਲਣ ਦੇ ਮਨਸ਼ੇ ਨਾਲ
ਇੰਗਲੈਂਡ ਵਸਦੇ ਮੋਗਾ ਜਿਲ੍ਹੇ ਦੇ ਪ੍ਰਵਾਸੀਆਂ ਨੇ ਇੱਕ ਮੋਗਾ ਮਿਲਾਪ ਸੁਸਾਇਟੀ ਦਾ ਗਠਨ ਕੀਤਾ ਹੈ। ਜਿਸਦੀ ਪਹਿਲੀ ਕੋਸ਼ਿਸ਼ ਵਜੋਂ ਬੀਤੀ ਰਾਤ ਨੂੰ ਇੱਕ ਵਿਸ਼ਾਲ ਮਿਲਣੀ ਦਾ ਆਯੋਜਨ ਸਾਊਥ ਰਾਇਸਲਿਪ ਦੇ ਕਰਾਊਨ ਕਾਨਫਰੰਸ ਹਾਲ ਵਿਖੇ ਕੀਤਾ ਗਿਆ। ਸੁਰਿੰਦਰ ਖਹਿਰਾ (ਕਾਸਲ ਹੋਟਲ), ਮਨਪ੍ਰੀਤ ਸਿੰਘ ਬੱਧਨੀ, ਜਗਰਾਜ ਸਿੰਘ ਸਰਾਂ (ਹੀਥਰੋ ਐਸਟੇਟ), ਬਲਵਿੰਦਰ ਸਿੰਘ ਕੋਕਰੀ ਕਲਾਂ, ਗੁਰਮੀਤ ਸਿੰਘ ਗਿੱਲ (ਨੱਥੂਵਾਲਾ ਜਦੀਦ), ਰਣਧੀਰ ਸਿੰਘ ਮੋਗਾ ਆਦਿ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਦੌਰਾਨ ਗਾਇਕ ਤੇ ਟੀ.ਵੀ. ਪੇਸ਼ਕਾਰ ਰਾਜ ਸੇਖੋਂ, ਗਾਇਕ ਸਿਕੰਦਰ ਬਰਾੜ ਨੇ ਆਪਣੀ ਗਾਇਕੀ ਰਾਹੀਂ ਸਮਾਗਮ ਨੂੰ ਚਾਰ ਚੰਨ ਲਾਏ। ਇਸ ਸਮੇਂ ਬੋਲਦਿਆਂ ਸ੍ਰੀ ਬਿੱਲੂ ਖਹਿਰਾ ਨੇ ਕਿਹਾ ਕਿ ਪ੍ਰਦੇਸਾਂ ਵਿੱਚ ਆ ਕੇ ਵੀ ਅਸੀਂ ਆਪਣੇ ਪਿੰਡਾਂ ਦੇ ਗੁਆਂਢੀਆਂ ਇੱਥੋਂ ਤੱਕ ਕਿ ਇੱਕੋ ਪਿੰਡ ਦੇ ਪਰਿਵਾਰਾਂ ਨੂੰ ਵੀ ਸਮੇਂ ਦੀ ਘਾਟ ਅਤੇ ਭੱਜ ਦੌੜ ਭਰੀ ਜ਼ਿੰਦਗੀ ਕਾਰਨ ਨਹੀਂ ਮਿਲ ਸਕਦੇ। ਸੁਸਾਇਟੀ ਦਾ ਮੁੱਖ ਮੰਤਵ ਹੀ ਹੈ ਕਿ ਅਸੀਂ ਸਮੇਂ ਸਮੇਂ ਉੱਪਰ ਅਜਿਹੀ ਮੇਲ ਮਿਲਾਪ ਵਧਾਉਣ ਵਾਲੇ ਸਮਾਗਮਾਂ ਦਾ ਆਯੋਜਨ ਕਰਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਾਂਗੇ। ਸਮਾਗਮ ਦੌਰਾਨ 300 ਤੋਂ ਵਧੇਰੇ ਦੀ ਤਾਦਾਦ ਵਿੱਚ ਪਹੁੰਚੇ ਮੋਗਾ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਨਾਲ ਸੰਬੰਧਤ ਪਰਿਵਾਰਾਂ ਨੇ ਇਸ ਸਮੇਂ ਹੋਏ ਰੰਗਾਰੰਗ ਸਮਾਗਮ ਦੌਰਾਨ ਭੰਗੜਾ ਗਿੱਧਾ ਪਾ ਕੇ ਖੂਬ ਆਨੰਦ ਮਾਣਿਆ। ਇੰਗਲੈਂਡ ਦੇ ਪ੍ਰਸਿੱਧ ਟੈਲੀਵਿਜ਼ਨ ਚੈਨਲ ਐੱਮ ਏ ਟੀæਵੀæ ਦੀ ਟੀਮ ਰਾਹੀਂ ਇੰਗਲੈਂਡ ਵਾਸੀਆਂ ਅਤੇ ਹਾਜਰੀਨ ਨੂੰ ਗੁਰਮੀਤ ਗਿੱਲ, ਸੁਲੱਖਣ ਸਿੰਘ ਖੋਸਾ, ਮਨਦੀਪ ਹਿੰਮਤਪੁਰਾ, ਮਨਪ੍ਰੀਤ ਸਿੰਘ, ਬਿੱਲੂ ਖਹਿਰਾ, ਜਗਰਾਜ ਸਰਾਂ ਆਦਿ ਨੇ ਮੋਗੇ ਦੇ ਇਤਿਹਾਸ, ਮੋਗਾ ਜਿਲ੍ਹੇ ਦੇ ਵਸਨੀਕਾਂ ਵੱਲੋਂ ਸੱਭਿਆਚਾਰਕ, ਸਾਹਿਤਕ, ਰਾਜਨੀਤਕ, ਧਾਰਮਿਕ ਖੇਤਰਾਂ ਵਿੱਚ ਪਾਏ ਯੋਗਦਾਨ ਬਾਰੇ ਵੱਖ ਵੱਖ ਪੱਖਾਂ ਤੋਂ ਜਾਣੂੰ ਕਰਵਾਇਆ। ਸਮਾਗਮ ਦੌਰਾਨ ਬਿੱਲੂ ਖਹਿਰਾ ਵੱਲੋਂ ਸੁਝਾਏ ਨੁਕਤੇ ਅਨੁਸਾਰ 'ਕਿਸਮਤ ਪੁੜੀ' ਰਾਹੀਂ ਹਾਜਰੀਨ ਵਿੱਚੋਂ ਦੋ ਮੈਂਬਰਾਂ ਨੂੰ ਵੇਲਜ ਵਿੱਚ ਦੋ ਦਿਨ ਦੀ ਸ਼ੈਰ ਅਤੇ ਮੁਫਤ ਰਿਹਾਇਸ ਦੇਣ ਦਾ ਐਲਾਨ ਕੀਤਾ ਗਿਆ। ਸਨੀ ਅਤੇ ਸੁਖ ਨਾਂ ਦੇ ਖੁਸ਼ਕਿਸਮਤ ਜੋੜੇ ਨੂੰ ਇਸ ਸ਼ੈਰ ਅਤੇ ਮੁਫਤ ਮਹਿਮਾਨ ਨਿਵਾਜੀ ਹਾਸਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪਿੰਕ ਸਿਟੀ ਦੇ ਮਾਲਕ ਲਖਵਿੰਦਰ ਸਿੰਘ ਕੋਕਰੀ ਕਲਾਂ, ਸੁਰਜੀਤ ਸਿੰਘ ਮਟਵਾਣੀ, ਕੌਂਸਲਰ ਸੰਤੋਖ ਢਿੱਲੋਂ ਬੁੱਟਰ, ਗੁਰਤੇਜ ਗੋਗੀ ਬੁੱਟਰ, ਬਲਜੀਤ ਢਿੱਲੋਂ ਬੁੱਟਰ, ਰੇਡੀਓ ਪ੍ਰਜੈਂਟਰ ਬਿੱਟੂ ਖੰਘੂੜਾ, ਰਣਯੋਧ ਸਿੰਘ ਰਾਜਾ ਮਟਵਾਣੀ, ਪ੍ਰੀਤਮ ਸਿੰਘ ਮਟਵਾਣੀ, ਸਤਵੰਤ ਸਿੰਘ ਮੱਲ੍ਹੀ ਡਾਇਰੈਕਟਰ ਨਿਊ ਗੋਲਡਨ ਕਾਰਪੈਟ, ਹਰਬੰਤ ਸਿੰਘ ਮੱਲ੍ਹੀ, ਸੋਲਿਸਟਰ ਰਘਵਿੰਦਰ ਸਿੰਘ (ਐੱਸ ਜ਼ੈੱਡ ਸੋਲਿਸਟਰਜ਼), ਬਲਜੀਤ ਸਿੰਘ ਮੱਲ੍ਹੀ (ਜੀ ਐਂਡ ਬੀ ਵਿੰਡੋਜ਼), ਮੇਜਰ ਸਿੰਘ, ਮਨੂੰ ਕਪਿਲ ਮੋਗਾ, ਲੱਖੀ ਸੈਦੋਕੇ, ਜੱਸੀ ਕਨੌਰੀ, ਜਸਵਿੰਦਰ ਸੈਂਹਬੀ ਆਦਿ ਵਿਸ਼ੇਸ਼ ਤੌਰ ਉੱਤੇ ਹਾਜਰ ਸਨ। ਜੇ ਇਸਨੂੰ ਇੰਗਲੈਂਡ ਵਿੱਚ ਹੁਣ ਤੱਕ ਦੇ ਇਤਿਹਾਸ ਵਿੱਚ ਕਿਸੇ ਇਕੱਲੇ ਜਿਲ੍ਹੇ ਦੇ ਲੋਕਾਂ ਦੀ ਪਹਿਲੀ ਭਾਰੀ ਇਕੱਤਰਤਾ ਕਹਿ ਲਿਆ ਜਾਵੇ ਤਾਂ ਸ਼ਾਇਦ ਅਤਿਕਥਨੀ ਨਹੀਂ ਹੋਵੇਗੀ। ਸ਼ਾਮ ਨੂੰ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲਿਆ ਇਹ ਮਿਲਣੀ ਸਮਾਗਮ ਯਾਦਗਾਰੀ ਹੋ ਨਿੱਬੜਿਆ।

ਇੰਗਲੈਂਡ ਵਿੱਚੋਂ ਰੋਕੋ ਕੈਂਸਰ ਨੂੰ ਮਿਲ ਰਿਹੈ ਵਿਆਪਕ ਹੁੰਗਾਰਾ।
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬ ਵਿੱਚੋਂ ਕੈਂਸਰ ਦੀ ਜੜ੍ਹ ਪੁੱਟਣ ਦੇ ਮਨਸ਼ੇ ਨਾਲ ਸੇਵਾ ਵਿੱਚ ਜੁਟੀ ਸੰਸਥਾ ਰੋਕੋ ਕੈਂਸਰ ਨੂੰ ਇੰਗਲੈਂਡ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੰਸਥਾ ਦੇ ਅੰਤਰਰਾਸ਼ਟਰੀ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਦਿਨ ਰਾਤ ਇੱਕ ਕਰਕੇ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦਾ ਸਿੱਟਾ ਹੈ ਕਿ ਉਹਨਾਂ ਕੋਲ ਪੰਜਾਬ ਵਿੱਚ ਲਗਾਉਣ ਵਾਲੇ ਕੈਂਸਰ ਚੈੱਕਅਪ ਕੈਂਪਾਂ ਦੀ ਅਥਾਹ ਬੁਕਿੰਗ ਹੋ ਰਹੀ ਹੈ। ਬੀਤੇ ਦਿਨੀਂ ਬਾਬਾ ਲੱਖਾ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਨਾਨਕਸਰ ਕਲੇਰਾਂ ਵੱਲੋਂ ਬਾਬਾ ਨੰਦ ਸਿੰਘ ਜੀ ਦੀ ਸਾਲਾਨਾ ਬਰਸੀ ਉੱਪਰ ਕੈਂਸਰ ਚੈੱਕਅਪ ਕੈਂਪ ਲਗਵਾਉਣ ਦੀ ਹਾਮੀ ਦੇ ਨਤੀਜੇ ਵਜੋਂ ਸਾਹਿਬ ਮੈਗਜ਼ੀਨ ਦੇ ਸੰਪਾਦਕ ਰਣਜੀਤ ਸਿੰਘ ਰਾਣਾ, ਗੁਰਦੁਆਰਾ ਨਿਸ਼ਕਾਮ ਸੇਵਕ ਸੋਹੋ ਰੋਡ ਬਰਮਿੰਘਮ ਦੇ ਮੁੱਖ ਸੇਵਾਦਾਰ ਸੰਤ ਮਹਿੰਦਰ ਸਿੰਘ ਕਰੀਚੋਂ ਵਾਲਿਆਂ ਦੀ ਹਾਜ਼ਰੀ ਵਿੱਚ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ ਕੇ ਦੇ ਆਗੂਆਂ ਡਾ: ਤਾਰਾ ਸਿੰਘ ਆਲਮ, ਚੇਅਰਮੈਨ ਜਸਵੀਰ ਸਿੰਘ ਮਠਾੜੂ, ਸਕੱਤਰ ਹਰਜੀਤ ਸਿੰਘ ਸਿੱਧੂ, ਤਰਸੇਮ ਸਿੰਘ ਧਨੋਆ, ਇੰਦਰਜੀਤ ਸਿੰਘ ਮਠਾੜੂ ਆਦਿ ਨੇ ਬਰਸੀ ਉੱਪਰ ਲੱਗਣ ਵਾਲੇ ਕੈਂਪਾਂ ਵਿੱਚੋਂ ਚਾਰ ਕੈਂਪਾਂ ਦਾ ਖਰਚਾ ਸੰਸਥਾ ਵੱਲੋਂ ਦੇਣ ਦੀ ਜ਼ਿੰਮੇਵਾਰੀ ਲਈ ਸੀ। ਹਾਜ਼ਰੀਨ ਵੱਲੋਂ ਉਕਤ ਰਾਸ਼ੀ ਸ੍ਰੀ ਧਾਲੀਵਾਲ ਦੇ ਸਪੁਰਦ ਕੀਤੀ ਗਈ। ਇਸ ਉਪਰੰਤ ਡਾ: ਤਾਰਾ ਸਿੰਘ ਆਲਮ ਨੇ ਸਮੂਹ ਪਰਦੇਸੀਂ ਵਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜੇ ਉਹ ਸਚਮੁੱਚ ਹੀ ਆਪਣੇ ਮਾ ਪਿਓ, ਆਪਣੀ ਜਨਮ ਭੂਮੀ ਨੂੰ ਪਿਆਰ ਕਰਦੇ ਹਨ ਤਾਂ ਪੰਜਾਬ ਨੂੰ ਕੈਂਸਰ ਦੇ ਚੁੰਗਲ ਵਿੱਚੋਂ ਮੁਕਤ ਕਰਵਾਉਣ ਲਈ ਰੋਕੋ ਕੈਂਸਰ ਦਾ ਸਾਥ ਦੇਣ।
ਇੰਗਲੈਂਡ ਦੀਆਂ ਸਿੱਖ ਜੱਥੇਬੰਦੀਆਂ ਵੱਲੋਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਵਿਰੁੱਧ ਮੁਜ਼ਾਹਰਾ।
ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) - ਬੀਤੇ ਦਿਨੀਂ ਇੰਗਲੈਂਡ ਦੀਆਂ ਇੱਕ ਦਰਜਨ ਦੇ ਲਗਭਗ ਸਿੱਖ ਜੱਥੇਬੰਦੀਆਂ ਵੱਲੋਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਦੇ ਵਿਰੋਧ ਵਿੱਚ ਲੰਡਨ ਸਥਿਤ ਭਾਰਤੀ ਦੂਤਾਵਾਸ ਦੇ ਸਾਹਮਣੇ ਮੀਰੀ ਪੀਰੀ ਗੁਰਦੁਆਰਾ ਸਾਊਥਾਲ ਦੇ ਉੱਦਮ ਨਾਲ ਵਿਸ਼ਾਲ ਮੁਜਾਹਰਾ ਕੀਤਾ ਗਿਆ।ਜਿਸ ਵਿੱਚ ਮੀਰੀ ਪੀਰੀ ਗੁਰਦੁਆਰਾ ਵੱਲੋਂ ਮਹਿੰਦਰ ਸਿੰਘ ਰਾਠੌਰ, ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਗੁਰਮੇਜ ਸਿੰਘ ਗਿੱਲ, ਜਸਵੰਤ ਸਿੰਘ ਠੇਕੇਦਾਰ (ਦਲ ਖਾਲਸਾ ਇੰਟਰਨੈਸ਼ਨਲ), ਪ੍ਰਮਿੰਦਰ ਸਿੰਘ ਬੱਲ (ਸਿੱਖ ਫੈਡਰੇਸ਼ਨ), ਗੁਰਦੇਵ ਸਿੰਘ ਚੌਹਾਨ (ਸ਼੍ਰੋਮਣੀ ਅਕਾਲੀ ਦਲ ਯੂ.ਕੇ.), ਹਰਨੇਕ ਸਿੰਘ ਲੋਹੀਆ (ਗੁਰਦੁਆਰਾ ਸਿੱਖ ਸੰਗਤ ਹਾਰਲੀ ਗਰੋਵ), ਪ੍ਰਭਦੀਪ ਸਿੰਘ (ਟਾਈਗਰ ਜੱਥਾ ਯੂ.ਕੇ.), ਸਰਬਜੀਤ ਸਿੰਘ (ਸ਼੍ਰੋਮਣੀ ਅਕਾਲੀ ਦਲ ਅ), ਸੇਵਾ ਸਿੰਘ (ਸਿੰਘ ਸਭਾ ਇੰਟਰਨੈਸ਼ਨਲ), ਬਲਵੰਤ ਸਿੰਘ ਧਾਮੀ (ਅਕਾਲੀ ਦਲ ਲੌਂਗੋਵਾਲ ਯੂ.ਕੇ.), ਗੁਲਜ਼ਾਰ ਸਿੰਘ (ਧਰਮ ਪ੍ਰਚਾਰ ਕਮੇਟੀ ਯੂ.ਕੇ.), ਪ੍ਰੋ: ਭੁਪਿੰਦਰ ਸਿੰਘ (ਸਿੱਖ ਵਿਜ਼ਨ) ਆਦਿ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਿੰਦ ਸਰਕਾਰ ਦੇ ਗ੍ਰਹਿ ਮੰਤਰੀ ਪੀ: ਚਿਦੰਬਰਮ ਨੇ ਪਿਛਲੇ ਦਿਨੀਂ ਸੰਨ 84 ਦੇ ਘੱਲੂਘਾਰਿਆਂ ਨੂੰ ਭੁੱਲ ਜਾਣ ਦੀ ਨਸੀਹਤ ਦੇ ਕੇ ਸਿੱਖ ਮਾਨਸਿਕਤਾ ਨੂੰ ਜਖ਼ਮੀ ਕੀਤਾ।ਉਸ ਤੋਂ ਪਹਿਲਾਂ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਨੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਬਾਰੇ ਅਪੀਲ ਰੱਦ ਕਰਕੇ ਸਿੱਖ ਕੌਮ ਨੂੰ ਇਕ ਵਾਰ ਫਿਰ ਦੋ ਨੰਬਰ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ, ਇਸ ਨਾਲ ਸਿੱਖ ਕੌਮ ਅੰਦਰ ਪ੍ਰਚੰਡ ਹੋਈ ਰੋਹ ਦੀ ਲਹਿਰ ਦੇ ਸਿੱਟੇ ਵਜੋਂ ਦੇਸ਼ ਵਿਦੇਸ਼ ਵਿੱਚ ਰੋਹ ਮੁਜ਼ਾਹਰੇ ਹੋ ਰਹੇ ਹਨ। ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬੀ ਦੇ ਨਾਲ ਨਾਲ ਅੰਗਰੇਜੀ ਭਾਸ਼ਾ ਵਿੱਚ ਪ੍ਰੋ: ਭੁੱਲਰ ਦੇ ਕੇਸ ਬਾਰੇ ਜਾਣਕਾਰੀ ਦਿੱਤੀ।ਸ਼ਾਂਤਮਈ ਢੰਗ ਨਾਲ 3 ਵਜੇ ਤੱਕ ਮੁਜਾਹਰਾ ਕਰਨ ਉਪਰੰਤ ਹਾਈ ਕਮੀਸ਼ਨ ਦੇ ਨੁਮਾਇੰਦਿਆਂ ਨੂੰ ਮੈਮੋਰੈਡੰਮ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਇਥੇ 28 ਜੂਨ ਨੂੰ ਅਬਦੀਸਮੰਦ ਸੂਫੀ ਅਤੇ ਅਬਦੀਅਜ਼ੀਜ਼ ਜਿਨ੍ਹਾਂ ਤੇ ਕ੍ਰਮਵਾਰ ਹੈਰੋਇਨ ਡੀਲਰ ਹੋਣ ਅਤੇ ਚੋਰੀਆਂ ਦੇ ਕਥਿਤ ਦੋਸ਼ ਹਨ, ਦੇ ਸਟ੍ਰਾਸਬੋਰਗ ਅਪੀਲ ਕੋਰਟ ਵਿੱਚ ਚੱਲੇ ਕੇਸ ਦਾ ਜ਼ਿਕਰ ਕਰਨਾ ਬਣਦਾ ਹੈ, 7 ਜੱਜਾਂ ਨੇ ਕਿਹਾ ਹੈ ਕਿ ਜੇ ਉਨ੍ਹਾਂ ਨਾਲ ਅਣਮਨੁੱਖੀ ਅਤੇ ਘਟੀਆ ਸਲੁਕ ਹੋਣ ਦਾ ਖ਼ਤਰਾ ਹੈ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਮੋਗਾਡਿਸ਼ੂ ਵਿੱਚ ਡਿਪੋਰਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਹਿਉਮਨ ਰਾਈਟਸ ਦੀ ਕਨਵੈਨਸ਼ਨ ਦੀ ਧਾਰਾ 3 ਦੀ ਉਲੰਘਣਾ ਹੋਵੇਗੀ ਅਤੇ ਇਸ ਕੇਸ ਤੋਂ ਇਲਾਵਾ ਅਜਿਹੇ ਬਹੁਤ ਕੇਸ ਪੈਂਡਿੰਗ ਪਏ ਹਨ।ਸਿੱਖ ਕੌਮ ਨੂੰ ਯੌਰਪੀਅਨ ਯੂਨੀਅਨ ਵਿਸ਼ੇਸ਼ ਕਰਕੇ ਜਰਮਨ ਸਰਕਾਰ ਤੋਂ ਪੁੱਛਣਾ ਬਣਦਾ ਹੈ ਕਿ ਇਕ ਪਾਸੇ ਅਪਰਾਧਿਕ ਗਤੀਵਿਧੀਆਂ ਦੇ ਕਥਿਤ ਦੋਸ਼ੀ ਵਿਅਕਤੀਆਂ ਦੀ ਰਾਖੀ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਸਿਰਫ ਰਾਜਸੀ ਅਤੇ ਧਾਰਮਿਕ ਖਿਆਲਾਂ ਅਧੀਨ ਝੂਠੇ ਕੇਸਾਂ ਵਿੱਚ ਫਸਾਏ ਜਾ ਰਹੇ ਪ੍ਰੋ: ਭੁਲਰ ਨੂੰ ਉਸ ਦੇਸ਼ ਵਿੱਚ ਡਿਪੋਰਟ ਕਰ ਦਿੱਤਾ ਗਿਆ ਜਿੱਥੇ ਉਸ ਉੱਪਰ ਤਸ਼ੱਦਦ ਕਰਕੇ ਇਕਬਾਲੀਆ ਬਿਆਨ ਬਣਾ ਕੇ ਉੇਸ ਅਧਾਰ ਉੱਤੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਉਹਨਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਨਾਂ ਉੱਪਰ ਦੂਹਰੇ ਮਾਪਦੰਡ ਕਿਉਂ ਅਪਣਾਏ ਜਾ ਰਹੇ ਹਨ।
Sunday, 24 July 2011
ਹਰਮਨ ਰੇਡੀਓ ਆਸਟ੍ਰੇਲੀਆ 'ਤੇ ਸਿਡਨੀ ਦੇ ਗੁਰੂਦੁਆਰਾ ਸਿੰਘ ਸਭਾ ਸਾਹਿਬ ਰਿਵਸਵੀ ਤੋਂ ਚੌਵੀ ਘੰਟੇ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਸ਼ੁਭ ਆਰੰਭ
ਹਰਮਨ ਰੇਡੀਓ ਆਸਟ੍ਰੇਲੀਆ ਤੇ ਸਿਡਨੀ ਦੇ ਗੁਰੂਦੁਆਰਾ ਸਿੰਘ ਸਭਾ ਸਾਹਿਬ ਰਿਵਸਵੀ ਤੋਂ ਚੌਵੀ ਘੰਟੇ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਸ਼ੁਭ ਆਰੰਭ ਗੁਰੂਦੁਆਰਾ ਸਾਹਿਬ ਵਿਖੇ ਇੱਕ ਸਮਾਗਮ ਦੌਰਾਨ ਜੈਕਾਰਿਆ ਦੀ ਗੂੰਜ ਵਿੱਚ ਕੀਤਾ ਗਿਆ।
ਮੈਨੇਜਮੈਂਟ ਕਮੇਟੀ ਅਤੇ ਹਰਮਨ ਰੇਡੀਓ ਦੇ ਸਹਿਯੋਗ ਸਦਕਾ ਇਸ ਕਾਰਜ ਨੂੰ ਨੇਪਰੇ ਚਾੜਿਆ ਗਿਆ ਜਿਸ ਨਾਲ ਗੁਰੂਦੁਆਰਾ ਸਹਿਬ ਰਿਵਸਵੀ ਆਸਟ੍ਰੇਲੀਆ ਦਾ ਪਹਿਲਾ ਗੁਰੂਦੁਆਰਾ ਸਾਹਿਬ ਹੈ ਜਿਸ ਤੋਂ ਸਿੱਧਾ ਪ੍ਰਸਾਰਣ ਆਰੰਭ ਕੀਤਾ ਗਿਆ ਹੈ ਅਤੇ ਸੰਗਤਾਂ ਆਪਣੇਂ ਘਰ ਵਿੱਚ ਫਰੀ ਸੁਣ ਸਕਦੀਆ ਹਨ।ਹਰਮਨ ਰੇਡੀਓ ਆਸਟ੍ਰੇਲੀਆ ਤੋਂ ਹੁਣ ਪੂਰੀ ਦੁਨੀਆਂ ਵਿੱਚ ਕਿਤੇ ਵੀ ਕੰਪਿਊਟਰ ਰਾਹੀ,ਆਈ-ਫੋਨ,ਮੋਬਾਈਲ ਫੋਨ ਜਾਂ ਵਾਈ ਫਾਈ ਰੇਡੀਓ ਦੁਆਰਾ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਸੁਣਿਆ ਜਾ ਸਕਦਾ ਹੈ।ਗੁਰੂਦੁਆਰਾ ਸਾਹਿਬ ਰਿਵਸਵੀ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰ:ਮਨਿੰਦਰ ਸਿੰਘ ਬਿੱਟਾ,ਸੈਕਟਰੀ ਸਵਰਨ ਸਿੰਘ,ਖਜਾਨਚੀ ਰਣਧੀਰ ਸਿੰਘ,ਜਤਿੰਦਰ ਸਿੰਘ,ਮਨਿੰਦਰ ਸੂਚ ਹੋਰਾਂ ਨੇ ਸਮੂਹ ਸੰਗਤ ਨੂੰ ਇਸ ਕਾਰਜ ਤੇ ਵਧਾਈ ਦਿੱਤੀ।ਹਰਮਨ ਰੇਡੀਓ ਦੀ ਟੀਮ ਦੇ ਮੈਂਬਰ ਮਨਿੰਦਰਪਾਲ ਸਿੰਘ ਸਮਰਾਲਾ ਨੇਂ ਸੰਗਤਾਂ ਨੂੰ ਰੇਡੀਓ ਦੇ ਤਕਨੀਕੀ ਪੱਖ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਟੈਰੀ ਸਿੱਧੂ,ਹਰਮੰਦਰ ਕੰਗ,ਸੰਤੋਖ ਸਿੰਘ ਮਿਨਹਾਸ ਹੋਰਾਂ ਵੀ ਇਸ ਮੌਕੇ ਤੇ ਹਾਜ਼ਰੀ ਭਰੀ। ਹਰਮਨ ਰੇਡੀਉ ਦੇ ਡਾਇਰੈਕਟਰ ਅਮਨਦੀਪ ਸਿੱਧੂ ਅਤੇ ਰੇਡੀਓ ਦੇ ਤਕਨੀਕੀ ਸਹਿਯੋਗੀ ਸਰਬਜੀਤ ਸਿੰਘ ਨੇ ਦੱਸਿਆ ਕਿ ਸਮੇਂ ਦੀ ਮੰਗ ਨੂੰ ਗੁਰੂ ਘਰ ਦੀ ਮੈਨੇਜਮੈਂਟ ਨੇ ਪਹਿਚਾਣਿਆ ਅਤੇ ਨਵੀਨ ਟੈਕਨੌਲਜੀ ਨੂੰ ਪ੍ਰਚਾਰ ਲਈ ਅਪਣਾਇਆ ਹੈ।

Sunday, 17 July 2011
ਬਾਈ ਸਿ਼ਵਚਰਨ ਜੱਗੀ ਕੁੱਸਾ ਦੀ ਲੇਖਣੀ ਨੂੰ ਸਲਾਮ !
ਵਕੀਲ ਕਲੇਰ..(ਕੈਨੇਡਾ)
ਸ਼ਿਵਚਰਨ ਜੱਗੀ ਕੁੱਸਾ ਕਿਸੇ ਜਾਣ-ਪਛਾਣ ਦੀ ਲੋੜ ਤੋਂ ਰਹਿਤ ਹੈ, ਪੰਜਾਬੀ ਸਾਹਿਤ ਵਿੱਚ ਉਸ ਦੇ ਨਾਵਲਾਂ ਨੂੰ ਪਾਠਕ ਬੜੀ ਸ਼ਿੱਦਤ ਨਾ ਉਡੀਕਦੇ ਹਨ। ਹੁਣੇ ਹੁਣੇ ਲਿਖਿਆ ਸੱਜਰਾ ਨਾਵਲ “ਡਾਚੀ ਵਾਲਿਆ ਮੋੜ ਮੁਹਾਰ ਵੇ”
ਦਾ ਖਰੜਾ ਪੜ੍ਹਨ ਨੂੰ ਮਿਲਿਆ, ਜੋ ਮੈਂ ਮਹਿਸੂਸ ਕੀਤਾ ਉਸ ਬਾਰੇ ਦੋ ਗੱਲਾਂ ਕਰਨ ਦੀ ਖੁੱਲ੍ਹ ਲੈ ਰਿਹਾ ਹਾਂ। ਇਸ ਨਾਵਲ ਦੀ ਕਹਾਣੀ ਮੁੱਖ ਤੌਰ ‘ਤੇ ਚਾਰ ਜੋੜਿਆਂ ਦੀ ਪ੍ਰੇਮ ਕਹਾਣੀ ਹੈ । ਜਿਸ ਵਿੱਚ ਅਜੋਕੇ ਸਮੇਂ ਦੀ ਤੇਜ਼ ਤਰਾਰ ਜ਼ਿੰਦਗੀ ਵਿੱਚ ਕਿਵੇਂ ਪਿਆਰ-ਮੁਹਬੱਤ ਵਰਗੇ ਸ਼ਬਦ ਅਰਥਹੀਣ ਹੋਏ ਵਿਖਾਏ ਗਏ ਹਨ । ਮਨੁੱਖ ਦੀ ਗੁਰਬਤ ਨੇ ਉਸਨੂੰ ਐਨਾ ਮਜਬੂਰ ਕਰ ਦਿੱਤਾ ਹੈ ਕਿ ਉਸ ਨੂੰ ਆਪਣੇ ਜ਼ਜਬਾਤਾਂ ਦਾ ਗਲਾ ਘੋਟਕੇ ਮਜਬੂਰੀ ਵੱਸ ਆਪਣੇ ਪਿਆਰ ਨੂੰ ਤਿਲਾਂਜਲੀ ਦੇਣੀ ਪੈਂਦੀ ਹੈ। ਪਰ ਕਈ ਵਾਰੀ ਉਸ ਦਾ ਜਾਂ ਉਸ ਦੇ ਰਿਸ਼ਤੇਦਾਰਾਂ, ਮਾਂ ਬਾਪ ਦੇ ‘ਚੰਗੀ’ ਜ਼ਿੰਦਗੀ ਜਿਉਣ ਦੀ ਲਾਲਸਾ ਅਧੀਨ ਲਏ ਫ਼ੈਸਲੇ ਅਤੇ ਉਸ ਦੀ ਆਪਣੀ ਕਮੀਨਗੀ ਅਧੀਨ ਉਪਜੇ ਵਿਚਾਰਾਂ ਨੂੰ ਅੰਜਾਮ ਦੇਣ ਲਈ ਧੋਖੇ ਕਰਨ ਲਈ ਪੁੱਟੇ ਕਦਮ ਵੀ ਬੜੇ ਘਿਨਾਉਣੇ ਨਤੀਜਿਆਂ ਦੇ ਜਿ਼ੰਮੇਵਾਰ ਹੋ ਨਿੱਬੜਦੇ ਨੇ। ਜਿਵੇਂ ਇਸ ਨਾਵਲ ਵਿੱਚ ਜਿੰਮੀ ਦੀ ਮੌਤ ਦਾ ਕਾਰਣ ਉਸ ਦੀ ਕਮੀਨਗੀ ਤੇ ਲਾਲਚ ਨੇ ਉਸ ਦੀ ਜਾਨ ਲੈ ਲਈ। ਇਸ ਤੋਂ ਇਲਾਵਾ ਜੱਗੀ ਕੁੱਸਾ ਵੀਰ ਨੇ ਇੱਕ ਸਰਪੰਚ ਦਾ ਆਪਣੀ ਹੀ ਧੀ, ਸਵੀਟੀ ਦਾ, ਇਸ ਗੱਲੋਂ ਹੀ ਕਤਲ ਕਰ ਦੇਣਾ ਕਿ ਉਹ ਇੱਕ ਮੁਸਲਮਾਨ ਮੁੰਡੇ ਨੂੰ ਪਿਆਰ ਕਰਦੀ ਸੀ, ਵਿਖਾ ਕੇ ਇਸ ਪਾਸੇ ਧਿਆਨ ਦਿਵਾਇਆ ਹੈ ਕਿ ਭਾਵੇਂ ਅੱਜ ਸੰਸਾਰ ਇੱਕੀਵੀਂ ਸਦੀ ਦਾ ਸਫ਼ਰ ਕਰ ਰਿਹਾ ਹੈ, ਪਰ ਸਾਡੇ ਕਈ ਭਲੇਮਾਣਸਾਂ ਦੀ ਸੋਚ ਅਜੇ ਕੱਚ ਮਕਰਾਨ ਦੇ ਟਿੱਬਿਆਂ `ਚੋਂ ਸੱਸੀ ਦੀਆਂ ਪੈੜਾਂ ਹੀ ਭਾਲਦੀ ਫਿਰਦੀ ਐ ।
ਨਾਵਲ ਦੀ ਸ਼ੁਰੂਆਤ ਇੱਕ ਰੇਲ ਗੱਡੀ ਦੇ ਰੁਕਣ ਨਾਲ ਸ਼ੁਰੂ ਹੁੰਦੀ ਹੈ ਜੋ ਕੋਟਕਪੂਰੇ ਤੋਂ ਦਿੱਲੀ ਜਾ ਰਹੀ ਹੈ ਅਤੇ ਬਠਿੰਡੇ ਦਾ ਸਟੇਸ਼ਨ ਲੰਘਦਿਆਂ ਹੀ ਇੱਕ ਦਮ ਬ੍ਰੇਕਾਂ ਮਾਰ ਕੇ ਰੁਕ ਜਾਂਦੀ ਐ। ਇਥੇ ਡਾਲੀ ਤੇ ਦੀਪ ਦੇ ਪਿਆਰ ਦਾ ਕਿੱਸਾ ਸੁਣਾਇਆ ਜਾਂਦਾ ਹੈ ਕਿ ਉਹ ਦੋਵੇਂ ਇੱਕ ਦੂਜੇ ਨੂੰ ਅੰਤਾਂ ਦੀ ਮੁਹੱਬਤ ਕਰਦੇ ਸਨ। ਪਰ ਆਰਥਿਕ ਤੰਗੀਆਂ ਕਰਕੇ ਦੀਪ ਦਾ ਡਾਲੀ ਨੂੰ ਪਿੱਛੇ ਛੱਡਕੇ ਕੈਨੇਡਾ ਤੁਰ ਜਾਣਾ ਤੇ ਡਾਲੀ ਦਾ ਗੱਡੀ ਅੱਗੇ ਛਾਲ ਮਾਰ ਕੇ ਆਤਮ ਹੱਤਿਆ ਕਰ ਲੈਣੀ। ਆਰਥਿਕ ਹਾਲਾਤਾਂ ਨੂੰ ਉਜਾਗਰ ਕਰਨ ਲਈ ਲਿਖਾਰੀ ਨੇ ਦੀਪ ਦੇ ਦੋਸਤ, ਮਣੀ ਕੋਲੋਂਂ ਇਹ ਕਹਾਇਆ ਕਿ, “ ....ਜਦ ਬੰਦੇ ਦੀ ਆਰਥਿਕ ਹਾਲਤ ਪਤਲੀ ਪੈਂਦੀ ਐ, ਤਾਂ ਮੋਹ ਪਿਆਰ ਵੀ ਖੰਭ ਲਾ ਕੇ ਉੱਡ ਜਾਂਦੈ, ਹੁਣ ਭਵਿੱਖ ਦੀ ਬਾਜ਼ੀ ਤੇਰੇ ਹੱਥ ਐ” ਅਤੇ ਉਸ ਨੂੰ ਸਲਾਹ ਦਿੰਦਾ ਹੈ ਕਿ ਡਾਲੀ ਦੇ ਪਿਆਰ ਵੱਲ ਨਾ ਧਿਆਨ ਦੇ ਕੇ ਆਪਣੇ ਭਵਿੱਖ ਨੂੰ ਰੌਸ਼ਨ ਕਰਨ ਲਈ ਕੈਨੇਡਾ ਉਡਾਰੀ ਮਾਰ ਜਾਵੇ ਤੇ ਉਸ ਨੇ ਉਵੇਂ ਹੀ ਕੀਤਾ। ਪਰ ਡਾਲੀ ਨੇ ਆਪਣੀ ਜਾਨ ਦੇ ਕੇ ਪਿਆਰ ਦੇ ਕਿੱਸੇ ਤੇ ਮੋਹਰ ਲਾਤੀ। ਅੱਗੇ ਚੱਲ ਕੇ ਜੋਤ ਦਾ ਰਿਸ਼ਤਾ ਕੈਨੇਡਾ `ਚ ਰਹਿੰਦੇ ਪੁੱਜ ਕੇ ਨਿਕੰਮੇ, ਨਸ਼ੇੜੀ ਪ੍ਰਤੀਕ ਨੂੰ ਹੋ ਜਾਣਾ ਤੇ ਜੋਤ ਦੇ ਪਿਤਾ ਦਾ ਆਪਣੀ ਜ਼ਮੀਨ ਵੇਚ ਕੇ ਵਿਆਹ ਤੇ ਵਿਤੋਂਂ ਜਿ਼ਆਦਾ ਖ਼ਰਚ ਕਰਨਾ, ਇਸ ਆਸ ਨਾਲ ਕਿ ਚਲੋ ਜੋਤ ਦੇ ਕੈਨੇਡਾ ਜਾਣ ਪਿੱਛੋਂ ਸਾਰਾ ਟੱਬਰ ਹੀ ਕੈਨੇਡਾ ਚਲਾ ਜਾਵੇਗਾ ਤੇ ਸਾਰੇ ਧੋਣੇ ਧੋਤੇ ਜਾਣਗੇ, ਇਸ ਤਰਾਂ ਲਿਖ ਕੇ ਜੱਗੀ ਕੁੱਸਾ ਬਾਈ ਨੇ
ਅਜੋਕੇ ਪੰਜਾਬੀ-ਭਾਰਤੀਆਂ ਦੀ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਜਿ਼ੰਦਗੀ ਨੂੰ ਖੁਸ਼ਹਾਲ ਬਨਾਉਣ ਦੀ ਲਾਲਸਾ ਅਧੀਨ ਆਪਣੇ ਧੀਆਂ ਪੁੱਤਰਾਂ ਦੀ ਬਲੀ ਦੇਣੋਂ ਵੀ ਗੁਰੇਜ ਨਾ ਕਰਨਾ ਦਰਸਾਇਆ ਹੈ।
ਜੋਤ ਜਦੋਂ ਕੈਨੇਡਾ ਪੁੱਜ ਜਾਦੀ ਹੈ ਤਾਂ ਪ੍ਰਤੀਕ ਉਸ ਨੂੰ ਕਾਫੀ ਦੇਰ ਮਿਲਦਾ ਹੀ ਨਹੀਂ ਤੇ ਉਸ ਦੇ ਗਹਿਣੇ ਵੀ ਇਹ ਕਹਿ ਕੇ ਠੱਗ ਕੇ ਲੈ ਜਾਂਦਾ ਹੈ ਕਿ ਘਰ ਲੈਣਾ ਹੈ। ਪਰ ਡਰੱਗੀ ਹੋਣ ਕਰਕੇ ਸਭ ਡਰੱਗ ‘ਤੇ ਹੀ ਉਡਾ ਦਿੰਦਾ ਹੈ, ਅਖੀਰ ਜਦੋਂ ਉਸ ਦਾ ਮਾਸੜ ਉਸ ਨੂੰ ਸਮਝਾ-ਬੁਝਾ ਕੇ ਘਰ ਲੈ ਵੀ ਆਉਂਦਾ ਹੈ ਤਾਂ ਉਹ ਰਾਤ ਨੂੰ ਜੋਤ ਦੇ ਲੱਖ ਯਤਨ ਕਰਨ ਤੇ ਵੀ ਅੱਖ ਹੀ ਨਹੀਂ ਮਿਲਾਉਂਂਦਾ ਤੇ ਅਗਲੇ ਦਿਨ ਓਵਰ ਡੋਜ਼ ਲੈ ਕੇ ‘ਨਮੋਸ਼ੀ’ ਦਾ ਮਾਰਿਆ ਆਤਮ ਹੱਤਿਆ ਕਰ ਲੈਂਦਾ ਹੈ। ਉਸ ਦਾ ਬਾਪ ਰਘਬੀਰ ਸਿੰਘ ਜੋਤ ਨੂੰ ਬੁੱਕਲ `ਚ ਲੈ ਕੇ ਕਹਿੰਦਾ ਹੈ, “ਤੈਨੂੰ ਰੁਲਣ ਨੀ ਦਿੰਦਾ ਪੁੱਤ...ਤੇਰਾ ਵਿਆਹ ਮੈਂ ਆਪ ਕਰੂੰ ਆਪ....ਤੇਰਾ ਪਿਉ ਬਣਕੇ......ਕਿਸੇ ਹੋਰ ਗੱਲੋਂ ਚਿੰਤਾ ਨਾ ਕਰੀਂ ਅੱਜ ਤੋਂ ਮੈਂਨੂੰ ਆਪਣਾ ਸਕਾ ਪਿਉ ਸਮਝ... ਤੇਰਾ ਵਿਆਹ ਮੈਂ ਕਰੂੰ...ਅੱਜ ਤੋ ਮੈਂ ਸਮਝੂੰ ਕਿ ਮੇਰੇ ਕੋਈ ਪੁੱਤ ਜੰਮਿਆ ਹੀ ਨਹੀਂ ਸੀ, ਮੇਰੇ ਘਰੇ ਤਾਂ ਇੱਕੋ ਧੀ ਨੇ ਜਨਮ ਲਿਆ ਸੀ ਤੇ ਉਹ ਧੀ ਐ, ਜੋਤ!” ਇਸ ਤਰਾਂ ਕਰਕੇ ਜੱਗੀ ਕੁੱਸਾ ਵੀਰ ਨੇ ਸਾਡੇ ਸਮਾਜ ਦਾ ਸਿਹਤਮੰਦ ਪੱਖ ਵੀ ਵਿਖਾਇਆ ਹੈ ਕਿ ਰਘਬੀਰ ਸਿੰਘ ਵਰਗੇ ਇਨਸਾਨ ਵੀ ਹਨ, ਜੋ ਨੂੰਹ ਦਾ ਆਪਣੇ ਹੱਥੀਂ ਵਿਆਹ ਕਰਨ ਦਾ ਜਿਗਰਾ ਰੱਖਦੇ ਨੇ।
ਸ਼ਿਵਚਰਨ ਜੱਗੀ ਕੁੱਸਾ ਨੇ ਸਾਡੇ ਸਮਾਜ ਦਾ ਇੱਕ ਹੋਰ ਪੱਖ ਸਾਹਮਣੇ ਲਿਆਂਦਾ ਹੈ ਕਿ ਕਿਵੇਂ ਲੋਕ ਬਾਹਰਲੇ ਮੁਲਕ `ਚ ਜਾਣ ਵਾਸਤੇ ਆਪਣੀਆਂ ਧੀਆਂ ਨੂੰ ਉਸ ਤੋਂ ‘ਦੁੱਗਣੀ’ ਉਮਰ ਦੇ ਬੰਦਿਆਂ ਨਾਲ ਵਿਆਹ ਦਿੰਦੇ ਹਨ ਤੇ ਪਿੱਛੋਂ ਉਹਨਾਂ ਦਾ ਕੀ ਹਸ਼ਰ ਹੁੰਦਾ ਹੈ। ਇਸ ਘਟਨਾ ਦੀ ਪਾਤਰ ਲੱਕੀ ਪ੍ਰੀਤ ਨਾਮ ਦੇ ਮੁੰਡੇ ਨੂੰ ਪਿਆਰ ਕਰਦੀ ਹੈ। ਪਰ ਉਸ ਦਾ ਬਾਪ ਉਸ ਤੋਂ ਗਿਆਰਾਂ ਸਾਲ ਵੱਡੇ ਸ਼ੇਰ ਸਿੰਘ ਨਾਲ ਵਿਆਹ ਕੇ ਇੰਗਲੈਂਡ ਤੋਰ ਦਿੰਦਾ ਹੈ, ਸ਼ੇਰ ਸਿੰਘ ਵੱਡੀ ਉਮਰ ਅਤੇ ਬਿਮਾਰੀ ਕਾਰਣ ਲੱਕੀ ਦੀ ਸਰੀਰਕ ਭੁੱਖ ਮਿਟਾਉਣ ਤੋਂ ਅਸਮਰੱਥ ਹੋਣ ਕਰਕੇ ਲੱਕੀ ਜਿੰਮੀਂ ਨਾਮ ਦੇ ਮੁੰਡੇ ਨਾਲ ਦੋਸਤੀ ਕਰ ਲੈਂਦੀ ਹੈ। ਜੋ ਉਹਨਾਂ ਦੇ ਘਰੇ ਕਿਰਾਏ ਤੇ ਰਹਿੰਦਾ ਹੈ। ਲੱਕੀ ਉਸ ਦੇ ਮਾਂ-ਬਾਪ ਨੂੰ ਆਪਣੇ ਪਤੀ ਤੋਂ ਚੋਰੀਓਂ ਪੈਸੇ ਵੀ ਭੇਜਦੀ ਹੈ, ਘਰ, ਕਾਰ ਸਭ ਕੁਝ ਲੈ ਕੇ ਦਿੰਦੀ ਹੈ। ਪਰ ਜਦੋਂ ਜਿੰਮੀ ਯੂ. ਕੇ. ਦੀ ਇੰਮੀਗ੍ਰੇਸ਼ਨ ਲੈ ਕੇ ਪੱਕਾ ਹੋ ਜਾਂਦਾ ਹੈ ਤਾਂ ਉਹ ਲੱਕੀ ਵੱਲੋਂ ਅੱਖਾਂ ਫੇਰ ਕੇ ਇੱਕ 17-18 ਸਾਲ ਦੀ ਕੁੜੀ ਮੀਤ ਨਾਲ ਇੱਕ-ਮਿੱਕ ਹੋ ਜਾਣਾ ਤੇ ਲੱਕੀ ਦਾ ਬਦਲਾ-ਲਊ ਭਾਵਨਾ ਅਧੀਨ ਜਿੰਮੀ ਤੇ ਮੀਤ ਦੋਹਾਂ ਨੂੰ ਖਾਣੇ ਵਿੱਚ ਜ਼ਹਿਰ ਦੇ ਦੇਣਾ, ਜਿੰਮੀ ਦੀ ਮੌਤ ਹੋ ਜਾਣੀ, ਪਰ ਲੱਕੀ ਦਾ ਬਚ ਜਾਣਾ, ਤੇ ਲੱਕੀ ਨੂੰ ਕਤਲ ਦੇ ਅਤੇ ਇਰਾਦਾ ਕਤਲ ਦੇ ਜ਼ੁਰਮ ਵਿੱਚ ਉਮਰ ਕੈਦ ਹੋ ਜਾਣੀ, ਇਹ ਸਾਰਾ ਖਾਕਾ ਖਿੱਚ੍ਹ ਕੇ ਜੱਗੀ ਬਾਈ ਨੇ ਸਾਡੇ ਸਮਾਜ ਦੇ ਇਸ ਘਿਨਾਉਣੇ ਪਹਿਲੂ ਵੱਲ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਲਈ ਉਹ ਵਧਾਈ ਦਾ ਪਾਤਰ ਹੋ ਨਿੱਬੜਿਆ ਹੈ ।
ਇਸ ਨਾਵਲ ਵਿੱਚ ਇੱਕ ਹੋਰ ਘਟਨਾ ਵੀ ਉਜਾਗਰ ਕੀਤੀ ਗਈ ਹੈ। ਇੱਕ ‘ਜੈਸ’ ਨਾਮ ਦੀ ਔਰਤ ਦਾ ਮੁਹਾਲੀ ਵਿਖੇ ਬਚਨ ਸਿੰਘ ਨਾਮ ਦੇ ‘ਵੇਟਰ’ ਨਾਲ ਪਿਆਰ ਹੋ ਜਾਣਾ, ਬਚਨ ਸਿੰਘ ਦਾ ਕੈਨੇਡਾ ਚਲੇ ਜਾਣਾ ਤੇ ਫਿਰ ਉੱਥੇ ਆਪਣੀ ਜਿ਼ੰਦਗੀ ਨੂੰ ਅਯਾਸ਼ੀਆ ਅਧੀਨ ਕੁਰਾਹੇ ਪਾ ਕੇ ਜੈਸ ਨੂੰ ਧੋਖਾ ਦੇ ਕੇ ਕਲੱਬਾਂ ਵਿੱਚ ਹੋਰ ਤੀਵੀਆਂ ਕੋਲ ਜਾ ਕੇ ਪੈਸਾ ਬਰਬਾਦ ਕਰਨਾ, ਅਖੀਰ ਜੈਸ ਨੂੰ ਮਾਰਨ ਦੀ ਧਮਕੀ ਦੇਣਾ ਤੇ ਆਪਣੇ ਆਪ ਨੂੰ ਗੈਸ ਛੱਡ ਕੇ ਪੁਲਿਸ ਨੂੰ ਇਹ ਕਹਿਣਾ ਕਿ ਜੇ ਮੇਰੇ ਨੇੜੇ ਆਏ ਤਾਂ ਮੈਂ ਅੱਗ ਲਾਂ ਦੇਣੀ ਹੈ, ਪਰ ਪੁਲਿਸ ਦਾ ਊਸ ਨੂੰ ਫੜ੍ਹ ਕੇ ਕੇਸ ਚਲਾ ਕੇ ਇੰਡੀਆ ਡਿਪੋਰਟ ਕਰਾ ਦੇਣਾ। ਇਸ ਘਟਨਾ ਤੋਂ ਵੀ ਮਨੁੱਖ ਦੀ ਲਾਲਚ, ਕਮੀਣਗੀ ਅਤੇ ਧੋਖਾ ਦੇਣ ਵਾਲੀ ਬਿਰਤੀ ਉਜਾਗਰ ਹੁੰਦੀ ਹੈ। ਇਸ ਤੋਂ ਇਲਾਵਾ ਜੱਗੀ ਬਾਈ ਨੇ ਅੱਜ-ਕੱਲ੍ਹ ਜੋ ਸਾਧ-ਸੰਤ ਕਰਤੂਤਾਂ ਕਰਦੇ ਹਨ ਉਹਨਾਂ ਦਾ ਭਾਂਡਾ ਵੀ ਭੰਨਿਆ ਹੈ। ਝੰਗ ਵਾਲੇ ਬਾਬਾ ਜੀ, ਜਿਸ ਦੀ ਉਮਰ 75 ਸਾਲ ਦੀ ਹੈ, 23-24 ਸਾਲ ਦੀ ਡਾਲੀ ਨਾਲ ਵਿਆਹ ਕਰਾ ਜਾਂਦਾ ਹੈ ਤੇ ਪੁਲਿਸ ਜਾਂ ਪੰਚੈਤ ਕੁਝ ਨਹੀ ਕਰ ਸਕਦੀ ਤੇ ਡਾਲੀ ਨੇ ਉਸ ਨੂੰ ਪਤੀ ਦੇ ਰੂਪ ਵਿੱਚ ‘ਸਵੀਕਾਰ’ ਕਰ ਲਿਆ ਹੈ। ਇਹ ਇੱਕ ਹੋਰ ਘਿਨੌਣਾ ਚਿਹਰਾ ਹੈ ਸਾਡੇ ਸਮਾਜ ਦਾ, ਜਿਹੜਾ ਧਿਆਨ ਦੀ ਮੰਗ ਕਰਦਾ ਹੈ ਕਿ ਕਿਵੇਂ ਇਹ ਬੂਬਣੇ ਭੋਲੇ ਤੇ ਅਨਪ੍ਹੜ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਨੇ ।
ਸ਼ਿਵਚਰਨ ਜੱਗੀ ਕੁੱਸਾ ਦੀ ਲਿਖਣ ਕਲਾ ਨੇ, ਪਾਤਰਾਂ ਦੇ ਮੂੰਹੋਂ ਲੱਛੇਦਾਰ ਫਿ਼ਕਰੇ ਕਹਾ ਕੇ ਨਾਵਲ ਨੂੰ ਐਨਾਂ ਰੌਚਕ ਬਣਾ ਦਿੱਤਾ ਹੈ ਕਿ ਇੱਕ ਵਾਰੀ ਪੜ੍ਹਨਾ ਸ਼ੁਰੂ ਕਰਕੇ ਖਤਮ ਕੀਤੇ ਬਿਨਾਂ ਹਟ ਨਹੀਂ ਸਕਦੇ । ਕੁਝ ਫਿ਼ਕਰੇ ਮਿਸਾਲ ਦੇ ਤੌਰ ‘ਤੇ ਮੁਲਾਹਿਜ਼ਾ ਫ਼ਰਮਾਉ: ਕਾਰ ਦੀ ਸਪੀਡ ਦੀ ਸੂਈ ਨੱਬੇ ਦੇ ਨਿਸ਼ਾਨ ਤੇ ਨੈਣ ਦੀ ਅੱਖ ਵਾਂਗੂੰ ਟਿਕੀ ਖੜ੍ਹੀ ਸੀ ।` ਗੱਡੀ ਦੇ ਰੁਕਣ ਤੇ ਬਜੁਰਗ ਕਹਿੰਦਾ, “ਓਏ ਕੀ ਗੋਲੀ ਵੱਜਗੀ ਸਹੁਰੀ ਨੂੰ ਚੰਗੀ ਭਲੀ ਤਾਂ ਤੁਰੀ ਜਾਂਦੀ ਸੀ”
ਭੱਈਏ ਦੇ ਦੱਸਣ ਤੇ ਕਿ ਕੁੜੀ ਨੇ ਕਿਵੇਂ ਆਤਮ ਹੱਤਿਆ ਕੀਤੀ ਸੀ, ਇੱਕ ਬਿਰਧ ਮਾਤਾ ਉਸ ਨੂੰ ਕਹਿੰਦੀ, “ਤੂੰ ਰੱਬ ਦਾ ਨਾਂ ਲੈ ਵੇ ਕਾਲੇ ਮੂੰਹ ਆਲਿਆ! ਜੇ ਤੇਰਾ ਮੂੰਹ ਘਸਮੈਲਾ ਜਿਐ ਤਾਂ ਗੱਲ ਤਾਂ ਚੰਗੀ ਕਰ!”
ਜਦੋਂ ਜੋਤ ਦੀ ਮਾਂ ਜੋਤ ਦੇ ਪਿਉ ਨੂੰ ਸਲਾਹ ਦਿੰਦੀ ਐ ਬਈ ਜਮੀਨ ਵੇਚ ਕੇ ਕੁੜੀ ਦਾ ਵਿਆਹ ਕਰਦੀਏ ਤਾਂ ਉਹ ਕਹਿੰਦਾ ਐ, “ਪਿਉ ਦਾਦੇ ਦੀ ਬਣਾਈ ਪੈਲੀ ਐਂ ਮੈਂ ਮਿੰਟ `ਚ ਕਿਵੇਂ ਫੂਕ ਦਿਆਂ...? ਤੂੰ ਤਾਂ ਬੁੜ੍ਹੀਆਂ ਆਲੀ ਮੱਤ ਵਰਤਕੇ ਮਿੰਟ `ਚ ਆਖਤਾ...! ਥੋਡੀ ਮੱਤ ਤਾਂ ਹੁੰਦੀ ਈ ਗਿੱਚੀ ਪਿੱਛੇ ਐ....ਤੇਰੇ ਤਾਂ ਮੈਂਨੂੰ ਮੈਦ ਐ ਉਹ ਵੀ ਹੈਨੀ!”
ਜਦੋਂ ਸਰਪੰਚ ਆਪਣੀ ਪਤਨੀ ਜੀਤ ਕੌਰ ਨੂੰ ਲੱਫ਼ੜ ਮਾਰਦਾ ਐ ਤਾਂ ਉਹ ਕਹਿੰਦੀ, “ਸਾਰੀ ਜਿੰਦਗੀ ਤੇਰੇ ਦੈਂਤ ਨਾਲ ਮੱਚਦੀ ਤੇ ਧੇਹ ਧੇਹ ਕੁੱਟ ਖਾਂਦੀ ਨੇ ਕੱਟੀ ਐ, ਲੈ ਮਾਰ ਦੇ ਅੱਜ ਮੈਂਨੂੰ ...ਯੱਭ ਨਬੇੜ ਜੇ ਤੇਰੀ ਪਰੇਤ ਆਤਮਾਂ ਨੂੰ ਰੱਜ ਆਜੂ, ਬਥੇਰਾ ਲੋਕਾਂ ਦਾ ਤੂੰ ਖੂਨ ਪੀਤੈ ਪਾਪੀਆ...ਬਥੇਰੇ ਲੋਕਾਂ ਦੀਆਂ ਦੁਰਸੀਸਾਂ ਲਈਐਂ ਤੂੰ ਕੋਈ ਕਸਰ ਨੀ ਛੱਡੀ!”
ਸਰਪੰਚ ਆਪਣੀ ਕੁੜੀ ਨੂੰ ਮਾਰਨ ਪਿੱਛੋਂ ਉਸ ਦੇ ਟੁਕੜੇ ਬੋਰੀ `ਚ ਪਾਉਂਦਾ ਕਹਿੰਦਾ, “ਤੂੰ ਵੀ ਮੇਰੀ ਇੱਕ ਨਾ ਮੰਨੀ ਮਰ ਜਾਣੀਏ, ਆਬਦੀ ਜਿਦ ਤੇ ਹੀ ਅੜੀ ਰਹੀ ...ਤੇ ਦੂਜਾ ਭੈਣ ਚੋਦ ਲੋਕਾਂ ਦੀਆਂ ਉਂਗਲਾਂ ਨੇ ਟਿਕਣ ਨਾ ਦਿੱਤਾ, ਨਸ਼ਤਰਾਂ ਲਾ ਲਾ ਦੇਖਦੇ ਰਹੇ ਬਈ ਹੈਗਾ ਕੋਈ ਲਹੂ ਦਾ ਤੁਪਕਾ ਜਾਂ ਸਾਰਾ ਈ ਪਾਣੀ ਐ?”
ਲੱਕੀ ਜਿੰਮੀ ਨਾਲ ਆ ਪੈਂਦੀ ਐ ਤੇ ਕਹਿੰਦੀ ਐ, “ਖਾ ਲੈ ਦੁਸ਼ਮਣਾ ਮੈਂਨੂੰ...ਕਰਦੇ ਮੇਰੀ ਮੱਚਦੀ ਛਾਤੀ ਠੰਢੀ..!” ...ਲੱਕੀ ਜਿੰਮੀ ਨੂੰ ਕਹਿੰਦੀ, “ਚੰਦਰਿਆ ਐਨਾ ਮੋਹ ਕਰ ਕੇ ਮੂੰਹ ਮੋੜ ਲਵੇਂਗਾ, ਤੇਰੀ ਲੱਕੀ ਨੇ ਜਿੰਦਗੀ `ਚ ਕਦੇ ਨੀ ਸੋਚਿਆ ਸੀ...!”
ਸਰਪੰਚ ਦੇ ਮਾਮੇ ਦਾ ਮੁੰਡਾ ਬਿੱਕਰ ਉਸ ਨੂੰ ਕਹਿੰਦਾ, “ਲੋਕ ਕੱਛਾਂ ਵਿਚਦੀ ਗੱਲਾਂ ਕਰਦੇ ਐ ਸਰਪੈਂਚਾ....ਜ਼ਰੇ ਨੀ ਜਾਂਦੇ....! ਕੱਲ੍ਹ ਨੂੰ ਮੇਰੇ ਸਾਲੇ ਮੂੰਹ ਤੇ ਵੀ ਮੂਤਣਗੇ...! ਬੱਤੀਆਂ ਪਿੰਡਾਂ `ਚ ਕੋਈ ਆਪਣਾ ਮੂਤ ਨੀ ਸੀ ਉਲੰਘਦਾ ਹੁੰਦਾ...!” ਇਉਂ ਜੱਗੀ ਬਾਈ ਨੇ ਲੱਛੇਦਾਰ ਫਿ਼ਕਰੇ ਪਾ ਕੇ ਨਾਵਲ `ਚ ਰੂਹ ਫੂਕਤੀ ਐ, ਉਸ ਨੇ ਇੱਕ ਹੋਰ ਉੱਚ-ਦਰਜੇ ਦਾ ਨਾਵਲ ਪਾਠਕਾਂ ਦੀ ਝੋਲੀ ਪਾਇਐ, ਪੜ੍ਹਨ ਤੇ ਆਨੰਦ ਮਾਨਣ! ਮੈਂ ਆਪਣੇ ਵੱਲੋਂ ਬਾਈ ਜੱਗੀ ਕੁੱਸਾ ਨੂੰ ਐਨਾਂ ਉਚ-ਪੱਧਰੀ ਨਾਵਲ ਲਿਖਣ ‘ਤੇ ਸਲਾਮ ਪੇਸ਼ ਕਰਦਾ ਹਾਂ, ਆਮੀਨ!

Subscribe to:
Comments (Atom)